ਤੁਸੀਂ ਹੁਣ ਸਾਡੀ ਵੈੱਬਸਾਈਟ ਛੱਡ ਰਹੇ ਹੋ ਅਤੇ ਇੱਕ ਥਰਡ-ਪਾਰਟੀ ਵੈੱਬਸਾਈਟ 'ਤੇ ਜਾ ਰਹੇ ਹੋ ਜਿਸ 'ਤੇ ਸਾਡਾ ਕੋਈ ਨਿਯੰਤ੍ਰਣ ਨਹੀਂ ਹੈ।
ਮੁੱਖ ਪੰਨਾ / ਨਿਊ ਟੂ ਕੈਨੇਡਾ
ਕੈਨੇਡਾ ਵਿੱਚ ਨਵੇਂ ਆਏ TD ਨਾਲ ਬੈਂਕਿੰਗ ਕਿਉਂ ਕਰਦੇ ਹਨ
ਤੁਹਾਡੇ ਸਫਰ ਵਿੱਚ ਤੁਹਾਡਾ ਮਾਰਗਦਰਸ਼ਨ ਕਰਦੇ ਹੋਏ
ਆਪਣੇ ਨਵੇਂ ਜੀਵਨ ਵਿੱਚ ਸੈਟਲ ਹੁੰਦੇ ਹੋਏ, ਅਸੀਂ ਕੈਨੇਡਾ ਵਿੱਚ ਬੈਂਕਿੰਗ ਬਾਰੇ ਵਿਸ਼ਵਾਸ ਪ੍ਰਾਪਤ ਕਰਨ ਵਿੱਚ ਤੁਹਾਡੀ ਮਦਦ ਕਰਨਾ ਚਾਹੁੰਦੇ ਹਾਂ। ਇਸ ਲਈ TD ਵਿਖੇ, ਅਸੀਂ ਇਹਨਾਂ ਚੀਜਾਂ ਨੂੰ ਲੈ ਕੇ ਸਮਰਥਨ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ:
ਕੈਨੇਡਾ ਜਾਣ ਦੀ ਯੋਜਨਾ ਬਣਾਉਣਾ
TD ਨਿਊ ਟੂ ਕੈਨੇਡਾ ਸਿੱਖਿਆ ਕੇਂਦਰ
ਅਸੀਂ ਸਮਝਦੇ ਹਾਂ ਕਿ ਕੈਨੇਡਾ ਵਿੱਚ ਇੱਕ ਨਵੇਂ ਆਏ ਵਿਅਕਤੀ ਵਜੋਂ, ਤੁਸੀਂ ਸ਼ਾਇਦ ਇਹ ਨਹੀਂ ਜਾਣਦੇ ਹੋਵੋਗੇ ਕਿ ਜਦੋਂ ਕਿਸੇ ਨਵੇਂ ਦੇਸ਼ ਵਿੱਚ ਤੁਹਾਡੇ ਵਿੱਤ ਦਾ ਪ੍ਰਬੰਧਨ ਕਰਨ ਦੀ ਗੱਲ ਆਉਂਦੀ ਹੈ ਤਾਂ ਸਫ਼ਰ ਕਿੱਥੋਂ ਸ਼ੁਰੂ ਕਰਨਾ ਹੁੰਦਾ ਹੈ। TD ਤੁਹਾਡੇ ਸਫਰ ਵਿੱਚ ਤੁਹਾਡੀ ਕਿਵੇਂ ਮਦਦ ਕਰ ਸਕਦਾ ਹੈ।
ਅੰਤਰਰਾਸ਼ਟਰੀ ਵਿਦਿਆਰਥੀ GIC ਪ੍ਰੋਗਰਾਮ
TD ਇੰਟਰਨੈਸ਼ਨਲ ਸਟੂਡੈਂਟ GIC ਪ੍ਰੋਗਰਾਮ ਵਿੱਚ ਅਪਲਾਈ ਕਰਨ ਅਤੇ ਹਿੱਸਾ ਲੈਣ ਨਾਲ ਤੁਹਾਨੂੰ ਤੁਹਾਡੀ ਕੈਨੇਡੀਅਨ ਸਟੱਡੀ ਪਰਮਿਟ ਅਰਜ਼ੀ ਲਈ ਵਿੱਤੀ ਸਹਾਇਤਾ ਦੀਆਂ ਜ਼ਰੂਰਤਾਂ ਦੇ ਸਬੂਤ ਨੂੰ ਪੂਰਾ ਕਰਨ ਵਿੱਚ ਮਦਦ ਮਿਲ ਸਕਦੀ ਹੈ।
ਅਕਸਰ ਪੁਛੇ ਜਾਂਦੇ ਪ੍ਰਸ਼ਨ
ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਵਜੋਂ ਇਹਨਾਂ ਨੂੰ ਮੰਨਿਆ ਜਾ ਸਕਦਾ ਹੈ:
- ਪੱਕੇ ਨਿਵਾਸੀ,
- ਸ਼ਰਨਾਰਥੀ, ਅਤੇ
- ਕੱਚੇ ਨਿਵਾਸੀ (ਵਿਦਿਆਰਥੀ, ਕਰਮਚਾਰੀ ਜਾਂ ਅਸਥਾਈ ਨਿਵਾਸੀ ਪਰਮਿਟ ਧਾਰਕ). 2
ਇੱਕ ਨਵਾਂ ਵਿਅਕਤੀ ਉਹ ਹੁੰਦਾ ਹੈ ਜੋ 5 ਸਾਲਾਂ ਦੇ ਅੰਦਰ ਕੈਨੇਡਾ ਇਮੀਗ੍ਰੇਟ ਕਰ ਗਿਆ ਹੋਵੇ।
ਜਿਸ ਬੈਂਕ ਖਾਤੇ ਦੀ ਤੁਸੀਂ ਆਮ ਤੌਰ 'ਤੇ ਸਭ ਤੋਂ ਵੱਧ ਵਰਤੋਂ ਕਰੋਗੇ ਉਹ ਇੱਕ ਚੈਕਿੰਗ ਖਾਤਾ ਹੈ, ਜਿੱਥੇ ਤੁਸੀਂ ਆਪਣੀ ਰੋਜ਼ਾਨਾ ਬੈਂਕਿੰਗ ਕਰ ਸਕਦੇ ਹੋ। ਚੈਕਿੰਗ ਖਾਤੇ ਤੋਂ ਇਲਾਵਾ, ਤੁਸੀਂ ਕੁਝ ਪੈਸੇ ਵੱਖ ਰੱਖਣ ਵਿੱਚ ਮਦਦ ਕਰਨ ਲਈ ਇੱਕ ਬਚਤ ਖਾਤੇ ਦੀ ਵਰਤੋਂ ਵੀ ਕਰ ਸਕਦੇ ਹੋ।
ਇੱਕ ਵਾਰ ਜਦੋਂ ਤੁਸੀਂ ਕੈਨੇਡਾ ਵਿੱਚ ਸੈਟਲ ਹੋਣਾ ਸ਼ੁਰੂ ਕਰ ਦਿੰਦੇ ਹੋ, ਤਾਂ ਤੁਹਾਡੀਆਂ ਲੋੜਾਂ ਬਦਲ ਸਕਦੀਆਂ ਹਨ ਅਤੇ ਹੋਰ ਖਾਤੇ ਤੁਹਾਡੇ ਲਈ ਮਹੱਤਵਪੂਰਣ ਹੋ ਸਕਦੇ ਹਨ।
ਹਾਂ, ਤੁਸੀਂ ਆਨਲਾਈਨ ਬੈਂਕ ਖਾਤਾ ਖੋਲ੍ਹਣ ਦੇ ਯੋਗ ਹੋਵੋਗੇ। ਹਾਲਾਂਕਿ, ਜੇਕਰ ਤੁਸੀਂ TD ਨਿਊ ਟੂ ਕੈਨੇਡਾ ਬੈਂਕਿੰਗ ਪੈਕੇਜ ਦਾ ਲਾਭ ਲੈਣਾ ਚਾਹੁੰਦੇ ਹੋ, ਤਾਂ ਤੁਹਾਨੂੰ ਖਾਤਾ ਖੋਲ੍ਹਣ ਲਈ ਆਪਣੀ ਸਥਾਨਕ TD ਬ੍ਰਾਂਚ ਵਿੱਚ ਵਿਅਕਤੀਗਤ ਤੌਰ 'ਤੇ ਮੁਲਾਕਾਤ ਬੁੱਕ ਕਰਨੀ ਪਵੇਗੀ।
ਜੇਕਰ ਤੁਸੀਂ ਇਸ ਸਮੇਂ ਚੀਨ ਜਾਂ ਭਾਰਤ ਵਿੱਚ ਰਹਿੰਦੇ ਹੋ, ਤਾਂ ਤੁਸੀਂ ਇੱਕ ਖਾਤਾ ਸਥਾਪਤ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਸਾਨੂੰ ਕਾਲ ਕਰ ਸਕਦੇ ਹੋ। ਹਾਲਾਂਕਿ, ਤੁਹਾਡੇ ਕੋਲ ਆਪਣੇ TD ਬੈਂਕ ਖਾਤੇ ਨੂੰ ਐਕਟੀਵੇਟ ਕਰਨ ਲਈ TD ਬ੍ਰਾਂਚ 'ਤੇ ਜਾਣ ਲਈ ਤੁਹਾਡੇ ਸ਼ੁਰੂਆਤੀ ਸੈੱਟਅੱਪ ਤੋਂ 75 ਦਿਨ ਹੋਣਗੇ।
ਯਕੀਨੀ ਬਣਾਓ ਕਿ ਜਦੋਂ ਤੁਸੀਂ ਕਾਲ ਕਰੋ ਤਾਂ ਕੈਨੇਡਾ ਦਾ ਇਮੀਗ੍ਰੇਸ਼ਨ ਵੀਜ਼ਾ ਤੁਹਾਡੇ ਕੋਲ ਹੋਵੇ।
- ਚੀਨ: ਕਾਲ ਕਲੈਕਟ 1-855-537-5355
- ਭਾਰਤ: ਕਾਲ ਕਲੈਕਟ 416-351-0613
ਇੱਕ ਵਾਰ ਕੈਨੇਡਾ ਪਹੁੰਚਣ 'ਤੇ, ਆਪਣਾ ਨਵਾਂ ਬੈਂਕ ਖਾਤਾ ਚਾਲੂ ਕਰਨ ਲਈ ਕਿਸੇ TD ਸ਼ਾਖਾ ਵਿੱਚ ਜਾਓ।
ਕੈਨੇਡਾ ਵਿੱਚ ਇੱਕ ਬੈਂਕ ਖਾਤਾ ਖੋਲ੍ਹਣ ਲਈ, ਤੁਸੀਂ ਇੱਕ TD ਨਿੱਜੀ ਬੈਂਕਰ ਨਾਲ ਮੁਲਾਕਾਤ ਕਰਨ ਲਈ ਇੱਥੇ ਇੱਕ ਮੁਲਾਕਾਤ ਬੁੱਕ ਕਰ ਸਕਦੇ ਹੋ।
ਆਪਣੇ ਆਪ ਨੂੰ ਧੋਖਾਧੜੀ ਤੋਂ ਬਚਾਓ
ਹਾਲਾਂਕਿ ਅਸੀਂ ਤੁਹਾਡੀ ਨਿੱਜੀ ਜਾਣਕਾਰੀ ਨੂੰ ਸੁਰੱਖਿਅਤ ਕਰਨ ਲਈ ਹਰ ਕੋਸ਼ਿਸ਼ ਕਰਦੇ ਹਾਂ, ਧੋਖਾਧੜੀ ਅਤੇ ਪਛਾਣ ਦੀ ਚੋਰੀ ਦੇ ਸ਼ਿਕਾਰ ਹੋਣ ਤੋਂ ਬਚਣ ਲਈ ਤੁਸੀਂ ਬਹੁਤ ਕੁਝ ਕਰ ਸਕਦੇ ਹੋ। ਜਾਗਰੂਕਤਾ ਅਤੇ ਚੰਗੀਆਂ ਔਨਲਾਈਨ ਆਦਤਾਂ ਦੁਆਰਾ, ਤੁਸੀਂ ਘੁਟਾਲੇ ਦੀਆਂ ਕੋਸ਼ਿਸ਼ਾਂ ਨੂੰ ਲੱਭ ਸਕਦੇ ਹੋ ਅਤੇ ਅਜਿਹਾ ਹੋਣ ਤੋਂ ਪਹਿਲਾਂ ਤੁਹਾਡੇ ਜੋਖਮ ਨੂੰ ਮਹੱਤਵਪੂਰਨ ਤੌਰ 'ਤੇ ਘਟਾ ਸਕਦੇ ਹੋ।
ਨਵੇਂ ਆਇਆਂ ਲਈ ਹੋਰ ਸੰਸਾਧਨ
ਸਾਡੇ ਨਾਲ ਜੁੜੋ
ਇੱਕ ਸਲਾਹਕਾਰ ਨਾਲ ਗੱਲ ਕਰੋ
