ਵਿਦੇਸ਼ੀ ਕਰਮਚਾਰੀ

ਇੱਕ ਵਿਦੇਸ਼ੀ ਕਰਮਚਾਰੀ ਵਜੋਂ, ਤੁਸੀਂ ਕੰਮ ਕਰਨ ਲਈ ਆਪਣੇ ਦੇਸ਼ ਤੋਂ ਕੈਨੇਡਾ ਵਿਖੇ ਆਓਗੇ, ਜੋ ਕਿ ਇੱਕ ਵੱਡਾ ਬਦਲਾਅ ਹੋ ਸਕਦਾ ਹੈ। ਪਰ ਅਸੀਂ ਤੁਹਾਡੀ ਵਿੱਤੀ ਸਫਰ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ। ਭਾਵੇਂ ਤੁਸੀਂ ਕੈਨੇਡਾ ਵਿੱਚ ਆਪਣੇ ਵਿੱਤ ਦਾ ਪ੍ਰਬੰਧਨ ਕਰਨ ਵਿੱਚ ਮਦਦ ਲਈ ਮਾਰਗਦਰਸ਼ਨ ਜਾਂ ਉਤਪਾਦ ਲੱਭ ਰਹੇ ਹੋ, TD ਕੋਲ ਬੈਂਕਿੰਗ ਨੂੰ ਆਸਾਨ ਬਣਾਉਣ ਵਿੱਚ ਮਦਦ ਕਰਨ ਲਈ ਹੱਲ ਹਨ।


ਬੁਨਿਆਦੀ ਚੀਜਾਂ ਦੀ ਸ਼ੁਰੂਆਤ ਕਰੋ

TD ਚੈਕਿੰਗ ਖਾਤੇ

ਆਪਣਾ ਪਹਿਲਾ ਚੈਕਿੰਗ ਖਾਤਾ ਸੈਟ ਅਪ ਕਰਨਾ ਮਹੱਤਵਪੂਰਨ ਹੈ, ਕਿਉਂਕਿ ਇਹ ਰੋਜ਼ਾਨਾ ਬੈਂਕਿੰਗ ਦੀ ਤੁਹਾਡੀ ਕੁੰਜੀ ਹੈ ਅਤੇ ਆਮ ਤੌਰ 'ਤੇ ਤੁਹਾਡੇ ਮਾਲਕ ਲਈ ਤੁਹਾਨੂੰ ਸਿੱਧਾ ਭੁਗਤਾਨ ਕਰਨ ਦਾ ਇੱਕ ਤਰੀਕਾ ਹੈ। ਸਾਡਾ TD ਅਸੀਮਿਤ ਚੈਕਿੰਗ ਖਾਤਾ ਸ਼ੁਰੂ ਕਰਨ ਲਈ ਇੱਕ ਚੰਗੀ ਜਗ੍ਹਾ ਹੋ ਸਕਦੀ ਹੈ।

TD ਬਚਤ ਖਾਤੇ

ਇੱਕ ਬੱਚਤ ਖਾਤਾ ਉਹਨਾਂ ਚੀਜਾਂ ਲਈ ਪੈਸੇ ਵੱਖ ਰੱਖਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ ਜੋ ਤੁਸੀਂ ਆਖਰਕਾਰ ਖਰੀਦਣਾ ਚਾਹੁੰਦੇ ਹੋ, ਜਾਂ ਕਿਸੇ ਐਮਰਜੈਂਸੀ ਦੀ ਸਥਿਤੀ ਵਿੱਚ। TD ਰੋਜ਼ਾਨਾ ਬਚਤ ਖਾਤਾ ਜਾਂ TD ਈਪ੍ਰੀਮਿਅਮ ਬਚਤ ਖਾਤਾ ਵਿਚਾਰ ਕਰਨ ਲਈ ਦੋਨੇਂ ਚੰਗੇ ਵਿਕਲਪ ਹਨ:


TD ਨਾਲ ਬੈਂਕਿੰਗ ਕਰਨ ਲਈ ਫਾਇਦੇ

 • ਨਿਊ ਟੂ ਕੈਨੇਡਾ ਬੈਂਕਿੰਗ ਪੈਕੇਜ

  ਤੁਹਾਡੇ ਲਈ ਲੁੜੀਂਦੇ ਬੈਂਕਿੰਗ ਪ੍ਰੋ਼ਡਕਟਾਂ ਨਾਲ ਸ਼ੁਰੂਆਤ ਕਰੋ ਅਤੇ ਬਚਤ ਅਤੇ ਮੁੱਲ ਵਿੱਚ $1,985 ਤੱਕ ਦਾ ਫਾਇਦਾ ਚੱਕੋ1.​​​​​​​

 • ਸੁਵਿਧਾ

  ਅਸੀਂ ਕੈਨੇਡਾ ਭਰ ਵਿੱਚ 1,000 ਬ੍ਰਾਂਚਾਂ ਵਿੱਚ 60 ਤੋਂ ਵੱਧ ਭਾਸ਼ਾਵਾਂ ਵਿੱਚ ਪੂਰੇ ਦੇਸ਼ ਵਿੱਚ 13.5 ਮਿਲੀਅਨ ਗਾਹਕਾਂ ਦੀ ਸੇਵਾ ਕਰਦੇ ਹਾਂ।

 • TD ਐਪ

  ਆਪਣੇ ਹੱਥਾਂ ਦੀ ਹਥੇਲੀ ਤੋਂ ਆਪਣੀ ਰੋਜ਼ਾਨਾ ਬੈਂਕਿੰਗ, ਵਪਾਰ ਜਾਂ ਟਰੈਕਿੰਗ ਕਰਨ ਦੀ ਯੋਗਤਾ ਪ੍ਰਾਪਤ ਕਰੋ।

ਆਪਣਾ ਪਹਿਲਾ ਕੈਨੇਡੀਅਨ ਬੈਂਕ ਖਾਤਾ ਖੋਲ੍ਹਣ ਲਈ ਕਦਮ

ਸ਼ੁਰੂ ਕਰਨ ਲਈ ਤਿਆਰ ਹੋ? ਅਸੀਂ ਤੁਹਾਡੀ ਮਦਦ ਕਰਨ ਲਈ ਤਿਆਰ ਹਾਂ! ਤੁਹਾਨੂੰ ਇੱਕ TD ਬ੍ਰਾਂਚ ਵਿਖੇ ਜਾਣ ਲਈ ਕਿਹਾ ਜਾਵੇਗਾ; ਹਾਲਾਂਕਿ, ਤਦ ਤੱਕ, ਤੁਹਾਡੀ ਤਿਆਰੀ ਕਰਨ ਵਿੱਚ ਮਦਦ ਕਰਨ ਲਈ ਸਰਲ ਕਦਮ ਇਹ ਰਹੇ।

ਕਦਮ 1
TD ਵਿਖੇ ਸਾਡੇ ਵੱਲੋਂ ਪੇਸ਼ ਕੀਤੇ ਗਏ ਸਾਰੇ ਖਾਤਿਆਂ ਦੀ ਜਾਂਚ ਕਰੋ ਅਤੇ ਦੇਖੋ ਕਿ ਕਿਹੜੇ ਤੁਹਾਡੀਆਂ ਲੋੜਾਂ ਮੁਤਾਬਕ ਹਨ।

ਕਦਮ 2
ਆਪਣਾ ਖਾਤਾ ਸਥਾਪਤ ਕਰਨ ਲਈ ਲੋੜੀਂਦੇ ਸਹੀ ਦਸਤਾਵੇਜ਼ ਇਕੱਠੇ ਕਰੋ।

ਕਦਮ 3
ਬ੍ਰਾਂਚ ਵਿਖੇ ਕਿਸੇ TD ਸਲਾਹਕਾਰ ਨਾਲ ਮਿਲੋ।

 

ਤੁਹਾਡਾ TD ਬੈਂਕ ਖਾਤਾ ਖੋਲ੍ਹਣ ਲਈ ਚਾਹੀਦੇ ਦਸਤਾਵੇਜ਼

TD ਦੇ ਨਾਲ ਖਾਤਾ ਖੋਲ੍ਹਣਾ ਚਾਹ ਰਹੇ ਹੋ? ਇੱਥੇ ਦਸਤਾਵੇਜ਼ਾਂ ਦੀ ਸੂਚੀ ਹੈ ਜੋ ਤੁਹਾਨੂੰ TD ਬ੍ਰਾਂਚ ਵਿੱਚ ਆਪਣੇ ਨਾਲ ਲਿਆਉਣ ਦੀ ਲੋੜ ਪਵੇਗੀ:

 • ਅਸਥਾਈ ਵਰਕ ਪਰਮਿਟ (IMM ਫਾਰਮ #1442/1102), ਅਤੇ
 • ਇੱਕ ਵੈਧ ਪਾਸਪੋਰਟ, ਜਾਂ
 • ਕੈਨੇਡਾ ਦਾ ਡ੍ਰਾਈਵਿੰਗ ਲਾਈਸੈਂਸ, ਜਾਂ
 • ਕੈਨੇਡਾ ਦਾ ਸਰਕਾਰੀ ਆਈਡੀ ਕਾਰਡ

ਵਿਦੇਸ਼ੀ ਕਰਮਚਾਰੀਆਂ ਲਈ ਵਧੇਰੇ ਸਰੋਤ

 • ਚੈਕਿੰਗ ਖਾਤੇ, ਬਚਤ ਖਾਤੇ ਅਤੇ ਕ੍ਰੈਡਿਟ ਕਾਰਡ ਐਕਸਪਲੋਰ ਕਰੋ।

 • ਅਸੀਂ TD ਗਲੋਬਲ ਟ੍ਰਾਂਸਫਰTM ਨਾਲ 200 ਤੋਂ ਵੱਧ ਦੇਸ਼ਾਂ ਅਤੇ ਪ੍ਰਦੇਸ਼ਾਂ ਵਿੱਚ ਪੈਸੇ ਭੇਜਣ ਨੂੰ ਆਸਾਨ ਬਣਾਉਂਦੇ ਹਾਂ।

 • ਆਨਲਾਈਨ, ਬੈਂਕ ਵਿੱਚ ਜਾ ਕੇ, ਜਾਂ ਫੋਨ ਰਾਹੀਂ ਬੈਂਕਿੰਗ ਕਰੋ ਅਤੇ ਨਾਲ ਹੀ, ਸਫਰ 'ਤੇ ਹੁੰਦਿਆਂ ਸੁਵਿਧਾਜਨਕ ਬੈਂਕਿੰਗ ਕਰਨ ਲਈ TD ਐਪ ਦੀ ਵਰਤੋਂ ਕਰੋੋ।

ਸਾਡੇ ਨਾਲ ਜੁੜੋ


ਕੋਈ ਸਵਾਲ ਹੈ? ਇੱਥੇ ਜਵਾਬ ਪਤਾ ਕਰੋ