ਨਿਊ ਟੂ ਕੈਨੇਡਾ

ਆਪਣਾ ਨਿਊ ਟੂ ਕੈਨੇਡਾ ਬੈਂਕਿੰਗ
ਪੈਕੇਜ ਲਵੋ

ਅਸੀਂ ਯੋਗ ਨਵੇਂ ਆਏ ਲੋਕਾਂ1 ਨੂੰ ਇੱਕ ਵਿਸ਼ੇਸ਼ ਬੈਂਕਿੰਗ ਪੈਕੇਜ ਪੇਸ਼ ਕਰਦੇ ਹਾਂ ਜਿਸ ਵਿੱਚ ਉਹ ਸਭ ਕੁਝ ਸ਼ਾਮਲ ਹੈ ਜਿਸਦੀ ਤੁਹਾਨੂੰ ਸ਼ੁਰੂਆਤ ਕਰਨ ਲਈ ਲੋੜ ਹੈ:
  • ਚੈਕਿੰਗ ਖਾਤੇ: ਰੋਜ਼ਾਨਾ ਦੀਆਂ ਬੈਂਕਿੰਗ ਲੋੜਾਂ ਲਈ ਆਪਣੇ ਫੰਡਾਂ ਤੱਕ ਤੇਜ਼ ਪਹੁੰਚ ਪ੍ਰਾਪਤ ਕਰੋ
  • ਬੱਚਤ ਖਾਤੇ: ਵੱਡੇ ਖਰਚਿਆਂ ਲਈ ਬੱਚਤ ਕਰਨ ਵਿੱਚ ਮਦਦ ਲਈ ਨਕਦੀ ਨੂੰ ਇੱਕ ਪਾਸੇ ਰੱਖੋ
  • ਕ੍ਰੈਡਿਟ ਕਾਰਡ: ਖਰੀਦਦਾਰੀ ਲਈ ਕ੍ਰੈਡਿਟ ਕਾਰਡ ਦੀ ਵਰਤੋਂ ਕਰਕੇ ਕ੍ਰੈਡਿਟ ਬਣਾਓ ਅਤੇ ਇਨਾਮ ਕਮਾਓ
  • ਮਨੀ ਟ੍ਰਾਂਸਫਰ: 150 ਤੋਂ ਵੱਧ ਮੁਦਰਾਵਾਂ ਵਿੱਚ ਅੰਤਰਰਾਸ਼ਟਰੀ ਤੌਰ ਤੇ ਪੈਸਾ ਟ੍ਰਾਂਸਫਰ ਕਰੋ2

ਯੋਗਤਾ ਲੋੜਾਂ

ਨਿਊ ਟੂ ਕੈਨੇਡਾ ਬੈਂਕਿੰਗ ਪੈਕੇਜ ਉਪਲਬਧ ਹੈ ਜੇ ਤੁਸੀਂ:

  • 2 ਜਾਂ ਘੱਟ ਸਾਲਾਂ ਲਈ ਕੈਨੇਡਾ ਦੇ ਸਥਾਈ ਨਿਵਾਸੀ ਜਾਂ ਅਸਥਾਈ ਨਿਵਾਸੀ ਹੋ
  • ਤੁਸੀਂ ਆਪਣੇ ਸਥਾਈ ਨਿਵਾਸੀ ਦੇ ਕਾਰਡ ਜਾਂ ਅਸਥਾਈ ਪਰਮਿਟ ਦੇ ਮਾਧਿਅਮ ਨਾਲ ਆਪਣੇ ਦਰਜੇ ਦਾ ਸਬੂਤ ਮੁਹੱਈਆ ਕਰਦੇ ਹੋ
  • ਕਦੇ ਵੀ TD ਚੈਕਿੰਗ ਖਾਤਾ ਖੋਲ੍ਹਿਆ ਜਾਂ ਰੱਖਿਆ ਨਹੀਂ ਹੈ
  • ਆਪਣੇ ਸੂਬੇ ਜਾਂ ਰਿਹਾਇਸ਼ ਦੇ ਖੇਤਰ ਵਿੱਚ ਤੁਸੀਂ ਬਾਲਗ ਉਮਰ ਦੇ ਹੋ

ਅੰਤਰਰਾਸ਼ਟਰੀ ਵਿਦਿਆਰਥੀ ਪੈਕੇਜ

ਵਿਦੇਸ਼ਾਂ ਤੋਂ ਵਿਦਿਆਰਥੀਆਂ ਲਈ ਵਿਸ਼ੇਸ਼ ਪੇਸ਼ਕਸ਼ਾਂ ਅਤੇ ਬੱਚਤਾਂ, ਜਿਵੇਂ ਕਿ ਹਰ ਰੋਜ਼ ਬੈਂਕਿੰਗ ਤੋਂ ਕ੍ਰੈਡਿਟ ਕਾਰਡ ਅਤੇ ਮਨੀ ਟ੍ਰਾਂਸਫਰ।

TD ਨੂੰ ਹੀ ਕਿਉਂ ਚੁਣੀਏ

ਤੁਸੀਂ ਜਿਵੇਂ ਵੀ ਬੈਂਕਿੰਗ ਕਰਨਾ ਚਾਹੋ, ਉਸ ਦੇ ਲਈ ਤਿਆਰ

ਤੁਸੀਂ ਸੁਵਿਧਾਜਨਕ ਸਥਾਨਾਂ, ਸਮਿਆਂ ਅਤੇ 24 ਘੰਟੇ ਡਿਜੀਟਲ ਬੈਂਕਿੰਗ ਨਾਲ ਆਪਣੇ ਕਾਰਜਕ੍ਰਮ ਦੇ ਅਨੁਸਾਰ ਬੈਂਕਿੰਗ ਕਰ ਸਕਦੇ ਹੋ।

ਤੁਹਾਡੇ ਵਿੱਤੀ ਅਨੁਭਵ ਨੂੰ ਲੋੜ ਅਨੁਸਾਰ ਢਾਲਣ ਲਈ ਤਿਆਰ

ਤੁਹਾਡੇ ਲਈ ਸਹੀ ਸਮਾਧਾਨਾਂ ਨੂੰ ਵਿਅਕਤੀਗਤ ਬਣਾਉਣ ਵਿੱਚ ਮਦਦ ਲਈ ਅਸੀਂ ਤੁਹਾਨੂੰ ਅਤੇ ਤੁਹਾਡੇ ਵਿੱਤੀ ਟੀਚਿਆਂ ਨੂੰ ਜਾਣਨਾ ਚਾਹੁੰਦੇ ਹਾਂ

ਵਿੱਤੀ ਆਤਮ-ਵਿਸ਼ਵਾਸ ਬਣਾਉਣ ਵਿੱਚ ਮਦਦ ਲਈ ਤਿਆਰ

ਤੁਸੀਂ ਸਾਡੇ ਵਿਸ਼ੇਸ਼ੱਗਾਂ ਅਤੇ TD MySpend ਐਪ ਵਰਗੇ ਸਾਧਨਾਂ ਤੋਂ ਸਲਾਹ ਦੇ ਨਾਲ ਆਪਣੇ ਵਿੱਤੀ ਮਾਮਲਿਆਂ ਬਾਰੇ ਭਰੋਸੇਮੰਦ ਮਹਿਸੂਸ ਕਰ ਸਕਦੇ ਹੋ।


ਟੀਡੀ ਵਿਵਿਧ ਭਾਈਚਾਰੇ

ਵਿਵਿਧ ਭਾਈਚਾਰਿਆਂ ਦਾ ਜਸ਼ਨ ਮਣਾਉਣਾ

ਟੀਡੀ ਅਜਿਹੇ ਪ੍ਰੋਗਰਾਮਾਂ ਦਾ ਆਯੋਜਨ ਕਰਦਾ ਹੈ ਜੋ ਕੈਨੇਡਾ ਦੀ ਵਿਵਿਧਤਾ ਅਤੇ ਬਹੁ-ਸੱਭਿਆਚਾਰਵਾਦ ਦਾ ਜਸ਼ਨ ਮਣਾਉਂਦੇ ਹਨ।

ਮਾਰਗਦਰਸ਼ਨ ਸਾਂਝੇਦਾਰੀ

ਟੀਡੀ The Mentoring Partnership (ਮਾਰਗਦਰਸ਼ਨ ਸਾਂਝੇਦਾਰੀ) ਵਰਗੇ ਪ੍ਰੋਗਰਾਮ ਵੀ ਸਪਾਂਸਰ ਕਰਦਾ ਹੈ ਜੋ ਨਵੇਂ ਕੈਨੇਡਾ ਵਾਸੀਆਂ ਦੀ ਉਹਨਾਂ ਦੀ ਪੂਰੀ ਸਮਰੱਥਾ ਤਕ ਪਹੁੰਚਣ ਵਿੱਚ ਮਦਦ ਕਰਦੇ ਹਨ।ਵਾਪਸ ਸਿਖਰ 'ਤੇ