ਕੈਨੇਡਾ ਵਿੱਚ ਆਏ ਨਵੇਂ ਲੋਕਾਂ ਲਈ ਸਾਡੇ ਬੈਂਕਿੰਗ ਵਿਕਲਪਾਂ ਬਾਰੇ ਪਤਾ ਕਰੋ।

TD ਦੇ ਕੋਲ ਨਵੇਂ ਆਇਆਂ ਲਈ ਤੁਹਾਡੀ ਸੈਟਲ ਹੋਣ ਵਿੱਚ ਮਦਦ ਕਰਨ ਲਈ ਜ਼ਰੂਰੀ ਉਤਪਾਦਾਂ 'ਤੇ ਖਾਸ ਆਫਰ ਹਨ। ਕੈਨੇਡਾ ਵਿੱਚ ਆਪਣੇ ਨਵੇਂ ਜੀਵਨ ਦੀ ਨੀਂਹ ਰੱਖਣ ਵਿੱਚ ਸ਼ੁਰੂਆਤ ਕਰ ਕੇ ਅਸੀਂ ਤੁਹਾਡੀ ਅਗਾਂਹ ਵਧਣ ਵਿੱਚ ਮਦਦ ਕਰਨ ਲਈ ਤਿਆਰ ਹਾਂ। ਸ਼ੁਰੂ ਕਰਨ ਲਈ ਆਪਣੇ ਨੇੜੇ ਦੇ ਕਿਸੇ ਬੈਂਕਿੰਗ ਮਾਹਰ ਨਾਲ ਮਿਲੋ।

ਸੁਰੱਖਿਅਤ ਕ੍ਰੈਡਿਟ ਕਾਰਡ ਇੱਕ ਅਜਿਹਾ ਕ੍ਰੈਡਿਟ ਕਾਰਡ ਹੁੰਦਾ ਹੈ ਜਿੱਥੇ ਕ੍ਰੈਡਿਟ ਸੀਮਾ ਬੈਂਕ ਵਿੱਚ ਪੈਸੇ ਜਮਾਂ ਕਰਨ ਦੁਆਰਾ ਸੁਰੱਖਿਅਤ ਕੀਤੀ ਜਾਂਦੀ ਹੈ, ਅਤੇ ਦਿੱਤੀ ਗਈ ਕ੍ਰੈਡਿਟ ਸੀਮਾ ਜਮਾਂ ਕੀਤੀ ਨਗਦੀ ਦੇ ਬਰਾਬਰ ਹੁੰਦੀ ਹੈ। ਇੱਕ ਸੁਰੱਖਿਅਤ ਕ੍ਰੈਡਿਟ ਕਾਰਡ, ਇੱਕ ਸਕਾਰਾਤਮਕ ਢੰਗ ਨਾਲ ਕੈਨੇਡਿਅਨ ਕ੍ਰੈਡਿਟ ਇਤਿਹਾਸ ਅਤੇ ਕ੍ਰੈਡਿਟ ਰੇਟਿੰਗ ਬਣਾਉਣ ਵਿੱਚ ਤੁਹਾਡੀ ਮਦਦ ਕਰਦਾ ਹੈ।
ਅਸੁਰੱਖਿਅਤ ਕ੍ਰੈਡਿਟ ਕਾਰਡ ਇੱਕ ਅਜਿਹਾ ਕ੍ਰੈਡਿਟ ਕਾਰਡ ਹੁੰਦਾ ਹੈ ਜਿਸ ਲਈ ਕਾਰਡਧਾਰਕ ਨੂੰ ਬੈਂਕ ਦੇ ਖਾਤੇ ਵਿੱਚ ਪੈਸੇ ਜਮਾਂ ਕਰਵਾਉਣ ਦੀ ਲੋੜ ਨਹੀਂ ਹੁੰਦੀ। ਆਮ ਤੌਰ 'ਤੇ, ਜੇ ਤੁਹਾਡੇ ਕੋਲ ਮੌਜੂਦਾ ਕੈਨੇਡਿਅਨ ਕ੍ਰੈਡਿਟ ਇਤਿਹਾਸ ਚੰਗੀ ਸਥਿਤੀ ਵਿੱਚ ਹੈ, ਤਾਂ ਤੁਸੀਂ ਅਸੁਰੱਖਿਅਤ ਕ੍ਰੈਡਿਟ ਕਾਰਡ ਹਾਸਲ ਕਰ ਸਕੋਗੇ।

ਯੋਗਤਾ ਲੋੜਾਂ

ਨਿਊ ਟੂ ਕੈਨੇਡਾ ਬੈਂਕਿੰਗ ਪੈਕੇਜ ਉਪਲਬਧ ਹੈ ਜੇ ਤੁਸੀਂ:

  • 5 ਜਾਂ ਘੱਟ ਸਾਲਾਂ ਲਈ ਕੈਨੇਡਾ ਦੇ ਸਥਾਈ ਨਿਵਾਸੀ ਜਾਂ ਅਸਥਾਈ ਨਿਵਾਸੀ ਹੋ
  • ਤੁਸੀਂ ਆਪਣੇ ਸਥਾਈ ਨਿਵਾਸੀ ਦੇ ਕਾਰਡ ਜਾਂ ਅਸਥਾਈ ਪਰਮਿਟ ਦੇ ਮਾਧਿਅਮ ਨਾਲ ਆਪਣੇ ਦਰਜੇ ਦਾ ਸਬੂਤ ਮੁਹੱਈਆ ਕਰਦੇ ਹੋ
  • ਕਦੇ ਵੀ TD ਚੈਕਿੰਗ ਖਾਤਾ ਖੋਲ੍ਹਿਆ ਜਾਂ ਰੱਖਿਆ ਨਹੀਂ ਹੈ
  • ਆਪਣੇ ਸੂਬੇ ਜਾਂ ਰਿਹਾਇਸ਼ ਦੇ ਖੇਤਰ ਵਿੱਚ ਤੁਸੀਂ ਬਾਲਗ ਉਮਰ ਦੇ ਹੋ

ਬ੍ਰਾਂਚ ਵਿੱਚ ਆਪਣੇ ਨਾਲ ਕੀ ਲਿਆਉਣਾ ਹੈ

ਜਦੋਂ ਤੁਸੀ ਕਿਸੇ TD ਬ੍ਰਾਂਚ ਵਿੱਚ ਜਾਂਦੇ ਹੋ, ਤਾਂ ਆਪਣੇ ਨਾਲ ਰਿਹਾਇਸ਼ ਦੀ ਪਛਾਣ ਦੇ ਇਹਨਾਂ ਵਿਚੋਂ 1 ਦਸਤਾਵੇਜ਼ ਨਾਲ ਲਿਆਓ:

  • ਸਥਾਈ ਨਿਵਾਸੀ ਦਾ ਕਾਰਡ
  • ਸਥਾਈ ਰਿਹਾਇਸ਼ ਦੀ ਪੁਸ਼ਟੀ (ਉਦਾਹਰਨ ਲਈ, IMM ਫਾਰਮ 5292)
  • ਅਸਥਾਈ ਪਰਮਿਟ (ਉਦਾਹਰਨ ਲਈ, IMM ਫਾਰਮ 1442, 1208, 1102)

ਅਤੇ ਨਿੱਜੀ ਪਛਾਣ ਦੇ ਇਹਨਾਂ ਸਬੂਤਾਂ ਵਿਚੋਂ 1 ਨੂੰ ਆਪਣੇ ਨਾਲ ਲਿਆਓ:

  • ਜਾਇਜ਼ ਪਾਸਪੋਰਟ
  • ਕੈਨੇਡਾ ਦਾ ਡਰਾਇਵਿੰਗ ਲਾਇਸੈਂਸ
  • ਕੈਨੇਡਾ ਸਰਕਾਰ ਦਾ ਪਛਾਣ ਕਾਰਡ

ਧਿਆਨ ਦਿਓ: ਦੂਜੇ ਪਛਾਣ ਦਸਤਾਵੇਜ਼ ਸਵੀਕਾਰ ਕੀਤੇ ਜਾ ਸਕਦੇ ਹਨ ਜਾਂ ਲੋੜੀਂਦੇ ਹੋ ਸਕਦੇ ਹਨ। ਵੇਰਵੇ ਲਈ ਕਿਰਪਾ ਕਰਕੇ ਕਿਸੇ TD ਸ਼ਾਖਾ ਵਿੱਚ ਜਾਓ।

ਵਾਪਸ ਸਿਖਰ 'ਤੇ