ਕੈਨੇਡਾ ਵਿੱਚ ਆਉਣ ਦੇ ਆਪਣੇ ਸਫਰ ਬਾਰੇ ਯੋਜਨਾ ਬਣਾਓ

TD ਸਾਡੇ ਉਤਪਾਦਾਂ ਅਤੇ ਸੇਵਾਵਾਂ ਬਾਰੇ ਤੁਹਾਡਾ ਮਾਰਗਦਰਸਨ ਕਰਨ ਲਈ ਤਿਆਰ ਹੈ। ਅਸੀਂ ਤੁਹਾਨੂੰ ਇਸ ਬਾਰੇ ਸਲਾਹ ਦੇ ਸਕਦੇ ਹਾਂ ਕਿ ਸਾਡੇ ਸਮਾਧਾਨਾਂ ਵਿੱਚੋਂ ਕਿਹੜਾ ਸਮਾਧਾਨ ਕੈਨੇਡਾ ਵਿੱਚ ਨਵੇਂ ਆਏ ਵਜੋਂ ਤੁਹਾਡੀਆਂ ਜ਼ਰੂਰਤਾਂ ਦੇ ਸਭ ਤੋਂ ਅਨੁਕੂਲ ਬੈਠੇਗਾ। ਕੈਨੇਡਾ ਵਿੱਚ ਨਵੇਂ ਆਇਆਂ ਲਈ ਸਾਡੇ ਬੈਂਕਿੰਗ ਉਤਪਾਦਾਂ 'ਤੇ ਇੱਕ ਨਜ਼ਰ ਮਾਰੋ


ਕੈਨੇਡਾ ਵਿੱਚ ਬੈਂਕਿੰਗ

ਕੈਨੇਡਾ ਵਿੱਚ ਨਵੇਂ ਆਇਆਂ ਲੋਕਾਂ ਨਾਲ ਮਿਲੋ ਅਤੇ ਇਸ ਬਾਰੇ ਉਹਨਾਂ ਦੀਆਂ ਕਹਾਣੀਆਂ ਸੁਣੋ ਕਿ ਉਹਨਾਂ ਨੇ ਕੈਨੇਡਾ ਨੂੰ ਆਪਣਾ ਘਰ ਕਿਵੇਂ ਬਣਾ ਲਿਆ ਅਤੇ TD ਨੂੰ ਚੁਣਨ ਪਿੱਛੇ ਉਹਨਾਂ ਦਾ ਕਾਰਨ ਕੀ ਸੀ।

TD ਬੈਂਕਿੰਗ ਦੇ ਮਾਹਰ ਤੁਹਾਡੇ ਲਈ ਤਿਆਰ ਹਨ

ਅਸੀਂ ਸਾਡੇ ਉਤਪਾਦਾਂ ਅਤੇ ਸੇਵਾਵਾਂ ਦੇ ਬਾਰੇ ਸਲਾਹ ਅਤੇ ਮਾਰਗਦਰਸ਼ਨ ਦੇ ਲਈ ਤਿਆਰ ਹਾਂ। ਕੈਨੇਡਾ ਵਿੱਚ ਪਹੁੰਚਣ 'ਤੇ ਸਾਨੂੰ ਕਿਸੇ ਵੀ TD ਸ਼ਾਖਾ ਵਿੱਚ ਆ ਕੇ ਮਿਲੋ ਅਤੇ ਸਾਨੂੰ ਇਸ ਬਾਰੇ ਸਲਾਹ ਦੇਣ ਲਈ ਤੁਹਾਡੇ ਨਾਲ ਕੰਮ ਕਰਨ ਵਿੱਚ ਖੁਸ਼ੀ ਹੋਵੇਗੀ ਕਿ ਸਾਡਾ ਕਿਹੜਾ ਸਮਾਧਾਨ ਤੁਹਾਡੀਆਂ ਜ਼ਰੂਰਤਾਂ ਦੇ ਸਭ ਤੋਂ ਅਨੁਕੂਲ ਬੈਠੇਗਾ। ਤੁਹਾਡੇ ਵੱਲੋਂ ਆਪਣੇ ਨਵੇਂ ਘਰ ਵਿੱਚ ਸੈਟਲ ਹੋਣ 'ਤੇ ਅਸੀਂ ਤੁਹਾਡੇ ਵਿੱਤੀ ਸਫਰ ਦੇ ਨਾਲ ਤੁਹਾਡੀ ਮਦਦ ਕਰਨ ਦੀ ਆਸ ਕਰਦੇ ਹਾਂ।

ਕੈਨੇਡਾ ਵਿੱਚ ਬੈਂਕਿੰਗ ਸੰਬੰਧੀ ਆਮ ਸ਼ਬਦਾਵਲੀ

ਇਸ ਕਿਸਮ ਦੇ ਬੈਂਕਿੰਗ ਉਤਪਾਦਾਂ ਅਤੇ ਸੇਵਾਵਾਂ ਬਾਰੇ ਜਾਨਣ ਦਾ ਮੌਕਾ ਪਾਓ ਤਾਂ ਜੋ ਤੁਹਾਨੂੰ ਆਪਣੇ ਵਿੱਤੀ ਮਾਮਲਿਆਂ ਬਾਰੇ ਵਿਸ਼ਵਾਸਪੂਰਨ ਮਹਿਸੂਸ ਕਰਨ ਵਿੱਚ ਮਦਦ ਮਿਲੇ:

 • Interac e-Transfer®
  ਜਦੋਂ ਤੁਹਾਡੇ ਕੋਲ ਕਨੇਡੀਅਨ ਬੈਂਕ ਖਾਤਾ ਹੋਵੇਗਾ, ਤਾਂ Interac ਈ-ਟ੍ਰਾਂਸਫਰ®ਸੇਵਾ ਨਾਲ ਤੁਸੀਂ ਕੈਨੇਡਾ ਵਿੱਚ ਕਿਸੇ ਕਨੇਡੀਅਨ ਬੈਂਕ ਖਾਤਾ ਧਾਰਕ ਨੂੰ ਈਮੇਲ ਜਾਂ ਟੈਕਸਟ ਸੰਦੇਸ਼ ਦੇ ਰਾਹੀਂ ਪੈਸੇ ਭੇਜ ਜਾਂ ਪ੍ਰਾਪਤ ਕਰ ਸਕਦੇ ਹੋ।
 • ਡੈਬਿਟ ਕਾਰਡ
  ਇੱਕ ਡੈਬਿਟ ਕਾਰਡ ਉਹ ਕਾਰਡ ਹੁੰਦਾ ਹੈ ਜੋ ਤੁਹਾਨੂੰ ਤੁਹਾਡੇ ਡਿਪਾਜ਼ਿਟ ਖਾਤੇ ਤੱਕ ਪਹੁੰਚ ਦਿੰਦਾ ਹੈ ਅਤੇ ਇਸ ਦੀ ਵਰਤੋਂ ਸਿੱਧਾ ਤੁਹਾਡੇ ਬੈਂਕ ਖਾਤੇ ਵਿੱਚੋਂ ਪੈਸੇ ਕੱਢਣ ਲਈ ਕੀਤੀ ਜਾ ਸਕਦੀ ਹੈ। ਤੁਸੀਂ ਇਸ ਕਾਰਡ ਦੀ ਵਰਤੋਂ ਕਿਸੇ ਵੀ ਦੁਕਾਨ ਤੋਂ ਖਰੀਦਦਾਰੀ ਲਈ ਭੁਗਤਾਨ ਕਰਨ ਲਈ ਕਰ ਸਕਦੇ ਹੋ।
 • ਚੈਕਿੰਗ ਖਾਤਾ
  ਤੁਸੀਂ ਇਸ ਬੈੈਂਕ ਖਾਤੇ ਦੀ ਵਰਤੋਂ ਰੋਜ਼ਮਰ੍ਹਾ ਦੇ ਲੈਣਦੇਣ ਕਰਨ ਲਈ ਕਰ ਸਕਦੇ ਹੋ। ਚੈਕਿੰਗ ਖਾਤਿਆਂ ਵਿੱਚ ਆਮ ਤੌਰ 'ਤੇ ਵਿਆਜ ਨਹੀਂ ਦਿੱਤਾ ਜਾਂਦਾ।
 • ਬਚਤ ਖਾਤਾ
  ਇਸ ਕਿਸਮ ਦਾ ਖਾਤਾ ਆਮ ਤੌਰ 'ਤੇ ਇਸ ਵਿੱਚ ਤੁਹਾਡੇ ਵੱਲੋਂ ਜਮ੍ਹਾਂ ਕਰਵਾਏ ਪੈਸਿਆਂ 'ਤੇ ਵਿਆਜ ਦਿੰਦਾ ਹੈ।
 • ਮਨੀ ਆਰਡਰ/ਬੈਂਕ ਡ੍ਰਾਫਟ
  ਮਨੀ ਆਰਡਰ ਅਤੇ ਬੈਂਕ ਡ੍ਰਾਫਟ ਇੱਕ ਕਿਸਮ ਦੇ ਚੈੱਕ ਹੁੰਦੇ ਹਨ ਜੋ ਤੁਹਾਡੇ ਬੈਂਕ ਵੱਲੋਂ ਗਰੰਟੀਸ਼ੁਦਾ ਹੁੰਦੇ ਹਨ। ਭੁਗਤਾਨ ਦੀ ਇਸ ਕਿਸਮ ਦੀ ਵਰਤੋਂ ਉਦੋਂ ਕੀਤੀ ਜਾਂਦੀ ਹੈ ਜਦੋਂ ਪੈਸੇ ਪ੍ਰਾਪਤ ਕਰਨ ਵਾਲਾ ਵਿਅਕਤੀ ਜਾਂ ਕੰਪਨੀ ਭੁਗਤਾਨ ਦੀ ਗਰੰਟੀਸ਼ੁਦਾ ਕਿਸਮ ਚਾਹੁੰਦਾ ਹੋਵੇ ਜਾਂ ਨਕਦ ਭੁਗਤਾਨ ਦੀ ਰਕਮ ਵੱਡੀ ਹੋਵੇ।
 • ਕ੍ਰੈਡਿਟ ਕਾਰਡ
  ਕ੍ਰੈਡਿਟ ਕਾਰਡ ਇੱਕ ਕਿਸਮ ਦਾ ਕਰਜ਼ਾ ਹੁੰਦਾ ਹੈ ਜਿਸ ਲਈ ਤੁਹਾਨੂੰ ਦਰਖਾਸਤ ਕਰਨੀ ਪੈਂਦੀ ਹੈ। ਜੇਕਰ ਤੁਹਾਡੀ ਦਰਖਾਸਤ ਸਵੀਕਾਰ ਕਰ ਲਈ ਜਾਂਦੀ ਹੈ, ਤਾਂ ਤੁਹਾਨੂੰ ਇੱਕ ਕ੍ਰੈਡਿਟ ਲਿਮਿਟ ਦਿੱਤੀ ਜਾਵੇਗੀ। ਇਹ ਲਿਮਿਟ ਹਰ ਵਿਅਕਤੀ ਲਈ ਵੱਖਰੀ ਹੁੰਦੀ ਹੈ। ਜਦੋਂ ਤੁਸੀਂ ਆਪਣੇ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹੋ, ਤਾ ਤੁਹਾਨੂੰ ਹਰ ਮਹੀਨੇ ਇੱਕ ਘੱਟੋ-ਘੱਟ ਰਕਮ ਦਾ ਲਾਜ਼ਮੀ ਤੌਰ 'ਤੇ ਮੁੜ-ਭੁਗਤਾਨ ਕਰਨਾ ਚਾਹੀਦਾ ਹੈ।
 • ਚੈੱਕ
  ਜੇਕਰ ਤੁਸੀਂ ਕਿਸੇ ਵਿਅਕਤੀ ਜਾਂ ਕੰਪਨੀ ਨੂੰ ਭੁਗਤਾਨ ਕਰਨਾ ਚਾਹੁੰਦੇ ਹੋ ਤਾਂ ਚੈੱਕ ਤੁਹਾਨੂੰ ਤੁਹਾਡੇ ਚੈਕਿੰਗ ਖਾਤੇ ਤੋਂ ਪੈਸੇ ਲੈਣ ਦਿੰਦਾ ਹੈ।

ਇੱਥੇ ਆਉਣ ਨੂੰ ਲੈ ਕੇ ਤਿਆਰੀ ਕਰੋ

ਕੈਨੇਡਾ ਸਰਕਾਰ ਵੱਲੋਂ ਸੁਝਾਏ ਅਨੁਸਾਰ ਇੱਥੇ ਆਉਣ ਲਈ ਤਿਆਰ ਹੋਣ ਲਈ ਕੁਝ ਗੱਲਾਂ ਇਹ ਰਹੀਆਂ:

 • ਖੁਦ ਲਈ ਨੌਕਰੀ, ਰਹਿਣ ਲਈ ਇੱਕ ਜਗ੍ਹਾਂ, ਆਪਣੇ ਬੱਚਿਆਂ ਲਈ ਇੱਕ ਸਕੂਲ ਲੱਭਣ ਲਈ ਅਤੇ ਅੰਗ੍ਰੇਜੀ ਦੀਆਂ ਜਮਾਤਾਂ ਲਈ ਨਾਮ ਦਰਜ ਕਰਾਉਣ ਵਿੱਚ ਮਦਦ ਲਈ ਨਵੇਂ ਆਏ ਵਿਅਕਤੀਆਂ ਲਈ ਉਪਲਬਧ ਸੇਵਾਵਾਂ ਦੀ ਪੜਚੋਲ ਕਰੋ। ਕੈਨੇਡਾ ਸਰਕਾਰ ਦੀ ਵੈੱਬਸਾਈਟ ਸ਼ੁਰੂਆਤ ਕਰਨ ਲਈ ਇੱਕ ਵਧੀਆ ਜਗ੍ਹਾਂ ਹੈ।
 • ਇੱਥੇ ਪਹੁੰਚਣ 'ਤੇ ਵਿਚਾਰ ਕਰੋ ਕਿ ਤੁਸੀਂ ਰਹੋਗੇ ਕਿੱਥੇ। ਸ਼ਾਇਦ ਤੁਸੀਂ ਲੰਮੇ ਸਮੇਂ ਲਈ ਕੋਈ ਘਰ ਲੈਣ ਤੋਂ ਪਹਿਲਾਂ ਕਿਸੇ ਅਸਥਾਈ ਜਗ੍ਹਾਂ ਜਿਵੇਂ ਕਿ ਹੋਟਲ ਜਾਂ ਕਿਸੇ ਰਿਸ਼ਤੇਦਾਰ ਨਾਲ ਰਹਿਣਾ ਚੁਣਨਾ ਚਾਹੋ।
 • ਕੈਨੇਡਾ ਵਿੱਚ ਆਪਣੇ ਸਾਰੇ ਜ਼ਰੂਰੀ ਦਸਤਾਵੇਜ਼ ਲਿਆਓ, ਜਿਵੇਂ ਕਿ ਵੈਧ ਪਾਸਪੋਰਟ, ਇਮੀਗ੍ਰੇਸ਼ਨ ਵੀਜ਼ਾ, ਜਨਮ ਦਾ ਸਰਟੀਫਿਕੇਟ, ਅਤੇ ਇੱਕ ਸੂਚੀ ਜਿਸ ਵਿੱਚ ਤੁਹਾਡੇ ਵੱਲੋਂ ਕੈਨੇਡਾ ਵਿੱਚ ਲਿਆਂਦੀਆਂ ਜਾ ਰਹੀਆਂ ਸਾਰੀਆਂ ਚੀਜਾਂ ਅਤੇ ਉਹਨਾਂ ਦੀ ਡਾਲਰਾਂ ਵਿੱਚ ਕੀਮਤ ਲਿਖੀ ਹੋਵੇ।
 • ਜੇਕਰ ਤੁਸੀਂ ਕੈਨੇਡਾ ਵਿੱਚ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਜਾਂ ਫੈਡਰਲ ਸਕਿਲਡ ਟ੍ਰੇਡਸ ਪ੍ਰੋਗਰਾਮ ਦੇ ਰਾਹੀਂ ਆ ਰਹੇ ਹੋ ਤਾਂ ਪੂੰਜੀ ਦਾ ਸਬੂਤ ਤਿਆਰ ਕਰੋ
 • ਖੁਦ ਲਈ ਜਾਂ ਆਪਣੇ ਬੱਚਿਆਂ ਲਈ ਇੱਕ ਸਕੂਲ ਲੱਭੋ। ਪਬਲਿਕ ਸਕੂਲਾਂ ਜਾਂ ਪ੍ਰਾਈਵੇਟ ਸਕੂਲਾਂ ਵਿੱਚੋਂ ਕੋਈ ਸਕੂਲ ਚੁਣੋ।
 • ਆਪਣੇ ਪੈਸੇ ਨੂੰ ਵਿਵਸਥਿਤ ਕਰੋ ਅਤੇ ਯਕੀਨੀ ਬਣਾਓ ਕਿ ਤੁਸੀਂ ਕੈਨੇਡਾ ਵਿੱਚ ਪਹੁੰਚਣ 'ਤੇ ਆਪਣੀ ਪੂੰਜੀ ਦੀ ਵਰਤੋਂ ਕਰ ਸਕੋ। ਜੇਕਰ ਤੁਸੀਂ ਦੇਸ਼ ਵਿੱਚ $10,000 ਤੋਂ ਵੱਧ ਦੀ ਨਕਦ ਰਕਮ ਜਾਂ ਏਨੀ ਰਕਮ ਦਾ ਕੋਈ ਸਮਾਨ ਲਿਆ ਰਹੇ ਹੋ, ਤਾਂ ਤੁਹਾਨੂੰ ਲਾਜ਼ਮੀ ਤੌਰ 'ਤੇ ਬਾਰਡਰ 'ਤੇ ਇਸਦੀ ਘੋਸ਼ਣਾ ਕਰਨੀ ਚਾਹੀਦੀ ਹੈ।
 • ਨਿੱਜੀ ਸਿਹਤ ਬੀਮਾ ਖਰੀਦਣ ਬਾਰੇ ਵਿਚਾਰ ਕਰੋ। ਤੁਸੀਂ ਕੈਨੇਡਾ ਵਿੱਚ ਤਿੰਨ ਮਹੀਨੇ ਰਹਿਣ ਤੋਂ ਬਾਅਦ ਕੈਨੇਡਾ ਦੀ ਸਰਕਾਰੀ ਸਿਹਤ ਦੇਖਭਾਲ ਦੇ ਲਈ ਯੋਗ ਹੋਵੋਗੇ।
 • ਜੇਕਰ ਤੁਸੀਂ ਰੁਜ਼ਗਾਰ ਦੀ ਤਲਾਸ਼ ਕਰ ਰਹੇ ਹੋ ਤਾਂ ਨੌਕਰੀ ਲੱਭਣਾ ਸ਼ੁਰੂ ਕਰ ਦਿਓ। ਪਤਾ ਕਰੋ ਜੇਕਰ ਤੁਹਾਡੀਆਂ ਯੋਗਤਾਵਾਂ ਕੈਨੇਡਾ ਵਿੱਚ ਸਵੀਕ੍ਰਿਤ ਹਨ ਅਤੇ ਮੌਜੂਦਾ ਜੌਬ ਅਵਸਰ ਦੇਖਣ ਲਈ ਜੌਬ ਵੈੱਬਸਾਈਟਾਂ ਖੋਜੋ, ਜਿਵੇਂ ਕਿ ਵਰਕਿੰਗ ਇਨ ਕੈਨੇਡਾ
 • ਅੰਗ੍ਰੇਜੀ ਅਤੇ ਫ੍ਰੈਂਚ ਵਿੱਚ ਆਪਣੀਆਂ ਭਾਸ਼ਾ ਮੁਹਰਾਤਾਂ ਦਾ ਵਿਕਾਸ ਕਰੋ, ਜੋ ਕਿ ਕੈਨੇਡਾ ਦੀਆਂ ਦੋ ਅਧਿਕਾਰਕ ਭਾਸ਼ਾਵਾਂ ਹਨ।
 • ਚਾਰੋ ਮੌਸਮਾਂ ਲਈ ਤਿਆਰੀ ਕਰੋ। ਕੈਨੇਡਾ ਵਿੱਚ ਬਹੁਤ ਸਰਦੀ ਜਾਂ ਬਹੁਤ ਗਰਮੀ ਪੈ ਸਕਦੀ ਹੈ, ਇਸ ਲਈ ਠੀਕ ਕੱਪੜੇ ਪੈਕ ਕਰਨਾ ਯਕੀਨੀ ਬਣਾਓ।

ਵਧੇਰੀ ਜਾਣਕਾਰੀ ਲਈ ਕੈਨੇਡਾ ਸਰਕਾਰ ਦੀ ਇਮੀਗ੍ਰੇਸ਼ਨ ਵੈੱਬਸਾਈਟ 'ਤੇ ਜਾਓ।

ਕੈਨੇਡਾ ਵਿੱਚ ਪਰਵਾਸ ਕਰਨਾ

ਕੈਨੇਡਾ ਸਰਕਾਰ ਪਰਵਾਸ ਕਰਨ ਲਈ ਕਈ ਢੰਗ ਪੇਸ਼ ਕਰਦੀ ਹੈ, ਜਿੰਨ੍ਹਾਂ ਵਿੱਚ ਸ਼ਾਮਲ ਹਨ:

 • ਐਕਸਪ੍ਰੈਸ ਐਂਟ੍ਰੀ
 • ਪਰਿਵਾਰਕ ਸਪਾਂਸਰਸ਼ਿਪ
 • ਸੂਬਾਈ ਨਾਮਜ਼ਦ
 • ਦੇਖਭਾਲਕਰਤਾ
 • ਸਟਾਰਟ-ਅਪ ਵੀਜ਼ਾ
 • ਸਵੈ-ਰੁਜ਼ਗਾਰ ਪ੍ਰਾਪਤ

ਕੈਨੇਡਾ ਵਿੱਚ ਮਾਈਗ੍ਰੇਟ ਕਿਵੇਂ ਕਰਨਾ ਹੈ ਇਸ ਬਾਰੇ ਵਧੇਰੀ ਜਾਣਕਾਰੀ ਲਈ ਕੈਨੇਡਾ ਸਰਕਾਰ ਦੀ ਵੈੱਬਸਾਈਟ 'ਤੇ ਜਾਓ।

ਕੈਨੇਡਾ ਵਿੱਚ ਰਹਿਣ ਦਾ ਖਰਚ

ਕੈਨੇਡਾ ਸਰਕਾਰ ਦੇ ਮੁਤਾਬਕ, ਕੈਨੇਡਾ ਵਿੱਚ ਹੋਣ ਵਾਲੇ ਕੁਝ ਆਮ ਖਰਚੇ ਹਨ:

 • ਰਿਹਾਇਸ਼:ਇੱਕ ਸੇਧ ਵਜੋਂ, ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਕੈਨੇਡੀਅਨ ਲੋਕ ਆਪਣੀ ਆਮਦਨ ਦਾ 30% ਤੋਂ ਘੱਟ ਰਿਹਾਇਸ਼ 'ਤੇ ਖਰਚ ਕਰਦੇ ਹਨ। ਜੇਕਰ ਤੁਸੀਂ ਕਿਰਾਏ 'ਤੇ ਰਹਿ ਰਹੇ ਹੋ, ਤਾਂ ਤੁਹਾਨੂੰ ਆਪਣੇ ਪਹਿਲੇ ਅਤੇ ਆਖਰੀ ਮਹੀਨੇ ਲਈ ਅਡਵਾਂਸ ਵਿੱਚ ਪੈਸੇ ਦੇਣੇ ਹੋਣਗੇ।
 • ਟੈਕਸ: ਤੁਹਾਡੇ ਵੱਲੋਂ ਭੁਗਤਾਨ ਕੀਤੇ ਜਾਣ ਵਾਲੇ ਟੈਕਸ ਤੁਹਾਡੇ ਪ੍ਰੋਵਿੰਸ ਅਤੇ ਆਮਦਨ 'ਤੇ ਨਿਰਭਰ ਕਰਦੇ ਹਨ। ਕੈਨੇਡੀਅਨ ਲੋਕ ਪ੍ਰੋਵਿੰਸ਼ਲ ਅਤੇ ਫੈਡਰਲ ਪੱਧਰ ਦੇ ਟੈਕਸ, ਉਤਪਾਦਾਂ ਅਤੇ ਸੇਵਾਵਾਂ ਦੇ ਟੈਕਸ ਅਤੇ ਜ਼ਮੀਨ ਦੇ ਟੈਕਸ ਦਾ ਭੁਗਤਾਨ ਕਰਦੇ ਹਨ। ਟੈਕਸ ਦਾ ਪੈਸਾ ਤੁਹਾਡੇ ਭਾਈਚਾਰੇ ਦੇ ਜ਼ਰੂਰੀ ਹਿੱਸਿਆਂ 'ਤੇ ਲਗਾਇਆ ਜਾਂਦਾ ਹੈ।
 • ਸਿਹਤ ਬੀਮਾ: ਕੈਨੇਡਾ ਵਿੱਚ ਸਰਕਾਰੀ ਸਿਹਤ ਦੇਖਭਾਲ ਹੈ, ਪਰ ਕੁਝ ਚੀਜਾਂ ਜਿਵੇਂ ਕਿ ਅੱਖਾਂ ਦੀ ਦੇਖਭਾਲ, ਦੰਦਾਂ ਦੀ ਦੇਖਭਾਲ, ਸੁਝਾਈਆਂ ਗਈਆਂ ਦਵਾਈਆਂ ਅਤੇ ਵ੍ਹੀਲਚੇਅਰਾਂ ਇਸ ਦੇ ਤਹਿਤ ਨਹੀਂ ਆਉਂਦੀਆਂ। ਤੁਸੀਂ ਹੋਰ ਵੀ ਕਵਰੇਜ ਪਾਉਣ ਲਈ ਨਿੱਜੀ ਸਿਹਤ ਬੀਮਾ ਖਰੀਦਣਾ ਚਾਹ ਸਕਦੇ ਹੋ।
 • ਘਰ ਅਤੇ ਕਾਰ ਦਾ ਬੀਮਾ: ਜੇਕਰ ਤੁਸੀਂ ਕੈਨੇਡਾ ਵਿੱਚ ਆਪਣੀ ਕਾਰ ਲੈਂਦੇ ਹੋ, ਤਾਂ ਕਾਰ ਦਾ ਬੀਮਾ ਕਰਾਉਣਾ ਲਾਜ਼ਮੀ ਹੈ। ਘਰ, ਕਾਂਡੋ ਅਤੇ ਕਿਰਾਏਦਾਰ ਦਾ ਬੀਮਾ ਲਾਜ਼ਮੀ ਨਹੀਂ ਹੈ, ਪਰ ਇਸ ਨਾਲ ਤੁਹਾਡੀ ਜ਼ਮੀਨ ਨੂੰ ਸੁਰੱਖਿਅਤ ਕਰਨ ਵਿੱਚ ਮਦਦ ਮਿਲਦੀ ਹੈ।
 • ਉਪਯੋਗਤਾਵਾਂ ਇੱਕ ਕਿਰਾਏਦਾਰ ਵਜੋਂ, ਉਪਯੋਗਤਾਵਾਂ ਤੁਹਾਡੇ ਕਰਾਏ ਵਿੱਚ ਸ਼ਾਮਲ ਹੋ ਵੀ ਸਕਦੀਆਂ ਹਨ ਅਤੇ ਨਹੀਂ ਵੀ। ਇਸ ਗੱਲ 'ਤੇ ਨਿਰਭਰ ਕਰਦੇ ਹੋਏ ਕਿ ਤੁਸੀਂ ਕਿੱਥੇ ਰਹਿੰਦੇ ਹੋ, ਉਪਯੋਗਤਾਵਾਂ ਵਿੱਚ ਬਿਜਲੀ, ਨੈਚਰਲ ਗੈਸ, ਪਾਣੀ, ਕੇਬਲ ਅਤੇ/ਜਾਂ ਟੈਲੀਸੰਚਾਰ ਸ਼ਾਮਲ ਹੋ ਸਕਦੇ ਹਨ।
 • ਪੇ ਚੈੱਕ ਕਟੌਤੀਆਂ: ਜ਼ਿਆਦਾਤਰ ਰੁਜ਼ਗਾਰਦਾਤਾ ਆਪਣੇ ਕਰਮਚਾਰੀਆਂ ਦੇ ਤਨਖ੍ਵਾਹ ਦੇ ਚੈੱਕਾਂ ਵਿੱਚੋਂ ਕੁਝ ਪੈਸੇ ਟੈਕਸ, ਰੁਜ਼ਗਾਰ ਬੀਮਾ, ਸੰਘੀ ਬਕਾਏ (ਜੇਕਰ ਤੁਸੀਂ ਕਿਸੇ ਸੰਘ ਦਾ ਹਿੱਸਾ ਹੋ), ਜਾਂ ਪੈਂਸ਼ਨ ਯੋਜਨਾਵਾਂ ਦਾ ਭੁਗਤਾਨ ਕਰਨ ਲਈ ਲੈਂਦੇ ਹਨ।
 • ਬਾਲ ਦੇਖਭਾਲ: ਬਾਲ ਦੇਖਭਾਲ ਦੇ ਖਰਚੇ ਅਤੇ ਸਬਸਿਡੀਆਂ ਤੁਹਾਡੇ ਸੂਬੇ 'ਤੇ ਨਿਰਭਰ ਕਰਦੀਆਂ ਹਨ। ਤੁਹਾਡੇ ਬੱਚੇ ਦੀ ਉਮਰ 'ਤੇ ਨਿਰਭਰ ਕਰਦੇ ਹੋਏ, ਡੇਕੇਅਰ ਜਾਂ ਆਫਟਰਸਕੂਲ ਪ੍ਰੋਗਰਾਮ ਇੱਕ ਚੰਗਾ ਸੁਝਾਅ ਹੋ ਸਕਦੇ ਹਨ।
 • ਟਿਪ ਦੇਣਾ: ਕੈਨੇਡਾ ਵਿੱਚ, ਕਈਆਂ ਸੇਵਾਵਾਂ ਲਈ ਆਪਣੇ ਭੁਗਤਾਨ ਵਿੱਚ ਟਿਪ ਸ਼ਾਮਲ ਕਰਨਾ ਇੱਕ ਆਮ ਗੱਲ ਹੈ। ਉਦਾਹਰਨ ਲਈ, ਕੈਨੇਡੀਅਨ ਲੋਕ ਆਮ ਤੌਰ 'ਤੇ ਰੇਸਟੋਰੈਂਟ ਦੇ ਵੇਟਰਾਂ, ਹੇਅਰ ਸਟਾਈਲਿਸਟ, ਜਾਂ ਟੈਕਸੀ ਡ੍ਰਾਈਵਰ ਨੂੰ ਵਧੀਆ ਸੇਵਾ ਲਈ ਟਿਪ ਕਰਦੇ ਹਨ।
 • ਸੰਚਾਰ: ਇਸ ਗੱਲ ਨੂੰ ਧਿਆਨ ਵਿੱਚ ਰੱਖੋ ਕਿ ਕੈਨੇਡਾ ਵਿੱਚ ਸੈੱਲ ਫੋਨ ਦੇ ਪਲਾਨਾਂ ਅਤੇ ਇੰਟਰਨੈੱਟ ਦੀਆਂ ਕੀਮਤਾਂ ਉਸ ਦੇਸ਼ ਨਾਲੋਂ ਜਿਆਦਾ ਹੋ ਸਕਦੀਆਂ ਹਨ ਜਿੱਥੇ ਤੁਸੀਂ ਪਹਿਲਾਂ ਰਹੇ ਹੋਵੋ।

ਕੈਨੇਡਾ ਵਿੱਚ ਆਉਣ ਸੰਬੰਧੀ ਪਹਿਲੇ ਕਦਮ

ਇੱਥੇ ਆਉਣ ਦੀ ਯੋਜਨਾ ਵਿੱਚ ਤੁਹਾਡੀ ਮਦਦ ਕਰਨ ਲਈ ਕੈਨੇਡਾ ਸਰਕਾਰ ਵੱਲੋਂ ਕੁਝ ਸੰਸਾਧਨ ਇਹ ਰਹੇ:

TD ਨੂੰ ਹੀ ਕਿਉਂ ਚੁਣੀਏ?

 • ਵਿਸ਼ਵਾਸ

  TD ਵਿਖੇ, ਸਾਡੇ ਵਿੱਤੀ ਸਲਾਹਕਾਰ ਤਹਾਡੀਆਂ ਜ਼ਰੂਰਤਾਂ ਨੂੰ ਸਮਝਣ ਲਈ ਕੰਮ ਕਰਦੇ ਹਨ ਤਾਂ ਜੋ ਉਹ ਤੁਹਾਡੇ ਵਿੱਤੀ ਟੀਚਿਆਂ ਨੂੰ ਪੂਰਾ ਕਰਨ ਵਿੱਚ ਤੁਹਾਡੀ ਮਦਦ ਕਰ ਸਕਣ।

 • ਸੁਵਿਧਾ

  ਅਸੀਂ ਕੈਨੇਡਾ ਭਰ ਵਿੱਚ 1,100 ਤੋਂ ਵੱਧ ਸ਼ਾਖਾਵਾਂ ਵਿੱਚ ਵਿਸਤਾਰਿਤ ਘੰਟਿਆਂ ਲਈ ਤੁਹਾਡੀ ਸੇਵਾ ਕਰਨ ਲਈ ਤਿਆਰ ਹਾਂ। ਇਸਦੇ ਨਾਲ ਹੀ, ਤੁਹਾਡੀ ਬਿਹਤਰ ਢੰਗ ਨਾਲ ਸੇਵਾ ਕਰਨ ਲਈ 300 ਤੋਂ ਉੱਤੇ ਸ਼ਾਖਾਵਾਂ ਐਤਵਾਰ ਨੂੰ ਵੀ ਖੁੱਲ੍ਹੀਆਂ ਹੁੰਦੀਆਂ ਹਨ।

 • ਸੁਰੱਖਿਆ

  ਅਸੀਂ ਹਮੇਸ਼ਾਂ ਤੁਹਾਡੇ ਵਿੱਤੀ ਮਾਮਲਿਆਂ ਦੀ ਸੁਰੱਖਿਆ ਅਤੇ ਗੁਪਤਤਾ ਨੂੰ ਬਰਕਰਾਰ ਰੱਖਣ ਲਈ ਕੰਮ ਕਰਦੇ ਹਾਂ। TD ਧੋਖਾਧੜੀ ਚਿਤਾਵਨੀਆਂ ਤੁਹਾਡੇ TD ਡਿਪਾਜ਼ਿਟ ਖਾਤਿਆਂ ਅਤੇ TD ਕ੍ਰੈਡਿਟ ਕਾਰਡਾਂ ਲਈ ਉਪਲਬਧ ਹੋ ਜਾਣਗੀਆਂ ਜਦ ਤੁਸੀਂ ਸਾਨੂੰ ਆਪਣਾ ਮੋਬਾਈਲ ਨੰਬਰ ਦੇ ਦੇਵੋਗੇ।

ਵੱਖ-ਵੱਖ ਸ਼ਾਖਾਵਾਂ ਦੇ ਕੰਮ ਕਰਨ ਦੇ ਘੰਟੇ ਵੱਖ-ਵੱਖ ਹੋ ਸਕਦੇ ਹਨ।


TD ਵਿਖੇ ਕਾਰਪੋਰੇਟ ਨਾਗਰਿਕਤਾ

ਸਾਡਾ ਕਾਰਪੋਰੇਟ ਨਾਗਰਿਕਤਾ ਮੰਚ, ਦੀ ਰੈਡੀ ਕਮਿਟਮੈਂਟ 2018 ਵਿੱਚ ਚਾਲੂ ਕੀਤਾ ਗਿਆ ਸੀ ਜਿਸਦਾ ਉਦੇਸ਼ ਸੀ ਚਾਰ ਮੁੱਖ ਥੰਮ੍ਹਾਂ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਨਾ: ਚਹਿਲ-ਪਹਿਲ ਭਰਿਆ ਗ੍ਰਹਿ, ਆਪਸ ਵਿੱਚ ਜੁੜੇ ਭਾਈਚਾਰੇ, ਵਿੱਤੀ ਸੁਰੱਖਿਆ, ਅਤੇ ਬਿਹਤਰ ਸਿਹਤ। ਇਕੱਠੇ ਮਿਲ ਕੇ, ਸਾਡੀ ਤਾਂਘ ਹੈ ਇੱਕ ਵਧੇਰੇ ਸ਼ਮੂ਼ਲੀਅਤ ਵਾਲੇ ਭਵਿੱਖ ਲਈ ਦਰਵਾਜ਼ੇ ਖੋਲ੍ਹਣ ਵਿੱਚ ਮਦਦ ਕਰਨਾ।


ਨਵੇਂ ਆਇਆਂ ਲਈ ਹੋਰ ਸੰਸਾਧਨ


ਸਾਡੇ ਨਾਲ ਜੁੜੋ

ਕੋਈ ਸਵਾਲ ਹੈ? ਇੱਥੇ ਜਵਾਬ ਪਤਾ ਕਰੋ