ਤੁਸੀਂ ਹੁਣ ਸਾਡੀ ਵੈੱਬਸਾਈਟ ਛੱਡ ਰਹੇ ਹੋ ਅਤੇ ਇੱਕ ਥਰਡ-ਪਾਰਟੀ ਵੈੱਬਸਾਈਟ 'ਤੇ ਜਾ ਰਹੇ ਹੋ ਜਿਸ 'ਤੇ ਸਾਡਾ ਕੋਈ ਨਿਯੰਤ੍ਰਣ ਨਹੀਂ ਹੈ।
TD ਅੰਤਰਰਾਸ਼ਟਰੀ ਵਿਦਿਆਰਥੀ ਬੈਂਕਿੰਗ ਪੈਕੇਜ1
ਕੀ ਤੁਸੀਂ ਕੈਨੇਡਾ ਵਿੱਚ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਹੋ?1 ਅਸੀਂ ਤੁਹਾਡੀਆਂ ਬੈਂਕਿੰਗ ਸੰਬੰਧੀ ਜ਼ਰੂਰਤਾਂ ਨੂੰ ਲੈ ਕੇ ਮਦਦ ਕਰਨ ਲਈ ਤਿਆਰ ਹਾਂ ਤਾਂ ਜੋਂ ਤੁਸੀਂ ਆਪਣੀ ਵਿੱਤ-ਵਿਵਸਥਾ ਬਾਰੇ ਵਿਸ਼ਵਸਤ ਮਹਿਸੂਸ ਕਰ ਸਕੋ ਅਤੇ ਆਪਣੀ ਪੜ੍ਹਾਈ ਵੱਲ ਧਿਆਨ ਦੇ ਸਕੋ। ਅੱਜ ਹੀ ਨਵੇਂ TD ਅੰਤਰਰਾਸ਼ਟਰੀ ਵਿਦਿਆਰਥੀ ਬੈਂਕਿੰਗ ਪੈਕੇਜ ਨਾਲ ਸ਼ੁਰੂਆਤ ਕਰੋ।
TD ਅੰਤਰਰਾਸ਼ਟਰੀ ਵਿਦਿਆਰਥੀ ਬੈਂਕਿੰਗ ਪੈਕੇਜ ਵਿੱਚ ਕੀ ਕੁਝ ਸ਼ਾਮਲ ਹੈ?
ਜੇਕਰ ਤੁਸੀਂ ਇੱਕ ਯੋਗ ਵਿਦਿਆਰਥੀ ਹੋ1, ਤਾਂ ਤੁਸੀਂ $600 ਤੱਕ ਦਾ ਮੁੱਲ ਕਮਾ ਸਕਦੇ ਹੋ2 ਜਦੋਂ ਤੁਸੀਂ ਇੱਕ TD ਵਿਦਿਆਰਥੀ ਚੈਕਿੰਗ ਖਾਤਾ ਖੋਲ੍ਹਦੇ ਹੋ, ਇੱਕ TD Rewards Visa* ਕਾਰਡ, ਅਤੇ ਤੁਹਾਡੀ ਪਸੰਦ ਦੇ ਬਚਤ ਖਾਤੇ ਲਈ ਮਨਜ਼ੂਰੀ ਮਿਲ ਜਾਂਦੀ ਹੈ। ਤੁਹਾਨੂੰ ਇੱਕ 1-ਸਾਲ ਦੀ Amazon Prime ਵਿਦਿਆਰਥੀ ਮੈਂਬਰਸ਼ਿਪ ਅਤੇ ਬੋਨਸ Starbucks® ਰਿਵਾਰਡ ਮਿਲਣਗੇ ਜਦੋਂ ਤੁਸੀਂ ਤਿੰਨੇਂ ਉਤਪਾਦ ਬੰਡਲ ਕਰਦੇ ਹੋ।
TD ਨਾਲ ਬੈਂਕਿੰਗ ਕਿਉਂ ਕਰੀਏ?
ਅੱਜ ਹੀ ਬਚਤ ਕਰਨਾ ਸ਼ੁਰੂ ਕਰੋ
ਇੱਕ ਅੰਤਰਰਾਸ਼ਟਰੀ ਵਿਦਿਆਰਥੀ ਦੇ ਤੌਰ 'ਤੇ, ਤੁਹਾਡੇ ਜੋ ਵੀ ਟੀਚੇ ਹੋਣ, ਉਹਨਾਂ ਲਈ ਅੱਜ ਹੀ ਬਚਤ ਕਰਨਾ ਸ਼ੁਰੂ ਕਰੋ। ਪਤਾ ਕਰੋ ਕਿ ਕਿਹੜੇ ਬਚਤ ਖਾਤੇ ਤੁਹਾਡੀਆਂ ਜ਼ਰੂਰਤਾਂ ਨਾਲ ਮੇਲ ਖਾਂਦੇ ਹਨ, ਤਾ ਜੋਂ ਤੁਹਾਨੂੰ ਸੈਟਲ ਹੋਣ ਵਿੱਚ ਮਦਦ ਮਿਲ ਸਕੇ। ਨਾਲ ਹੀ 6 ਮਹੀਨਿਆਂ ਲਈ 0.25% ਦਾ ਇੱਕ ਖਾਸ ਬੋਨਸ ਵਿਆਜ ਦਰ ਪਾਓ।4
ਕੀ ਮੈਂ ਇਸ ਬੈਂਕਿੰਗ ਪੈਕੇਜ ਲਈ ਯੋਗ ਹਾਂ?1
TD ਅੰਤਰਰਾਸ਼ਟਰੀ ਵਿਦਿਆਰਥੀ ਬੈਂਕਿੰਗ ਪੈਕੇਜ ਦੇ ਲਈ ਯੋਗਤਾ ਪ੍ਰਾਪਤ ਕਰਨ ਲਈ:
-
ਖਾਤਾ ਖੋਲ੍ਹਣ ਦੇ ਸਮੇਂ ਆਪਣੇ ਸੂਬੇ ਜਾਂ ਰਿਹਾਇਸ਼ ਦੇ ਖੇਤਰ ਵਿੱਚ ਬਾਲਗ ਉਮਰ ਦੇ ਹੋਵੋ
-
ਤੁਹਾਨੂੰ ਕੈਨੇਡਾ ਸਰਕਾਰ ਵੱਲੋਂ ਆਪਣਾ ਸਟਡੀ ਪਰਮਿਟ ਮੁਹੱਈਆ ਕਰਨਾ ਹੋਵੇਗਾ (ਜਿਵੇਂ ਕਿ, IMM ਫਾਰਮ 1442, 1208, 1102)
-
ਤੁਸੀਂ ਕੈਨੇਡਾ ਵਿੱਚ ਨਾਮਾਂਕਣ ਦੇ ਸਬੂਤ ਨਾਲ ਇੱਕ ਮਾਨਤਾ-ਪ੍ਰਾਪਤ ਯੁਨਿਵਰਸਿਟੀ ਜਾਂ ਕਾਲਜ ਵਿੱਚ ਨਾਮਾਂਕਿਤ ਇੱਕ ਫੁਲ-ਟਾਈਮ ਪੋਸਟ-ਸੈਕੈਂਡਰੀ ਵਿਦਿਆਰਥੀ ਹੋਣੇ ਚਾਹੀਦੇ ਹੋ
-
ਸਿਰਫ ਕਿਊਬੈਕ ਵਿੱਚ ਪੜ੍ਹਣ ਵਾਲੇ ਵਿਦਿਆਰਥੀਆਂ ਲਈ, ਤੁਹਾਨੂੰ ਇੱਕ ਕਿਊਬੈਕ ਪ੍ਰਵਾਨਗੀ ਪ੍ਰਮਾਣ-ਪੱਤਰ (CAQ) ਮੁਹੱਈਆ ਕਰਨਾ ਹੋਵੇਗਾ। ਜੇਕਰ ਤੁਹਾਡੇ ਕੋਲ ਇੱਕ ਟੈਕਪੇਅਰ ਪਛਾਣ ਸੰਖਿਆ (TIN) ਹੈ ਅਤੇ ਇਸ ਨੂੰ ਪਹਿਲਾਂ ਮੁਹੱਈਆ ਨਹੀਂ ਕੀਤਾ ਹੈ, ਤਾਂ ਤੁਹਾਨੂੰ ਆਪਣੇ ਦੌਰੇ ਦੌਰਾਨ ਇਸ ਨੂੰ ਮੁਹੱਈਆ ਕਰਨਾ ਚਾਹੀਦਾ ਹੈ।
-
ਨਿੱਜੀ ਪਛਾਣ ਦੇ ਹੇਠ ਲਿਖੇ ਸਬੂਤਾਂ ਵਿਚੋਂ 1 ਮੁਹੱਈਆ ਕਰੋ:
- ਜਾਇਜ਼ ਪਾਸਪੋਰਟ
- ਕੈਨੇਡੀਅਨ ਡ੍ਰਾਈਵਰ ਲਾਈਸੈਂਸ
- ਕੈਨੇਡਾ ਸਰਕਾਰ ਦਾ ਪਛਾਣ ਕਾਰਡ
ਧਿਆਨ ਦਿਓ: ਦੂਜੇ ਪਛਾਣ ਦਸਤਾਵੇਜ਼ ਸਵੀਕਾਰ ਕੀਤੇ ਜਾ ਸਕਦੇ ਹਨ ਜਾਂ ਲੋੜੀਂਦੇ ਹੋ ਸਕਦੇ ਹਨ। ਵੇਰਵੇ ਲਈ ਕਿਰਪਾ ਕਰਕੇ ਕਿਸੇ TD ਸ਼ਾਖਾ ਵਿੱਚ ਜਾਓ।
ਆਪਣਾ TD ਅੰਤਰਰਾਸ਼ਟਰੀ
ਵਿਦਿਆਰਥੀ ਬੈਂਕਿੰਗ ਪੈਕੇਜ ਪਾਉਣ ਲਈ ਤਿਆਰ ਹੋ?
ਵਾਧੂ ਸਰੋਤ
ਮਦਦਗਾਰ ਲੇਖ
ਅਪਲਾਈ ਕਰਨ ਦੇ ਤਰੀਕੇ
ਇੱਕ ਬੈਂਕਿੰਗ ਮਾਹਰ ਨੂੰ ਮਿਲੋ