ਪੱਕੇ ਨਿਵਾਸੀ

ਅਸੀਂ ਸਮਝਦੇ ਹਾਂ ਕਿ ਕੈਨੇਡਾ ਵਿੱਚ ਨਵੇਂ ਆਏ ਲੋਕਾਂ ਵਜੋਂ, ਇੱਥੇ ਆਪਣਾ ਜੀਵਨ ਸਥਾਪਤ ਕਰਨਾ ਤੁਹਾਡੀ ਪ੍ਰਮੁੱਖ ਤਰਜੀਹ ਹੁੰਦੀ ਹੈ, ਅਤੇ ਇਸਦਾ ਇੱਕ ਹਿੱਸਾ ਤੁਹਾਡੇ ਵਿੱਤ ਦਾ ਪ੍ਰਬੰਧਨ ਕਰਨਾ ਹੁੰਦਾ ਹੈ। ਬੈਂਕ ਖਾਤਾ ਖੋਲ੍ਹਣ ਤੋਂ ਲੈ ਕੇ ਘਰ ਖਰੀਦਣ ਤੱਕ, ਸਾਡੇ ਕੋਲ ਹਰ ਕਦਮ 'ਤੇ ਤੁਹਾਡੀ ਮਦਦ ਕਰਨ ਲਈ ਉਤਪਾਦ ਅਤੇ ਸੇਵਾਵਾਂ ਹਨ।


ਨਿਊ ਟੂ ਕੈਨੇਡਾ ਬੈਂਕਿੰਗ ਪੈਕੇਜ

ਬੈਂਕ ਖਾਤਿਆਂ ਤੋਂ ਲੈ ਕੇ ਕ੍ਰੈਡਿਟ ਕਾਰਡਾਂ ਤੱਕ, TD ਨੇ ਤੁਹਾਨੂੰ ਸਾਡੇ ਨਿਊ ਟੂ ਕੈਨੇਡਾ ਬੈਂਕਿੰਗ ਪੈਕੇਜ ਰਾਹੀਂ ਕਵਰ ਕੀਤਾ ਹੈ।

ਇੱਕ ਨਵੇਂ ਵਿਅਕਤੀ ਵਜੋਂ TD ਨਾਲ ਬੈਂਕਿੰਗ ਕਰਨ ਦੇ ਲਾਭ

ਅਸੀਂ ਸਮਝਦੇ ਹਾਂ ਕਿ ਕੈਨੇਡਾ ਵਿੱਚ ਇੱਕ ਨਵੇਂ ਆਏ ਵਿਅਕਤੀ ਵਜੋਂ, ਤੁਸੀਂ ਸ਼ਾਇਦ ਇਹ ਨਹੀਂ ਜਾਣਦੇ ਹੋਵੋਗੇ ਕਿ ਜਦੋਂ ਕਿਸੇ ਨਵੇਂ ਦੇਸ਼ ਵਿੱਚ ਤੁਹਾਡੇ ਵਿੱਤ ਦਾ ਪ੍ਰਬੰਧਨ ਕਰਨ ਦੀ ਗੱਲ ਆਉਂਦੀ ਹੈ ਤਾਂ ਸਫ਼ਰ ਕਿੱਥੋਂ ਸ਼ੁਰੂ ਕਰਨਾ ਹੁੰਦਾ ਹੈ। ਪਰ TD ਨਾਲ ਬੈਂਕਿੰਗ ਕਰਕੇ, ਅਸੀਂ ਤੁਹਾਡੀਆਂ ਬੈਂਕਿੰਗ ਜ਼ਰੂਰਤਾਂ ਦੇ ਅਨੁਕੂਲ ਸਹੀ ਉਤਪਾਦ ਲੱਭਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ, ਤਾਂ ਜੋ ਤੁਸੀਂ ਭਰੋਸੇ ਨਾਲ ਬੈਂਕ ਕਰ ਸਕੋ। ਇਹਨਾਂ ਦਾ ਲਾਭ ਲਵੋ:

  • ਤੁਹਾਡੇ TD ਅਸੀਮਿਤ ਚੈਕਿੰਗ ਖਾਤਾ ਖਾਤੇ 'ਤੇ 12 ਮਹੀਨਿਆਂ ਲਈ ਕੋਈ ਮਹੀਨਾਵਾਰ ਖਰਚਾ ਨਹੀਂ ਲਿਆ ਜਾਂਦਾ ਹੈ।1
  • ਇੱਕ ਯੋਗ TD ਰੋਜ਼ਾਨਾ ਬਚਤ ਖਾਤੇ ਦੇ ਨਾਲ ਪਹਿਲੇ 3 ਮਹੀਨਿਆਂ ਵਿੱਚ ਤੁਹਾਡੀਆਂ ਬੱਚਤਾਂ 'ਤੇ 1 % ਦੀ ਬੋਨਸ ਵਿਆਜ ਦਰ।2
  • ਯੋਗ TD ਕ੍ਰੈਡਿਟ ਕਾਰਡਾਂ 'ਤੇ ਕੋਈ ਸਾਲਾਨਾ ਫੀਸ ਨਹੀਂ ਲੱਗਦੀ ਹੈ।

ਤੁਸੀਂ ਨਕਦ ਵਿੱਚ $200 ਦਾ ਬੋਨਸ3 ਪ੍ਰਾਪਤ ਕਰ ਸਕਦੇ ਹੋ ਜਦੋਂ ਤੁਸੀਂ ਖਾਤਾ ਖੋਲ੍ਹਣ ਦੇ ਪਹਿਲੇ 30 ਦਿਨਾਂ ਦੇ ਅੰਦਰ ਘੱਟੋ-ਘੱਟ $10,000 ਜਮ੍ਹਾਂ ਕਰਵਾਉਂਦੇ ਹੋ।

ਕੈਨੇਡਾ ਵਿੱਚ ਇੱਕ ਨਵੇਂ ਆਏ ਵਿਅਕਤੀ ਵਜੋਂ ਕ੍ਰੈਡਿਟ ਕਿਵੇਂ ਬਣਾਇਆ ਜਾਵੇ

  • ਕੈਨੇਡਾ ਵਿੱਚ ਆਪਣਾ ਪਹਿਲਾ ਕ੍ਰੈਡਿਟ ਕਾਰਡ ਪ੍ਰਾਪਤ ਕਰੋ

    ਤੁਸੀਂ TD ਕ੍ਰੈਡਿਟ ਕਾਰਡ ਦੀ ਵਰਤੋਂ ਕਰਕੇ ਕ੍ਰੈਡਿਟ ਬਣਾਉਣਾ ਸ਼ੁਰੂ ਕਰ ਸਕਦੇ ਹੋ। ਕੁਝ ਖਾਸ ਨੌਕਰੀਆਂ, ਮੌਰਗੇਜ ਆਦਿ ਲਈ ਅਰਜ਼ੀ ਦੇਣ ਵੇਲੇ ਚੰਗਾ ਕ੍ਰੈਡਿਟ ਮਦਦ ਕਰ ਸਕਦਾ ਹੈ।

  • ਆਪਣੇ ਕ੍ਰੈਡਿਟ ਕਾਰਡ 'ਤੇ ਖਰਚੇ ਦਾ ਪ੍ਰਬੰਧਨ ਕਰੋ

    ਹਰ ਮਹੀਨੇ ਸਮਝਦਾਰੀ ਨਾਲ ਖਰਚ ਕਰੋ। ਇਹ ਤੁਹਾਨੂੰ ਬਜਟ ਦੇ ਅੰਦਰ ਰਹਿਣ ਅਤੇ ਇੱਕ ਚੰਗਾ ਕ੍ਰੈਡਿਟ ਇਤਿਹਾਸ ਬਣਾਉਣ ਵਿੱਚ ਮਦਦ ਕਰ ਸਕਦਾ ਹੈ।

  • ਕ੍ਰੈਡਿਟ ਕਾਰਡ ਦਾ ਭੁਗਤਾਨ ਸਮੇਂ ਸਿਰ ਕਰੋ

    ਨਿਯਤ ਮਿਤੀ ਤੋਂ ਪਹਿਲਾਂ ਹਰ ਮਹੀਨੇ ਆਪਣੇ ਕ੍ਰੈਡਿਟ ਕਾਰਡ ਦੇ ਬਕਾਏ ਦੀ ਅਦਾਇਗੀ ਕਰੋ। ਤੁਸੀਂ ਆਪਣੇ ਕ੍ਰੈਡਿਟ ਸਕੋਰ ਨੂੰ ਸੁਧਾਰਨ ਅਤੇ ਵਿਆਜ ਦਾ ਭੁਗਤਾਨ ਕਰਨ ਤੋਂ ਬਚਣ ਵਿੱਚ ਮਦਦ ਕਰੋਗੇ।


ਤੁਹਾਡੇ ਦੁਆਰਾ ਸ਼ੁਰੂਆਤ ਕਰਨ ਵਿੱਚ ਮਦਦ ਕਰਨ ਲਈ ਸਰੋਤ

ਕੈਨੇਡਾ ਵਿੱਚ ਤੁਹਾਡੀ ਪਹਿਲੀ ਕਾਰ ਲਈ ਪੈਸਾ ਜਟਾਉਣਾ

ਆਪਣਾ ਪਹਿਲਾ ਵਾਹਨ ਖਰੀਦਣਾ ਚਾਹੁੰਦੇ ਹੋ? TD ਆਟੋ ਫਾਈਨਾਂਸ ਕੈਨੇਡਾ ਆਉਣ ਵਾਲੇ ਸਾਰੇ ਨਵੇਂ ਲੋਕਾਂ ਲਈ ਲਚਕਦਾਰ ਮਾਲੀ ਸਹਾਇਤਾ ਵਿੱਚ ਮਦਦ ਕਰ ਸਕਦਾ ਹੈ ਜੋ ਯੋਗਤਾ ਪੂਰੀ ਕਰਦੇ ਹਨ।

TD ਆਟੋ ਫਾਈਨਾਂਸ ਕਰਜ਼ੇ ਲਈ ਅਰਜ਼ੀ ਦੇਣਾ:

  • ਫਿਕਸਡ/ਵੇਰੀਏਬਲ ਦਰਾਂ ਅਤੇ ਮਿਆਦ ਦੀ ਲੰਬਾਈ ਵਿੱਚੋਂ ਚੁਣੋ ਜੋ ਤੁਹਾਡੀਆਂ ਲੋੜਾਂ ਮੁਤਾਬਕ ਹੋਣ।
  • ਇੱਕ ਅਦਾਇਗੀ ਅਨੁਸੂਚੀ ਚੁਣੋ ਜੋ ਤੁਹਾਡੇ ਲਈ ਕੰਮ ਕਰ ਸਕਦੀ ਹੈ।
  • ਜਦੋਂ ਤੁਸੀਂ ਖਰੀਦਣ ਲਈ ਤਿਆਰ ਹੋਵੋ ਤਾਂ TD ਆਟੋ ਫਾਈਨਾਂਸ ਕਰਜ਼ੇ ਲਈ ਪੁੱਛੋ।

ਨਵੇਂ ਆਇਆਂ ਲਈ ਹੋਰ ਸੰਸਾਧਨ

  • ਚੈਕਿੰਗ ਖਾਤਿਆਂ, ਬੱਚਤ ਖਾਤਿਆਂ, ਕ੍ਰੈਡਿਟ ਕਾਰਡ ਅਤੇ ਗਿਰਵੀਨਾਮਿਆਂ ਬਾਰੇ ਵਧੇਰੇ ਜਾਣੋ।

  • ਅਸੀਂ TD ਗਲੋਬਲ ਟ੍ਰਾਂਸਫਰTM ਨਾਲ 200 ਤੋਂ ਵੱਧ ਦੇਸ਼ਾਂ ਅਤੇ ਪ੍ਰਦੇਸ਼ਾਂ ਵਿੱਚ ਪੈਸੇ ਭੇਜਣ ਨੂੰ ਆਸਾਨ ਬਣਾਉਂਦੇ ਹਾਂ।

  • ਆਨਲਾਈਨ, ਬੈਂਕ ਵਿੱਚ ਜਾ ਕੇ, ਜਾਂ ਫੋਨ ਰਾਹੀਂ ਬੈਂਕਿੰਗ ਕਰੋ ਅਤੇ ਨਾਲ ਹੀ, ਸਫਰ 'ਤੇ ਹੁੰਦਿਆਂ ਸੁਵਿਧਾਜਨਕ ਬੈਂਕਿੰਗ ਕਰਨ ਲਈ TD ਐਪ ਦੀ ਵਰਤੋਂ ਕਰੋੋ।



ਸਾਡੇ ਨਾਲ ਜੁੜੋ

ਕੋਈ ਸਵਾਲ ਹੈ? ਇੱਥੇ ਜਵਾਬ ਪਤਾ ਕਰੋ