ਇੱਕ ਬੈਂਕਿੰਗ ਮਾਹਰ ਨੂੰ ਮਿਲੋ

TD ਅੰਤਰਰਾਸ਼ਟਰੀ ਵਿਦਿਆਰਥੀ ਬੈਂਕਿੰਗ ਪੈਕੇਜ1


TD ਵਿਦਿਆਰਥੀ ਚੈਕਿੰਗ ਖਾਤਾ

ਤੁਹਾਡੇ ਵਿਦਿਆਰਥੀ ਜੀਵਨ ਲਈ ਤਿਆਰ ਕੀਤਾ ਗਿਆ ਇੱਕ ਵਿਦਿਆਰਥੀ ਬੈਂਕ ਖਾਤਾ, ਜਿਸ ਵਿੱਚ ਹਨ ਅਸੀਮਿਤ ਟ੍ਰਾਂਜ਼ੈਕਸ਼ਨਾਂ ਅਤੇ ਕੋਈ ਮਹੀਨਾਵਾਰ ਖਾਤਾ ਫੀਸ ਨਹੀਂ। ਅਤੇ ਤੁਹਾਨੂੰ ਇੱਕ $75 Amazon.ca ਗਿਫ਼ਟ ਕਾਰਡ ਮਿਲ ਸਕਦਾ ਹੈ।3

TD ਰਿਵਾਰਡ ਵੀਜ਼ਾ* ਕਾਰਡ

ਕੋਈ ਸਲਾਨਾ ਫ਼ੀਸ ਨਹੀਂ ਅਤੇ ਨਾਲ ਹੀ ਕੈਸ਼ ਬੈਕ ਜਾਂ ਗਿਫ਼ਟ ਕਾਰਡਾਂ ਵਿੱਚ TD ਰਿਵਾਰਡ ਪੁਆਇੰਟ ਰਿਡੀਮ ਕਰੋ। ਅਤੇ ਤੁਹਾਨੂੰ ਪੁਆਇੰਟਾਂ ਦੇ ਨਾਲ Amazon.ca Shop ਵਿਖੇ $50 ਤੱਕ ਦਾ ਮੁਲ ਮਿਲ ਸਕਦਾ ਹੈ।6

ਦੋਨਾਂ ਵਿੱਚੋਂ ਇੱਕ ਬਚਤ ਖਾਤਾ

ਆਪਣੀ ਪਸੰਦ ਦੇ ਇੱਕ TD ਰੋਜ਼ਾਨਾ ਬਚਤ ਖਾਤੇ ਜਾਂ ਇੱਕ TD ਈਪ੍ਰੀਮੀਅਮ ਬਚਤ ਖਾਤੇ ਦੇ ਨਾਲ ਆਪਣੀਆਂ ਬਚਤਾਂ ਵਿੱਚ ਵਾਧਾ ਕਰੋ। ਨਾਲ ਹੀ, ਤੁਹਾਨੂੰ 6 ਮਹੀਨਿਆਂ ਲਈ 0.25% ਦੀ ਬੋਨਸ ਵਿਆਜ ਦਰ ਮਿਲ ਸਕਦੀ ਹੈ।4

1 ਸਾਲ ਦੀ Amazon.ca Prime ਵਿਦਿਆਰਥੀ ਮੈਂਬਰਸ਼ਿਪ8

ਤੁਸੀਂ Amazon.ca Prime ਦੇ ਵਿਦਿਆਰਥੀ ਮੈਂਬਰ ਹੋਣ ਦੇ ਸਾਰੇ ਲਾਭਾਂ ਦਾ ਅਨੰਦ ਮਾਣ ਸਕਦੇ ਹੋ।

ਸੀਮਿਤ ਸਮੇਂ ਦੇ ਬੋਨਸ Starbucks® ਰਿਵਾਰਡ9

ਆਪਣੇ Starbucks® ਰਿਵਾਰਡਜ਼ ਅਕਾਉਂਟ ਦੇ ਨਾਲ ਆਪਣੇ ਯੋਗ TD ਕਾਰਡ ਲਿੰਕ ਕਰੋ ਅਤੇ ਵਧੇਰੇ Starbucks® ਸਟਾਰ ਕਮਾਓ। ਨਾਲ ਹੀ, ਤੁਸੀਂ 1000 ਬੋਨਸ ਸਟਾਰ ਕਮਾ ਸਕਦੇ ਹੋ9ਵਧੇਰੇ ਜਾਣੋ

TD ਨਾਲ ਬੈਂਕਿੰਗ ਕਿਉਂ ਕਰੀਏ?

ਸੁਵਿਧਾ

ਅਸੀਂ ਉੱਤਰ ਅਮਰੀਕਾ ਵਿੱਚ 2,300 ਤੋਂ ਉੱਪਰ ਬ੍ਰਾਂਚਾਂ ਅਤੇ 4,000 ਤੋਂ ਉੱਪਰ ATMs ਦੇ ਨਾਲ ਤੁਹਾਡੀ ਸੇਵਾ ਕਰਨ ਲਈ ਤਿਆਰ ਹਾਂ।

TD ਐਪ

TD ਐਪ ਤੁਹਾਨੂੰ ਤੁਹਾਡੀ ਸੁਵਿਧਾ ਮੁਤਾਬਕ ਸੁਰੱਖਿਅਤ ਢੰਗ ਨਾਲ ਬੈਂਕਿੰਗ ਅਤੇ ਟ੍ਰੇਡਿੰਗ ਕਰਨ ਦਿੰਦੀ ਹੈ।

TD MySpend

ਆਪਣੇ ਮਹੀਨਾਵਾਰ ਖਰਚ 'ਤੇ ਨਜ਼ਰ ਰੱਖਣ ਵਿੱਚ ਮਦਦ ਲਈ TD ਐਪ ਦੇ ਨਾਲ ਆਉਣ ਵਾਲੀ, TD MySpend (TD ਮੇਰੇ-ਖਰਚ) ਦੀ ਵਰਤੋਂ ਕਰੋ ਅਤੇ ਆਪਣੀਆਂ ਖਰਚ ਕਰਨ ਦੀਆਂ ਆਦਤਾਂ ਨੂੰ ਸੁਧਾਰੋ।

TD ਵਿਦਿਆਰਥੀ ਚੈਕਿੰਗ ਖਾਤਾ

TD ਵਿਦਿਆਰਥੀ ਚੈਕਿੰਗ ਖਾਤੇ ਨੂੰ ਤੁਹਾਡੇ ਵਰਗੇ ਵਿਦਿਆਰਥੀਆਂ ਨੂੰ ਧਿਆਨ ਵਿੱਚ ਰੱਖਦਿਆਂ ਤਿਆਰ ਕੀਤਾ ਗਿਆ ਹੈ।

 • $0 ਮਹੀਨਾਵਾਰ ਫ਼ੀਸ (ਜਦੋਂ ਤੱਕ ਉਮਰ 23 ਸਾਲ ਨਹੀਂ ਹੋ ਜਾਂਦੀ ਜਾਂ ਫੁਲ-ਟਾਈਮ ਪੋਸਟ-ਸੈਕੈਂਡਰੀ ਸਿੱਖਿਆ ਵਿੱਚ ਨਾਮਾਂਕਣ ਦੇ ਸਬੂਤ ਦੇ ਨਾਲ)
 • ਅਸੀਮਿਤ ਟ੍ਰਾਂਜੈਕਸ਼ਨਜ਼
 • ਕੋਈ ਟ੍ਰਾਂਸਫਰ ਫ਼ੀਸ ਨਹੀਂ Interac e-Transfer® ਦੀ ਵਰਤੋਂ ਕਰਦਿਆਂ ਪੈਸੇ ਭੇਜਣ ਜਾਂ ਮੰਗਵਾਉਣ ਲਈ
 • ਕੋਈ ਮਹੀਨਾਵਾਰ ਫ਼ੀਸ ਜਾਂ ਮਹੀਨਾਵਾਰ ਯੋਜਨਾ ਓਵਰਡ੍ਰਾਫ਼ਟ ਸੁਰੱਖਿਆ ਸੇਵਾ ਨਹੀਂ

ਪੂਰੀਆਂ ਕਰਨ ਲਈ ਯੋਗ ਸੇਵਾਵਾਂ:

ਤੁਹਾਨੂੰ ਅਪ੍ਰੈਲ 28, 2023 ਤੱਕ ਹੇਠ ਲਿਖੀਆਂ ਵਿੱਚੋਂ ਕੋਈ ਵੀ 3 ਸ਼ਰਤਾਂ ਪੂਰੀਆਂ ਕਰਨੀਆਂ ਹੋਣਗੀਆਂ:

ਨਾਮਾਂਕਣ ਦਾ ਸਬੂਤ ਇੱਕ ਦਸਤਾਵੇਜ਼ ਹੈ ਜੋ ਕਿ ਸਕੂਲ ਵੱਲੋਂ ਜਾਰੀ ਕੀਤਾ ਗਿਆ ਹੈ ਅਤੇ ਉਸ ਵਿੱਚ ਬੱਚੇ ਦਾ ਨਾਮ, ਯੁਨਿਵਰਸਿਟੀ ਜਾਂ ਕਾਲਜ ਦਾ ਨਾਮ, ਪ੍ਰੋਗਰਾਮ ਅਤੇ ਪੜ੍ਹਾਈ ਦਾ ਸਾਲ ਸ਼ਾਮਲ ਹੁੰਦਾ ਹੈ। ਨਾਮਾਂਕਣ ਦੇ ਸਵੀਕਾਰਯੋਗ ਸਬੂਤ ਵਿੱਚ ਸ਼ਾਮਲ ਹੋ ਸਕਦਾ ਹੈ:

 • ਟਿਊਸ਼ਨ ਦਾ ਇਨਵਾਇਸ ਜਾਂ ਪੜ੍ਹਾਈ ਦੀ ਮੌਜੂਦਾ ਮਿਆਦ ਲਈ ਸਕੂਲ ਵੱਲੋਂ ਖਾਤੇ ਦੀ ਸਟੇਟਮੈਂਟ
 • ਇੱਕ ਵਿਸਤਾਰਪੂਰਕ ਸਮਾਂ-ਸਾਰਣੀ (ਪੜ੍ਹਾਈ ਦੀ ਮੌਜੂਦਾ ਜਾਂ ਅਪਕਮਿੰਗ ਮਿਆਦ)
 • ਨਾਮਾਂਕਣ ਦੀ ਤਸਦੀਕ ਕਰਨ ਵਾਲਾ ਰਜਿਸਟਰਾਰ ਦੇ ਦਫ਼ਤਰ ਦਾ ਪੱਤਰ

ਬੋਨਸ: TD ਗਲੋਬਲ ਮਨੀ ਟ੍ਰਾਂਸਫਰ 7

TD Global TransferTM ਦੇ ਨਾਲ 200 ਤੋਂ ਉੱਪਰ ਦੇਸ਼ਾਂ ਵਿੱਚ ਸੁਵਿਧਾਜਨਕ ਅਤੇ ਸੁਰੱਖਿਅਤ ਢੰਗ ਨਾਲ ਪੈਸੇ ਭੇਜੋ। ਨਾਲ ਹੀ, ਅਸੀਮਿਤ ਅੰਤਰਰਾਸ਼ਟਰੀ ਮਨੀ ਟ੍ਰਾਂਸਫਰਾਂ ਦਾ ਆਨੰਦ ਮਾਣੋ ਜਿਸ ਵਿੱਚ ਟ੍ਰਾਂਸਫਰ ਫੀਸ 12 ਮਹੀਨਿਆਂ2, 7 ਲਈ ਛੋਟ ਪ੍ਰਾਪਤ ਹੈ ਜਦੋਂ ਤੁਸੀਂ ਆਪਣੇ TD ਵਿਦਿਆਰਥੀ ਚੈਕਿੰਗ ਖਾਤੇ ਦੇ ਨਾਲ TD Global TransferTM ਦੀ ਵਰਤੋਂ ਕਰਦਿਆਂ ਪੈਸੇ ਭੇਜਦੇ ਹੋ।

ਤੁਸੀਂ ਸਾਡੇ TD Rewards Visa* ਕਾਰਡ ਦੇ ਨਾਲ 15,152 TD ਰਿਵਾਰਡ ਪੁਆਇੰਟ (ਜੋ ਕਿ ਹੈ ਪੁਆਇੰਟਾਂ ਦੇ ਨਾਲ Amazon.ca Shop ਵਿਖੇ $50 ਦਾ ਮੁੱਲ+) ਕਮਾ ਸਕਦੇ ਹੋ। ਨਾਲ ਹੀ, ਬਿਨਾਂ ਕਿਸੇ ਸਲਾਨਾ ਫੀਸ ਦੇ ਪਹਿਲੇ 6 ਮਹੀਨਿਆਂ ਲਈ ਖਰੀਦਦਾਰੀਆਂ 'ਤੇ 9.99% ਦੀ ਪ੍ਰਚਾਰਕ ਵਿਆਜ ਦਰ ਪਾਓ6। ਸ਼ਰਤਾਂ ਲਾਗੂ. ਅਕਤੂਬਰ 31, 2022 ਤੱਕ ਅਪਲਾਈ ਕਰਨਾ ਜ਼ਰੂਰੀ ਹੈ।

TD Rewards Visa* ਕਾਰਡ ਦੇ ਨਾਲ, ਤੁਸੀਂ ਇਸ ਦੀ ਵਰਤੋਂ ਸ਼ੁਰੂ ਕਰਦਿਆਂ ਹੀ ਆਪਣਾ ਕ੍ਰੈਡਿਟ ਸਕੋਰ ਸਥਾਪਤ ਕਰਨਾ ਸ਼ੁਰੂ ਕਰ ਸਕਦੇ ਹੋ। ਇੱਕ ਵਧੀਆ ਕ੍ਰੈਡਿਟ ਸਕੋਰ ਤੁਹਾਡੀ ਭਵਿੱਖ ਵਿੱਚ ਰੁਜ਼ਗਾਰ, ਮੌਰਗੇਜ, ਕਰਜ਼ਿਆਂ ਅਤੇ ਬੀਮੇ ਨੂੰ ਲੈ ਕੇ ਮਦਦ ਕਰੇਗਾ।


 • ਸਲਾਨਾ ਫ਼ੀਸ$0
 • ਵਿਆਜ: ਖਰੀਦਦਾਰੀਆਂ19.99%
 • ਵਿਆਜ: ਨਕਦ ਐਡਵਾਂਸ22.99%6
 • ਵਾਧੂ ਕਾਰਡਹੋਲਡਰਾਂ ਦੀ ਸਲਾਨਾ ਫ਼ੀਸ$0

TD ਰੋਜ਼ਾਨਾ ਬਚਤ ਖਾਤਾ

ਜੇਕਰ ਤੁਸੀਂ ਬਚਤ ਕਰਨਾ ਸ਼ੁਰੂ ਹੀ ਕਰ ਰਹੇ ਹੋ ਅਤੇ ਤੁਸੀਂ ਆਪਣੇ ਪੈਸੇ ਤੱਕ ਵਾਰ-ਵਾਰ ਪਹੁੰਚ ਕਰਨਾ ਚਾਹੁੰਦੇ ਹੋ ਤਾਂ ਉਸ ਲਈ ਬਹੁਤ ਵਧੀਆ। ਨਾਲ ਹੀ, ਤੁਹਾਡੀ ਬਚਤ ਵਿੱਚ ਵਾਧਾ ਕਰਨ ਵਿੱਚ ਮਦਦ ਕਰਨ ਲਈ ਕੋਈ ਘੱਟੋ-ਘੱਟ ਬਕਾਇਆ ਰਕਮ ਨਹੀਂ।

 • $0 ਮਹੀਨਾਵਾਰ ਫ਼ੀਸ
 • ਹਰੇਕ ਡਾਲਰ 'ਤੇ ਰੋਜ਼ਾਨਾ ਵਿਆਜ ਦੀ ਕਮਾਈ ਹੁੰਦੀ ਹੈ
 • ਤੁਹਾਡੇ ਹੋਰਨਾਂ TD ਡਿਪਾਜ਼ਿਟ ਖਾਤਿਆਂ ਵਿੱਚ ਅਸੀਮਿਤ ਮੁਫ਼ਤ ਔਨਲਾਈਨ ਟ੍ਰਾਂਸਫਰ

TD ePremium ਬਚਤ ਖਾਤਾ

ਉੱਚੀ ਵਿਆਜ ਦਰ ਅਤੇ ਮੁਫ਼ਤ ਔਨਲਾਈਨ ਟ੍ਰਾਂਸਫਰਾਂ ਦੇ ਨਾਲ ਵਧੇਰੀ ਬਚਤ ਕਰੋ।

 • $0 ਮਹੀਨਾਵਾਰ ਫ਼ੀਸ
 • $10,000 ਜਾਂ ਉਸ ਤੋਂ ਵੱਧ ਦੀ ਬਕਾਇਆ ਰਕਮ 'ਤੇ ਉੱਚ ਵਿਆਜ ਦਰ
 • ਤੁਹਾਡੇ ਹੋਰਨਾਂ TD ਡਿਪਾਜ਼ਿਟ ਖਾਤਿਆਂ ਵਿੱਚ ਅਸੀਮਿਤ ਮੁਫ਼ਤ ਔਨਲਾਈਨ ਟ੍ਰਾਂਸਫਰ

ਨਾਮਾਂਕਣ ਦਾ ਸਬੂਤ ਇੱਕ ਦਸਤਾਵੇਜ਼ ਹੈ ਜੋ ਕਿ ਸਕੂਲ ਵੱਲੋਂ ਜਾਰੀ ਕੀਤਾ ਗਿਆ ਹੈ ਅਤੇ ਉਸ ਵਿੱਚ ਬੱਚੇ ਦਾ ਨਾਮ, ਯੁਨਿਵਰਸਿਟੀ ਜਾਂ ਕਾਲਜ ਦਾ ਨਾਮ, ਪ੍ਰੋਗਰਾਮ ਅਤੇ ਪੜ੍ਹਾਈ ਦਾ ਸਾਲ ਸ਼ਾਮਲ ਹੁੰਦਾ ਹੈ। ਨਾਮਾਂਕਣ ਦੇ ਸਵੀਕਾਰਯੋਗ ਸਬੂਤ ਵਿੱਚ ਸ਼ਾਮਲ ਹੋ ਸਕਦਾ ਹੈ:

 • ਟਿਊਸ਼ਨ ਦਾ ਇਨਵਾਇਸ ਜਾਂ ਪੜ੍ਹਾਈ ਦੀ ਮੌਜੂਦਾ ਮਿਆਦ ਲਈ ਸਕੂਲ ਵੱਲੋਂ ਖਾਤੇ ਦੀ ਸਟੇਟਮੈਂਟ
 • ਇੱਕ ਵਿਸਤਾਰਪੂਰਕ ਸਮਾਂ-ਸਾਰਣੀ (ਪੜ੍ਹਾਈ ਦੀ ਮੌਜੂਦਾ ਜਾਂ ਅਪਕਮਿੰਗ ਮਿਆਦ)
 • ਨਾਮਾਂਕਣ ਦੀ ਤਸਦੀਕ ਕਰਨ ਵਾਲਾ ਰਜਿਸਟਰਾਰ ਦੇ ਦਫ਼ਤਰ ਦਾ ਪੱਤਰ

ਕੀ ਮੈਂ ਇਸ ਬੈਂਕਿੰਗ ਪੈਕੇਜ ਦੇ ਲਈ ਯੋਗ ਹਾਂ?1

TD ਅੰਤਰਰਾਸ਼ਟਰੀ ਵਿਦਿਆਰਥੀ ਬੈਂਕਿੰਗ ਪੈਕੇਜ ਦੇ ਲਈ ਯੋਗਤਾ ਪ੍ਰਾਪਤ ਕਰਨ ਲਈ:

 • ਖਾਤਾ ਖੋਲ੍ਹਣ ਦੇ ਸਮੇਂ ਤੁਹਾਡੀ ਉਮਰ ਘੱਟੋ-ਘੱਟ 18 ਹੋਣੀ ਚਾਹੀਦੀ ਹੈ
 • ਤੁਹਾਨੂੰ ਕੈਨੇਡਾ ਸਰਕਾਰ ਵੱਲੋਂ ਆਪਣਾ ਸਟਡੀ ਪਰਮਿਟ ਮੁਹੱਈਆ ਕਰਨਾ ਹੋਵੇਗਾ (ਜਿਵੇਂ ਕਿ, IMM ਫਾਰਮ 1442, 1208, 1102)
 • ਤੁਸੀਂ ਕੈਨੇਡਾ ਵਿੱਚ ਨਾਮਾਂਕਣ ਦੇ ਸਬੂਤ ਨਾਲ ਇੱਕ ਮਾਨਤਾ-ਪ੍ਰਾਪਤ ਯੁਨਿਵਰਸਿਟੀ ਜਾਂ ਕਾਲਜ ਵਿੱਚ ਨਾਮਾਂਕਿਤ ਇੱਕ ਫੁਲ-ਟਾਈਮ ਪੋਸਟ-ਸੈਕੈਂਡਰੀ ਵਿਦਿਆਰਥੀ ਹੋਣੇ ਚਾਹੀਦੇ ਹੋ
 • ਸਿਰਫ ਕਿਊਬੈਕ ਵਿੱਚ ਪੜ੍ਹਣ ਵਾਲੇ ਵਿਦਿਆਰਥੀਆਂ ਲਈ, ਤੁਹਾਨੂੰ ਇੱਕ ਕਿਊਬੈਕ ਪ੍ਰਵਾਨਗੀ ਪ੍ਰਮਾਣ-ਪੱਤਰ (CAQ) ਮੁਹੱਈਆ ਕਰਨਾ ਹੋਵੇਗਾ। ਜੇਕਰ ਤੁਹਾਡੇ ਕੋਲ ਇੱਕ ਟੈਕਪੇਅਰ ਪਛਾਣ ਸੰਖਿਆ (TIN) ਹੈ ਅਤੇ ਇਸ ਨੂੰ ਪਹਿਲਾਂ ਮੁਹੱਈਆ ਨਹੀਂ ਕੀਤਾ ਹੈ, ਤਾਂ ਤੁਹਾਨੂੰ ਆਪਣੇ ਦੌਰੇ ਦੌਰਾਨ ਇਸ ਨੂੰ ਮੁਹੱਈਆ ਕਰਨਾ ਚਾਹੀਦਾ ਹੈ।
 • ਨਿੱਜੀ ਪਛਾਣ ਦੇ ਹੇਠ ਲਿਖੇ ਸਬੂਤਾਂ ਵਿਚੋਂ 1 ਮੁਹੱਈਆ ਕਰੋ:
  • ਜਾਇਜ਼ ਪਾਸਪੋਰਟ
  • ਕੈਨੇਡੀਅਨ ਡ੍ਰਾਈਵਰ ਲਾਈਸੈਂਸ
  • ਕੈਨੇਡਾ ਸਰਕਾਰ ਦਾ ਪਛਾਣ ਕਾਰਡ

ਧਿਆਨ ਦਿਓ: ਦੂਜੇ ਪਛਾਣ ਦਸਤਾਵੇਜ਼ ਸਵੀਕਾਰ ਕੀਤੇ ਜਾ ਸਕਦੇ ਹਨ ਜਾਂ ਲੋੜੀਂਦੇ ਹੋ ਸਕਦੇ ਹਨ। ਵੇਰਵੇ ਲਈ ਕਿਰਪਾ ਕਰਕੇ ਕਿਸੇ TD ਸ਼ਾਖਾ ਵਿੱਚ ਜਾਓ।

ਆਪਣਾ TD ਅੰਤਰਰਾਸ਼ਟਰੀ
ਵਿਦਿਆਰਥੀ ਬੈਂਕਿੰਗ ਪੈਕੇਜ ਪਾਉਣ ਲਈ ਤਿਆਰ ਹੋ?

ਵਾਧੂ ਸਰੋਤ

ਨਿਊ ਟੂ ਕੈਨੇਡਾ

ਕੀ ਤੁਸੀਂ ਕੈਨੇਡਾ ਵਿੱਚ ਨਵੇਂ ਹੋ? ਆਪਣੀ ਮੂਵਿੰਗ, ਆਗਮਨ ਅਤੇ ਸੈਟਲ ਹੋਣ ਦੀ ਯੋਜਨਾ ਬਣਾਉਣ ਬਾਰੇ ਹਰ ਚੀਜ਼ ਬਾਰੇ ਸਲਾਹ ਪਾਓ।

ਵਿਦਿਆਰਥੀ ਸਲਾਹ

TD ਬੈਂਕਿੰਗ ਹੱਲ ਖੋਜੋ ਤਾਂ ਜੋ ਤੁਹਾਨੂੰ ਆਪਣੀ ਪੜ੍ਹਾਈ ਦੇ ਦੌਰਾਨ ਆਪਣੇ ਵਿੱਤਾਂ ਬਾਰੇ ਜਾਣੂ ਰਹਿਣ ਨੂੰ ਲੈਕੇ ਵਿਸ਼ਵਾਸ ਪਾਉਣ ਵਿੱਚ ਮਦਦ ਮਿਲੇ।

ਬੈਂਕਿੰਗ ਦੇ ਤਰੀਕੇ

ਔਨਲਾਈਨ, ਵਿਅਕਤੀਗਤ ਜਾਂ ਫੋਨ ਬੈਂਕਿੰਗ ਦੇ ਰਾਹੀਂ। ਅਸੀਂ ਤੁਹਾਡੇ ਲਈ TD ਦੇ ਨਾਲ ਬੈਂਕਿੰਗ ਕਰਨ ਦਾ ਵਧੀਆ ਤਰੀਕਾ ਲੱਭਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ।

ਮਦਦਗਾਰ ਲੇਖਵਾਪਸ ਸਿਖਰ 'ਤੇ