TD ਅੰਤਰਰਾਸ਼ਟਰੀ ਵਿਦਿਆਰਥੀ GIC ਪ੍ਰੋਗਰਾਮ

ਆਪਣਾ ਮੂਲ ਦੇਸ਼ ਛੱਡ ਕੇ ਕੈਨੇਡਾ ਆਉਣਾ ਇੱਕ ਵੱਡਾ ਫੈਸਲਾ ਹੈ। TD ਵਿਖੇ, ਕੈਨੇਡਾ ਵਿਖੇ ਤੁਹਾਡੇ ਸਫਰ ਵਿੱਚ ਅਗਾਂਹ ਵਧਦੇ ਹੋਏ ਤੁਹਾਡਾ ਸਮਰਥਨ ਕਰਨ ਵਿੱਚ ਮਦਦ ਕਰਨ ਲਈ ਅਸੀਂ ਹਾਜ਼ਰ ਹਾਂ।

ਜਦੋਂ ਤੁਸੀਂ TD ਅੰਤਰਰਾਸ਼ਟਰੀ ਵਿਦਿਆਰਥੀ GIC ਪ੍ਰੋਗਰਾਮ ਲਈ ਅਪਲਾਈ ਕਰਦੇ ਹੋਏ, ਅਤੇ ਭਾਗ ਲੈਂਦੇ ਹੋ, ਇਸ ਨਾਲ ਤੁਹਾਡੇ ਸਟਡੀ ਪਰਮਿਟ ਦੀ ਐਪਲੀਕੇਸ਼ਨ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਵਿੱਚ ਮਦਦ ਮਿਲ ਸਕਦੀ ਹੈ।


TD ਅੰਤਰਰਾਸ਼ਟਰੀ ਵਿਦਿਆਰਥੀ GIC ਪ੍ਰੋਗਰਾਮ ਦੇ ਲਾਭ

 • ਪੂਰੀ ਤਰ੍ਹਾਂ ਡਿਜਿਟਲ

  ਇੱਕ TD ਵਿਦਿਆਰਥੀ ਚੈਕਿੰਗ ਖਾਤਾ ਅਤੇ ਇੱਕ TD ਅੰਤਰਰਾਸ਼ਟਰੀ ਵਿਦਿਆਰਥੀ GIC ਦੋਨੋਂ ਖੋਲ੍ਹਣ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਇੱਕ ਸਰਲ ਔਨਲਾਈਨ ਐਪਲੀਕੇਸ਼ਨ।

 • ਕੋਈ ਐਪਲੀਕੇਸ਼ਨ ਫ਼ੀਸ

  ਤੁਹਾਡੇ ਵੱਲੋਂ TD ਅੰਤਰਰਾਸ਼ਟਰੀ ਵਿਦਿਆਰਥੀ GIC ਪ੍ਰੋਗਰਾਮ ਲਈ ਅਪਲਾਈ ਕਰਨ 'ਤੇ ਕੋਈ ਐਪਲੀਕੇਸ਼ਨ ਫ਼ੀਸ ਨਹੀਂ।

 • ਸੁਵਿਧਾਜਨਕ

  ਅਸੀਂ ਕੈਨੇਡਾ ਭਰ ਵਿੱਚ 1,100 ਬ੍ਰਾਂਚਾਂ ਵਿੱਚ 50 ਤੋਂ ਵੱਧ ਭਾਸ਼ਾਵਾਂ ਵਿੱਚ ਪੂਰੇ ਦੇਸ਼ ਵਿੱਚ 13.5 ਮਿਲੀਅਨ ਗਾਹਕਾਂ ਦੀ ਸੇਵਾ ਕਰਦੇ ਹਾਂ।


ਤੁਹਾਨੂੰ ਕੀ ਮਿਲਦਾ ਹੈ?

TD ਵਿਦਿਆਰਥੀ ਚੈਕਿੰਗ ਖਾਤਾ: ਵਿਦਿਆਰਥੀਆਂ ਨੂੰ ਧਿਆਨ ਵਿੱਚ ਰੱਖਦਿਆਂ ਤਿਆਰ ਕੀਤਾ ਗਿਆ ਇੱਕ ਚੈਕਿੰਗ ਖਾਤਾ, ਕੋਈ ਮਹੀਨਾਵਾਰ ਫੀਸ ਅਦਾ ਕਰਨ ਦੀ ਲੋੜ ਨਹੀਂ1 (ਜਦੋਂ ਤੱਕ ਉਮਰ 23 ਸਾਲ ਨਹੀਂ ਹੋ ਜਾਂਦੀ ਜਾਂ ਫੁਲ-ਟਾਈਮ ਪੋਸਟ-ਸੈਕੰਡਰੀ ਸਿੱਖਿਆ ਵਿੱਚ ਨਾਮਾਂਕਣ ਦੇ ਸਬੂਤ ਦੇ ਨਾਲ), ਅਤੇ ਹਰ ਮਹੀਨੇ ਸ਼ਾਮਲ ਅਸੀਮਿਤ ਟ੍ਰਾਂਜ਼ੈਕਸ਼ਨਾਂ ਦਾ ਆਨੰਦ ਮਾਣੋ, ਤਾਂ ਜੋ ਤੁਸੀਂ ਸਕੂਲ 'ਵੱਲ ਧਿਆਨ ਦੇ ਸਕੋ।

TD ਅੰਤਰਰਾਸ਼ਟਰੀ ਵਿਦਿਆਰਥੀ GIC: ਬਿਨਾਂ ਕਿਸੇ ਫੀਸ ਦੇ ਨਿਵੇਸ਼ ਕਰਨ ਅਤੇ ਪੂਰੀ ਮਿਆਦ ਲਈ ਇੱਕ ਤੈਅ ਵਿਆਜ ਦਰ ਦੀ ਸੁਰੱਖਿਆ ਦਾ ਆਨੰਦ ਮਾਣੋ। ਇੱਕ ਵਾਰ ਤੁਹਾਡੇ ਵੱਲੋਂ TD ਅੰਤਰਰਾਸ਼ਟਰੀ ਵਿਦਿਆਰਥੀ GIC ਪ੍ਰੋਗਰਾਮ ਵਿੱਚ ਭਾਗੀਦਾਰੀ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰ ਲੈਣ 'ਤੇ, ਮੂਲ ਰਕਮ ਨੂੰ ਬਰਾਬਰ ਮਹੀਨਾਵਾਰ ਭੁਗਤਾਨਾਂ ਵਾਲੀ ਇੱਕ ਭੁਗਤਾਨ ਸਮਾਂ-ਸਾਰਨੀ ਦੇ ਮੁਤਾਬਕ ਰਿਡੀਮ ਕੀਤਾ ਜਾਵੇਗਾ।

ਇਹ ਕਿਵੇਂ ਕੰਮ ਕਰਦਾ ਹੈ

TD ਅੰਤਰਰਾਸ਼ਟਰੀ ਵਿਦਿਆਰਥੀ GIC ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਸਿਰਫ਼ 4 ਕਦਮ ਲੱਗਦੇ ਹਨ:

ਕਦਮ 1. ਆਪਣੀ ਐਪਲੀਕੇਸ਼ਨ ਔਨਲਾਈਨ ਜਮ੍ਹਾਂ ਕਰੋ
ਇੱਕ TD ਵਿਦਿਆਰਥੀ ਚੈਕਿੰਗ ਖਾਤਾ ਖੋਲ੍ਹਣ ਲਈ ਐਪਲੀਕੇਸ਼ਨ ਫਾਰਮ ਅਤੇ ਸੰਬੰਧਤ ਦਸਤਾਵੇਜ਼ ਪ੍ਰਾਪਤ ਕਰਨ ਲਈ ਬੇਨਤੀ ਕਰੋ। ਫਿਰ, ਜ਼ਰੂਰੀ ਦਸਤਾਵੇਜ਼ਾਂ ਨੂੰ ਭਰੋ ਅਤੇ ਇਲੈਕਟ੍ਰਾਨਿਕ ਤਰੀਕੇ ਨਾਲ ਦਸਤਖਤ ਕਰੋ ਅਤੇ ਕੈਨੇਡਾ ਵਿੱਚ ਕਿਸੇ ਪੋਸਟ-ਸੈਕੈਂਡਰੀ ਨਾਮਜ਼ਦ ਸਿੱਖਿਆ ਸੰਸਥਾ ਤੋਂ ਸਵੀਕ੍ਰਿਤੀ ਪੱਤਰ ਦਾ ਸਬੂਤ ਅਪਲੋਡ ਕਰੋ।

ਕਦਮ 2. ਇੱਕ ਅੰਤਰਰਾਸ਼ਟਰੀ ਵਾਇਰ ਭੁਗਤਾਨ ਭੇਜੋ
ਆਪਣੇ TD ਵਿਦਿਆਰਥੀ ਚੈਕਿੰਗ ਖਾਤੇ ਨੂੰ ਫੰਡ ਕਰਨ ਲਈ, ਘੱਟੋ-ਘੱਟ CAD $10,000 ਤੋਂ ਲੈ ਕੇ ਵੱਧ ਤੋਂ ਵੱਧ CAD $25,000 ਦੇ ਦਾਇਰੇ ਦੇ ਵਿਚਕਾਰ ਆਪਣੀ ਪਸੰਦ ਦੀ ਕਿਸੇ ਰਕਮ ਅਤੇ ਨਾਲ ਹੀ ਇਨਕਮਿੰਗ ਵਾਇਰ ਭੁਗਤਾਨ ਦੀ ਫੀਸ3 ਲਈ ਇੱਕ ਅੰਤਰਰਾਸ਼ਟਰੀ ਵਾਇਰ ਭੁਗਤਾਨ2 ਭੇਜੋ।

ਕਦਮ 3. ਆਪਣੇ TD ਅੰਤਰਰਾਸ਼ਟਰੀ ਵਿਦਿਆਰਥੀ GIC ਨੂੰ ਫ਼ੰਡ ਕਰੋ
ਇੱਕ ਵਾਰ ਜਦੋਂ TD ਨੂੰ ਤੁਹਾਡਾ ਵਾਇਰ ਭੁਗਤਾਨ ਮਿਲ ਜਾਵੇਗਾ, ਇੱਕ TD ਅੰਤਰਰਾਸ਼ਟਰੀ ਵਿਦਿਆਰਥੀ GIC ਵਿੱਚ CAD $10,000 ਦਾ ਨਿਵੇਸ਼ ਕੀਤਾ ਜਾਵੇਗਾ।
ਕੈਨੇਡਾ ਸਰਕਾਰ ਦੀ ਵਿਦਿਆਰਥੀ ਡਾਇਰੈਕਟ ਸਟ੍ਰੀਮ (SDS) ਸਟਡੀ ਪਰਮਿਟ ਐਪਲੀਕੇਸ਼ਨ ਨੂੰ ਪੂਰਾ ਕਰੋ।

ਕਦਮ 4. ਵੈਰਿਫਿਕੇਸ਼ਨ ਲਈ ਇੱਕ ਇਨ-ਬ੍ਰਾਂਚ ਅਪਾਇੰਟਮੈਂਟ ਅਤੇ GIC ਦੇ ਪਹਿਲੇ ਭੁਗਤਾਨ ਨੂੰ ਬੁੱਕ ਕਰੋ
ਕੈਨੇਡਾ ਵਿੱਚ ਆ ਜਾਣ 'ਤੇ, ਆਪਣੀ ਪਛਾਣ ਦੀ ਤਸਦੀਕ ਕਰਨ ਲਈ ਸਾਡੀਆਂ 1,085 ਵਿੱਚੋਂ ਕਿਸੇ ਇੱਕ ਬ੍ਰਾਂਚ ਵਿੱਚ ਇੱਕ ਅਪਾਇੰਟਮੈਂਟ ਬੁਕ ਕਰੋ, ਜ਼ਰੂਰੀ ਦਸਤਾਵੇਜ਼ਾਂ 'ਤੇ ਦਸਤਖਤ ਕਰੋ ਅਤੇ ਆਪਣੇ ਖਾਤਿਆਂ ਨੂੰ ਐਕਟੀਵੇਟ ਕਰੋ। ਅਸੀਂ ਤੁਹਾਡੀ GIC ਵਿੱਚੋਂ CAD $2,000 ਦੀ ਰਕਮ ਦੇ ਨਾਲ-ਨਾਲ ਕਿਸੇ ਵੀ ਇਕੱਠਾ ਹੋਏ ਵਿਆਜ ਨੂੰ ਰਿਡੀਮ ਕਰਾਂਗੇ ਅਤੇ ਉਸਨੂੰ ਤੁਹਾਡੇ TD ਚੈਕਿੰਗ ਖਾਤੇ ਵਿੱਚ ਜਮ੍ਹਾਂ ਕਰਾਂਗੇ।

ਕੋਈ ਹੋਰ ਸਵਾਲ ਹਨ? ਪ੍ਰੋਗਰਾਮ ਗਾਈਡ PDF ਦੇਖੋ

ਅਕਸਰ ਪੁੱਛੇ ਜਾਂਦੇ ਸਵਾਲ

TD ਅੰਤਰਰਾਸ਼ਟਰੀ ਵਿਦਿਆਰਥੀ GIC ਪ੍ਰੋਗਰਾਮ ਵਿੱਚ ਭਾਗ ਲੈਣ ਵਾਸਤੇ ਯੋਗ ਹੋਣ ਲਈ, ਤੁਹਾਨੂੰ ਇਹ ਕੁਝ ਕਰਨਾ ਚਾਹੀਦਾ ਹੈ:

 • ਕੈਨੇਡਾ ਸਰਕਾਰ ਵਿਦਿਆਰਥੀ ਡਾਇਰੈਕਟ ਸਟ੍ਰੀਮ (SDS) ਪ੍ਰੋਗਰਾਮ ਦੀਆਂ ਯੋਗਤਾ ਸੰਬੰਧੀ ਜ਼ਰੂਰਤਾਂ ਨੂੰ ਪੂਰਾ ਕਰੋ
 • ਅਜਿਹੇ ਵਿਅਕਤੀ ਹੋਵੋ ਜਿਸਦੀ ਕੈਨੇਡਾ ਵਿੱਚ ਇੱਕ ਪੋਸਟ-ਸੈਕੈਂਡਰੀ ਨਾਮਜ਼ਦ ਸਿੱਖਿਆ ਸੰਸਥਾ ਵਿੱਚ ਪੜ੍ਹਾਈ ਕਰਨ ਦੀ ਯੋਜਨਾ ਹੋਵੇ
 • ਐਪਲੀਕੇਸ਼ਨ ਦੇਣ ਦੇ ਸਮੇਂ 'ਤੇ ਉਮਰ ਘੱਟੋ-ਘੱਟ 18 ਸਾਲ ਦੀ ਹੋਵੇ
 • ਕਿਸੇ ਥਰਡ ਪਾਰਟੀ ਵੱਲੋਂ ਇੱਕ ਖਾਤਾ ਖੋਲ੍ਹਦੇ ਨਹੀਂ ਹੋਣੇ ਚਾਹੀਦੇ ਹੋ

ਕੈਨੇਡਾ ਸਰਕਾਰ ਦੀ ਵਿਦਿਆਰਥੀ ਡਾਇਰੈਕਟ ਸਟ੍ਰੀਮ (SDS) ਦੇ ਰਾਹੀਂ ਤੁਹਾਡੇ ਸਟਡੀ ਪਰਮਿਟ ਦੀ ਤੇਜ਼ ਪ੍ਰੋਸੈਸਿੰਗ ਵਾਸਤੇ ਯੋਗ ਹੋਣ ਲਈ, ਤੁਸੀਂ ਹੇਠ ਲਿਖੇ ਕਿਸੇ ਇੱਕ ਦੇਸ਼ ਵਿੱਚ ਰਹਿਣ ਵਾਲੇ ਇੱਕ ਕਨੂੰਨੀ ਵਸਨੀਕ ਹੋਣੇ ਚਾਹੀਦੇ ਹੋ: ਚੀਨ, ਭਾਰਤ, ਮੋਰੱਕੋ, ਪਾਕਿਸਤਾਨ, ਫਿਲੀਪੀਨਸ, ਸੇਨੇਗਲ, ਵੀਅਤਨਾਮ, ਐਂਟੀਗੁਆ ਅਤੇ ਬਾਰਬੁਡਾ, ਬ੍ਰਾਜ਼ੀਲ, ਕੋਲੰਬੀਆ, ਕੋਸਟਾ ਰੀਕਾ, ਪੇਰੂ, ਸੇਂਟ ਵਿੰਸੇਂਟ ਅਤੇ ਗ੍ਰੇਨਾਡਾਈਨਸ, ਟ੍ਰਿਨੀਡਾਡ ਐਂਡ ਟੋਬਾਗੋ। ਯੋਗਤਾ ਸੰਬੰਧੀ ਵਿਸਤਾਰਪੂਰਕ ਜ਼ਰੂਰਤਾਂ ਲਈ, ਕੈਨੇਡਾ ਸਰਕਾਰ ਦੀ ਵਿਦਿਆਰਥੀ ਡਾਈਰੈਕਟ ਸਟ੍ਰੀਮ (SDS) ਪ੍ਰੋਗਰਾਮ ਵੈੱਬਸਾਈਟ ਦਾ ਹਵਾਲਾ ਲਓ।


ਹਾਂ, ਜੇਕਰ ਤੁਸੀਂ TD ਵਿਦਿਆਰਥੀ ਚੈਕਿੰਗ ਖਾਤਾ ਖੋਲ੍ਹਣ ਦੀ ਤਰੀਕ ਦੇ 365 ਕੈਲੰਡਰ ਦਿਨਾਂ ਦੇ ਅੰਦਰ ਕਿਸੇ TD ਕੈਨੇਡਾ ਟਰੱਸਟ ਬ੍ਰਾਂਚ ਵਿਖੇ ਸਾਡੇ ਪ੍ਰੋਗਰਾਮ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਯੋਗ ਹੋ, ਤਾਂ ਤੁਸੀਂ ਦੇਰੀ ਨਾਲ ਅਡਮੀਸ਼ਨ ਇਨਟੇਕ ਲਈ ਇੱਕ ਸਟਡੀ ਪਰਮਿਟ ਲਈ ਅਪਲਾਈ ਕਰਨ ਵਾਸਤੇ ਉਸੇ TD ਅੰਤਰਰਾਸ਼ਟਰੀ ਵਿਦਿਆਰਥੀ GIC ਦੀ ਵਰਤੋਂ ਕਰ ਸਕਦੇ ਹੋ। ਜੇਕਰ ਚੈਕਿੰਗ ਖਾਤਾ ਖੋਲ੍ਹਣ ਦੀ ਤਰੀਕ ਦੇ 365 ਕੈਲੰਡਰ ਦਿਨਾਂ ਦੇ ਅੰਦਰ ਸਾਡੇ ਪ੍ਰੋਗਰਾਮ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ, ਦੋਨੋਂ TD ਵਿਦਿਆਰਥੀ ਚੈਕਿੰਗ ਖਾਤੇ ਅਤੇ GIC ਖਾਤੇ ਨੂੰ ਬੰਦ ਕਰ ਦਿੱਤਾ ਜਾਵੇਗਾ ਅਤੇ ਪੈਸਿਆਂ ਨੂੰ ਉਸ ਖਾਤੇ ਵਿੱਚ ਵਾਪਸ ਕਰ ਦਿੱਤਾ ਜਾਵੇਗਾ ਜਿਸ ਵਿੱਚੋਂ ਪੈਸੇ ਆਏ ਸਨ।

ਤੁਹਾਡਾ TD ਵਿਦਿਆਰਥੀ ਚੈਕਿੰਗ ਖਾਤਾ ਖੁੱਲ੍ਹੇ ਰਹਿਣ ਲਈ, ਖਾਤਾ ਖੋਲ੍ਹਣ ਦੇ 90 ਕੈਲੰਡਰ ਦਿਨਾਂ ਦੇ ਅੰਦਰ ਇੱਕ ਅੰਤਰਰਾਸ਼ਟਰੀ ਵਾਇਰ ਟ੍ਰਾਂਸਫਰ ਵੱਲੋਂ ਫੰਡ ਕੀਤਾ ਹੋਣਾ ਚਾਹੀਦਾ ਹੈ। 90 ਕੈਲੰਡਰ ਦਿਨਾਂ ਦੇ ਅੰਦਰ ਨਹੀਂ ਫੰਡ ਕੀਤੇ ਗਏ ਖਾਤਿਆਂ ਨੂੰ ਆਪਣੇ-ਆਪ ਬੰਦ ਕਰ ਦਿੱਤਾ ਜਾਵੇਗਾ।


ਹਾਂ। ਫੰਡ ਵਿਦਿਆਰਥੀ ਵੱਲੋਂ ਉਹਨਾਂ ਦੇ ਮੂਲ ਦੇਸ਼ ਵਿੱਚ ਉਹਨਾਂ ਦੇ ਬੈਂਕ ਖਾਤੇ ਵਿੱਚੋਂ ਜਾਂ ਉਹਨਾਂ ਦੇ ਮੂਲ ਦੇਸ਼ ਵਿੱਚ ਪਰਿਵਾਰ/ਦੋਸਤਾਂ ਦੇ ਖਾਤੇ ਵਿੱਚ ਵਾਇਰ ਟ੍ਰਾਂਸਫਰ ਕੀਤਾ ਜਾ ਸਕਦੇ ਹਨ।ਕੈਨੇਡਾ ਵਿੱਚ ਸੈਟਲ ਹੋਣ ਵਿੱਚ ਮਦਦ ਕਰਨ ਲਈ ਸਲਾਹ

 • ਰੋਜ਼ਮਰ੍ਹਾ ਦੀ ਬੈਂਕਿੰਗ ਤੋਂ ਲੈ ਕੇ ਮਨੀ ਟ੍ਰਾਂਸਫਰਾਂ, ਕ੍ਰੈਡਿਟ ਕਾਰਡਾਂ ਅਤੇ ਫਲੈਕਸਿਬਲ ਫਾਈਨੈਂਸਿੰਗ ਤੱਕ, ਤੁਹਾਡੇ ਸੈਟਲ ਹੁੰਦਿਆਂ ਅਸੀਂ ਤੁਹਾਡੇ ਲਈ ਹਰ ਚੀਜ਼ ਨੂੰ ਕਵਰ ਕੀਤਾ ਹੋਇਆ ਹੈ।

 • ਨਵੇਂ ਆਇਆਂ ਲਈ ਬੈਂਕਿੰਗ ਵਿਕਲਪ ਜਿਵੇਂ ਕਿ ਚੈਕਿੰਗ ਖਾਤੇ, ਬਚਤ ਖਾਤੇ, ਕ੍ਰੈਡਿਟ ਕਾਰਡ ਅਤੇ ਅੰਤਰਰਾਸ਼ਟਰੀ ਮਨੀ ਟ੍ਰਾਂਸਫਰ ਐਕਸਪਲੋਰ ਕਰੋ।

 • ਆਨਲਾਈਨ, ਬੈਂਕ ਵਿੱਚ ਜਾ ਕੇ, ਜਾਂ ਫੋਨ ਰਾਹੀਂ ਬੈਂਕਿੰਗ ਕਰੋ ਅਤੇ ਨਾਲ ਹੀ, ਸਫਰ 'ਤੇ ਹੁੰਦਿਆਂ ਸੁਵਿਧਾਜਨਕ ਬੈਂਕਿੰਗ ਕਰਨ ਲਈ TD ਐਪ ਦੀ ਵਰਤੋਂ ਕਰੋੋ।


TD ਅੰਤਰਰਾਸ਼ਟਰੀ ਵਿਦਿਆਰਥੀ ਬੈਂਕਿੰਗ ਆਫਰ

ਜੇਕਰ ਤੁਸੀਂ ਇੱਕ ਯੋਗ ਵਿਦਿਆਰਥੀ ਹੋ, ਤਾਂ ਤੁਸੀਂ $610 ਤੱਕ ਦਾ ਮੁੱਲ ਕਮਾ ਸਕਦੇ ਹੋ ਜਦੋਂ ਤੁਸੀਂ ਇੱਕ ਨਵਾਂ TD ਵਿਦਿਆਰਥੀ ਚੈਕਿੰਗ ਖਾਤਾ ਖੋਲ੍ਹਦੇ ਹੋ, ਇੱਕ TD ਰਿਵਾਰਡਜ਼ ਵੀਜ਼ਾ* ਕਾਰਡ ਲਈ ਮਨਜ਼ੂਰੀ ਪਾ ਲੈਂਦੇ ਹੋ, ਅਤੇ ਆਪਣੀ ਪਸੰਦ ਦੇ ਬਚਤ ਖਾਤੇ ਖੋਲ੍ਹਦੇ ਹੋ। ਤੁਹਾਨੂੰ $50 ਦਾ ਇੱਕ Amazon.ca ਗਿਫਟ ਕਾਰਡ ਵੀ ਮਿਲੇਗਾ ਜਦੋਂ ਤੁਸੀਂ ਤਿੰਨੋਂ ਪ੍ਰੋਡਕਟ ਇਕੱਠੇ ਬੰਡਲ ਕਰਦੇ ਹੋ।ਆਪਣੀ ਔਨਲਾਈਨ ਐਪਲੀਕੇਸ਼ਨ ਹੁਣ ਸ਼ੁਰੂ ਕਰੋ

 • ਔਨਲਾਈਨ ਅਪਲਾਈ ਕਰੋ

  ਪ੍ਰਕਿਰਿਆ ਨੂੰ ਵਧੇਰੇ ਸਰਲ ਅਤੇ ਵਧੇਰੇ ਕਾਰਗਰ ਬਣਾਉਣ ਲਈ, ਤੁਸੀਂ ਹੁਣੇ ਔਨਲਾਈਨ ਅਪਲਾਈ ਕਰ ਸਕਦੇ ਹੋੋ।

 • ਚੀਨ ਤੋਂ ਕਾਲ ਕਰੋ

  ਸੋਮ - ਸ਼ੁੱਕਰ, ਸਵੇਰੇ 9 ਤੋਂ 12 ਵਜੇ EST ਵਿਚਕਾਰ

  1-855-537-5355 1-855-537-5355
 • ਕਿਤੋਂ ਵੀ ਕਾਲ ਕਰੋ

  ਭਾਰਤ/ਫਿਲੀਪੀਨਸ/ਸੇਨੇਗਲ/
  ਪਾਕਿਸਤਾਨ/ਮੋਰੱਕੋ/ਵੀਅਤਨਾਮ
  ਐਂਟੀਗੁਆ ਅਤੇ ਬਾਰਬੁਡਾ/ਬ੍ਰਾਜ਼ੀਲ/
  ਕੋਲੋਂਬੀਆ/ਕੋਸਟਾ ਰੀਕਾ/ਪੇਰੂ/ਸੇਂਟ ਵਿੰਸੈਂਟ ਅਤੇ ਗ੍ਰੇਨਾਡਾਈਨਸ/ਟ੍ਰਿਨੀਡੈਡ ਅਤੇ ਟੋਬਾਗੋ

  ਸੋਮ - ਸ਼ੁੱਕਰ ਸਵੇਰੇ 9 ਤੋਂ 12 ਵਜੇ EST (ਕਾਲ ਕਲੈਕਟ)

  1-416-351-0613 1-416-351-0613