ਪੱਕੇ ਨਿਵਾਸੀ

ਅਸੀਂ ਸਮਝਦੇ ਹਾਂ ਕਿ ਕੈਨੇਡਾ ਵਿੱਚ ਨਵੇਂ ਆਏ ਲੋਕਾਂ ਵਜੋਂ, ਇੱਥੇ ਆਪਣਾ ਜੀਵਨ ਸਥਾਪਤ ਕਰਨਾ ਤੁਹਾਡੀ ਪ੍ਰਮੁੱਖ ਤਰਜੀਹ ਹੁੰਦੀ ਹੈ, ਅਤੇ ਇਸਦਾ ਇੱਕ ਹਿੱਸਾ ਤੁਹਾਡੇ ਵਿੱਤ ਦਾ ਪ੍ਰਬੰਧਨ ਕਰਨਾ ਹੁੰਦਾ ਹੈ। ਬੈਂਕ ਖਾਤਾ ਖੋਲ੍ਹਣ ਤੋਂ ਲੈ ਕੇ ਘਰ ਖਰੀਦਣ ਤੱਕ, ਸਾਡੇ ਕੋਲ ਹਰ ਕਦਮ 'ਤੇ ਤੁਹਾਡੀ ਮਦਦ ਕਰਨ ਲਈ ਉਤਪਾਦ ਅਤੇ ਸੇਵਾਵਾਂ ਹਨ।


ਇੱਥੇ ਆਉਣ ਨੂੰ ਲੈ ਕੇ ਤਿਆਰੀ ਕਰੋ

ਕੈਨੇਡਾ ਸਰਕਾਰ ਦੁਆਰਾ ਸੁਝਾਏ ਗਏ ਇਹਨਾਂ ਵਾਧੂ ਕਦਮਾਂ ਦੀ ਪਾਲਣਾ ਕਰਕੇ ਆਪਣੇ ਸਫ਼ਰ ਲਈ ਤਿਆਰ ਹੋ ਜਾਓ:

 1. ਆਪਣੀ ਯਾਤਰਾ ਲਈ ਤਿਆਰ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਪੂਰਵ-ਆਗਮਨ ਸੇਵਾਵਾਂ ਦੀ ਪੜਚੋਲ ਕਰੋ ਜਿਸ ਵਿੱਚ ਕੈਨੇਡਾ ਵਿੱਚ ਤੁਹਾਡੇ ਪ੍ਰਮਾਣ ਪੱਤਰਾਂ ਨੂੰ ਮਾਨਤਾ ਪ੍ਰਾਪਤ ਕਰਨਾ, ਨੌਕਰੀ ਲੱਭਣਾ ਅਤੇ ਤੁਹਾਡੇ ਪਹੁੰਚਣ ਤੋਂ ਬਾਅਦ ਵਾਧੂ ਮੁਫ਼ਤ ਸੇਵਾਵਾਂ ਨਾਲ ਜੁੜਨਾ ਸ਼ਾਮਲ ਹੈ।

 2. ਇਸ ਗੱਲ 'ਤੇ ਵਿਚਾਰ ਕਰੋ ਕਿ ਜਦੋਂ ਤੁਸੀਂ ਕੈਨੇਡਾ ਪਹੁੰਚਦੇ ਹੋ ਤਾਂ ਤੁਸੀਂ ਕਿੱਥੇ ਰਹਿ ਰਹੇ ਹੋਵੋਗੇ। ਲੰਬੇ ਸਮੇਂ ਲਈ ਰਿਹਾਇਸ਼ ਲੱਭਣ ਤੋਂ ਪਹਿਲਾਂ ਤੁਸੀਂ ਆਰਜੀ ਤੌਰ 'ਤੇ ਕਿਸੇ ਹੋਟਲ ਵਿੱਚ ਰਹਿਣਾ ਚਾਹ ਸਕਦੇ ਹੋ ਜਾਂ ਪਹਿਲਾਂ ਕਿਸੇ ਰਿਸ਼ਤੇਦਾਰ ਨਾਲ ਜਾਣ ਦੀ ਇੱਛਾ ਰੱਖ ਸਕਦੇ ਹੋ।

 3. ਕੈਨੇਡਾ ਲਈ ਸਾਰੇ ਮਹੱਤਵਪੂਰਨ ਦਸਤਾਵੇਜ਼ ਲਿਆਓ ਜਿਵੇਂ ਕਿ ਇੱਕ ਮੰਨਣਯੋਗ ਪਾਸਪੋਰਟ, ਇਮੀਗ੍ਰੇਸ਼ਨ ਵੀਜ਼ਾ, ਅਤੇ ਉਹਨਾਂ ਸਾਰੀਆਂ ਚੀਜ਼ਾਂ ਦੀ ਸੂਚੀ ਜੋ ਤੁਸੀਂ ਲਿਆ ਰਹੇ ਹੋ ਅਤੇ ਉਹਨਾਂ ਦਾ ਡਾਲਰ ਮੁੱਲ।

 4. ਜੇਕਰ ਤੁਸੀਂ ਫੈਡਰਲ ਸਕਿੱਲ ਵਰਕਰ ਪ੍ਰੋਗਰਾਮ ਜਾਂ ਫੈਡਰਲ ਸਕਿਲਡ ਟਰੇਡਜ਼ ਪ੍ਰੋਗਰਾਮ ਰਾਹੀਂ ਆ ਰਹੇ ਹੋ ਤਾਂ ਘੱਟੋ-ਘੱਟ ਲੋੜਾਂ ਨੂੰ ਪੂਰਾ ਕਰਨ ਲਈ ਆਪਣੇ ਫੰਡਾਂ ਦਾ ਸਬੂਤ ਤਿਆਰ ਕਰੋ।

 5. ਖੁਦ ਲਈ ਜਾਂ ਆਪਣੇ ਬੱਚਿਆਂ ਲਈ ਇੱਕ ਸਕੂਲ ਲੱਭੋ। ਪਬਲਿਕ ਸਕੂਲਾਂ ਜਾਂ ਪ੍ਰਾਈਵੇਟ ਸਕੂਲਾਂ ਵਿੱਚੋਂ ਕੋਈ ਸਕੂਲ ਚੁਣੋ।

 1. ਆਪਣੇ ਵਿੱਤ ਨੂੰ ਵਿਵਸਥਿਤ ਕਰੋ ਅਤੇ ਯਕੀਨੀ ਬਣਾਓ ਕਿ ਤੁਸੀਂ ਕੈਨੇਡਾ ਵਿੱਚ ਪਹੁੰਚਣ ਤੋਂ ਬਾਅਦ ਆਪਣੇ ਪੈਸੇ ਤੱਕ ਪਹੁੰਚ ਪਾ ਸਕਦੇ ਹੋ। ਜੇਕਰ ਤੁਸੀਂ $10,000 ਤੋਂ ਵੱਧ CDN ਨਕਦ ਜਾਂ ਨਕਦੀ ਦੇ ਬਰਾਬਰ ਦੀ ਰਕਮ ਲਿਆ ਰਹੇ ਹੋ, ਤਾਂ ਇਹ ਬਾਰਡਰ 'ਤੇ ਘੋਸ਼ਿਤ ਕੀਤਾ ਜਾਣਾ ਚਾਹੀਦਾ ਹੈ।

 2. ਨਿੱਜੀ ਸਿਹਤ ਬੀਮਾ ਵਿਕਲਪਾਂ 'ਤੇ ਵਿਚਾਰ ਕਰੋ। ਕੈਨੇਡਾ ਸਥਾਈ ਨਿਵਾਸੀਆਂ ਨੂੰ ਜਨਤਕ ਸਿਹਤ ਬੀਮੇ ਦੀ ਪੇਸ਼ਕਸ਼ ਕਰਦਾ ਹੈ ਪਰ ਤੁਹਾਨੂੰ ਇਸ ਦੇ ਸ਼ੁਰੂ ਹੋਣ ਲਈ ਤਿੰਨ ਮਹੀਨਿਆਂ ਤੱਕ ਉਡੀਕ ਕਰਨੀ ਪੈ ਸਕਦੀ ਹੈ।

 3. ਨੌਕਰੀ ਖੋਜ ਵੈੱਬਸਾਈਟਾਂ ਤੋਂ ਰੁਜ਼ਗਾਰ ਦੀ ਭਾਲ ਸ਼ੁਰੂ ਕਰੋ। ਜੇਕਰ ਤੁਹਾਡੇ ਕੋਲ ਕੋਈ ਪ੍ਰਮਾਣ-ਪੱਤਰ ਹਨ ਜਿਨ੍ਹਾਂ ਦਾ ਮੁਲਾਂਕਣ ਕਰਨ ਦੀ ਲੋੜ ਹੈ, ਤਾਂ ਕੈਨੇਡੀਅਨ ਸਰਕਾਰ ਤੁਹਾਨੂੰ ਇਸ ਬਾਰੇ ਮਾਰਗਦਰਸ਼ਨ ਕਰ ਸਕਦੀ ਹੈ ਕਿ ਕੈਨੇਡਾ ਵਿੱਚ ਤੁਹਾਡੇ ਪ੍ਰਮਾਣ ਪੱਤਰਾਂ ਨੂੰ ਕਿਵੇਂ ਮਾਨਤਾ ਦਿੱਤੀ ਜਾਵੇ

 4. ਅੰਗਰੇਜ਼ੀ ਅਤੇ/ਜਾਂ ਫ੍ਰੈਂਚ, ਕੈਨੇਡਾ ਦੀਆਂ ਦੋ ਅਧਿਕਾਰਤ ਭਾਸ਼ਾਵਾਂ ਵਿੱਚ ਆਪਣੀ ਭਾਸ਼ਾ ਦੇ ਹੁਨਰ ਵਧਾਓ।

 5. ਕੈਨੇਡਾ ਵਿੱਚ ਸਾਰੇ ਚਾਰ ਮੌਸਮਾਂ ਲਈ ਆਪਣੇ ਆਪ ਨੂੰ ਤਿਆਰ ਕਰੋ। ਤੁਸੀਂ ਜਿਸ ਸੂਬੇ ਵਿੱਚ ਰਹਿਣਾ ਚੁਣਦੇ ਹਾਂ ਅਤੇ ਸਾਲ ਦੇ ਜਿਸ ਸਮੇਂ 'ਤੇ ਰਹਿਣਾ ਚਾਹੁੰਦੇ ਹੋ ਇਸ 'ਤੇ ਨਿਰਭਰ ਕਰਦੇ ਹੋਏ, ਇਹ ਬਹੁਤ ਠੰਡਾ ਜਾਂ ਬਹੁਤ ਗਰਮ ਹੋ ਸਕਦਾ ਹੈ, ਇਸ ਲਈ ਸਹੀ ਕੱਪੜੇ ਪੈਕ ਕਰਨਾ ਯਕੀਨੀ ਬਣਾਓ।

ਕੈਨੇਡਾ ਵਿੱਚ ਪੱਕੇ ਨਿਵਾਸੀ ਵਜੋਂ ਰਹਿਣਾ

ਕੈਨੇਡਾ ਵਿੱਚ ਨਵੇਂ ਆਏ ਹੋਣ ਦੇ ਨਾਤੇ, ਤੁਹਾਡੀ ਪਹਿਲਾਂ ਹੀ ਆਰਜੀ ਤੌਰ 'ਤੇ ਕਿਤੇ ਰਹਿਣ ਦੀ ਯੋਜਨਾ ਹੋ ਸਕਦੀ ਹੈ। ਪਰ ਅੰਤ ਵਿੱਚ ਜਦੋਂ ਤੁਸੀਂ ਵਿੱਤੀ ਤੌਰ 'ਤੇ ਤਿਆਰ ਹੋ ਜਾਂਦੇ ਹੋ, ਤਾਂ ਤੁਸੀਂ ਆਪਣੀ ਖੁਦ ਦੀ ਜਗ੍ਹਾ ਲੱਭਣ ਦੀ ਇੱਛਾ ਰੱਖ ਸਕਦੇ ਹੋ। ਭਾਵੇਂ ਤੁਸੀਂ ਉਸੇ ਸ਼ਹਿਰ ਜਾਂ ਕਸਬੇ ਵਿੱਚ ਰਹਿਣਾ ਚੁਣਦੇ ਹੋ ਜਾਂ ਕਿਤੇ ਹੋਰ ਜਾਣਾ ਚਾਹੁੰਦੇ ਹੋ, ਇਹ ਤੁਹਾਡੇ 'ਤੇ ਨਿਰਭਰ ਕਰਦਾ ਹੈ। ਹਾਲਾਂਕਿ, ਇੱਥੇ ਵਿਚਾਰ ਕਰਨ ਲਈ ਕੁਝ ਕਾਰਕ ਹਨ:

 • ਰਹਿਣ ਦੇ ਖਰਚੇ ਅਤੇ ਲੋੜੀਂਦੇ ਸਥਾਨ ਦੀ ਮਾਤਰਾ
 • ਰੁਜ਼ਗਾਰ ਦੇ ਮੌਕੇ
 • ਦੋਸਤਾਂ ਤੋਂ ਦੂਰੀ
 • ਆਉਣ-ਜਾਣ 'ਤੇ ਖਰਚਿਆ ਸਮਾਂ ਅਤੇ ਪੈਸਾ
 • ਸਮਾਨ/ਵੱਖ-ਵੱਖ ਸੁੱਭਿਆਚਾਰਾਂ ਦਾ ਸੰਪਰਕ

ਕੈਨੇਡਾ ਵਿੱਚ ਰਹਿਣ ਦਾ ਖਰਚ

ਕੈਨੇਡਾ ਵਿੱਚ ਆਪਣੀ ਨਵੀਂ ਜ਼ਿੰਦਗੀ ਲਈ ਬਜਟ ਬਣਾਉਣ ਦੀ ਕੋਸ਼ਿਸ਼ ਕਰਦੇ ਸਮੇਂ ਸੰਭਾਵੀ ਖਰਚਿਆਂ ਦੀ ਇਸ ਸੂਚੀ 'ਤੇ ਵਿਚਾਰ ਕਰੋ।

 1. ਰਿਹਾਇਸ਼ ਦੇ ਖਰਚੇ:
  ਖਰਚੇ ਤੁਹਾਡੇ ਘਰ ਦੇ ਆਕਾਰ ਦੇ ਆਧਾਰ 'ਤੇ ਵੱਖ-ਵੱਖ ਹੁੰਦੇ ਹਨ ਅਤੇ ਇਸ 'ਤੇ ਨਿਰਭਰ ਕਰਦਾ ਹੈ ਕਿ ਕੀ ਤੁਸੀਂ ਇਸ ਨੂੰ ਕਿਰਾਏ 'ਤੇ ਲੈਂਦੇ ਹੋ ਜਾਂ ਮਾਲਕ ਹੋ। ਤੁਸੀਂ ਆਪਣੇ ਘਰ ਨਾਲ ਸੰਬੰਧਿਤ ਲਾਗਤਾਂ ਜਿਵੇਂ ਕਿ ਉਪਯੋਗਤਾਵਾਂ, ਬੀਮਾ, ਆਦਿ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੋਗੇ।

 2. ਮੂਲ ਖਰਚੇ: 
  ਭੋਜਨ ਅਤੇ ਕੱਪੜੇ ਵਰਗੀਆਂ ਜ਼ਰੂਰਤਾਂ ਦਾ ਕਾਰਕ। ਰੈਸਟੋਰੈਂਟ ਵਿੱਚ ਖਾਣਾ ਖਾਣਾ ਜਾਂ ਡਿਜ਼ਾਈਨਰ ਕੱਪੜੇ ਖਰੀਦਣਾ ਮਹਿੰਗਾ ਹੋ ਸਕਦਾ ਹੈ। ਖਰਚਿਆਂ ਨੂੰ ਘਟਾਉਣ ਲਈ, ਘਰ ਵਿੱਚ ਪਕਾਇਆ ਖਾਣਾ ਬਣਾਉਣ ਬਾਰੇ ਵਿਚਾਰ ਕਰੋ ਜਾਂ ਘੱਟ ਮਹਿੰਗੇ ਕੱਪੜੇ ਖਰੀਦੋ।

 3. ਸਿਹਤ ਬੀਮਾ:
  ਕੈਨੇਡਾ ਵਿੱਚ ਪਬਲਿਕ ਹੈਲਥਕੇਅਰ ਹੈ, ਪਰ ਨਜ਼ਰ ਦੀ ਦੇਖਭਾਲ, ਦੰਦਾਂ ਦੀ ਦੇਖਭਾਲ, ਨੁਸਖ਼ੇ ਵਾਲੀਆਂ ਦਵਾਈਆਂ ਅਤੇ ਵ੍ਹੀਲਚੇਅਰ ਵਰਗੀਆਂ ਕੁਝ ਚੀਜ਼ਾਂ ਨੂੰ ਕਵਰ ਨਹੀਂ ਕੀਤਾ ਜਾਂਦਾ ਹੈ। ਤੁਸੀਂ ਹੋਰ ਵੀ ਕਵਰੇਜ ਪਾਉਣ ਲਈ ਨਿੱਜੀ ਸਿਹਤ ਬੀਮਾ ਖਰੀਦਣਾ ਚਾਹ ਸਕਦੇ ਹੋ।

 4. ਆਵਾਜਾਈ:
  ਜੇ ਜਨਤਕ ਆਵਾਜਾਈ ਇੱਕ ਬਦਲ ਨਹੀਂ ਹੈ, ਤਾਂ ਤੁਸੀਂ ਇੱਕ ਕਾਰ ਖਰੀਦ ਸਕਦੇ ਹੋ ਜਾਂ ਠੇਕੇ 'ਤੇ ਲੈ ਸਕਦੇ ਹੋ (ਕਿਰਾਏ ਦਾ ਇੱਕ ਰੂਪ)। ਕਾਰ ਦੇ ਭੁਗਤਾਨ, ਗੈਸ ਦੀ ਲਾਗਤ, ਰੱਖ-ਰਖਾਅ, ਬੀਮਾ, ਆਦਿ ਲਈ ਤਿਆਰ ਰਹੋ।

 1. ਭੁਗਤਾਨ ਚੈੱਕ ਕਟੌਤੀਆਂ:
  ਕੈਨੇਡਾ ਵਿੱਚ, ਰੁਜ਼ਗਾਰਦਾਤਾ ਆਮਦਨ ਕਰ, ਰੁਜ਼ਗਾਰ ਬੀਮਾ, ਯੂਨੀਅਨ ਦੇ ਬਕਾਏ (ਜੇਕਰ ਤੁਸੀਂ ਯੂਨੀਅਨ ਨਾਲ ਸਬੰਧਤ ਹੋ) ਜਾਂ ਪੈਨਸ਼ਨ ਯੋਜਨਾਵਾਂ ਦਾ ਭੁਗਤਾਨ ਕਰਨ ਲਈ ਤੁਹਾਡੇ ਤਨਖਾਹ ਦੇ ਚੈੱਕਾਂ ਵਿੱਚੋਂ ਪੈਸੇ ਕੱਟਣਗੇ।

 2. ਬਾਲ ਦੇਖਭਾਲ ਦੇ ਖਰਚੇ:
  ਬਾਲ ਦੇਖਭਾਲ ਦੇ ਖਰਚੇ ਅਤੇ ਸਬਸਿਡੀਆਂ ਸੂਬੇ ਅਨੁਸਾਰ ਵੱਖ-ਵੱਖ ਹੁੰਦੀਆਂ ਹਨ। ਤੁਹਾਡੇ ਬੱਚੇ ਦੀ ਉਮਰ ਅਤੇ ਤੁਹਾਡੀ ਨਵੀਂ ਸਮਾਂ-ਸਾਰਣੀ, ਡੇ-ਕੇਅਰ ਜਾਂ ਸਕੂਲ ਤੋਂ ਬਾਅਦ ਦੇ ਪ੍ਰੋਗਰਾਮਾਂ 'ਤੇ ਨਿਰਭਰ ਕਰਦੇ ਹੋਏ ਵਿਚਾਰਨ ਯੋਗ ਹੋ ਸਕਦੇ ਹਨ।

 3. ਸੇਵਾ ਲਈ ਟਿਪਿੰਗ:
  ਭਾਵੇਂ ਤੁਸੀਂ ਕਿਸੇ ਰੈਸਟੋਰੈਂਟ ਵਿੱਚ ਖਾਣੇ ਲਈ ਭੁਗਤਾਨ ਕਰ ਰਹੇ ਹੋ ਜਾਂ ਵਾਲ ਕੱਟਣ ਲਈ ਅਦਾਇਗੀ ਕਰ ਰਹੇ ਹੋ, ਸੇਵਾ ਲਈ ਟਿਪਿੰਗ ਕੈਨੇਡਾ ਵਿੱਚ ਇੱਕ ਆਮ ਅਭਿਆਸ ਹੁੰਦਾ ਹੈ।

 4. ਸੰਚਾਰ ਦੇ ਖਰਚੇ: 
  ਸੈਲ ਫ਼ੋਨ ਪਲਾਨ ਅਤੇ ਇੰਟਰਨੈੱਟ ਲਈ ਅਦਾਇਗੀ ਕਰਨਾ ਵਾਧੂ ਖਰਚੇ ਹਨ ਜਿਨ੍ਹਾਂ ਲਈ ਤੁਹਾਨੂੰ ਭੁਗਤਾਨ ਕਰਨ ਦੀ ਲੋੜ ਹੁੰਦੀ ਹੈ। ਧਿਆਨ ਰੱਖੋ ਕਿ ਕੀਮਤਾਂ ਤੁਹਾਡੇ ਆਪਣੇ ਦੇਸ਼ ਵਿੱਚ ਅਨੁਭਵ ਕੀਤੇ ਜਾਣ ਨਾਲੋਂ ਵੱਧ ਹੋ ਸਕਦੀਆਂ ਹਨ।

 5. ਜੋੜਿਆ ਗਿਆ ਵਿਕਰੀ ਟੈਕਸ:
  ਹੋਰ ਬਹੁਤ ਸਾਰੇ ਦੇਸ਼ਾਂ ਵਾਂਗ, ਕੈਨੇਡਾ ਤੁਹਾਡੇ ਦੁਆਰਾ ਖਰੀਦੇ ਗਏ ਉਤਪਾਦਾਂ ਅਤੇ ਸੇਵਾਵਾਂ 'ਤੇ ਵਿਕਰੀ ਟੈਕਸ ਜੋੜਦਾ ਹੈ।


ਤੁਹਾਡੇ ਦੁਆਰਾ ਸ਼ੁਰੂਆਤ ਕਰਨ ਵਿੱਚ ਮਦਦ ਕਰਨ ਲਈ ਸਰੋਤ

ਨਵੇਂ ਆਇਆਂ ਲਈ ਹੋਰ ਸੰਸਾਧਨ

 • ਚੈਕਿੰਗ ਖਾਤਿਆਂ, ਬੱਚਤ ਖਾਤਿਆਂ, ਕ੍ਰੈਡਿਟ ਕਾਰਡ ਅਤੇ ਗਿਰਵੀਨਾਮਿਆਂ ਬਾਰੇ ਵਧੇਰੇ ਜਾਣੋ।

 • ਅਸੀਂ TD ਗਲੋਬਲ ਟ੍ਰਾਂਸਫਰTM ਨਾਲ 200 ਤੋਂ ਵੱਧ ਦੇਸ਼ਾਂ ਅਤੇ ਪ੍ਰਦੇਸ਼ਾਂ ਵਿੱਚ ਪੈਸੇ ਭੇਜਣ ਨੂੰ ਆਸਾਨ ਬਣਾਉਂਦੇ ਹਾਂ।

 • ਆਨਲਾਈਨ, ਬੈਂਕ ਵਿੱਚ ਜਾ ਕੇ, ਜਾਂ ਫੋਨ ਰਾਹੀਂ ਬੈਂਕਿੰਗ ਕਰੋ ਅਤੇ ਨਾਲ ਹੀ, ਸਫਰ 'ਤੇ ਹੁੰਦਿਆਂ ਸੁਵਿਧਾਜਨਕ ਬੈਂਕਿੰਗ ਕਰਨ ਲਈ TD ਐਪ ਦੀ ਵਰਤੋਂ ਕਰੋੋ।

ਸਾਡੇ ਨਾਲ ਜੁੜੋ

ਕੋਈ ਸਵਾਲ ਹੈ? ਇੱਥੇ ਜਵਾਬ ਪਤਾ ਕਰੋ