ਕੈਨੇਡਾ ਵਿੱਚ ਆਪਣੇ ਨਵੇਂ ਜੀਵਨ ਦੀ ਸ਼ੁਰੂਆਤ ਕਰਦੇ ਹੋਏ ਆਪਣੀਆਂ ਬੈਂਕਿੰਗ ਸੰਬੰਧੀ ਜ਼ਰੂਰਤਾਂ ਵਿੱਚ ਸਮਰਥਨ ਦੇਣ ਵਾਸਤੇ ਤੁਹਾਡੇ ਮਦਦ ਕਰਨ ਲਈ ਅਸੀਂ ਹਾਜ਼ਰ ਹਾਂ।

TD ਅੰਤਰਰਾਸ਼ਟਰੀ ਵਿਦਿਆਰਥੀ GIC ਪ੍ਰੋਗਰਾਮ


TD ਅੰਤਰਰਾਸ਼ਟਰੀ ਵਿਦਿਆਰਥੀ GIC ਪ੍ਰੋਗਰਾਮ ਦੇ ਲਾਭ

ਪੂਰੀ ਤਰ੍ਹਾਂ ਡਿਜਿਟਲ

ਇੱਕ TD ਵਿਦਿਆਰਥੀ ਚੈਕਿੰਗ ਖਾਤਾ ਅਤੇ ਇੱਕ TD ਅੰਤਰਰਾਸ਼ਟਰੀ ਵਿਦਿਆਰਥੀ GIC ਦੋਨੋਂ ਖੋਲ੍ਹਣ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਇੱਕ ਸਰਲ ਔਨਲਾਈਨ ਐਪਲੀਕੇਸ਼ਨ।

ਕੋਈ ਐਪਲੀਕੇਸ਼ਨ ਫ਼ੀਸ

ਤੁਹਾਡੇ ਵੱਲੋਂ TD ਅੰਤਰਰਾਸ਼ਟਰੀ ਵਿਦਿਆਰਥੀ GIC ਪ੍ਰੋਗਰਾਮ ਲਈ ਅਪਲਾਈ ਕਰਨ 'ਤੇ ਕੋਈ ਐਪਲੀਕੇਸ਼ਨ ਫ਼ੀਸ ਨਹੀਂ।

ਸੁਵਿਧਾਜਨਕ

ਅਸੀਂ ਕੈਨੇਡਾ ਭਰ ਵਿੱਚ 1,085 ਤੋਂ ਉੱਪਰ ਬ੍ਰਾਂਚਾਂ ਵਿੱਚ 60 ਤੋਂ ਵੱਧ ਭਾਸ਼ਾਵਾਂ ਵਿੱਚ ਪੂਰੇ ਦੇਸ਼ ਵਿੱਚ 13.5 ਮਿਲੀਅਨ ਗਾਹਕਾਂ ਦੀ ਸੇਵਾ ਕਰਦੇ ਹਾਂ।

ਤੁਹਾਨੂੰ ਕੀ ਮਿਲਦਾ ਹੈ?

TD ਵਿਦਿਆਰਥੀ ਚੈਕਿੰਗ ਖਾਤਾ: ਵਿਦਿਆਰਥੀਆਂ ਨੂੰ ਧਿਆਨ ਵਿੱਚ ਰੱਖਦਿਆਂ ਤਿਆਰ ਕੀਤਾ ਇੱਕ ਚੈਕਿੰਗ ਖਾਤਾ, ਕਿਸੇ ਮਹੀਨਾਵਾਰ ਫੀਸ ਦਾ ਭੁਗਤਾਨ ਕਰਨ ਦੀ ਲੋੜ ਨਹੀਂ1 (23 ਉਮਰ ਤੱਕ ਜਾਂ ਫੁਲ-ਟਾਈਮ ਪੋਸਟ-ਸੈਕੈਂਡਰੀ ਸਿੱਖਿਆ ਵਿੱਚ ਨਾਮਾਂਕਣ ਦੇ ਸਬੂਤ ਦੇ ਨਾਲ), ਅਤੇ ਹਰ ਮਹੀਨੇ ਅਸੀਮਿਤ ਟ੍ਰਾਂਜ਼ੈਕਸ਼ਨਾਂ ਦਾ ਅਨੰਦ ਮਾਣੋ, ਤਾਂ ਜੋ ਤੁਸੀਂ ਸਕੂਲ ਵੱਲ ਧਿਆਨ ਦੇ ਸਕੋ।

TD ਅੰਤਰਰਾਸ਼ਟਰੀ ਵਿਦਿਆਰਥੀ GIC: ਬਿਨਾਂ ਫੀਸ ਨਿਵੇਸ਼ ਕਰਨ ਅਤੇ ਪੂਰੀ ਮਿਆਦ ਲਈ ਇੱਕ ਨਿਰਧਾਰਤ ਵਿਆਜ ਦਰ ਦੀ ਸੁਰੱਖਿਆ ਦਾ ਅਨੰਦ ਮਾਣੋ। ਇੱਕ ਵਾਰ ਤੁਹਾਡੇ ਵੱਲੋਂ TD ਅੰਤਰਰਾਸ਼ਟਰੀ ਵਿਦਿਆਰਥੀ GIC ਪ੍ਰੋਗਰਾਮ ਵਿੱਚ ਭਾਗੀਦਾਰੀ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰ ਲੈਣ 'ਤੇ, ਮੂਲ ਰਕਮ ਨੂੰ ਬਰਾਬਰ ਮਹੀਨਾਵਾਰ ਭੁਗਤਾਨਾਂ ਵਾਲੀ ਇੱਕ ਭੁਗਤਾਨ ਸਮਾਂ-ਸਾਰਨੀ ਦੇ ਮੁਤਾਬਕ ਰਿਡੀਮ ਕੀਤਾ ਜਾਵੇਗਾ।

ਕੈਨੇਡਾ ਵਿੱਚ ਸੈਟਲ ਹੋਣ ਵਿੱਚ ਮਦਦ ਕਰਨ ਲਈ ਸਲਾਹ

ਅੰਤਰਰਾਸ਼ਟਰੀ ਵਿਦਿਆਰਥੀ
ਬੈਂਕ ਖਾਤੇ

ਰੋਜ਼ਮਰ੍ਹਾ ਦੀ ਬੈਂਕਿੰਗ ਤੋਂ ਲੈ ਕੇ ਮਨੀ ਟ੍ਰਾਂਸਫਰਾਂ, ਕ੍ਰੈਡਿਟ ਕਾਰਡਾਂ ਅਤੇ ਫਲੈਕਸਿਬਲ ਫਾਈਨੈਂਸਿੰਗ ਤੱਕ, ਤੁਹਾਡੇ ਸੈਟਲ ਹੁੰਦਿਆਂ ਅਸੀਂ ਤੁਹਾਡੇ ਲਈ ਹਰ ਚੀਜ਼ ਨੂੰ ਕਵਰ ਕੀਤਾ ਹੋਇਆ ਹੈ।

ਨਿਊ ਟੂ ਕੈਨੇਡਾ

ਨਵੇਂ ਆਇਆਂ ਲਈ ਬੈਂਕਿੰਗ ਵਿਕਲਪ ਜਿਵੇਂ ਕਿ ਚੈਕਿੰਗ ਖਾਤੇ, ਬਚਤ ਖਾਤੇ, ਕ੍ਰੈਡਿਟ ਕਾਰਡ ਅਤੇ ਅੰਤਰਰਾਸ਼ਟਰੀ ਮਨੀ ਟ੍ਰਾਂਸਫਰ ਐਕਸਪਲੋਰ ਕਰੋ।

ਬੈਂਕਿੰਗ ਦੇ ਤਰੀਕੇ

ਆਨਲਾਈਨ, ਬੈਂਕ ਵਿੱਚ ਜਾ ਕੇ, ਜਾਂ ਫੋਨ ਰਾਹੀਂ ਬੈਂਕਿੰਗ ਕਰੋ ਅਤੇ ਨਾਲ ਹੀ, ਸਫਰ 'ਤੇ ਹੁੰਦਿਆਂ ਸੁਵਿਧਾਜਨਕ ਬੈਂਕਿੰਗ ਕਰਨ ਲਈ TD ਐਪ ਦੀ ਵਰਤੋਂ ਕਰੋੋ।

TD ਅੰਤਰਰਾਸ਼ਟਰੀ ਵਿਦਿਆਰਥੀ ਬੈਂਕਿੰਗ ਆਫਰ

ਜੇਕਰ ਤੁਸੀਂ ਇੱਕ ਯੋਗ ਵਿਦਿਆਰਥੀ ਹੋ, ਤਾਂ ਤੁਸੀਂ $575 ਮੁੁੱਲ ਤੱਕ ਕਮਾ ਸਕਦੇ ਹੋ ਜਦੋਂ ਤੁਸੀਂ ਇੱਕ TD ਵਿਦਿਆਰਥੀ ਚੈਕਿੰਗ ਖਾਤਾ ਖੋਲ੍ਹਦੇ ਹੋ, ਅਤੇ ਤੁਸੀਂ ਇੱਕ TD Rewards Visa* ਕਾਰਡ ਲਈ ਮਨਜ਼ੂਰੀ ਪ੍ਰਾਪਤ ਹੋ, ਅਤੇ ਆਪਣੀ ਪਸੰਦ ਦਾ ਬਚਤ ਖਾਤਾ ਖੋਲ੍ਹਦੇ ਹੋ। ਤੁਹਾਨੂੰ ਇੱਕ 1-ਸਾਲ ਦੀ Amazon Prime ਵਿਦਿਆਰਥੀ ਮੈਂਬਰਸ਼ਿਪ ਅਤੇ ਬੋਨਸ Starbucks ਰਿਵਾਰਡ ਮਿਲਣਗੇ ਜਦੋਂ ਤੁਸੀਂ ਤਿੰਨੇਂ ਉਤਪਾਦਾਂ ਨੂੰ ਇਕੱਠਿਆਂ ਬੰਡਲ ਕਰਦੇ ਹੋ।


ਵਾਪਸ ਸਿਖਰ 'ਤੇ