ਤੁਸੀਂ ਹੁਣ ਸਾਡੀ ਵੈੱਬਸਾਈਟ ਛੱਡ ਰਹੇ ਹੋ ਅਤੇ ਇੱਕ ਥਰਡ-ਪਾਰਟੀ ਵੈੱਬਸਾਈਟ 'ਤੇ ਜਾ ਰਹੇ ਹੋ ਜਿਸ 'ਤੇ ਸਾਡਾ ਕੋਈ ਨਿਯੰਤ੍ਰਣ ਨਹੀਂ ਹੈ।
ਕੈਨੇਡਾ ਵਿੱਚ ਆਏ ਨਵੇਂ ਲੋਕਾਂ ਲਈ ਸਾਡੇ ਬੈਂਕਿੰਗ ਵਿਕਲਪਾਂ ਬਾਰੇ ਪਤਾ ਕਰੋ।
TD ਦੇ ਕੋਲ ਨਵੇਂ ਆਇਆਂ ਲਈ ਤੁਹਾਡੀ ਸੈਟਲ ਹੋਣ ਵਿੱਚ ਮਦਦ ਕਰਨ ਲਈ ਜ਼ਰੂਰੀ ਉਤਪਾਦਾਂ 'ਤੇ ਖਾਸ ਆਫਰ ਹਨ। ਕੈਨੇਡਾ ਵਿੱਚ ਆਪਣੇ ਨਵੇਂ ਜੀਵਨ ਦੀ ਨੀਂਹ ਰੱਖਣ ਵਿੱਚ ਸ਼ੁਰੂਆਤ ਕਰ ਕੇ ਅਸੀਂ ਤੁਹਾਡੀ ਅਗਾਂਹ ਵਧਣ ਵਿੱਚ ਮਦਦ ਕਰਨ ਲਈ ਤਿਆਰ ਹਾਂ। ਸ਼ੁਰੂ ਕਰਨ ਲਈ ਆਪਣੇ ਨੇੜੇ ਦੇ ਕਿਸੇ ਬੈਂਕਿੰਗ ਮਾਹਰ ਨਾਲ ਮਿਲੋ।
TD ਕੋਲ ਉਹ ਹੈ ਜਿਸਦੀ ਤੁਹਾਨੂੰ ਸ਼ੁਰੂਆਤ ਕਰਨ ਲਈ ਲੋੜ ਹੈ
-
ਚੈਕਿੰਗ ਖਾਤੇ
-
ਬਚਤ ਖਾਤੇ
-
ਕ੍ਰੈਡਿਟ ਕਾਰਡ
-
ਮਨੀ ਟ੍ਰਾਂਸਫਰ
-
ਗਿਰਵੀਨਾਮੇ
-
ਬਚਤ ਕਰੋ, ਉਧਾਰ ਲਓ ਅਤੇ ਨਿਵੇਸ਼ ਕਰੋ
TD ਚੈਕਿੰਗ ਖਾਤੇ
ਸਿਰਫ ਕੈਨੇਡਾ ਵਿੱਚ ਨਵੇਂ ਆਇਆਂ ਲਈ ਬਿਨਾਂ ਕਿਸੇ ਮਹੀਨਾਵਾਰ ਫੀਸ ਦੇ 12 ਮਹੀਨਿਆਂ ਲਈ ਇੱਕ ਖਾਸ ਆਫਰ ਦਾ ਆਨੰਦ ਮਾਣੋ1।
TD ਅਸੀਮਿਤ ਚੈਕਿੰਗ ਖਾਤਾ
TD ਅਸੀਮਿਤ ਚੈਕਿੰਗ ਖਾਤਾ ਤੁਹਾਡੀ ਰੋਜ਼ਮਰ੍ਹਾ ਦੀ ਸਰਲ ਬੈਂਕਿੰਗ ਦੇ ਲਈ ਆਦਰਸ਼ ਹੈ। ਇੱਕ ਸਾਲ ਲਈ ਕਿਸੇ ਵੀ ਮਹੀਨਾਵਾਰ ਖਾਤਾ ਫੀਸ ਦਾ ਭੁਗਤਾਨ ਕਰਨ ਦੀ ਲੋੜ ਨਹੀਂ (203 ਤੱਕ ਦਾ ਮੁੱਲ)। ਨਾਲ ਹੀ, ਤੁਹਾਨੂੰ $300 ਨਕਦ2 ਮਿਲ ਸਕਦੇ ਹਨ ਜਦੋਂ ਤੁਸੀਂ ਨਵਾਂ ਖਾਤਾ ਖੋਲ੍ਹਦੇ ਹੋ:
TD ਅਸੀਮਿਤ ਚੈਕਿੰਗ ਖਾਤੇ ਲਈ ਵਿਸ਼ੇਸ਼ $300 ਕੈਸ਼2 ਪੇਸ਼ਕਸ਼।
TD ਅਸੀਮਿਤ ਚੈਕਿੰਗ ਖਾਤੇ ਨਾਲ $300 ਕੈਸ਼ ਪ੍ਰਾਪਤ ਕਰਨ ਲਈ ਤੁਹਾਨੂੰ ਇਹ ਕਰਨਾ ਚਾਹੀਦਾ ਹੈ:
-
ਅਕਤੂਬਰ 31, 2023 ਤੱਕ ਇੱਕ TD ਅਸੀਮਿਤ ਚੈਕਿੰਗ ਖਾਤਾ ("ਨਵਾਂ ਚੈਕਿੰਗ ਖਾਤਾ") ਖੋਲ੍ਹੋ
-
ਦਸੰਬਰ 22, 2023 ਤੱਕ ਆਪਣੇ ਨਵੇਂ TD ਖਾਤੇ ਲਈ ਹੇਠ ਲਿਖੀਆਂ ਵਿੱਚੋਂ ਕਿਸੇ ਵੀ 2 ਸੇਵਾਵਾਂ ਨੂੰ ਸੈੱਟ ਅਪ ਅਤੇ ਪੂਰਾ ਕਰੋ
ਅਸੀਂ ਬੈਂਕਿੰਗ ਨੂੰ ਸਰਲ ਬਣਾਉਣ ਵਿੱਚ ਮਦਦ ਕਰਦੇ ਹਾਂ
ਪਹੁੰਚਣ ਤੋਂ ਪਹਿਲਾਂ ਖਾਤਾ ਖੋਲ੍ਹੋ
ਕੀ ਤੁਸੀਂ ਚੀਨ ਜਾਂ ਭਾਰਤ ਵਿੱਚ ਰਹਿੰਦ ਹੋ ਅਤੇ ਕੈਨੇਡਾ ਵਿੱਚ ਆਉਣ ਬਾਰੇ ਸੋਚ ਰਹੇ ਹੋ? ਤੁਹਾਡੇ ਪਹੁੰਚਣ ਤੋਂ 75 ਦਿਨ ਤੱਕ ਪਹਿਲਾਂ ਆਪਣਾ TD ਬੈਂਕ ਖਾਤਾ ਕੈਨੇਡਾ ਖੋਲ੍ਹਣ ਲਈ ਸਾਨੂੰ ਫੋਨ ਕਰੋ। ਤੁਸੀਂ ਪਹੁੰਚਣ ਤੋਂ ਪਹਿਲਾਂ ਹੀ ਆਪਣੇ ਨਵੇਂ TD ਬੈਂਕ ਖਾਤੇ ਵਿੱਚ $25,000 ਤਕ ਟ੍ਰਾਂਸਫਰ ਵੀ ਕਰ ਸਕਦੇ ਹੋ।
ਯਕੀਨੀ ਬਣਾਓ ਕਿ ਜਦੋਂ ਤੁਸੀਂ ਕਾਲ ਕਰੋ ਤਾਂ ਕੈਨੇਡਾ ਦਾ ਇਮੀਗ੍ਰੇਸ਼ਨ ਵੀਜ਼ਾ ਤੁਹਾਡੇ ਕੋਲ ਹੋਵੇ।
- ਚੀਨ: ਕਾਲ ਕਲੈਕਟ 1-855-537-5355
- ਭਾਰਤ: ਕਾਲ ਕਲੈਕਟ 416-351-0613
- ਉੱਤਰੀ ਅਮਰੀਕਾ: ਕਾਲ 416-983-5393
ਇੱਕ ਵਾਰ ਕੈਨੇਡਾ ਪਹੁੰਚਣ 'ਤੇ, ਆਪਣਾ ਨਵਾਂ ਬੈਂਕ ਖਾਤਾ ਚਾਲੂ ਕਰਨ ਲਈ ਕਿਸੇ TD ਸ਼ਾਖਾ ਵਿੱਚ ਜਾਓ।
TD ਬੈਂਕਿੰਗ ਪੈਕੇਜ
ਨਿਊ ਟੂ ਕੈਨੇਡਾ ਬੈਂਕਿੰਗ ਪੈਕੇਜ ਦੇ ਹਿੱਸੇ ਵਜੋਂ, ਤੁਹਾਨੂੰ $100 ਦੈ ਕੈਸ਼ ਆਫਰ ਅਤੇ ਨਾਲ ਹੀ ਪਹਿਲੇ 6 ਮਹੀਨਿਆਂ ਲਈ ਆਪਣੀਆਂ ਬੱਚਤਾਂ 'ਤੇ 0.25% ਦਾ ਬੋਨਸ ਵਿਆਜ ਦਰ ਮਿਲੇਗਾ ਜਦੋਂ ਤੁਸੀਂ ਆਪਣਾ ਖਾਤਾ ਖੋਲ੍ਹਦੇ ਹੋ1।
TD ਰੋਜ਼ਾਨਾ ਬਚਤ ਖਾਤਾ
TD ਰੋਜ਼ਾਨਾ ਬਚਤ ਖਾਤਾ ਤੁਹਾਡੀਆ ਦਿਨ-ਪ੍ਰਤਿ-ਦਿਨ ਦੀਆਂ ਬੈਂਕਿੰਗ ਲੋੜਾਂ ਲਈ ਇੱਕ ਬਜਟ ਅਨੁਕੂਲ ਵਿਕਲਪ ਹੈ ਜਦੋਂ ਤੁਸੀਂ ਬਸ ਸ਼ੁਰੂਆਤ ਕਰ ਰਹੇ ਹੋ।
ਤੁਸੀਂ $100 ਕੈਸ਼6 ਪ੍ਰਾਪਤ ਕਰ ਸਕਦੇ ਹੋ। 31, 2023 ਅਕਤੂਬਰ ਤੱਕ ਇੱਕ ਨਵਾਂ TD ਰੋਜ਼ਾਨਾ ਬਚਤ ਖਾਤਾ ਖੋਲ੍ਹ ਕੇ ਸ਼ੁਰੂ ਕਰੋ, ਅਤੇ ਯੋਗਤਾ ਪ੍ਰਾਪਤ ਕਰਨ ਲਈ ਆਪਣੇ ਨਵੇਂ ਬਚਤ ਖਾਤੇ ਵਿੱਚ ਪਹਿਲਾਂ ਤੋਂ ਅਧਿਕ੍ਰਿਤ ਟ੍ਰਾਂਸਫਰ ਸੇਵਾ, ਜਾਂ ਸਿੰਪਲੀ ਸੇਵ ਪ੍ਰੋਗਰਾਮ ਜੋੜ ਕੇ ਆਪਣੀਆਂ ਬਚਤਾਂ ਨੂੰ ਆਟੋਮੇਟ ਕਰੋ।
ਯੋਗਤਾ: ਆਫਰ ਕੈਨੇਡੀਅਨ ਵਸਨੀਕਾਂ ਲਈ ਉਪਲਬਧ ਹੈ ਅਤੇ ਉਹਨਾਂ ਨੂੰ ਇਸ ਆਫਰ ਦੇ ਹਿੱਸੇ ਵਜੋਂ ਜੂਨ 1, 2023 ਅਤੇ ਅਕਤੂਬਰ 31, 2023 ਦੇ ਵਿਚਕਾਰ ਇੱਕ ਨਵਾਂ TD ਚੈਕਿੰਗ ਖਾਤਾ ਖੋਲ੍ਹਣਾ ਲਾਜ਼ਮੀ ਹੋਵੇਗਾ। ਸ਼ਰਤਾਂ ਲਾਗੂ6।
TD ਉੱਚ ਵਿਆਜ਼ ਬਚਤ ਖਾਤਾ
ਕੈਨੇਡਾ ਵਿੱਚ ਆਪਣਾ ਘਰ ਬਣਾਉਣ ਵਿੱਚ ਸੰਭਾਵੀ ਤੌਰ 'ਤੇ ਕਈ ਛੋਟੀ ਅਤੇ ਲੰਮੀ ਮਿਆਦ ਦੇ ਟੀਚੇ ਸ਼ਾਮਲ ਹੁੰਦੇ ਹਨ।
ਉੱਚ ਵਿਆਜ ਦਰ ਦੇ ਨਾਲ, TD ਉੱਚ ਵਿਆਜ਼ ਬਚਤ ਖਾਤਾ ਉਨ੍ਹਾਂ ਟੀਚਿਆਂ ਨੂੰ ਜਲਦੀ ਪੂਰਾ ਕਰਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ। $25,000 ਜਾਂ ਵੱਧ ਦਾ ਘੱਟੋ-ਘੱਟ ਮਹੀਨਾਵਾਰ ਬਕਾਇਆ ਬਣਾਏ ਰੱਖ ਕੇ, ਤੁਸੀਂ ਛੋਟ ਦਿੱਤੀ ਗਈ ਟ੍ਰਾਂਜੈਕਸ਼ਨ ਦੀ ਫੀਸ ਦੇ ਨਾਲ ਅੱਗੇ ਦੀਆਂ ਬੱਚਤਾਂ ਲਈ ਲਾਭ ਪ੍ਰਾਪਤ ਕਰ ਸਕਦੇ ਹੋ2,3।
TD ePremium ਬਚਤ ਖਾਤਾ
ਜੇਕਰ ਤੁਸੀਂ ਆਪਣੀ ਜ਼ਿਆਦਾਤਰ ਬੈਂਕਿੰਗ ਔਨਲਾਈਨ ਕਰਦੇ ਹੋ, ਤਾਂ ਤੁਹਾਨੂੰ ePremium ਬਚਤ ਖਾਤੇ4 ਦੀ ਆੱਫਰ ਪਸੰਦ ਆਵੇਗੀ।
ਤੁਸੀਂ $100 ਕੈਸ਼6 ਪ੍ਰਾਪਤ ਕਰ ਸਕਦੇ ਹੋ। ਅਕਤੂਬਰ 31, 2023 ਤੱਕ ਇੱਕ ਨਵਾਂ TD ePremium ਬਚਤ ਖਾਤਾ ਖਾਤਾ ਖੋਲ੍ਹ ਕੇ ਸ਼ੁਰੂ ਕਰੋ ਅਤੇ ਇੱਕ ਪਹਿਲਾਂ ਤੋਂ ਅਧਿਕ੍ਰਿਤ ਟ੍ਰਾਂਸਫਰ ਸੇਵਾ,
ਯੋਗਤਾ: ਆਫਰ ਕੈਨੇਡੀਅਨ ਵਸਨੀਕਾਂ ਲਈ ਉਪਲਬਧ ਹੈ ਅਤੇ ਉਹਨਾਂ ਨੂੰ ਇਸ ਆਫਰ ਦੇ ਹਿੱਸੇ ਵਜੋਂ ਜੂਨ 1, 2023 ਅਤੇ ਅਕਤੂਬਰ 31, 2023 ਦੇ ਵਿਚਕਾਰ ਇੱਕ ਨਵਾਂ TD ਚੈਕਿੰਗ ਖਾਤਾ ਖੋਲ੍ਹਣਾ ਲਾਜ਼ਮੀ ਹੋਵੇਗਾ। ਸ਼ਰਤਾਂ ਲਾਗੂ6।
ਤੁਹਾਡੀਆਂ ਬਚਤਾਂ ਨੂੰ ਵਧਾਉਣ ਵਿੱਚ ਮਦਦ ਕਰਨ ਲਈ ਸਾਧਨ
ਪਹੁੰਚਣ ਤੋਂ ਪਹਿਲਾਂ ਖਾਤਾ ਖੋਲ੍ਹੋ
ਕੀ ਤੁਸੀਂ ਚੀਨ ਜਾਂ ਭਾਰਤ ਵਿੱਚ ਰਹਿੰਦ ਹੋ ਅਤੇ ਕੈਨੇਡਾ ਵਿੱਚ ਆਉਣ ਬਾਰੇ ਸੋਚ ਰਹੇ ਹੋ? ਤੁਹਾਡੇ ਪਹੁੰਚਣ ਤੋਂ 75 ਦਿਨ ਤੱਕ ਪਹਿਲਾਂ ਆਪਣਾ TD ਬੈਂਕ ਖਾਤਾ ਕੈਨੇਡਾ ਖੋਲ੍ਹਣ ਲਈ ਸਾਨੂੰ ਫੋਨ ਕਰੋ। ਤੁਸੀਂ ਪਹੁੰਚਣ ਤੋਂ ਪਹਿਲਾਂ ਹੀ ਆਪਣੇ ਨਵੇਂ TD ਬੈਂਕ ਖਾਤੇ ਵਿੱਚ $25,000 ਤਕ ਟ੍ਰਾਂਸਫਰ ਵੀ ਕਰ ਸਕਦੇ ਹੋ।
ਯਕੀਨੀ ਬਣਾਓ ਕਿ ਜਦੋਂ ਤੁਸੀਂ ਕਾਲ ਕਰੋ ਤਾਂ ਕੈਨੇਡਾ ਦਾ ਇਮੀਗ੍ਰੇਸ਼ਨ ਵੀਜ਼ਾ ਤੁਹਾਡੇ ਕੋਲ ਹੋਵੇ।
- ਚੀਨ: ਕਾਲ ਕਲੈਕਟ 1-855-537-5355
- ਭਾਰਤ: ਕਾਲ ਕਲੈਕਟ 416-351-0613
- ਉੱਤਰੀ ਅਮਰੀਕਾ: ਕਾਲ 416-983-5393
ਇੱਕ ਵਾਰ ਕੈਨੇਡਾ ਪਹੁੰਚਣ 'ਤੇ, ਆਪਣਾ ਨਵਾਂ ਬੈਂਕ ਖਾਤਾ ਚਾਲੂ ਕਰਨ ਲਈ ਕਿਸੇ TD ਸ਼ਾਖਾ ਵਿੱਚ ਜਾਓ।
TD ਕ੍ਰੈਡਿਟ ਕਾਰਡ
TD ਕੈਸ਼ ਬੈਕ ਕਾਰਡ ਜਾਂ TD ਰਿਵਾਰਡ ਵੀਜ਼ਾ ਕਾਰਡ 'ਤੇ ਇੱਕ ਖਾਸ ਸੁਆਗਤ ਆਫਰ ਦਾ ਫਾਇਦਾ ਲਓ ਜਿਸ ਵਿੱਚ ਕਨੇਡਾ ਵਿੱਚ ਨਵੇਂ ਆਇਆਂ ਲਈ ਕੋਈ ਸਲਾਨਾ ਫੀਸ ਨਹੀਂ ਹੈ।
ਅਸੁਰੱਖਿਅਤ ਕ੍ਰੈਡਿਟ ਕਾਰਡ
ਕੈਨੇਡਾ ਵਿੱਚ ਨਵੇਂ ਆਏ ਲੋਕਾਂ ਲਈ ਜ਼ਲਦੀ ਤੋਂ ਜ਼ਲਦੀ ਕ੍ਰੈਡਿਟ ਇਤਿਹਾਸ ਸਥਾਪਤ ਕਰਨਾ ਜ਼ਰੂਰੀ ਹੈ ਤਾਂ ਕਿ ਉਹਨਾਂ ਨੂੰ ਰੁਜ਼ਗਾਰ, ਮੌਰਗੇਜ, ਕਰਜਿਆਂ ਅਤੇ ਬੀਮਿਆਂ ਵਿੱਚ ਮਦਦ ਮਿਲ ਸਕੇ।
ਇੱਕ ਅਸੁਰੱਖਿਅਤ TD ਕ੍ਰੈਡਿਟ ਕਾਰਡ ਕੈਨੇਡੀਅਨ ਕ੍ਰੈਡਿਟ ਹਿਸਟਰੀ ਬਣਾਉਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ। ਜੇਕਰ ਤੁਸੀਂ ਕੈਨੇਡਾ ਦੇ ਪੱਕੇ ਵਸਨੀਕ ਹੋ, ਤਾਂ ਤੁਸੀਂ $15,000 ਤੱਕ ਦੀ ਕ੍ਰੈਡਿਟ ਲਿਮਿਟ ਲਈ ਯੋਗ ਹੋ ਸਕਦੇ ਹੋ, ਭਾਵੇਂ ਹੀ ਤੁਹਾਡਾ ਕੋਈ ਕ੍ਰੈਡਿਟ ਇਤਿਹਾਸ ਨਾ ਹੋਵੇ।
ਜੇਕਰ ਤੁਸੀਂ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਜਾਂ ਅਸਥਾਈ ਕਰਮਚਾਰੀ ਹੋ, ਤਾਂ ਤੁਸੀਂ ਇੱਕ ਅਸੁਰੱਖਿਅਤ ਕ੍ਰੈਡਿਟ ਕਾਰਡ ਲਈ ਅਪਲਾਈ ਕਰਨ ਦੇ ਵੀ ਯੋਗ ਹੋ।
TD ਕ੍ਰੈਡਿਟ ਕਾਰਡ ਦੇ ਯੋਗ ਬਣਨ ਲਈ ਜ਼ਰੂਰੀ ਹੈ ਕਿ ਬਿਨੈਕਾਰ TD ਕ੍ਰੈਡਿਟ ਕਾਰਡ ਦੇਣ ਦੇ ਸਾਰੇ ਮਾਪਦੰਡਾਂ, ਅਤੇ ਹੋਰ ਸ਼ਰਤਾਂ ਪੂਰੀਆਂ ਕਰਦੇ ਹੋਣ। ਪੂਰੀ ਜਾਣਕਾਰੀ ਲਈ, ਕਿਰਪਾ ਕਰਕੇ ਆਪਣੀ ਲੋਕਲ TD ਬ੍ਰਾਂਚ ਵਿੱਚ ਜਾਓ।
ਸੁਰੱਖਿਅਤ ਕ੍ਰੈਡਿਟ ਕਾਰਡ
ਜਿਵੇਂ-ਜਿਵੇਂ ਤੁਸੀ ਆਪਣੇ ਨਵਾਂ ਘਰ ਲੈਂਦੇ ਹੋ ਅਤੇ ਕੈਨੇਡੀਅਨ ਕ੍ਰੈਡਿਟ ਇਤਿਹਾਸ ਬਣਾਉਣਾ ਸ਼ੁਰੂ ਕਰਦੇ ਹੋ, ਤਾਂ ਤੁਸੀ ਫੈਸਲਾ ਕਰ ਸਕਦੇ ਹੋ ਕਿ ਤੁਹਾਨੂੰ ਉਸ ਰਾਸ਼ੀ ਤੋਂ ਵੱਧ ਦੀ ਕ੍ਰੈਡਿਟ ਸੀਮਾ ਚਾਹੀਦੀ ਹੈ, ਜਿਸਦੇ ਲਈ ਤੁਹਾਨੂੰ ਮੰਜ਼ੂਰੀ ਦਿੱਤੀ ਗਈ ਹੈ।
ਜੇਕਰ ਏਦਾਂ ਹੈ, ਤਾਂ ਇੱਕ ਸੁਰੱਖਿਅਤ TD ਕ੍ਰੈਡਿਟ ਕਾਰਡ ਉਹ ਉੱਚ ਕ੍ਰੈਡਿਟ ਸੀਮਾ ਮੁਹੱਈਆ ਕਰ ਸਕਦਾ ਹੈ ਜਿਸਦੀ ਤੁਸੀਂ ਤਲਾਸ਼ ਕਰ ਰਹੇ ਹੋ ਅਤੇ ਨਾਲ ਹੀ ਕ੍ਰੈਡਿਟ ਇਤਿਹਾਸ ਅਤੇ ਸਕਾਰਾਤਮਕ ਕ੍ਰੈਡਿਟ ਰੇਟਿੰਗ ਬਣਾਉਣ ਵਿੱਚ ਵੀ ਤੁਹਾਡੀ ਮਦਦ ਕਰ ਸਕਦਾ ਹੈ।
ਸੁਰੱਖਿਅਤ ਕ੍ਰੈਡਿਟ ਕਾਰਡ ਦੇਖੋ:
TD ਐਮਿਰੈਲਡ ਫਲੈਕਸ ਵੀਜ਼ਾ ਦਰ
TD ਰਿਵਾਰਡ ਵੀਜ਼ਾ
TD ਪਲੈਟੀਨਮ ਵੀਜ਼ਾ ਟ੍ਰੈਵਲ
TD ਫਸਟ ਕਲਾਸ ਟ੍ਰੈਵਲ ਵੀਜ਼ਾ ਅਸੀਮਤ
TD ਕੈਸ਼ ਬੈਕ ਵੀਜ਼ਾ ਅਸੀਮਤ
TD ਕੈਸ਼ ਬੈਕ ਵੀਜ਼ਾ
TD ਗਲੋਬਲ ਟ੍ਰਾਂਸਫਰ ਨਾਲ ਦੁਨੀਆ ਵਿੱਚ ਕਿਤੇ ਵੀ ਪੈਸੇ ਭੇਜੋ
TD ਗਲੋਬਲ ਟ੍ਰਾਂਸਫਰ ਇੱਕ ਨਵੀਨਤਾਕਾਰੀ ਮਾਰਕੀਟਪਲੇਸ ਹੈ ਜੋ ਤੁਹਾਨੂੰ 200 ਤੋਂ ਵੱਧ ਦੇਸ਼ਾਂ ਅਤੇ ਖੇਤਰਾਂ4 ਵਿੱਚ ਸੁਵਿਧਾਜਨਕ ਅਤੇ ਸੁਰੱਖਿਅਤ ਢੰਗ ਨਾਲ ਪੈਸੇ ਭੇਜਣ ਦੀ ਆਗਿਆ ਦਿੰਦਾ ਹੈ। ਤੁਸੀਂ ਆਪਣੇ ਨਜ਼ਦੀਕੀਆਂ ਨੂੰ ਵਧੇਰੇ ਤਰੀਕਿਆਂ ਨਾਲ, ਵਧੇਰੀਆਂ ਜਗ੍ਹਾਵਾਂ 'ਤੇ ਪੈਸੇ ਭੇਜਣ ਦੇ ਤਰੀਕੇ ਦੀ ਚੋਣ ਕਰ ਸਕਦੇ ਹੋ।
ਨਾਲ ਹੀ, ਤੁਸੀਂ $360 ਮੁੱਲ ਕਮਾ ਸਕਦੇ ਹੋ3 ਜਦੋਂ ਤੁਸੀਂ ਆਪਣੇ TD ਅਸੀਮਿਤ ਚੈਕਿੰਗ ਖਾਤੇ ਦੇ ਨਾਲ TD Global TransferTM ਦੀ ਵਰਤੋਂ ਕਰਕੇ ਪੈਸੇ ਭੇਜਦੇ ਹੋ।
ਵਿਦੇਸ਼ੀ ਕਰੰਸੀ ਅਤੇ ਸਫਰ ਬੀਮਾ
ਕੈਨੇਡਾ ਵਿੱਚ ਆਪਣਾ ਪਹਿਲਾ ਘਰ ਖਰੀਦਣਾ1
ਆਪਣੇ ਨਵੇਂ ਦੇਸ਼ ਵਿੱਚ ਰਹਿਣ ਲਈ ਜਾਂਦੇ ਸਮੇਂ ਤੁਹਾਡੇ ਦੁਆਰਾ ਲਏ ਜਾਣ ਵਾਲੇ ਸਭ ਤੋਂ ਵੱਡੇ ਵਿੱਤੀ ਫੈਸਲਿਆਂ ਵਿੱਚੋਂ ਇੱਕ ਹੈ ਪਹਿਲਾ ਘਰ ਖਰੀਦਣਾ।
TD ਕੈਨੇਡਾ ਵਿੱਚ ਤੁਹਾਡੇ ਪਹਿਲੇ ਘਰ ਲਈ ਵਿੱਤੀ ਸਹਾਇਤਾ ਪ੍ਰਾਪਤ ਕਰਨ ਵਿੱਚ ਮਦਦ ਕਰ ਸਕਦਾ ਹੈ, ਭਾਵੇਂ ਤੁਹਾਡੇ ਕੋਲ ਕੋਈ ਕ੍ਰੈਡਿਟ ਇਤਿਹਾਸ ਨਾ ਹੋਵੇ।
ਕੋਈ TD ਮੌਰਗੇਜ ਵਿਸ਼ੇਸ਼ੱਗ ਇਹ ਨਿਰਧਾਰਤ ਕਰਨ ਲਈ ਤੁਹਾਡੇ ਨਾਲ ਮਿਲ ਕੇ ਕੰਮ ਕਰੇਗਾ ਕਿ ਕੀ ਤੁਸੀਂ TD ਮੌਰਗੇਜ ਲਈ ਯੋਗਤਾ ਪੂਰੀ ਕਰਦੇ ਹੋ, ਅਤੇ ਮੌਰਗੇਜ ਪ੍ਰਕਿਰਿਆ ਦੇ ਦੌਰਾਨ ਤੁਹਾਡਾ ਮਾਰਗਦਰਸ਼ਨ ਕਰਨ ਵਿੱਚ ਮਦਦ ਕਰੇਗਾ, ਜਦ ਕਿ ਭੁਗਤਾਨ ਦੀ ਵਾਰੰਵਾਰਤਾ ਅਤੇ ਇੱਕ-ਮੁਸ਼ਤ ਭੁਗਤਾਨ ਵਰਗੀਆਂ ਲਚਕਦਾਰ ਮੌਰਗੇਜ ਵਿਸ਼ੇਸ਼ਤਾਵਾਂ ਨਾਲ ਤੁਸੀਂ ਆਪਣੇ ਭੁਗਤਾਨਾਂ ਨੂੰ ਆਪਣੀ ਲੋੜ ਦੇ ਅਨੁਕੂਲ ਬਣਾ ਸਕਦੇ ਹੋ।
ਪਤਾ ਕਰੋ ਕਿ ਕੀ ਤੁਸੀਂ TD ਮੌਰਗੇਜ ਲਈ ਯੋਗਤਾ ਪੂਰੀ ਕਰਦੇ ਹੋ।
ਭਾਵੇਂ ਜੇ ਤੁਹਾਡਾ ਕੋਈ ਕ੍ਰੈਡਿਟ ਇਤਹਾਸ ਨਹੀਂ ਹੈ, ਤੁਸੀ ਫਿਰ ਵੀ TD ਮੌਰਗੇਜ ਜਾਂ TD ਹੋਮ ਇਕ੍ਵਿਟੀ ਫਲੇਕਸਲਾਇਨ ਲਈ ਯੋਗ ਹੋ ਸਕਦੇ ਹੋ ਜੇਕਰ:
- ਤੁਸੀਂ ਕੈਨੇਡਾ ਵਿੱਚ ਸਥਾਈ ਨਿਵਾਸੀ ਹੋ ਜਾਂ ਸਥਾਈ ਨਿਵਾਸੀ ਬਣਨ ਲਈ ਅਰਜ਼ੀ ਦਿੱਤੀ ਹੈ
- ਤੁਸੀਂ 5 ਸਾਲ ਜਾਂ ਘੱਟ ਸਮੇਂ ਤੋਂ ਕੈਨੇਡਾ ਵਿੱਚ ਹੋ
1 ਤੁਸੀਂ TD ਮੌਰਗੇਜ ਲਈ ਯੋਗ ਹੋ ਸਕਦੇ ਹੋ, ਭਾਵੇਂ ਤੁਹਾਡਾ ਕੋਈ ਕੈਨੇਡੀਅਨ ਕ੍ਰੈਡਿਟ ਇਤਿਹਾਸ ਨਹੀਂ ਹੈ, ਬਸ਼ਰਤੇ ਤੁਸੀਂ TD ਕੈਨੇਡਾ ਟਰੱਸਟ ਦੀਆਂ ਹੋਰ ਸਾਰੀਆਂ ਯੋਗਤਾ ਅਤੇ ਕ੍ਰੈਡਿਟ ਮਾਪਦੰਡਾਂ ਨੂੰ ਪੂਰਾ ਕਰਦੇ ਹੋਵੋ। ਕੈਨੇਡੀਅਨ ਕ੍ਰੈਡਿਟ ਇਤਿਹਾਸ ਦਾ ਨਾ ਹੋਣਾ ਸਿਰਫ ਉਹਨਾਂ ਗਾਹਕਾਂ ਲਈ ਹੈ ਜੋ 5 ਸਾਲ ਤੋਂ ਘੱਟ ਸਮੇਂ ਤੋਂ ਕੈਨੇਡਾ ਦੇ ਸਥਾਈ ਨਿਵਾਸੀ ਹਨ।
TD ਤੁਹਾਡੇ ਟੀਚੇ ਪ੍ਰਾਪਤ ਕਰਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ
ਯੋਗਤਾ ਲੋੜਾਂ
ਨਿਊ ਟੂ ਕੈਨੇਡਾ ਬੈਂਕਿੰਗ ਪੈਕੇਜ ਉਪਲਬਧ ਹੈ ਜੇ ਤੁਸੀਂ:
- 5 ਜਾਂ ਘੱਟ ਸਾਲਾਂ ਲਈ ਕੈਨੇਡਾ ਦੇ ਸਥਾਈ ਨਿਵਾਸੀ ਜਾਂ ਅਸਥਾਈ ਨਿਵਾਸੀ ਹੋ
- ਤੁਸੀਂ ਆਪਣੇ ਸਥਾਈ ਨਿਵਾਸੀ ਦੇ ਕਾਰਡ ਜਾਂ ਅਸਥਾਈ ਪਰਮਿਟ ਦੇ ਮਾਧਿਅਮ ਨਾਲ ਆਪਣੇ ਦਰਜੇ ਦਾ ਸਬੂਤ ਮੁਹੱਈਆ ਕਰਦੇ ਹੋ
- ਕਦੇ ਵੀ TD ਚੈਕਿੰਗ ਖਾਤਾ ਖੋਲ੍ਹਿਆ ਜਾਂ ਰੱਖਿਆ ਨਹੀਂ ਹੈ
- ਆਪਣੇ ਸੂਬੇ ਜਾਂ ਰਿਹਾਇਸ਼ ਦੇ ਖੇਤਰ ਵਿੱਚ ਤੁਸੀਂ ਬਾਲਗ ਉਮਰ ਦੇ ਹੋ
ਬ੍ਰਾਂਚ ਵਿੱਚ ਆਪਣੇ ਨਾਲ ਕੀ ਲਿਆਉਣਾ ਹੈ
ਜਦੋਂ ਤੁਸੀ ਕਿਸੇ TD ਬ੍ਰਾਂਚ ਵਿੱਚ ਜਾਂਦੇ ਹੋ, ਤਾਂ ਆਪਣੇ ਨਾਲ ਰਿਹਾਇਸ਼ ਦੀ ਪਛਾਣ ਦੇ ਇਹਨਾਂ ਵਿਚੋਂ 1 ਦਸਤਾਵੇਜ਼ ਨਾਲ ਲਿਆਓ:
-
ਸਥਾਈ ਨਿਵਾਸੀ ਦਾ ਕਾਰਡ
-
ਇਮੀਗ੍ਰੈਂਟ ਵੀਜ਼ਾ ਅਤੇ ਰਿਕਾਰਡ ਆਫ ਲੈਂਡਿੰਗ (IMM ਫਾਰਮ #1000)
-
ਪੱਕੇ ਨਾਗਰਿਕ (IMM ਫਾਰਮ #5292/5688) ਜਾਂ ਕੱਚੇ ਵਰਕ ਪਰਮਿਟ (IMM ਫਾਰਮ #1442/1102) ਜਾਂ ਸਟਡੀ ਪਰਮਿਟ (IMM ਫਾਰਮ #1208) ਦੀ ਪੁਸ਼ਟੀ
ਅਤੇ ਨਿੱਜੀ ਪਛਾਣ ਦੇ ਇਹਨਾਂ ਸਬੂਤਾਂ ਵਿਚੋਂ 1 ਨੂੰ ਆਪਣੇ ਨਾਲ ਲਿਆਓ:
-
ਜਾਇਜ਼ ਪਾਸਪੋਰਟ
-
ਕੈਨੇਡਾ ਦਾ ਡਰਾਇਵਿੰਗ ਲਾਇਸੈਂਸ
-
ਕੈਨੇਡਾ ਦਾ ਸਰਕਾਰੀ ਆਈਡੀ ਕਾਰਡ
ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੀ ਇੱਕ ਪੋਸਟ-ਸੈਕੇਂਡਰੀ ਪ੍ਰੋਗਰਾਮ ਵਿੱਚ ਨਾਮਾਂਕਣ ਦਾ ਸਬੂਤ ਦੇਣ ਦੀ ਜ਼ਰੂਰਤ ਹੈ। ਮੁਹੱਈਆ ਕੀਤਾ ਗਿਆ ਦਸਤਾਵੇਜ਼ ਸਕੂਲ ਵੱਲੋਂ ਜਾਰੀ ਕੀਤਾ ਗਿਆ ਹੋਣਾ ਚਾਹੀਦਾ ਹੈ ਅਤੇ ਉਸ ਵਿੱਚ ਹੇਠ ਲਿਖੀ ਜਾਣਕਾਰੀ ਹੋਣੀ ਚਾਹੀਦੀ ਹੈ: ਵਿਦਿਆਰਥੀ ਦਾ ਨਾਮ, ਯੁਨੀਵਰਸਿਟੀ ਜਾਂ ਕਾਲਜ ਦਾ ਨਾਮ, ਪ੍ਰੋਗਰਾਮ ਅਤੇ ਪੜ੍ਹਾਈ ਦਾ ਮੌਜੂਦਾ ਸਾਲ
ਧਿਆਨ ਦਿਓ: ਦੂਜੇ ਪਛਾਣ ਦਸਤਾਵੇਜ਼ ਸਵੀਕਾਰ ਕੀਤੇ ਜਾ ਸਕਦੇ ਹਨ ਜਾਂ ਲੋੜੀਂਦੇ ਹੋ ਸਕਦੇ ਹਨ। ਵੇਰਵੇ ਲਈ ਕਿਰਪਾ ਕਰਕੇ ਕਿਸੇ TD ਸ਼ਾਖਾ ਵਿੱਚ ਜਾਓ।