ਕੈਨੇਡਾ ਵਿੱਚ ਆਏ ਨਵੇਂ ਲੋਕਾਂ ਲਈ ਸਾਡੇ ਬੈਂਕਿੰਗ ਵਿਕਲਪਾਂ ਬਾਰੇ ਪਤਾ ਕਰੋ।

TD ਦੇ ਕੋਲ ਨਵੇਂ ਆਇਆਂ ਲਈ ਤੁਹਾਡੀ ਸੈਟਲ ਹੋਣ ਵਿੱਚ ਮਦਦ ਕਰਨ ਲਈ ਜ਼ਰੂਰੀ ਉਤਪਾਦਾਂ 'ਤੇ ਖਾਸ ਆਫਰ ਹਨ। ਕੈਨੇਡਾ ਵਿੱਚ ਆਪਣੇ ਨਵੇਂ ਜੀਵਨ ਦੀ ਨੀਂਹ ਰੱਖਣ ਵਿੱਚ ਸ਼ੁਰੂਆਤ ਕਰ ਕੇ ਅਸੀਂ ਤੁਹਾਡੀ ਅਗਾਂਹ ਵਧਣ ਵਿੱਚ ਮਦਦ ਕਰਨ ਲਈ ਤਿਆਰ ਹਾਂ। ਸ਼ੁਰੂ ਕਰਨ ਲਈ ਆਪਣੇ ਨੇੜੇ ਦੇ ਕਿਸੇ ਬੈਂਕਿੰਗ ਮਾਹਰ ਨਾਲ ਮਿਲੋ।


TD ਕੋਲ ਉਹ ਹੈ ਜਿਸਦੀ ਤੁਹਾਨੂੰ ਸ਼ੁਰੂਆਤ ਕਰਨ ਲਈ ਲੋੜ ਹੈ

TD ਚੈਕਿੰਗ ਖਾਤੇ

ਸਿਰਫ ਕੈਨੇਡਾ ਵਿੱਚ ਨਵੇਂ ਆਇਆਂ ਲਈ ਬਿਨਾਂ ਕਿਸੇ ਮਹੀਨਾਵਾਰ ਫੀਸ ਦੇ 12 ਮਹੀਨਿਆਂ ਲਈ ਇੱਕ ਖਾਸ ਆਫਰ ਦਾ ਆਨੰਦ ਮਾਣੋ1


TD ਅਸੀਮਿਤ ਚੈਕਿੰਗ ਖਾਤਾ

TD ਅਸੀਮਿਤ ਚੈਕਿੰਗ ਖਾਤਾ ਤੁਹਾਡੀ ਰੋਜ਼ਮਰ੍ਹਾ ਦੀ ਸਰਲ ਬੈਂਕਿੰਗ ਦੇ ਲਈ ਆਦਰਸ਼ ਹੈ। ਇੱਕ ਸਾਲ ਲਈ ਕਿਸੇ ਵੀ ਮਹੀਨਾਵਾਰ ਖਾਤਾ ਫੀਸ ਦਾ ਭੁਗਤਾਨ ਕਰਨ ਦੀ ਲੋੜ ਨਹੀਂ (203 ਤੱਕ ਦਾ ਮੁੱਲ)। ਨਾਲ ਹੀ, ਤੁਹਾਨੂੰ $350 ਨਕਦ2 ਮਿਲ ਸਕਦੇ ਹਨ ਜਦੋਂ ਤੁਸੀਂ ਨਵਾਂ ਖਾਤਾ ਖੋਲ੍ਹਦੇ ਹੋ:

 • ਅਸੀਮਿਤ ਟ੍ਰਾਂਜ਼ੈਕਸ਼ਨਾਂ3
 • ਕੈਨੇਡਾ ਵਿੱਚ ATMs ਦੀ ਵਰਤੋਂ ਕਰਨ 'ਤੇ ਕੋਈ TD ਫ਼ੀਸ ਨਹੀਂ4
 • Interac e-Transfer® ਦੇ ਨਾਲ ਮੁਫ਼ਤ ਮਨੀ ਟ੍ਰਾਂਸਫਰ

ਵੇਰਵੇ ਦੇਖੋ


TD ਅਸੀਮਿਤ ਚੈਕਿੰਗ ਖਾਤੇ ਲਈ ਵਿਸ਼ੇਸ਼ $350 ਕੈਸ਼2 ਪੇਸ਼ਕਸ਼।

TD ਅਸੀਮਿਤ ਚੈਕਿੰਗ ਖਾਤੇ ਨਾਲ $350 ਕੈਸ਼ ਪ੍ਰਾਪਤ ਕਰਨ ਲਈ ਤੁਹਾਨੂੰ ਇਹ ਕਰਨਾ ਚਾਹੀਦਾ ਹੈ:

 1. Open a TD Unlimited Chequing Account (the “New Chequing Account”) by June 3, 2024

 2. ਜੁਲਾਈ 31, 2024 ਤੱਕ ਆਪਣੇ ਨਵੇਂ TD ਖਾਤੇ ਲਈ ਹੇਠਾਂ ਦਿੱਤੀਆਂ ਸੇਵਾਵਾਂ ਵਿੱਚੋਂ ਕੋਈ ਵੀ 2 ਸੈਟ ਅਪ ਕਰੋ ਅਤੇ ਇਹਨਾਂ ਨੂੰ ਪੂਰਾ ਕਰੋ

 • ਤੁਹਾਡੇ ਰੁਜ਼ਗਾਰਦਾਤਾ, ਪੈਂਸ਼ਨ ਪ੍ਰਦਾਤਾ ਜਾਂ ਸਰਕਾਰ ਵੱਲੋਂ ਆਵਰਤੀ ਡਾਇਰੈਕਟ ਡਿਪਾਜ਼ਿਟ2

 • ਘੱਟੋ-ਘੱਟ $50 ਲਈ ਆਵਰਤੀ ਪਹਿਲਾਂ ਤੋਂ ਅਧਿਕ੍ਰਿਤ ਡੈਬਿਟ2

 • EasyWeb ਜਾਂ TD ਐਪ5 'ਤੇ ਘੱਟੋ-ਘੱਟ $502 ਦਾ ਔਨਲਾਈਨ ਬਿੱਲ ਭੁਗਤਾਨ

ਅਸੀਂ ਬੈਂਕਿੰਗ ਨੂੰ ਸਰਲ ਬਣਾਉਣ ਵਿੱਚ ਮਦਦ ਕਰਦੇ ਹਾਂ

ਪਹੁੰਚਣ ਤੋਂ ਪਹਿਲਾਂ ਖਾਤਾ ਖੋਲ੍ਹੋ

ਕੀ ਤੁਸੀਂ ਚੀਨ ਜਾਂ ਭਾਰਤ ਵਿੱਚ ਰਹਿੰਦ ਹੋ ਅਤੇ ਕੈਨੇਡਾ ਵਿੱਚ ਆਉਣ ਬਾਰੇ ਸੋਚ ਰਹੇ ਹੋ? ਤੁਹਾਡੇ ਪਹੁੰਚਣ ਤੋਂ 75 ਦਿਨ ਤੱਕ ਪਹਿਲਾਂ ਆਪਣਾ TD ਬੈਂਕ ਖਾਤਾ ਕੈਨੇਡਾ ਖੋਲ੍ਹਣ ਲਈ ਸਾਨੂੰ ਫੋਨ ਕਰੋ। ਤੁਸੀਂ ਪਹੁੰਚਣ ਤੋਂ ਪਹਿਲਾਂ ਹੀ ਆਪਣੇ ਨਵੇਂ TD ਬੈਂਕ ਖਾਤੇ ਵਿੱਚ $25,000 ਤਕ ਟ੍ਰਾਂਸਫਰ ਵੀ ਕਰ ਸਕਦੇ ਹੋ।

ਯਕੀਨੀ ਬਣਾਓ ਕਿ ਜਦੋਂ ਤੁਸੀਂ ਕਾਲ ਕਰੋ ਤਾਂ ਕੈਨੇਡਾ ਦਾ ਇਮੀਗ੍ਰੇਸ਼ਨ ਵੀਜ਼ਾ ਤੁਹਾਡੇ ਕੋਲ ਹੋਵੇ।

ਇੱਕ ਵਾਰ ਕੈਨੇਡਾ ਪਹੁੰਚਣ 'ਤੇ, ਆਪਣਾ ਨਵਾਂ ਬੈਂਕ ਖਾਤਾ ਚਾਲੂ ਕਰਨ ਲਈ ਕਿਸੇ TD ਸ਼ਾਖਾ ਵਿੱਚ ਜਾਓ।


TD ਬੈਂਕਿੰਗ ਪੈਕੇਜ

As part of the New to Canada banking package, you’ll earn  up to 5.55%6 Savings Interest Rate plus a 1.00% bonus interest rate on your savings for the first 3 months when you start by opening your account1.


TD ਰੋਜ਼ਾਨਾ ਬਚਤ ਖਾਤਾ

TD ਰੋਜ਼ਾਨਾ ਬਚਤ ਖਾਤਾ ਤੁਹਾਡੀਆ ਦਿਨ-ਪ੍ਰਤਿ-ਦਿਨ ਦੀਆਂ ਬੈਂਕਿੰਗ ਲੋੜਾਂ ਲਈ ਇੱਕ ਬਜਟ ਅਨੁਕੂਲ ਵਿਕਲਪ ਹੈ ਜਦੋਂ ਤੁਸੀਂ ਬਸ ਸ਼ੁਰੂਆਤ ਕਰ ਰਹੇ ਹੋ।

Open a new TD Every Day Savings Account and you could get a 1.00% bonus interest rate for 3 months1.


TD ਉੱਚ ਵਿਆਜ਼ ਬਚਤ ਖਾਤਾ

ਕੈਨੇਡਾ ਵਿੱਚ ਆਪਣਾ ਘਰ ਬਣਾਉਣ ਵਿੱਚ ਸੰਭਾਵੀ ਤੌਰ 'ਤੇ ਕਈ ਛੋਟੀ ਅਤੇ ਲੰਮੀ ਮਿਆਦ ਦੇ ਟੀਚੇ ਸ਼ਾਮਲ ਹੁੰਦੇ ਹਨ।

ਉੱਚ ਵਿਆਜ ਦਰ ਦੇ ਨਾਲ, TD ਉੱਚ ਵਿਆਜ਼ ਬਚਤ ਖਾਤਾ ਉਨ੍ਹਾਂ ਟੀਚਿਆਂ ਨੂੰ ਜਲਦੀ ਪੂਰਾ ਕਰਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ। $25,000 ਜਾਂ ਵੱਧ ਦਾ ਘੱਟੋ-ਘੱਟ ਮਹੀਨਾਵਾਰ ਬਕਾਇਆ ਬਣਾਏ ਰੱਖ ਕੇ, ਤੁਸੀਂ ਛੋਟ ਦਿੱਤੀ ਗਈ ਟ੍ਰਾਂਜੈਕਸ਼ਨ ਦੀ ਫੀਸ ਦੇ ਨਾਲ ਅੱਗੇ ਦੀਆਂ ਬੱਚਤਾਂ ਲਈ ਲਾਭ ਪ੍ਰਾਪਤ ਕਰ ਸਕਦੇ ਹੋ2,3


TD ePremium ਬਚਤ ਖਾਤਾ

ਜੇਕਰ ਤੁਸੀਂ ਆਪਣੀ ਜ਼ਿਆਦਾਤਰ ਬੈਂਕਿੰਗ ਔਨਲਾਈਨ ਕਰਦੇ ਹੋ, ਤਾਂ ਤੁਹਾਨੂੰ ePremium ਬਚਤ ਖਾਤੇ4 ਦੀ ਆੱਫਰ ਪਸੰਦ ਆਵੇਗੀ।

Earn up to 5.55%6 Savings Interest Rate by opening a new TD ePremium Savings Account by June 3, 2024: 

 • Earn 3.70%6 Bonus Savings Interest Rate for 90 days on any balances up to $1,000,000.00
 • Earn a  posted interest rate of 1.85%6 on balances of $10,000 or greater

ਤੁਹਾਡੀਆਂ ਬਚਤਾਂ ਨੂੰ ਵਧਾਉਣ ਵਿੱਚ ਮਦਦ ਕਰਨ ਲਈ ਸਾਧਨ

ਪਹੁੰਚਣ ਤੋਂ ਪਹਿਲਾਂ ਖਾਤਾ ਖੋਲ੍ਹੋ

ਕੀ ਤੁਸੀਂ ਚੀਨ ਜਾਂ ਭਾਰਤ ਵਿੱਚ ਰਹਿੰਦ ਹੋ ਅਤੇ ਕੈਨੇਡਾ ਵਿੱਚ ਆਉਣ ਬਾਰੇ ਸੋਚ ਰਹੇ ਹੋ? ਤੁਹਾਡੇ ਪਹੁੰਚਣ ਤੋਂ 75 ਦਿਨ ਤੱਕ ਪਹਿਲਾਂ ਆਪਣਾ TD ਬੈਂਕ ਖਾਤਾ ਕੈਨੇਡਾ ਖੋਲ੍ਹਣ ਲਈ ਸਾਨੂੰ ਫੋਨ ਕਰੋ। ਤੁਸੀਂ ਪਹੁੰਚਣ ਤੋਂ ਪਹਿਲਾਂ ਹੀ ਆਪਣੇ ਨਵੇਂ TD ਬੈਂਕ ਖਾਤੇ ਵਿੱਚ $25,000 ਤਕ ਟ੍ਰਾਂਸਫਰ ਵੀ ਕਰ ਸਕਦੇ ਹੋ।

ਯਕੀਨੀ ਬਣਾਓ ਕਿ ਜਦੋਂ ਤੁਸੀਂ ਕਾਲ ਕਰੋ ਤਾਂ ਕੈਨੇਡਾ ਦਾ ਇਮੀਗ੍ਰੇਸ਼ਨ ਵੀਜ਼ਾ ਤੁਹਾਡੇ ਕੋਲ ਹੋਵੇ।

ਇੱਕ ਵਾਰ ਕੈਨੇਡਾ ਪਹੁੰਚਣ 'ਤੇ, ਆਪਣਾ ਨਵਾਂ ਬੈਂਕ ਖਾਤਾ ਚਾਲੂ ਕਰਨ ਲਈ ਕਿਸੇ TD ਸ਼ਾਖਾ ਵਿੱਚ ਜਾਓ।


TD ਕ੍ਰੈਡਿਟ ਕਾਰਡ

TD ਕੈਸ਼ ਬੈਕ ਕਾਰਡ ਜਾਂ TD ਰਿਵਾਰਡ ਵੀਜ਼ਾ ਕਾਰਡ 'ਤੇ ਇੱਕ ਖਾਸ ਸੁਆਗਤ ਆਫਰ ਦਾ ਫਾਇਦਾ ਲਓ ਜਿਸ ਵਿੱਚ ਕਨੇਡਾ ਵਿੱਚ ਨਵੇਂ ਆਇਆਂ ਲਈ ਕੋਈ ਸਲਾਨਾ ਫੀਸ ਨਹੀਂ ਹੈ।ਅਸੁਰੱਖਿਅਤ ਕ੍ਰੈਡਿਟ ਕਾਰਡ

ਕੈਨੇਡਾ ਵਿੱਚ ਨਵੇਂ ਆਏ ਲੋਕਾਂ ਲਈ ਜ਼ਲਦੀ ਤੋਂ ਜ਼ਲਦੀ ਕ੍ਰੈਡਿਟ ਇਤਿਹਾਸ ਸਥਾਪਤ ਕਰਨਾ ਜ਼ਰੂਰੀ ਹੈ ਤਾਂ ਕਿ ਉਹਨਾਂ ਨੂੰ ਰੁਜ਼ਗਾਰ, ਮੌਰਗੇਜ, ਕਰਜਿਆਂ ਅਤੇ ਬੀਮਿਆਂ ਵਿੱਚ ਮਦਦ ਮਿਲ ਸਕੇ।

ਇੱਕ ਅਸੁਰੱਖਿਅਤ TD ਕ੍ਰੈਡਿਟ ਕਾਰਡ ਕੈਨੇਡੀਅਨ ਕ੍ਰੈਡਿਟ ਹਿਸਟਰੀ ਬਣਾਉਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ। ਜੇਕਰ ਤੁਸੀਂ ਕੈਨੇਡਾ ਦੇ ਪੱਕੇ ਵਸਨੀਕ ਹੋ, ਤਾਂ ਤੁਸੀਂ $15,000 ਤੱਕ ਦੀ ਕ੍ਰੈਡਿਟ ਲਿਮਿਟ ਲਈ ਯੋਗ ਹੋ ਸਕਦੇ ਹੋ, ਭਾਵੇਂ ਹੀ ਤੁਹਾਡਾ ਕੋਈ ਕ੍ਰੈਡਿਟ ਇਤਿਹਾਸ ਨਾ ਹੋਵੇ।

ਜੇਕਰ ਤੁਸੀਂ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਜਾਂ ਅਸਥਾਈ ਕਰਮਚਾਰੀ ਹੋ, ਤਾਂ ਤੁਸੀਂ ਇੱਕ ਅਸੁਰੱਖਿਅਤ ਕ੍ਰੈਡਿਟ ਕਾਰਡ ਲਈ ਅਪਲਾਈ ਕਰਨ ਦੇ ਵੀ ਯੋਗ ਹੋ।

TD ਕ੍ਰੈਡਿਟ ਕਾਰਡ ਦੇ ਯੋਗ ਬਣਨ ਲਈ ਜ਼ਰੂਰੀ ਹੈ ਕਿ ਬਿਨੈਕਾਰ TD ਕ੍ਰੈਡਿਟ ਕਾਰਡ ਦੇਣ ਦੇ ਸਾਰੇ ਮਾਪਦੰਡਾਂ, ਅਤੇ ਹੋਰ ਸ਼ਰਤਾਂ ਪੂਰੀਆਂ ਕਰਦੇ ਹੋਣ। ਪੂਰੀ ਜਾਣਕਾਰੀ ਲਈ, ਕਿਰਪਾ ਕਰਕੇ ਆਪਣੀ ਲੋਕਲ TD ਬ੍ਰਾਂਚ ਵਿੱਚ ਜਾਓ।

ਅਸੁਰੱਖਿਅਤ ਕ੍ਰੈਡਿਟ ਕਾਰਡ ਦੇਖੋ


ਸੁਰੱਖਿਅਤ ਕ੍ਰੈਡਿਟ ਕਾਰਡ

ਜਿਵੇਂ-ਜਿਵੇਂ ਤੁਸੀ ਆਪਣੇ ਨਵਾਂ ਘਰ ਲੈਂਦੇ ਹੋ ਅਤੇ ਕੈਨੇਡੀਅਨ ਕ੍ਰੈਡਿਟ ਇਤਿਹਾਸ ਬਣਾਉਣਾ ਸ਼ੁਰੂ ਕਰਦੇ ਹੋ, ਤਾਂ ਤੁਸੀ ਫੈਸਲਾ ਕਰ ਸਕਦੇ ਹੋ ਕਿ ਤੁਹਾਨੂੰ ਉਸ ਰਾਸ਼ੀ ਤੋਂ ਵੱਧ ਦੀ ਕ੍ਰੈਡਿਟ ਸੀਮਾ ਚਾਹੀਦੀ ਹੈ, ਜਿਸਦੇ ਲਈ ਤੁਹਾਨੂੰ ਮੰਜ਼ੂਰੀ ਦਿੱਤੀ ਗਈ ਹੈ।

ਜੇਕਰ ਏਦਾਂ ਹੈ, ਤਾਂ ਇੱਕ ਸੁਰੱਖਿਅਤ TD ਕ੍ਰੈਡਿਟ ਕਾਰਡ ਉਹ ਉੱਚ ਕ੍ਰੈਡਿਟ ਸੀਮਾ ਮੁਹੱਈਆ ਕਰ ਸਕਦਾ ਹੈ ਜਿਸਦੀ ਤੁਸੀਂ ਤਲਾਸ਼ ਕਰ ਰਹੇ ਹੋ ਅਤੇ ਨਾਲ ਹੀ ਕ੍ਰੈਡਿਟ ਇਤਿਹਾਸ ਅਤੇ ਸਕਾਰਾਤਮਕ ਕ੍ਰੈਡਿਟ ਰੇਟਿੰਗ ਬਣਾਉਣ ਵਿੱਚ ਵੀ ਤੁਹਾਡੀ ਮਦਦ ਕਰ ਸਕਦਾ ਹੈ।

ਸੁਰੱਖਿਅਤ ਕ੍ਰੈਡਿਟ ਕਾਰਡ ਦੇਖੋ:
TD ਐਮਿਰੈਲਡ ਫਲੈਕਸ ਵੀਜ਼ਾ ਦਰ
TD ਰਿਵਾਰਡ ਵੀਜ਼ਾ
TD ਪਲੈਟੀਨਮ ਵੀਜ਼ਾ ਟ੍ਰੈਵਲ
TD ਫਸਟ ਕਲਾਸ ਟ੍ਰੈਵਲ ਵੀਜ਼ਾ ਅਸੀਮਤ
TD ਕੈਸ਼ ਬੈਕ ਵੀਜ਼ਾ ਅਸੀਮਤ
TD ਕੈਸ਼ ਬੈਕ ਵੀਜ਼ਾ


TD ਗਲੋਬਲ ਟ੍ਰਾਂਸਫਰ ਨਾਲ ਦੁਨੀਆ ਵਿੱਚ ਕਿਤੇ ਵੀ ਪੈਸੇ ਭੇਜੋ

TD Global Transfer is an innovative marketplace that allows you send money conveniently and securely to over 200 countries4. ਤੁਸੀਂ ਆਪਣੇ ਨਜ਼ਦੀਕੀਆਂ ਨੂੰ ਵਧੇਰੇ ਤਰੀਕਿਆਂ ਨਾਲ, ਵਧੇਰੀਆਂ ਜਗ੍ਹਾਵਾਂ 'ਤੇ ਪੈਸੇ ਭੇਜਣ ਦੇ ਤਰੀਕੇ ਦੀ ਚੋਣ ਕਰ ਸਕਦੇ ਹੋ।

Plus, you could get up to $360 in value3 when you send money using TD Global TransferTM with your TD Unlimited Chequing Account.


ਕੈਨੇਡਾ ਪੈਸੇ ਭੇਜਣ ਦਾ ਇੱਕ ਸੁਰੱਖਿਅਤ ਤਰੀਕਾ।

TD ਐਪ1 'ਤੇ ਜਾਂ EasyWeb ਆਨਲਾਈਨ ਬੈਂਕਿੰਗ ਰਾਹੀਂ ਅਜਿਹੇ ਕਿਸੇ ਵੀ ਵਿਅਕਤੀ ਨੂੰ ਜਿਸ ਕੋਲ ਈਮੇਲ ਪਤਾ ਅਤੇ ਕੈਨੇਡੀਅਨ ਬੈਂਕ ਖਾਤਾ ਹੈ, ਉਸ ਨੂੰ ਇੱਕ Interac e-Transfer® 24/7 ਭੇਜੋ2। ਇਹ ਕਿਰਾਏ ਦਾ ਭੁਗਤਾਨ ਕਰਨ, ਪਰਿਵਾਰ ਨੂੰ ਪੈਸੇ ਭੇਜਣ, ਜਾਂ ਕਿਸੇ ਮਿੱਤਰ ਨੂੰ ਪੈਸੇ ਵਾਪਸ ਕਰਨ ਲਈ ਬਹੁਤ ਵਧੀਆ ਹੈ।

ਵਿਦੇਸ਼ੀ ਕਰੰਸੀ ਅਤੇ ਸਫਰ ਬੀਮਾ

ਕੈਨੇਡਾ ਵਿੱਚ ਆਪਣਾ ਪਹਿਲਾ ਘਰ ਖਰੀਦਣਾ1

ਆਪਣੇ ਨਵੇਂ ਦੇਸ਼ ਵਿੱਚ ਰਹਿਣ ਲਈ ਜਾਂਦੇ ਸਮੇਂ ਤੁਹਾਡੇ ਦੁਆਰਾ ਲਏ ਜਾਣ ਵਾਲੇ ਸਭ ਤੋਂ ਵੱਡੇ ਵਿੱਤੀ ਫੈਸਲਿਆਂ ਵਿੱਚੋਂ ਇੱਕ ਹੈ ਪਹਿਲਾ ਘਰ ਖਰੀਦਣਾ।

TD ਕੈਨੇਡਾ ਵਿੱਚ ਤੁਹਾਡੇ ਪਹਿਲੇ ਘਰ ਲਈ ਵਿੱਤੀ ਸਹਾਇਤਾ ਪ੍ਰਾਪਤ ਕਰਨ ਵਿੱਚ ਮਦਦ ਕਰ ਸਕਦਾ ਹੈ, ਭਾਵੇਂ ਤੁਹਾਡੇ ਕੋਲ ਕੋਈ ਕ੍ਰੈਡਿਟ ਇਤਿਹਾਸ ਨਾ ਹੋਵੇ।

ਕੋਈ TD ਮੌਰਗੇਜ ਵਿਸ਼ੇਸ਼ੱਗ ਇਹ ਨਿਰਧਾਰਤ ਕਰਨ ਲਈ ਤੁਹਾਡੇ ਨਾਲ ਮਿਲ ਕੇ ਕੰਮ ਕਰੇਗਾ ਕਿ ਕੀ ਤੁਸੀਂ TD ਮੌਰਗੇਜ ਲਈ ਯੋਗਤਾ ਪੂਰੀ ਕਰਦੇ ਹੋ, ਅਤੇ ਮੌਰਗੇਜ ਪ੍ਰਕਿਰਿਆ ਦੇ ਦੌਰਾਨ ਤੁਹਾਡਾ ਮਾਰਗਦਰਸ਼ਨ ਕਰਨ ਵਿੱਚ ਮਦਦ ਕਰੇਗਾ, ਜਦ ਕਿ ਭੁਗਤਾਨ ਦੀ ਵਾਰੰਵਾਰਤਾ ਅਤੇ ਇੱਕ-ਮੁਸ਼ਤ ਭੁਗਤਾਨ ਵਰਗੀਆਂ ਲਚਕਦਾਰ ਮੌਰਗੇਜ ਵਿਸ਼ੇਸ਼ਤਾਵਾਂ ਨਾਲ ਤੁਸੀਂ ਆਪਣੇ ਭੁਗਤਾਨਾਂ ਨੂੰ ਆਪਣੀ ਲੋੜ ਦੇ ਅਨੁਕੂਲ ਬਣਾ ਸਕਦੇ ਹੋ।


ਪਤਾ ਕਰੋ ਕਿ ਕੀ ਤੁਸੀਂ TD ਮੌਰਗੇਜ ਲਈ ਯੋਗਤਾ ਪੂਰੀ ਕਰਦੇ ਹੋ।

ਭਾਵੇਂ ਜੇ ਤੁਹਾਡਾ ਕੋਈ ਕ੍ਰੈਡਿਟ ਇਤਹਾਸ ਨਹੀਂ ਹੈ, ਤੁਸੀ ਫਿਰ ਵੀ TD ਮੌਰਗੇਜ ਜਾਂ TD ਹੋਮ ਇਕ੍ਵਿਟੀ ਫਲੇਕਸਲਾਇਨ ਲਈ ਯੋਗ ਹੋ ਸਕਦੇ ਹੋ ਜੇਕਰ:

 • ਤੁਸੀਂ ਕੈਨੇਡਾ ਵਿੱਚ ਸਥਾਈ ਨਿਵਾਸੀ ਹੋ ਜਾਂ ਸਥਾਈ ਨਿਵਾਸੀ ਬਣਨ ਲਈ ਅਰਜ਼ੀ ਦਿੱਤੀ ਹੈ
 • ਤੁਸੀਂ 5 ਸਾਲ ਜਾਂ ਘੱਟ ਸਮੇਂ ਤੋਂ ਕੈਨੇਡਾ ਵਿੱਚ ਹੋ

1 ਤੁਸੀਂ TD ਮੌਰਗੇਜ ਲਈ ਯੋਗ ਹੋ ਸਕਦੇ ਹੋ, ਭਾਵੇਂ ਤੁਹਾਡਾ ਕੋਈ ਕੈਨੇਡੀਅਨ ਕ੍ਰੈਡਿਟ ਇਤਿਹਾਸ ਨਹੀਂ ਹੈ, ਬਸ਼ਰਤੇ ਤੁਸੀਂ TD ਕੈਨੇਡਾ ਟਰੱਸਟ ਦੀਆਂ ਹੋਰ ਸਾਰੀਆਂ ਯੋਗਤਾ ਅਤੇ ਕ੍ਰੈਡਿਟ ਮਾਪਦੰਡਾਂ ਨੂੰ ਪੂਰਾ ਕਰਦੇ ਹੋਵੋ। ਕੈਨੇਡੀਅਨ ਕ੍ਰੈਡਿਟ ਇਤਿਹਾਸ ਦਾ ਨਾ ਹੋਣਾ ਸਿਰਫ ਉਹਨਾਂ ਗਾਹਕਾਂ ਲਈ ਹੈ ਜੋ 5 ਸਾਲ ਤੋਂ ਘੱਟ ਸਮੇਂ ਤੋਂ ਕੈਨੇਡਾ ਦੇ ਸਥਾਈ ਨਿਵਾਸੀ ਹਨ।

TD ਤੁਹਾਡੇ ਟੀਚੇ ਪ੍ਰਾਪਤ ਕਰਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ


ਯੋਗਤਾ ਲੋੜਾਂ

ਨਿਊ ਟੂ ਕੈਨੇਡਾ ਬੈਂਕਿੰਗ ਪੈਕੇਜ ਉਪਲਬਧ ਹੈ ਜੇ ਤੁਸੀਂ:

 • 5 ਜਾਂ ਘੱਟ ਸਾਲਾਂ ਲਈ ਕੈਨੇਡਾ ਦੇ ਸਥਾਈ ਨਿਵਾਸੀ ਜਾਂ ਅਸਥਾਈ ਨਿਵਾਸੀ ਹੋ
 • ਤੁਸੀਂ ਆਪਣੇ ਸਥਾਈ ਨਿਵਾਸੀ ਦੇ ਕਾਰਡ ਜਾਂ ਅਸਥਾਈ ਪਰਮਿਟ ਦੇ ਮਾਧਿਅਮ ਨਾਲ ਆਪਣੇ ਦਰਜੇ ਦਾ ਸਬੂਤ ਮੁਹੱਈਆ ਕਰਦੇ ਹੋ
 • ਕਦੇ ਵੀ TD ਚੈਕਿੰਗ ਖਾਤਾ ਖੋਲ੍ਹਿਆ ਜਾਂ ਰੱਖਿਆ ਨਹੀਂ ਹੈ
 • ਆਪਣੇ ਸੂਬੇ ਜਾਂ ਰਿਹਾਇਸ਼ ਦੇ ਖੇਤਰ ਵਿੱਚ ਤੁਸੀਂ ਬਾਲਗ ਉਮਰ ਦੇ ਹੋ

ਬ੍ਰਾਂਚ ਵਿੱਚ ਆਪਣੇ ਨਾਲ ਕੀ ਲਿਆਉਣਾ ਹੈ

ਜਦੋਂ ਤੁਸੀ ਕਿਸੇ TD ਬ੍ਰਾਂਚ ਵਿੱਚ ਜਾਂਦੇ ਹੋ, ਤਾਂ ਆਪਣੇ ਨਾਲ ਰਿਹਾਇਸ਼ ਦੀ ਪਛਾਣ ਦੇ ਇਹਨਾਂ ਵਿਚੋਂ 1 ਦਸਤਾਵੇਜ਼ ਨਾਲ ਲਿਆਓ:

 1. ਸਥਾਈ ਨਿਵਾਸੀ ਦਾ ਕਾਰਡ

 2. ਇਮੀਗ੍ਰੈਂਟ ਵੀਜ਼ਾ ਅਤੇ ਰਿਕਾਰਡ ਆਫ ਲੈਂਡਿੰਗ (IMM ਫਾਰਮ #1000)

 3. ਪੱਕੇ ਨਾਗਰਿਕ (IMM ਫਾਰਮ #5292/5688) ਜਾਂ ਕੱਚੇ ਵਰਕ ਪਰਮਿਟ (IMM ਫਾਰਮ #1442/1102) ਜਾਂ ਸਟਡੀ ਪਰਮਿਟ (IMM ਫਾਰਮ #1208) ਦੀ ਪੁਸ਼ਟੀ

ਅਤੇ ਨਿੱਜੀ ਪਛਾਣ ਦੇ ਇਹਨਾਂ ਸਬੂਤਾਂ ਵਿਚੋਂ 1 ਨੂੰ ਆਪਣੇ ਨਾਲ ਲਿਆਓ:

 1. ਜਾਇਜ਼ ਪਾਸਪੋਰਟ

 2. ਕੈਨੇਡਾ ਦਾ ਡਰਾਇਵਿੰਗ ਲਾਇਸੈਂਸ

 3. ਕੈਨੇਡਾ ਦਾ ਸਰਕਾਰੀ ਆਈਡੀ ਕਾਰਡ

ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੀ ਇੱਕ ਪੋਸਟ-ਸੈਕੇਂਡਰੀ ਪ੍ਰੋਗਰਾਮ ਵਿੱਚ ਨਾਮਾਂਕਣ ਦਾ ਸਬੂਤ ਦੇਣ ਦੀ ਜ਼ਰੂਰਤ ਹੈ। ਮੁਹੱਈਆ ਕੀਤਾ ਗਿਆ ਦਸਤਾਵੇਜ਼ ਸਕੂਲ ਵੱਲੋਂ ਜਾਰੀ ਕੀਤਾ ਗਿਆ ਹੋਣਾ ਚਾਹੀਦਾ ਹੈ ਅਤੇ ਉਸ ਵਿੱਚ ਹੇਠ ਲਿਖੀ ਜਾਣਕਾਰੀ ਹੋਣੀ ਚਾਹੀਦੀ ਹੈ: ਵਿਦਿਆਰਥੀ ਦਾ ਨਾਮ, ਯੁਨੀਵਰਸਿਟੀ ਜਾਂ ਕਾਲਜ ਦਾ ਨਾਮ, ਪ੍ਰੋਗਰਾਮ ਅਤੇ ਪੜ੍ਹਾਈ ਦਾ ਮੌਜੂਦਾ ਸਾਲ

ਧਿਆਨ ਦਿਓ: ਦੂਜੇ ਪਛਾਣ ਦਸਤਾਵੇਜ਼ ਸਵੀਕਾਰ ਕੀਤੇ ਜਾ ਸਕਦੇ ਹਨ ਜਾਂ ਲੋੜੀਂਦੇ ਹੋ ਸਕਦੇ ਹਨ। ਵੇਰਵੇ ਲਈ ਕਿਰਪਾ ਕਰਕੇ ਕਿਸੇ TD ਸ਼ਾਖਾ ਵਿੱਚ ਜਾਓ।

ਅਸੀਂ ਤੁਹਾਡੀ ਭਾਸ਼ਾ ਬੋਲਦੇ ਹਾਂ।

ਕੋਈ ਸਵਾਲ ਹੈ? ਇੱਥੇ ਜਵਾਬ ਪਤਾ ਕਰੋ