ਤੁਸੀਂ ਹੁਣ ਸਾਡੀ ਵੈੱਬਸਾਈਟ ਛੱਡ ਰਹੇ ਹੋ ਅਤੇ ਇੱਕ ਥਰਡ-ਪਾਰਟੀ ਵੈੱਬਸਾਈਟ 'ਤੇ ਜਾ ਰਹੇ ਹੋ ਜਿਸ 'ਤੇ ਸਾਡਾ ਕੋਈ ਨਿਯੰਤ੍ਰਣ ਨਹੀਂ ਹੈ।
ਕੈਨੇਡਾ ਵਿੱਚ ਹੁਣੇ ਪਹੁੰਚੇ
ਕੈਨੇਡਾ ਵਿੱਚ ਸੁਆਗਤ ਹੈ! ਕੈਨੇਡਾ ਵਿੱਚ ਬੈਂਕਿੰਗ ਕਿਵੇਂ ਸ਼ੁਰੂ ਕਰਨੀ ਹੈ ਇਸ ਬਾਰੇ ਜਾਨਣ ਲਈ ਹੇਠਾਂ ਪੜ੍ਹੋ ਜਾਂ ਸਾਡੇ ਨਵੇਂ ਆਇਆਂ ਲਈ ਉਤਪਾਦ ਅਤੇ ਸੇਵਾਵਾਂ ਬ੍ਰਾਉਜ਼ ਕਰੋ।
-
ਸਾਡੇ ਨਾਲ ਬੈਂਕਿੰਗ ਕਿਵੇਂ ਸ਼ੁਰੂ ਕਰਨੀ ਹੈ
-
ਆਪਣੇ ਵਿੱਤੀ ਮਾਮਲਿਆਂ ਨੂੰ ਸਮਝਣਾ
-
ਕੈਨੇਡਾ ਵਿੱਚ ਜ਼ਿੰਦਗੀ
ਸਾਡੇ ਨਾਲ ਬੈਂਕਿੰਗ ਕਿਵੇਂ ਸ਼ੁਰੂ ਕਰਨੀ ਹੈ
ਕੈਨੇਡਾ ਵਿੱਚ ਨਵੇਂ ਆਏ ਵਜੋਂ, ਅਸੀਂ ਸਮਝਦੇ ਹਾਂ ਕਿ ਤੁਹਾਡੇ ਦਿਮਾਗ ਵਿੱਚ ਬਹੁਤ ਚੀਜਾਂ ਹੋਣਗੀਆਂ। ਕੈਨੇਡਾ ਵਿੱਚ ਪਹੁੰਚਣ 'ਤੇ ਇੱਕ ਬੈਂਕ ਖਾਤਾ ਖੋਲ੍ਹਣਾ ਇੱਕ ਜ਼ਰੂਰੀ ਪਹਿਲਾ ਕਦਮ ਹੈ। ਸੁਲਭ ਘੰਟਿਆਂ, ਪਹੁੰਚਯੋਗ ਟਿਕਾਣਿਆਂ ਅਤੇ ਉਸੇ ਦਿਨ ਦੀਆਂ ਅਪਾਇੰਟੈਂਟਾਂ ਦੇ ਨਾਲ, ਆਪਣੀ ਨਜ਼ਦੀਕੀ TD ਸ਼ਾਖਾ ਵਿੱਚ ਜਾਣਾ ਅਤੇ ਬੈਂਕਿੰਗ ਸ਼ੁਰੂ ਕਰਨਾ ਸਰਲ ਹੈ।
ਬੈਂਕਿੰਗ ਸੰਬੰਧੀ ਮੂਲ ਗੱਲਾਂ
ਹੇਠਾਂ ਤੁਹਾਨੂੰ ਕੁਝ ਖਾਤੇ ਅਤੇ ਸੇਵਾਵਾਂ ਦੱਸੀਆਂ ਹੋਈਆਂ ਹਨ ਜੋ ਤੁਹਾਨੂੰ ਸੈਟਲ ਹੋਣ ਵਿੱਚ ਮਦਦ ਕਰ ਸਕਦੀਆਂ ਹਨ:
TD ਵਿਖੇ ਆਪਣੇ ਨਾਲ ਕੀ ਲਿਆਉਣਾ ਹੈ
ਕੀ ਤੁਸੀਂ ਖਾਤਾ ਖੋਲ੍ਹਣ ਜਾਂ ਕਿਸੇ ਬੈਂਕਿੰਗ ਮਾਹਰ ਨਾਲ ਗੱਲ ਕਰਨ ਲਈ ਤਿਆਰ ਹੋ?
ਇਹਨਾਂ ਵਿੱਚੋਂ 1 ਦਸਤਾਵੇਜ਼ ਲਿਆਓ:
-
ਪਰਮਾਨੈਂਟ ਰੈਜ਼ੀਡੈਂਟ ਕਾਰਡ
-
ਸਥਾਈ ਰਿਹਾਇਸ਼ ਦੀ ਪੁਸ਼ਟੀ (ਉਦਾਹਰਨ ਲਈ, IMM ਫਾਰਮ 5292)
-
ਅਸਥਾਈ ਪਰਮਿਟ (ਉਦਾਹਰਨ ਲਈ, IMM ਫਾਰਮ 1442, 1208, 1102)
ਅਤੇ ਇਹਨਾਂ ਵਿੱਚੋਂ 2 ਦਸਤਾਵੇਜ਼ ਲਿਆਓ:
-
ਜਾਇਜ਼ ਪਾਸਪੋਰਟ
-
ਕੈਨੇਡਾ ਦਾ ਡਰਾਇਵਿੰਗ ਲਾਇਸੈਂਸ
-
ਕੈਨੇਡਾ ਸਰਕਾਰ ਦਾ ਆਈਡੀ ਕਾਰਡ
ਧਿਆਨ ਦਓ: ਪਛਾਣ ਸੰਬੰਧੀ ਹੋਰ ਦਸਤਾਵੇਜ਼ ਸਵੀਕਾਰਯੋਗ ਜਾਂ ਲੁੜੀਂਦੇ ਹੋ ਸਕਦੇ ਹਨ। ਵੇਰਵੇ ਲਈ ਕਿਰਪਾ ਕਰਕੇ ਕਿਸੇ TD ਸ਼ਾਖਾ ਵਿੱਚ ਜਾਓ।
ਆਪਣੇ ਵਿੱਤੀ ਮਾਮਲਿਆਂ ਨੂੰ ਸਮਝਣਾ
TD ਤੁਹਾਡੇ ਵਿੱਤੀ ਮਾਮਲਿਆਂ ਨੂੰ ਸਮਝਣ ਵਿੱਚ ਤੁਹਾਡੀ ਮਦਦ ਕਰਨਾ ਚਾਹੁੰਦਾ ਹੈ। ਸਾਨੂੰ ਕਿਸੇ ਸ਼ਾਖਾ ਵਿੱਚ ਆ ਕੇ ਮਿਲੋ, ਅਤੇ ਅਸੀਂ ਤੁਹਾਡੇ ਬੈਂਕਿੰਗ ਸੰਬੰਧੀ ਸਵਾਲਾਂ ਦੇ ਜਵਾਬ ਦਿਆਂਗੇ ਅਤੇ ਤੁਹਾਡੇ ਵਿਕਲਪਾਂ ਬਾਰੇ ਤੁਹਾਨੂੰ ਦੱਸਾਂਗੇ।
ਇਕੱਠਿਆਂ, ਅਸੀਂ TD MySpend, TD ਐਪ, TD ਮੋਬਾਈਲ ਡਿਪਾਜ਼ਿਟ, ਡਾਇਰੈਕਟ ਡਿਪਾਜ਼ਿਟ, Apple Pay, Google Pay ਅਤੇ Samsung Pay ਵਰਗੇ ਸੁਵਿਧਾਜਨਕ ਫੀਚਰਾਂ ਨੂੰ ਐਕਸਪਲੋਰ ਕਰ ਸਕਦੇ ਹਾਂ। ਅਸੀਂ ਤੁਹਾਡੇ ਲਈ ਬਿਲਾਂ ਦਾ ਭੁਗਤਾਨ ਕਰਨਾ, ਪੈਸੇ ਭੇਜਣਾ ਅਤੇ ਤੁਰਦੇ-ਫਿਰਦੇ ਤੁਹਾਡੇ ਖਾਤਿਆਂ ਦਾ ਪ੍ਰਬੰਧਨ ਕਰਨਾ ਆਸਾਨ ਬਣਾਉਣ ਵਿੱਚ ਮਦਦ ਕਰਦੇ ਹਾਂ। ਜਾਣੋ ਕਿਵੇਂ।
ਕੈਨੇਡਾ ਵਿੱਚ ਕ੍ਰੈਡਿਟ ਨਿਰਮਤ ਕਰਨੀ
ਜੇ ਤੁਸੀਂ ਘਰ ਜਾਂ ਕਾਰ ਖਰੀਦਣ ਲਈ, ਜਾਂ ਕੋਈ ਹੋਰ ਵੱਡੀਆਂ ਖਰੀਦਦਾਰੀਆਂ ਕਰਨ ਲਈ ਪੈਸੇ ਉਧਾਰ ਲਓ ਚਾਹੁੰਦੇ ਹੋ ਤਾਂ ਚੰਗਾ ਕ੍ਰੈਡਿਟ ਸਕੋਰ ਹੋਣਾ ਜ਼ਰੂਰੀ ਹੈ। ਇਹ ਤੁਹਾਨੂੰ ਫੋਨ ਅਤੇ ਇੰਟਰਨੈੱਟ ਸੇਵਾਵਾਂ, ਅਤੇ ਕਿਰਾਏ ਦੀਆਂ ਇਕਾਈਆਂ ਦੇ ਲਈ ਵੀ ਯੋਗ ਕਰਨ ਵਿੱਚ ਮਦਦ ਕਰ ਸਕਦਾ ਹੈ।
ਆਪਣੇ ਬਿੱਲਾਂ ਦਾ ਸਮੇਂ ਸਿਰ ਭੁਗਤਾਨ ਕਰਕੇ ਅਤੇ ਆਪਣੀ ਕ੍ਰੈਡਿਟ ਲਿਮਿਟ ਨੂੰ ਪਾਰ ਕਰਨ ਤੋਂ ਬਚ ਕੇ ਚੰਗਾ ਕ੍ਰੈਡਿਟ ਸਥਾਪਿਤ ਕਰੋ। ਇਸ ਨਾਲ ਤੁਹਾਨੂੰ ਭਵਿੱਖ ਵਿੱਚ ਘੱਟ ਵਿਆਜ ਦਰ ਮਿਲਣ ਵਿੱਚ ਮਦਦ ਮਿਲ ਸਕਦੀ ਹੈ।
ਆਪਣੇ ਵਿੱਤੀ ਮਾਮਲਿਆਂ ਨੂੰ ਪ੍ਰਬੰਧਿਤ ਕਰੋ
ਤੁਹਾਡੇ ਵਿੱਤੀ ਟੀਚੇ ਚਾਹੇ ਜੋ ਵੀ ਹੋਣ, ਅਸੀਂ ਤੁਹਾਨੂੰ ਅਜਿਹਾ ਪਲਾਨ ਲੈਣ ਵਿੱਚ ਮਦਦ ਕਰਾਂਗੇ ਜਿਸ ਬਾਰੇ ਤੁਸੀਂ ਵਿਸ਼ਵਾਸਪੂਰਨ ਮਹਿਸੂਸ ਕਰ ਸਕੋ।