ਤੁਸੀਂ ਹੁਣ ਸਾਡੀ ਵੈੱਬਸਾਈਟ ਛੱਡ ਰਹੇ ਹੋ ਅਤੇ ਇੱਕ ਥਰਡ-ਪਾਰਟੀ ਵੈੱਬਸਾਈਟ 'ਤੇ ਜਾ ਰਹੇ ਹੋ ਜਿਸ 'ਤੇ ਸਾਡਾ ਕੋਈ ਨਿਯੰਤ੍ਰਣ ਨਹੀਂ ਹੈ।
ਵਿਦੇਸ਼ੀ ਕਰਮਚਾਰੀ
ਇੱਕ ਵਿਦੇਸ਼ੀ ਕਰਮਚਾਰੀ ਵਜੋਂ, ਤੁਸੀਂ ਕੰਮ ਕਰਨ ਲਈ ਆਪਣੇ ਦੇਸ਼ ਤੋਂ ਕੈਨੇਡਾ ਵਿਖੇ ਆਓਗੇ, ਜੋ ਕਿ ਇੱਕ ਵੱਡਾ ਬਦਲਾਅ ਹੋ ਸਕਦਾ ਹੈ। ਪਰ ਅਸੀਂ ਤੁਹਾਡੀ ਵਿੱਤੀ ਸਫਰ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ। ਭਾਵੇਂ ਤੁਸੀਂ ਕੈਨੇਡਾ ਵਿੱਚ ਆਪਣੇ ਵਿੱਤ ਦਾ ਪ੍ਰਬੰਧਨ ਕਰਨ ਵਿੱਚ ਮਦਦ ਲਈ ਮਾਰਗਦਰਸ਼ਨ ਜਾਂ ਉਤਪਾਦ ਲੱਭ ਰਹੇ ਹੋ, TD ਕੋਲ ਬੈਂਕਿੰਗ ਨੂੰ ਆਸਾਨ ਬਣਾਉਣ ਵਿੱਚ ਮਦਦ ਕਰਨ ਲਈ ਹੱਲ ਹਨ।
TD ਵਿਦੇਸ਼ੀ ਕਰਮਚਾਰੀਆਂ ਦੀ ਮਦਦ ਕਿਵੇਂ ਕਰਦਾ ਹੈ
TD ਵਿਖੇ, ਅਸੀਂ ਤੁਹਾਡੇ ਇੱਥੇ ਆਉਣ ਨੂੰ ਜਿੰਨਾਂ ਹੋ ਸਕੇ ਅਸਾਨ ਬਣਾਉਣਾ ਚਾਹੁੰਦੇ ਹਾਂ। ਕਿਉਂਕਿ ਤੁਹਾਡੇ ਪਹੁੰਚਣ 'ਤੇ ਤੁਹਾਨੂੰ ਪੈਸਿਆਂ ਤੱਕ ਪਹੁੰਚ ਦੀ ਲੋੜ ਪਵੇਗੀ, ਇਸ ਲਈ ਅਸੀਂ ਇੱਕ ਨਵਾਂ TD ਖਾਤਾ ਖੋਲ੍ਹਣ ਅਤੇ ਉਸ ਵਿੱਚ ਟ੍ਰਾਂਸਫਰ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ। ਜੇਕਰ ਤੁਸੀਂ ਇਸ ਸਮੇਂ ਕੈਨੇਡਾ ਜਾਂ ਭਾਰਤ ਵਿੱਚ ਰਹਿ ਰਹੇ ਹੋ, ਅਸੀਂ ਤੁਹਾਡੀ ਸ਼ੁਰੂਆਤ ਕਰਨ ਵਿੱਚ ਇੰਝ ਮਦਦ ਕਰ ਸਕਦੇ ਹਾਂ:
ਚੈਕਿੰਗ ਖਾਤਾ ਖੋਲ੍ਹੋ
ਅਸੀਂ ਇੱਕ ਬੈਂਕ ਖਾਤਾ ਸਥਾਪਤ ਕਰਨ ਵਿੱਚ ਤੁਹਾਡੀ ਮਦਦ ਕਰਾਂਗੇ, ਤਾਂ ਜੋ ਤੁਹਾਡਾ ਪੈਸਾ ਸੁਰੱਖਿਅਤ ਅਤੇ ਪਹੁੰਚਯੋਗ ਹੋਵੇ। ਜੇਕਰ ਤੁਸੀਂ ਚੀਨ ਜਾਂ ਭਾਰਤ ਵਿੱਚ ਰਹਿੰਦੇ ਹੋ, ਤਾਂ ਤੁਸੀਂ ਫ਼ੋਨ 'ਤੇ ਇੱਕ TD ਬੈਂਕ ਖਾਤਾ ਸਥਾਪਤ ਕਰ ਸਕਦੇ ਹੋ। ਫਿਰ 75 ਦਿਨਾਂ ਦੇ ਅੰਦਰ, ਆਪਣੇ ਖਾਤੇ ਨੂੰ ਐਕਟੀਵੇਟ ਕਰਨ ਲਈ ਕੈਨੇਡਾ ਵਿਖੇ ਕਿਸੇ TD ਬ੍ਰਾਂਚ ਵਿੱਚ ਜਾਓ।
ਇੱਥੇ ਪਹੁੰਚਣ ਤੋਂ ਪਹਿਲਾਂ ਆਪਣੇ ਪੈਸੇ ਟ੍ਰਾਂਸਫਰ ਕਰੋ
ਆਪਣਾ ਨਵਾਂ TD ਬੈਂਕ ਖਾਤਾ ਸਥਾਪਤ ਕਰਨ ਤੋਂ ਬਾਅਦ, ਤੁਸੀਂ ਆਪਣੇ ਆਉਣ ਤੋਂ ਪਹਿਲਾਂ ਆਪਣੇ ਖਾਤੇ ਵਿੱਚ $25,000 ਤੱਕ ਟ੍ਰਾਂਸਫਰ ਕਰ ਸਕਦੇ ਹੋ। ਇੱਕ ਵਾਰ ਜਦੋਂ ਤੁਸੀਂ ਕੈਨੇਡਾ ਪਹੁੰਚ ਜਾਂਦੇ ਹੋ, ਤਾਂ ਆਪਣਾ ਨਵਾਂ ਬੈਂਕ ਖਾਤਾ ਐਕਟੀਵੇਟ ਕਰਨ ਲਈ ਕੈਨੇਡਾ ਵਿਖੇ ਕਿਸੇ TD ਬ੍ਰਾਂਚ ਵਿੱਚ ਜਾਓ।
ਤੁਹਾਡੇ ਸਫਰ ਵਿੱਚ ਮਾਰਗਦਰਸ਼ਨ ਕਰਨਾ
ਕੰਮ ਲਈ ਕੈਨੇਡਾ ਜਾਣ ਦੀ ਯੋਜਨਾ ਬਣਾਉਂਦੇ ਸਮੇਂ, ਤੁਸੀਂ ਆਪਣੇ ਇੱਥੇ ਆਉਣ ਨੂੰ ਜਿੰਨਾ ਸੰਭਵ ਹੋ ਸਕੇ ਸਹਿਜ ਬਣਾਉਣ ਵਿੱਚ ਮਦਦ ਕਰਨ ਲਈ ਕੁਝ ਕਾਰਕਾਂ 'ਤੇ ਵਿਚਾਰ ਕਰਨਾ ਚਾਹ ਸਕਦੇ ਹੋ। ਆਉਣ ਤੋਂ ਪਹਿਲਂ ਵਿਚਾਰ ਕਰਨ ਅਤੇ ਤਿਆਰੀ ਕਰਨ ਲਈ ਕੁਝ ਚੀਜਾਂ ਇਹ ਰਹੀਆਂ:
-
ਆਪਣੇ ਕ੍ਰਿਡੈਂਸ਼ੀਅਲਸ ਦਾ ਮੁਲਾਂਕਣ ਕਰਵਾਓ।
ਹੋ ਸਕਦਾ ਹੈ ਕਿ ਤੁਹਾਡੇ ਆਪਣੇ ਦੇਸ਼ ਦੇ ਕ੍ਰਿਡੈਂਸ਼ੀਅਲਸ ਦੀ ਕੈਨੇਡਾ ਵਿੱਚ ਪੂਰੀ ਤਰ੍ਹਾਂ ਮਾਨਤਾ ਨਾ ਹੋਵੇ। ਆਪਣੀਆਂ ਯੋਗਤਾਵਾਂ ਦੀ ਤੁਲਨਾ ਕਰੋ ਅਤੇ ਤਸਦੀਕ ਕਰੋ ਕਿ ਤੁਹਾਡੀ ਨੌਕਰੀ ਲਈ ਜ਼ਰੂਰੀ ਪ੍ਰਮਾਣੀਕਰਨ/ਲਾਈਸੈਂਸ ਪਾਉਣ ਲਈ ਕਿਸ ਚੀਜ਼ ਦੀ ਲੋੜ ਹੈ। -
ਇੱਕ ਵਰਕ ਪਰਮਿਟ ਲਈ ਅਪਲਾਈ ਕਰੋ।
ਕੈਨੇਡਾ ਵਿੱਚ ਕੰਮ ਕਰਨ ਲਈ, ਤੁਹਾਨੂੰ ਇੱਕ ਵਰਕ ਪਰਮਿਟ ਦੀ ਲੋੜ ਹੋਵੇਗੀ। ਤੁਸੀਂ ਜਾਂ ਤਾਂ ਇੱਕ ਨਿਯੋਕਤਾ-ਵਿਸ਼ਿਸ਼ਟ ਵਰਕ ਪਰਮਿਟ ਜਾਂ ਇੱਕ ਓਪਨ ਵਰਕ ਪਰਮਿਟ ਲਈ ਅਪਲਾਈ ਕਰ ਸਕਦੇ ਹੋ। ਕੈਨੇਡਾ ਸਰਕਾਰ ਦੀ ਵੈੱਬਸਾਈਟ ਤੁਹਾਨੂੰ ਇਹ ਸਮਝਣ ਵਿੱਚ ਮਦਦ ਕਰ ਸਕਦੀ ਹੈ ਕਿ ਕਿਹੜਾ ਪਰਮਿਟ ਲੈਣਾ ਹੈ। -
ਆਪਣੇ ਵਿੱਤ-ਪ੍ਰਬੰਧਾਂ ਦੀ ਯੋਜਨਾ ਬਣਾਓ ਅਤੇ ਤਿਆਰੀ ਕਰੋ।
ਕੈਨੇਡਾ ਵਿੱਚ ਰਹਿਣ ਦਾ ਖਰਚ ਤੁਹਾਡੇ ਆਪਣੇ ਦੇਸ਼ ਨਾਲੋਂ ਸ਼ਾਇਦ ਵੱਖਰਾ ਹੈ। ਜਿੱਥੇ ਵੀ ਤੁਸੀਂ ਕੈਨੇਡਾ ਵਿੱਚ ਸੈਟਲ ਹੋਣ ਦੀ ਯੋਜਨਾ ਬਣਾਉਂਦੇ ਹੋ, ਤੁਹਾਡੇ ਘਰ, ਭੋਜਨ, ਆਵਾਜਾਈ ਆਦਿ ਵਰਗੇ ਖਰਚਿਆਂ ਲਈ ਤਿਆਰੀ ਕਰਨਾ ਮਹੱਤਵਪੂਰਨ ਹੈ।
-
ਤੁਹਾਡੇ ਪਹੁੰਚਣ ਤੋਂ ਪਹਿਲਾਂ ਰਹਿਣ ਲਈ ਜਗ੍ਹਾ ਸੁਰੱਖਿਅਤ ਕਰੋ।
ਭਾਵੇਂ ਤੁਸੀਂ ਪਰਿਵਾਰ ਨਾਲ ਰਹਿੰਦੇ ਹੋ ਜਾਂ ਕਿਰਾਏ 'ਤੇ ਘਰ ਲੈਂਦੇ ਹੋ, ਚੋਣ ਤੁਹਾਡੀ ਹੈ। ਹਾਲਾਂਕਿ, ਜੇਕਰ ਤੁਸੀਂ ਘਰ ਖਰੀਦਣਾ ਚਾਹੁੰਦੇ ਹੋ, ਤਾਂ ਗੈਰ-ਕੈਨੇਡੀਅਨਜ਼ ਐਕਟ ਦੁਆਰਾ ਰਿਹਾਇਸ਼ੀ ਜਾਇਦਾਦ ਦੀ ਖਰੀਦ 'ਤੇ ਪਾਬੰਦੀ ਤੋਂ ਗੈਰ-ਕੈਨੇਡੀਅਨਾਂ ਲਈ ਨਿਯਮਾਂ ਦੀ ਸਮੀਖਿਆ ਕਰੋ। -
ਆਪਣੇ ਆਉਣ ਲਈ ਲੋੜੀਂਦੇ ਸਾਰੇ ਦਸਤਾਵੇਜ਼ ਤਿਆਰ ਕਰੋ।
ਕੈਨੇਡਾ ਪਹੁੰਚਣ 'ਤੇ, ਤੁਹਾਨੂੰ ਆਪਣਾ ਪਾਸਪੋਰਟ, ਵਿਜ਼ਟਰ ਵੀਜ਼ਾ (ਜੇਕਰ ਲੋੜ ਹੋਵੇ), ਯਾਤਰਾ ਦਸਤਾਵੇਜ਼, ਇੱਕ ਮਨਜ਼ੂਰਸ਼ੁਦਾ ਵਰਕ ਪਰਮਿਟ ਅਤੇ ਕਈ ਵਾਰ, ਕੰਮ ਦੇ ਤਜਰਬੇ ਦਾ ਸਬੂਤ ਅਤੇ ਰੁਜ਼ਗਾਰ ਦੀ ਤੁਹਾਡਾ ਆਫਰ ਪੇਸ਼ ਕਰਨ ਦੀ ਲੋੜ ਪਵੇਗੀ।* -
ਆਪਣੀ ਅੰਗ੍ਰੇਜੀ ਅਤੇ/ਜਾਂ ਫ੍ਰੈਂਚ ਵਿੱਚ ਸੁਧਾਰ ਕਰਨ 'ਤੇ ਕੰਮ ਕਰੋ।
ਅੰਗ੍ਰੇਜੀ ਅਤੇ ਫ੍ਰੈਂਚ ਕੈਨੇਡਾ ਦੀਆਂ ਅਧਿਕਾਰਕ ਭਾਸ਼ਾਵਾਂ ਹਨ। ਜੇਕਰ ਇਹਨਾਂ ਵਿੱਚੋਂ ਕੋਈ ਵੀ ਤੁਹਾਡੀ ਮੂਲ ਭਾਸ਼ਾ ਨਹੀਂ ਹੈ, ਤਾਂ ਤੁਹਾਡੀ ਭਾਸ਼ਾ ਦੇ ਹੁਨਰ ਨੂੰ ਵਧਾਉਣਾ ਤੁਹਾਡੀ ਰੋਜ਼ਾਨਾ ਗੱਲਬਾਤ ਅਤੇ ਤੁਹਾਡੀ ਨਵੀਂ ਨੌਕਰੀ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।
ਨਿਊ ਟੂ ਕੈਨੇਡਾ ਬੈਂਕਿੰਗ ਪੈਕੇਜ
TD ਵਿਖੇ, ਅਸੀਂ ਵਿਸ਼ਵਾਸ ਨਾਲ ਤੁਹਾਡੇ ਪੈਸਿਆਂ ਦਾ ਪ੍ਰਬੰਧਨ ਕਰਨ ਵਿੱਚ ਤੁਹਾਡੀ ਮਦਦ ਕਰਨਾ ਚਾਹੁੰਦੇ ਹਾਂ। ਸਾਡੇ ਨਿਊ ਟੂ ਕੈਨੇਡਾ ਬੈਂਕਿੰਗ ਪੈਕੇਜ ਨਾਲ ਸ਼ੁਰੂਆਤ ਕਰੋ।
ਅਕਸਰ ਪੁਛੇ ਜਾਂਦੇ ਪ੍ਰਸ਼ਨ
ਹਾਂ, ਵਿਦੇਸ਼ੀ ਕਰਮਚਾਰੀ ਯੋਗਤਾ ਲੋੜਾਂ ਦੇ ਆਧਾਰ 'ਤੇ TD ਬੈਂਕ ਖਾਤੇ ਖੋਲ੍ਹਣ ਅਤੇ ਰੱਖਣ ਦੇ ਯੋਗ ਹੁੰਦੇ ਹਨ।
ਹਾਂ, ਤੁਸੀਂ ਬਿਨਾਂ SIN ਨੰਬਰ ਦੇ ਚੈਕਿੰਗ ਖਾਤਾ ਖੋਲ੍ਹਣ ਦੇ ਯੋਗ ਹੋ, ਜਦੋਂ ਤੱਕ ਖਾਤੇ ਨੂੰ ਵਿਆਜ ਨਹੀਂ ਮਿਲਦਾ ਹੈ। TD ਬ੍ਰਾਂਚ ਵਿੱਚ ਖਾਤਾ ਖੋਲ੍ਹਣ ਵੇਲੇ, ਤੁਹਾਨੂੰ ਆਪਣੇ ਨਾਲ ਇਹ ਲਿਆਉਣ ਦੀ ਲੋੜ ਹੋਵੇਗੀ:
- ਅਸਥਾਈ ਵਰਕ ਪਰਮਿਟ (IMM ਫਾਰਮ #1442/1102)
ਅਤੇ ਇੱਕ ਨਿੱਜੀ ID:
- ਜਾਇਜ਼ ਪਾਸਪੋਰਟ
- ਕੈਨੇਡੀਅਨ ਡ੍ਰਾਈਵਰ ਲਾਈਸੈਂਸ
- ਕੈਨੇਡਾ ਦਾ ਸਰਕਾਰੀ ਆਈਡੀ ਕਾਰਡ
ਜੇਕਰ ਤੁਸੀਂ ਇਸ ਸਮੇਂ ਚੀਨ ਜਾਂ ਭਾਰਤ ਵਿੱਚ ਰਹਿੰਦੇ ਹੋ, ਤਾਂ ਤੁਸੀਂ ਇੱਕ ਖਾਤਾ ਸਥਾਪਤ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਸਾਨੂੰ ਕਾਲ ਕਰ ਸਕਦੇ ਹੋ। ਹਾਲਾਂਕਿ, ਤੁਹਾਡੇ ਕੋਲ ਆਪਣੇ TD ਬੈਂਕ ਖਾਤੇ ਨੂੰ ਐਕਟੀਵੇਟ ਕਰਨ ਲਈ TD ਬ੍ਰਾਂਚ 'ਤੇ ਜਾਣ ਲਈ ਤੁਹਾਡੇ ਸ਼ੁਰੂਆਤੀ ਸੈੱਟਅੱਪ ਤੋਂ 75 ਦਿਨ ਹੋਣਗੇ।
ਯਕੀਨੀ ਬਣਾਓ ਕਿ ਜਦੋਂ ਤੁਸੀਂ ਕਾਲ ਕਰੋ ਤਾਂ ਕੈਨੇਡਾ ਦਾ ਇਮੀਗ੍ਰੇਸ਼ਨ ਵੀਜ਼ਾ ਤੁਹਾਡੇ ਕੋਲ ਹੋਵੇ।
- ਚੀਨ: ਕਾਲ ਕਲੈਕਟ 1-855-537-5355
- ਭਾਰਤ: ਕਾਲ ਕਲੈਕਟ 416-351-0613
- ਚੀਨ: ਕਾਲ ਕਲੈਕਟ 1-855-537-5355
- ਭਾਰਤ: ਕਾਲ ਕਲੈਕਟ 416-351-0613
ਇੱਕ ਵਾਰ ਕੈਨੇਡਾ ਪਹੁੰਚਣ 'ਤੇ, ਆਪਣਾ ਨਵਾਂ ਬੈਂਕ ਖਾਤਾ ਚਾਲੂ ਕਰਨ ਲਈ ਕਿਸੇ TD ਸ਼ਾਖਾ ਵਿੱਚ ਜਾਓ।
TD Global Transfer™ ਦੇ ਨਾਲ, ਅਸੀਂ ਅੰਤਰਰਾਸ਼ਟਰੀ ਤੌਰ 'ਤੇ ਪੈਸੇ ਭੇਜਣ ਦੇ ਕਈ ਤਰੀਕੇ ਪੇੇਸ਼ ਕਰਦੇ ਹਾਂ।
- Western Union® ਮਨੀ ਟ੍ਰਾਂਸਫਰSM
- Visa Direct ਟ੍ਰਾਂਸਫਰ ਸੇਵਾ
- ਅੰਤਰਰਾਸ਼ਟਰੀ ਬੈਂਕ ਟ੍ਰਾਂਸਫਰ
EasyWeb ਔਨਲਾਈਨ ਬੈਂਕਿੰਗ ਲਈ ਰਜਿਸਟਰ ਕਰਨਾ ਅਸਾਨ ਹੈ। ਹੁਣੇ ਰਜਿਸਟਰ ਕਰਨ ਲਈ ਇੱਥੇ ਕਲਿੱਕ ਕਰੋੋ।