ਹੋਮ / ਕੈਨੇਡਾ ਲਈ ਨਵੇਂ / ਬੈਂਕ ਖਾਤੇ


ਨਵੇਂ ਆਉਣ ਵਾਲਿਆਂ ਲਈ ਸੁਵਿਧਾਜਨਕ ਬੈਂਕਿੰਗ ਹੱਲ

ਜਿਵੇਂ ਹੀ ਤੁਸੀਂ ਕੈਨੇਡਾ ਵਿੱਚ ਸੈਟਲ ਹੋਣਾ ਸ਼ੁਰੂ ਕਰਦੇ ਹੋ, ਤੁਸੀਂ ਆਪਣੇ ਪੈਸੇ ਦਾ ਪ੍ਰਬੰਧਨ ਕਰਨ ਵਿੱਚ ਮਦਦ ਕਰਨ ਲਈ ਚੈਕਿੰਗ ਅਤੇ ਬਚਤ ਖਾਤੇ ਖੋਲ੍ਹ ਸਕਦੇ ਹੋ। TD ਵਿਖੇ, ਅਸੀਂ ਤੁਹਾਡੇ ਲਈ ਚੁਣਨ ਲਈ ਕਈ ਚੈਕਿੰਗ ਅਤੇ ਬਚਤ ਖਾਤੇ ਦੇ ਵਿਕਲਪ ਪੇਸ਼ ਕਰਦੇ ਹਾਂ। ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਵਜੋਂ, ਤੁਸੀਂ ਚੁਣੇ ਹੋਏ ਖਾਤਿਆਂ 'ਤੇ ਵਿਸ਼ੇਸ਼ ਪੇਸ਼ਕਸ਼ਾਂ ਦਾ ਲਾਭ ਲੈ ਸਕਦੇ ਹੋ।


ਇੱਕ ਖਾਤਾ ਚੁਣੋ ਜੋ ਤੁਹਾਡੇ ਲਈ ਸਹੀ ਹੋਵੇ

  • ਇਹ ਸਾਡਾ ਸਭ ਤੋਂ ਮਸ਼ਹੂਰ ਖਾਤਾ ਹੈ ਅਤੇ ਸੁਵਿਧਾਜਨਕ ਰੋਜ਼ਾਨਾ ਬੈਂਕਿੰਗ ਲਈ ਆਦਰਸ਼ ਹੈ। TD ਅਸੀਮਤ ਚੈਕਿੰਗ ਖਾਤੇ ਨਾਲ ਅਸੀਮਤ ਟ੍ਰਾਂਜ਼ੈਕਸ਼ਨਾਂ ਦਾ ਆਨੰਦ ਮਾਣੋ1

     

    • ਇੱਕ ਸਾਲ ਲਈ ਕੋਈ ਮਹੀਨਾਵਾਰ ਫੀਸ ਨਹੀਂ ਦਾ ਭੁਗਤਾਨ ਕਰੋ ($203 ਮੁੱਲ ਤੱਕ)2
    • ਕੈਨੇਡਾ ਵਿੱਚ ATM ਦੀ ਵਰਤੋਂ ਕਰਨ ਲਈ ਕੋਈ TD ਫੀਸ ਨਹੀਂ3
    • Interac e-Transfer® ਦੇ ਨਾਲ ਮੁਫ਼ਤ ਮਨੀ ਟ੍ਰਾਂਸਫਰ
    • Plus, get $400 Cash4 when you open a new account before February 25, 2025, and set up any 2 of the following services before  April 25, 2025:
      • ਆਵਰਤੀ ਡਾਈਰੈਕਟ ਡਿਪਾਜ਼ਿਟ
      • ਘੱਟੋ-ਘੱਟ $50 ਦਾ ਪਹਿਲਾਂ ਤੋਂ ਅਧਿਕ੍ਰਿਤ ਡੈਬਿਟ ਭੁਗਤਾਨ
      • EasyWeb® ਜਾਂ TD ਐਪ 'ਤੇ ਘੱਟੋ-ਘੱਟ $50 ਦਾ ਔਨਲਾਈਨ ਬਿੱਲ ਭੁਗਤਾਨ
  • TD ਆਲ-ਇਨਕਲੂਸਿਵ ਬੈਂਕਿੰਗ ਪਲਾਨ, ਇੱਕ ਛੋਟੇ ਸੇਫਟੀ ਡਿਪਾਜ਼ਿਟ ਬਾਕਸ5, ਪ੍ਰਮਾਣਿਤ ਚੈੱਕਾਂ, ਮਨੀ ਆਰਡਰ, ਅਤੇ ਵਿਅਕਤੀਗਤ ਚੈੱਕਾਂ6 ਸਮੇਤ ਪ੍ਰੀਮੀਅਮ ਬੈਂਕਿੰਗ ਲਾਭਾਂ ਦਾ ਅਨੁਭਵ ਕਰੋ, ਬਿਨਾਂ ਕਿਸੇ ਵਾਧੂ ਕੀਮਤ ਦੇ।

     

    • ਮਹੀਨਾਵਾਰ ਫੀਸ ਛੋਟ ਪ੍ਰਾਪਤ ਕਰੋ ਜੇਕਰ ਤੁਸੀਂ ਮਹੀਨੇ ਦੇ ਹਰੇਕ ਦਿਨ ਦੇ ਅੰਤ ਵਿੱਚ $5,000 ਰੱਖਦੇ ਹੋ7
    • ਚੋਣਵੇਂ TD ਕ੍ਰੈਡਿਟ ਕਾਰਡਾਂ 'ਤੇ ਸਾਲਾਨਾ ਕ੍ਰੈਡਿਟ ਕਾਰਡ ਫੀਸ ਛੋਟ8
    • ਕੋਈ TD ਫੀਸ ਨਹੀਂ, ਗੈਰ-TD ATM ਜਾਂ ਵਿਦੇਸ਼ੀ ATMs 'ਤੇ9
  • ਇਹ ਬਚਤ ਖਾਤਾ ਆਦਰਸ਼ ਹੈ ਜੇਕਰ ਤੁਸੀਂ ਬੱਚਤ ਕਰਨਾ ਸ਼ੁਰੂ ਕਰ ਰਹੇ ਹੋ ਜਾਂ ਆਪਣੇ ਫੰਡਾਂ ਤੱਕ ਲਗਾਤਾਰ ਪਹੁੰਚ ਚਾਹੁੰਦੇ ਹੋ।

     

    • ਹਰ ਡਾਲਰ ਰੋਜ਼ਾਨਾ ਵਿਆਜ ਕਮਾਉਂਦਾ ਹੈ ਜਿਸਦਾ ਹਿਸਾਬ ਹਰ ਰੋਜ਼ ਲਗਾਇਆ ਜਾਂਦਾ ਹੈ
    • ਤੁਹਾਡੇ ਹੋਰ TD ਕੈਨੇਡਾ ਟਰੱਸਟ ਡਿਪਾਜ਼ਿਟ ਖਾਤਿਆਂ ਵਿੱਚ ਅਸੀਮਤ ਮੁਫਤ ਔਨਲਾਈਨ ਟ੍ਰਾਂਸਫਰ10
    • $0 ਮਹੀਨਾਵਾਰ ਫੀਸ
    • ਸਵੈਚਲਿਤ ਬੱਚਤ ਸੇਵਾਵਾਂ ਤਾਂ ਜੋ ਤੁਸੀਂ ਬੱਚਤ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾ ਸਕੋ
  • ਉੱਚ ਵਿਆਜ ਦਰ12 ਅਤੇ ਮੁਫਤ ਔਨਲਾਈਨ ਟ੍ਰਾਂਸਫਰ ਨਾਲ ਹੋਰ ਬਚਾਓ।13

     

    • $10,000 ਜਾਂ ਵੱਧ ਦੇ ਬਕਾਇਆਂ 'ਤੇ ਉੱਚ ਵਿਆਜ ਦਰ
    • ਤੁਹਾਡੇ ਹੋਰ TD ਕੈਨੇਡਾ ਟਰੱਸਟ ਡਿਪਾਜ਼ਿਟ ਖਾਤਿਆਂ ਵਿੱਚ ਅਸੀਮਤ ਮੁਫਤ ਔਨਲਾਈਨ ਟ੍ਰਾਂਸਫਰ13
    • $0 ਮਹੀਨਾਵਾਰ ਫੀਸ
    • ਸਵੈਚਲਿਤ ਬੱਚਤ ਸੇਵਾਵਾਂ ਤਾਂ ਜੋ ਤੁਸੀਂ ਬੱਚਤ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾ ਸਕੋ

ਚੈਕਿੰਗ ਬਨਾਮ ਬਚਤ ਖਾਤੇ: ਕਿਹੜਾ ਖਾਤਾ ਮੇਰੇ ਲਈ ਬਿਹਤਰ ਹੈ?

ਹੇਠਾਂ ਇੱਕ ਚੈਕਿੰਗ ਅਤੇ ਬਚਤ ਖਾਤੇ ਵਿੱਚ ਅੰਤਰ ਦਾ ਇੱਕ ਸੰਖੇਪ ਵਰਣਨ ਹੈ ਅਤੇ ਕਿਉਂ, ਤੁਹਾਡੇ ਵਿੱਤੀ ਟੀਚਿਆਂ ਦੇ ਆਧਾਰ 'ਤੇ, ਤੁਹਾਨੂੰ ਦੋਵਾਂ ਨੂੰ ਰੱਖਣ ਬਾਰੇ ਵਿਚਾਰ ਕਰਨ ਦੀ ਲੋੜ ਹੋ ਸਕਦੀ ਹੈ।

  • ਚੈਕਿੰਗ ਖਾਤੇ

    ਇਹ ਖਾਤਾ ਰੋਜ਼ਾਨਾ ਵਰਤੋਂ ਲਈ ਹੈ ਜਿੱਥੇ ਤੁਸੀਂ ਰੋਜ਼ਾਨਾ ਖਰਚਿਆਂ, ਬਿੱਲਾਂ ਦਾ ਭੁਗਤਾਨ ਕਰਨ, ਪੈਸੇ ਭੇਜਣ ਅਤੇ ਆਪਣੇ ਨਕਦ ਪ੍ਰਵਾਹ ਦਾ ਪ੍ਰਬੰਧਨ ਕਰਨ ਲਈ ਆਪਣੇ ਪੈਸੇ ਤੱਕ ਪਹੁੰਚ ਕਰ ਸਕਦੇ ਹੋ। ਕੈਨੇਡਾ ਵਿੱਚ ਸੈਟਲ ਹੋਣ ਵੇਲੇ ਇੱਕ ਸੈੱਟਅੱਪ ਕਰਨਾ ਮਹੱਤਵਪੂਰਨ ਹੈ।

  • ਬਚਤ ਖਾਤੇ

    ਇਹ ਖਾਤਾ ਤੁਹਾਡੇ ਛੋਟੇ, ਮੱਧਮ ਜਾਂ ਲੰਮੇ ਸਮੇਂ ਦੇ ਟੀਚਿਆਂ ਲਈ ਪੈਸੇ ਨੂੰ ਅਲੱਗ ਰੱਖਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ। ਬਚਤ ਖਾਤੇ ਤੁਹਾਡੇ ਦੁਆਰਾ ਜਮ੍ਹਾਂ ਕੀਤੇ ਪੈਸੇ 'ਤੇ ਵਿਆਜ ਕਮਾਉਣ ਵਿੱਚ ਵੀ ਤੁਹਾਡੀ ਮਦਦ ਕਰ ਸਕਦੇ ਹਨ, ਤਾਂ ਜੋ ਤੁਸੀਂ ਆਪਣੀ ਬਚਤ ਨੂੰ ਤੇਜ਼ੀ ਨਾਲ ਵਧਾ ਸਕੋ।

TD ਨਿੱਜੀ ਖਾਤਿਆਂ ਲਈ ਵਿਸ਼ੇਸ਼ਤਾਵਾਂ

  • ਤੁਹਾਡੀ TD ਐਪ ਨਾਲ ਸੰਬੰਧਤ, ਤੁਰੰਤ ਆਪਣੇ ਮਹੀਨਾਵਾਰ ਖਰਚਿਆਂ 'ਤੇ ਨਜ਼ਰ ਰੱਖੋ।14

  • ਜਦੋਂ ਅਸੀਂ ਤੁਹਾਡੇ ਨਿੱਜੀ ਬੈਂਕਿੰਗ ਖਾਤਿਆਂ ਲਈ ਤੁਹਾਡੇ TD ਐਕਸੈਸ ਕਾਰਡ ਨਾਲ ਕੀਤੀ ਗਈ ਸ਼ੱਕੀ ਗਤੀਵਿਧੀ ਦਾ ਪਤਾ ਲਗਾਉਂਦੇ ਹਾਂ ਤਾਂ ਆਪਣੇ ਮੋਬਾਈਲ 'ਤੇ ਟੈਕਸਟ ਸੁਨੇਹੇ ਪ੍ਰਾਪਤ ਕਰੋ।15

  • ਜਿਵੇਂ ਹੀ ਤੁਸੀਂ ਚੈੱਕ ਪ੍ਰਾਪਤ ਕਰਦੇ ਹੋ, ਉਹਨਾਂ ਨੂੰ ਜਮ੍ਹਾ ਕਰਵਾਓ ਤਾਂ ਜੋ ਤੁਸੀਂ ਉਹਨਾਂ ਕੰਮਾਂ ਵਿੱਚ ਜ਼ਿਆਦਾ ਸਮਾਂ ਬਿਤਾ ਸਕੋ ਜੋ ਤੁਸੀਂ ਕਰਨਾ ਚਾਹੁੰਦੇ ਹੋ।16

  • ਪਹਿਲਾਂ ਤੋਂ ਅਧਿਕ੍ਰਿਤ ਭੁਗਤਾਨਾਂ, ਬਿੱਲਾਂ ਦੇ ਭੁਗਤਾਨਾਂ ਅਤੇ ਟ੍ਰਾਂਸਫਰ ਨੂੰ ਕਾਇਮ ਰੱਖਦੇ ਹੋਏ ਤੁਰੰਤ ਆਪਣੇ TD ਐਕਸੈਸ ਕਾਰਡ ਨੂੰ ਲਾਕ ਕਰੋ।


ਤੁਹਾਡੇ ਪਹੁੰਚਣ ਤੋਂ ਪਹਿਲਾਂ ਇੱਕ ਬੈਂਕ ਖਾਤਾ ਖੋਲ੍ਹੋ

ਜੇਕਰ ਤੁਸੀਂ ਮੌਜੂਦਾ ਸਮੇਂ ਵਿੱਚ ਚੀਨ ਜਾਂ ਭਾਰਤ ਦੇ ਨਿਵਾਸੀ ਹੋ ਅਤੇ ਕੈਨੇਡਾ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਡੇ ਆਉਣ ਤੋਂ 75 ਦਿਨ ਪਹਿਲਾਂ ਬੈਂਕ ਖਾਤਾ ਖੋਲ੍ਹਣ ਲਈ ਤੁਹਾਨੂੰ ਇਹ ਕਦਮ ਚੁੱਕਣੇ ਪੈਣਗੇ।

ਯਕੀਨੀ ਬਣਾਓ ਕਿ ਜਦੋਂ ਤੁਸੀਂ ਕਾਲ ਕਰੋ ਤਾਂ ਕੈਨੇਡਾ ਦਾ ਇਮੀਗ੍ਰੇਸ਼ਨ ਵੀਜ਼ਾ ਤੁਹਾਡੇ ਕੋਲ ਹੋਵੇ।


ਪਹੁੰਚਣ 'ਤੇ, ਆਪਣੇ ਨਵੇਂ ਬੈਂਕ ਖਾਤੇ ਨੂੰ ਚਾਲੂ ਕਰਨ ਲਈ ਕਿਸੇ ਸ਼ਾਖਾ 'ਤੇ ਜਾਓ।

ਆਪਣੇ ਨਾਲ ਰਿਹਾਇਸ਼ ਦੀ ਪਛਾਣ ਦੇ ਇਹਨਾਂ ਵਿਚੋਂ 1 ਦਸਤਾਵੇਜ਼ ਨਾਲ ਲਿਆਓ:

  • ਸਥਾਈ ਨਿਵਾਸੀ ਦਾ ਕਾਰਡ
  • ਇਮੀਗ੍ਰੈਂਟ ਵੀਜ਼ਾ ਅਤੇ ਰਿਕਾਰਡ ਆਫ ਲੈਂਡਿੰਗ (IMM ਫਾਰਮ #1000)
  • ਪੱਕੇ ਨਾਗਰਿਕ (IMM ਫਾਰਮ #5292/5688) ਜਾਂ ਕੱਚੇ ਵਰਕ ਪਰਮਿਟ (IMM ਫਾਰਮ #1442/1102) ਜਾਂ ਸਟਡੀ ਪਰਮਿਟ (IMM ਫਾਰਮ #1208) ਦੀ ਪੁਸ਼ਟੀ

*ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪੋਸਟ-ਸੈਕੰਡਰੀ ਪ੍ਰੋਗਰਾਮ ਵਿੱਚ ਦਾਖਲੇ ਦੇ ਸਬੂਤ ਦੀ ਲੋੜ ਹੋਵੇਗੀ।


ਅਕਸਰ ਪੁੱਛੇ ਜਾਂਦੇ ਸਵਾਲ

ਬੈਂਕ ਖਾਤਾ ਖੋਲ੍ਹਣ ਤੋਂ ਪਹਿਲਾਂ, ਇੱਥੇ ਕੁਝ ਗੱਲਾਂ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਹਨ:

  • ਕੀ ਖਾਤੇ ਨਾਲ ਜੁੜੀਆਂ ਕੋਈ ਫੀਸਾਂ ਹਨ?
  • ਕੀ ਤੁਸੀਂ ਪੈਸੇ ਬਚਾਉਣ ਲਈ ਜਾਂ ਰੋਜ਼ਾਨਾ ਖਰੀਦਦਾਰੀ ਕਰਨ ਲਈ ਖਾਤੇ ਦੀ ਵਰਤੋਂ ਕਰ ਰਹੇ ਹੋ?
  • ਕੀ ਕੋਈ ਬੋਨਸ ਪੇਸ਼ਕਸ਼ਾਂ ਹਨ ਜਿਨ੍ਹਾਂ ਦਾ ਤੁਸੀਂ ਲਾਭ ਲੈ ਸਕਦੇ ਹੋ?

TD ਵਿਖੇ, ਅਸੀਂ ਚੁਣਨ ਲਈ ਕਈ ਖਾਤਿਆਂ ਦੀਆਂ ਕਿਸਮਾਂ ਦੀ ਪੇਸ਼ਕਸ਼ ਕਰਦੇ ਹਾਂ ਤਾਂ ਜੋ ਤੁਸੀਂ ਇੱਕ ਬੈਂਕ ਖਾਤਾ ਲੱਭ ਸਕੋ ਜੋ ਤੁਹਾਡੀਆਂ ਜ਼ਰੂਰਤਾਂ ਦੇ ਅਨੁਕੂਲ ਹੋਵੇ।


ਹਾਲਾਂਕਿ ਬੈਂਕ ਖਾਤਾ ਖੋਲ੍ਹਣਾ ਤੁਹਾਡੇ ਕ੍ਰੈਡਿਟ ਹਿਸਟਰੀ 'ਤੇ ਨਿਰਭਰ ਨਹੀਂ ਹੈ, ਫਿਰ ਵੀ ਕੈਨੇਡਾ ਵਿੱਚ ਆਪਣੀ ਕ੍ਰੈਡਿਟ ਹਿਸਟਰੀ ਬਣਾਉਣਾ ਸ਼ੁਰੂ ਕਰਨਾ ਮਹੱਤਵਪੂਰਨ ਹੈ।


TD ਵਿਖੇ, ਅਸੀਂ ਸਮਝਦੇ ਹਾਂ ਕਿ ਇੱਕ ਨਵੇਂ ਵਿਅਕਤੀ ਵਜੋਂ, ਕੈਨੇਡਾ ਪਹੁੰਚਣ 'ਤੇ ਤੁਹਾਡੇ ਕੋਲ ਘਰ ਦਾ ਪਤਾ ਨਹੀਂ ਹੋਵੇਗਾ। ਬੈਂਕ ਖਾਤਾ ਖੋਲ੍ਹਣ ਵੇਲੇ, ਸਾਨੂੰ ਰਿਹਾਇਸ਼ ਦੇ ਪਛਾਣ ਦਾ 1 ਸਬੂਤ ਅਤੇ 1 ਨਿੱਜੀ ਪਛਾਣ ਦੀ ਲੋੜ ਹੁੰਦੀ ਹੈ। ਤੁਸੀਂ ਸਾਨੂੰ ਹੇਠ ਲਿਖੀਆਂ ਚੀਜ਼ਾਂ ਪ੍ਰਦਾਨ ਕਰ ਸਕਦੇ ਹੋ:

1 ਰਿਹਾਇਸ਼ੀ ਪਛਾਣ:

  • ਇਮੀਗ੍ਰੈਂਟ ਵੀਜ਼ਾ ਅਤੇ ਲੈਂਡਿੰਗ ਦਾ ਰਿਕਾਰਡ (IMM ਫਾਰਮ #1000), ਜਾਂ
  • ਪੱਕੇ ਨਾਗਰਿਕ (IMM ਫਾਰਮ #5292/5688) ਜਾਂ ਕੱਚੇ ਵਰਕ ਪਰਮਿਟ (IMM ਫਾਰਮ #1442/1102) ਜਾਂ ਸਟਡੀ ਪਰਮਿਟ (IMM ਫਾਰਮ #1208) ਦੀ ਪੁਸ਼ਟੀ।

ਅਤੇ 1 ਨਿੱਜੀ ਪਛਾਣ:

  • ਜਾਇਜ਼ ਪਾਸਪੋਰਟ
  • ਕੈਨੇਡਾ ਦਾ ਡਰਾਇਵਿੰਗ ਲਾਇਸੈਂਸ
  • ਕੈਨੇਡਾ ਦਾ ਸਰਕਾਰੀ ਆਈਡੀ ਕਾਰਡ

ਸਾਡੇ ਨਾਲ ਜੁੜੋ

  • ਅਪਾਇੰਟਮੈਂਟ ਬੁਕ ਕਰੋ

    ਬੈਂਕਿੰਗ ਮਾਹਿਰ ਨਾਲ ਵਿਅਕਤੀਗਤ ਤੌਰ 'ਤੇ ਆਪਣੀ ਨਜ਼ਦੀਕੀ ਬ੍ਰਾਂਚ 'ਤੇ ਜਾਂ ਫ਼ੋਨ 'ਤੇ ਗੱਲ ਕਰੋ।

  • ਕੋਈ ਬ੍ਰਾਂਚ ਲੱਭੋ

    ਕੈਨੇਡਾ ਵਿੱਚ ਜਿੱਥੇ ਵੀ ਜਾਓ, TD ਦੀਆਂ ਸ਼ਾਖਾਵਾਂ ਪਾਓ।

  • ਸਾਨੂੰ ਕਾਲ ਕਰੋ

    ਕਿਸੇ ਵੀ ਸਮੇਂ, ਕਿਸੇ ਵੀ ਜਗ੍ਹਾਂ 'ਤੇ ਬੈਂਕਿੰਗ ਦੇ ਮਾਹਰ ਨਾਲ ਗੱਲ ਕਰੋ।

    1-866-222-3456 1-866-222-3456