ਤੁਸੀਂ ਹੁਣ ਸਾਡੀ ਵੈੱਬਸਾਈਟ ਛੱਡ ਰਹੇ ਹੋ ਅਤੇ ਇੱਕ ਥਰਡ-ਪਾਰਟੀ ਵੈੱਬਸਾਈਟ 'ਤੇ ਜਾ ਰਹੇ ਹੋ ਜਿਸ 'ਤੇ ਸਾਡਾ ਕੋਈ ਨਿਯੰਤ੍ਰਣ ਨਹੀਂ ਹੈ।
ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ
ਕੀ ਤੁਸੀਂ ਕੈਨੇਡਾ ਵਿੱਚ ਰਹਿ ਰਹੇ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਹੋ?
ਸਾਨੂੰ ਪਤਾ ਹੈ ਕਿ ਤੁਹਾਡੀ ਸਿੱਖਿਆ ਤੁਹਾਡੀ ਉੱਚ ਤਰਜੀਹ ਹੈ। ਵਿਦਿਆਰਥੀ ਦਾ ਬੈਂਕ ਖਾਤਾ ਖੋਲ੍ਹਣ ਤੋਂ ਲੈ ਕੇ ਬਜਟ ਬਣਾਉਣ ਤੱਕ ਹਰ ਚੀਜ਼ ਵਿੱਚ ਮਦਦ ਪ੍ਰਾਪਤ ਕਰੋ। ਤਾਂ ਜੋ, ਤੁਸੀਂ ਆਪਣੀ ਵਿੱਤ ਵਿਵਸਥਾ ਬਾਰੇ ਵਿਸ਼ਵਸਤ ਮਹਿਸੂਸ ਕਰ ਸਕੋ ਅਤੇ ਤੁਹਾਡੇ ਲਈ ਜੋ ਜ਼ਰੂਰੀ ਚੀਜ਼ਾਂ ਹਨ, ਉਹਨਾਂ 'ਤੇ ਧਿਆਨ ਦੇ ਸਕੋ।
ਵਿਦਿਆਰਥੀ ਬੈਂਕ ਖਾਤੇ ਅਤੇ ਕ੍ਰੈਡਿਟ ਕਾਰਡ ਦੇ ਫਾਇਦੇ
ਕੈਨੇਡਾ ਵਿੱਚ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਦੇ ਤੌਰ 'ਤੇ, ਜਦੋਂ ਤੁਸੀਂ TD ਨਾਲ ਬੈਂਕਿੰਗ ਕਰਦੇ ਹੋ ਤਾਂ ਤੁਸੀਂ ਆਪਣੀ ਵਿੱਤ ਵਿਵਸਥਾ ਵਨੂੰ ਲੈ ਕੇ ਵਿਸ਼ਵਸਤ ਮਹਿਸੂਸ ਕਰ ਸਕਦੇ ਹੋ। ਇੱਕ ਵਿਦਿਆਰਥੀ ਬੈਂਕ ਖਾਤਾ ਖੋਲ੍ਹਣ ਤੋਂ ਲੈ ਕੇ ਕ੍ਰੈਡਿਟ ਕਾਰਡ ਅਤੇ GICs ਖੋਲ੍ਹਣ ਤੱਕ, ਦੇਖੋ ਅਸੀਂ ਤੁਹਾਡੀ ਸਥਾਪਤ ਹੋਣ ਵਿੱਚ ਕਿਵੇਂ ਮਦਦ ਕਰ ਸਕਦੇ ਹਾਂ। ਜਦੋਂ ਤੁਸੀਂ ਇੱਕ TD ਵਿਦਿਆਰਥੀ ਚੈਕਿੰਗ ਖਾਤਾ ਖੋਲ੍ਹਦੇ ਹੋ, ਤਾਂ ਤੁਸੀਂ ਕੋਈ ਵੀ ਮਹੀਨਾਵਾਰ ਫੀਸ ਦਾ ਭੁਗਤਾਨ ਨਹੀਂ ਕਰਦੇ, ਹਰ ਮਹੀਨੇ ਅਸੀਮਿਤ ਟ੍ਰਾਂਜ਼ੈਕਸ਼ਨਾਂ ਪਾਉਂਦੇ ਹੋ, ਅਤੇ ਨਾਲ ਹੀ ਮਨ ਦੀ ਸੰਤੁਸ਼ਟੀ ਲਈ ਓਵਰਡਰਾਫਟ ਸੁਰੱਖਿਆ (ਪ੍ਰਵਾਨਗੀ ਦੇ ਅਧੀਨ) ਪਾਉਂਦੇ ਹੋ। ਸ਼ਰਤਾਂ ਲਾਗੂ। ਕ੍ਰੈਡਿਟ ਕਾਰਡ ਦੀ ਤਲਾਸ਼ ਕਰ ਰਹੇ ਹੋ? ਤੁਸੀਂ ਯੋਗ ਹੋ ਸਕਦੇ ਹੋ ਜੇਕਰ ਤੁਸੀਂ TD ਕ੍ਰੈਡਿਟ ਗ੍ਰਾਂਟਿੰਗ ਦੇ ਸਾਰੇ ਮਾਪਦੰਡਾਂ, ਅਤੇ ਹੋਰਨਾਂ ਸ਼ਰਤਾਂ ਨੂੰ ਪੂਰਾ ਕਰਦੇ ਹੋ।
ਕੈਨੇਡਾ ਵਿੱਚ ਆਪਣੀ ਕ੍ਰੈਡਿਟ ਹਿਸਟਰੀ ਬਣਾਉਣੀ ਸ਼ੁਰੂ ਕਰੋ
ਚੰਗਾ ਕ੍ਰੈਡਿਟ ਹੋਣਾ ਜ਼ਰੂਰੀ ਹੈ ਅਤੇ ਜੇਕਰ ਤੁਸੀਂ ਪੈਸੇ ਕਰਜ਼ਾ ਚੁੱਕਣ ਦੀ ਸੋਚ ਰਹੇ ਹੋ ਤਾਂ ਇਸ ਨਾਲ ਤੁਹਾਨੂੰ ਅਗਾਂਹ ਮਦਦ ਮਿਲ ਸਕਦੀ ਹੈ।
ਤੁਹਾਡੇ ਦੁਆਰਾ ਸ਼ੁਰੂਆਤ ਕਰਨ ਵਿੱਚ ਮਦਦ ਕਰਨ ਲਈ ਸਰੋਤ
ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵਿੱਤੀ ਸਹਾਇਤਾ
ਪੜ੍ਹਾਈ ਕਰਨ ਲਈ ਇੱਕ ਨਵੇਂ ਦੇਸ਼ ਵਿੱਚ ਆਉਣਾ ਮਹਿੰਗਾ ਹੋ ਸਕਦਾ ਹੈ। ਉਸ ਵਿੱਤੀ ਬੋਝ ਨੂੰ ਹਲਕਾ ਕਰਨ ਲਈ ਵਿੱਤੀ ਸਹਾਇਤਾ ਦਾ ਵਿਕਲਪ ਉਪਲਬਧ ਹੈ। ਕੈਨੇਡਾ ਵਿੱਚ, ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਕਾਲਰਸ਼ਿਪ ਅਤੇ ਵਜੀਫੇ ਵਰਗੇ ਵਿਕਲਪ ਹਨ। ਆਪਣੇ ਵਿਕਲਪਾਂ ਬਾਰੇ ਵਧੇਰੇ ਵਿਸਤਾਰ ਵਿੱਚ ਜਾਣਨ ਲਈ ਤੁਸੀਂ ਜਿਸ ਸਕੂਲ ਜਾਣ ਵਿੱਚ ਦਿਲਚਸਪੀ ਰੱਖਦੇ ਹੋ, ਉਸ ਨਾਲ ਅਤੇ ਕੈਨੇਡਾ ਸਰਕਾਰ ਨਾਲ ਚੈੱਕ ਕਰੋ। ਵਿਦਿਆਰਥੀ ਲਾਈਨ ਆਫ ਕ੍ਰੈਡਿਟ ਵੀ ਇੱਕ ਹੋਰ ਵਿਕਲਪ ਹੈ ਜਿਸ 'ਤੇ ਤੁਹਾਡੀ ਵਿੱਤੀ ਮਦਦ ਵਾਸਤੇ ਵਿਚਾਰ ਕੀਤਾ ਜਾ ਸਕਦਾ ਹੈ।
ਨਵੇਂ ਆਇਆਂ ਲਈ ਹੋਰ ਸੰਸਾਧਨ
ਸਾਡੇ ਨਾਲ ਜੁੜੋ
ਮਸ਼ਹੂਰ ਪ੍ਰਸ਼ਨ
ਸਹਾਇਕ ਸੰਬੰਧਿਤ ਪ੍ਰਸ਼ਨ
ਕੀ ਤੁਹਾਨੂੰ ਉਹ ਮਿਲ ਗਿਆ ਜਿਸ ਦੀ ਤੁਸੀਂ ਭਾਲ ਕਰ ਰਹੇ ਸੀ?
ਮਾਫ ਕਰਨਾ ਇਸ ਨਾਲ ਕੋਈ ਮਦਦ ਨਹੀਂ ਮਿਲੀ। ਕੀ ਤੁਸੀਂ ਆਪਣੀ ਖੋਜ ਦੇ ਸੰਬੰਧ ਵਿੱਚ ਸਾਡੇ ਲਈ ਕੋਈ ਟਿੱਪਣੀ ਕਰੋਗੇ?
ਤੁਹਾਨੂੰ ਥੋੜ੍ਹੀ ਦੇਰ ਤੱਕ ਮਿਲਦੇ ਹਾਂ
TD ਬੈਂਕ ਗਰੁੱਪ ਇਸ ਪੰਨੇ ਤੋਂ ਹਾਈਪਰਲਿੰਕ ਕੀਤੀਆਂ ਥਰਡ-ਪਾਰਟੀ ਸਈਟਾਂ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ, ਅਤੇ ਨਾਂ ਹੀ ਉਹ ਥਰਡ ਪਾਰਟੀ ਦੀਆਂ ਸਾਈਟਾਂ 'ਤੇ ਪੇਸ਼ ਕੀਤੀ ਜਾਣਕਾਰੀ, ਸਿਫਾਰਸ਼ਾਂ, ਉਤਪਾਦਾਂ ਜਾਂ ਸੇਵਾਵਾਂ ਦੀ ਗਰੰਟੀ ਦਿੰਦਾ ਜਾਂ ਸਮਰਥਨ ਕਰਦਾ ਹੈ।
ਥਰਡ-ਪਾਰਟੀ ਦੀਆਂ ਸਾਈਟਾਂ ਦੀਆਂ TD ਬੈਂਕ ਗਰੁੱਪ ਨਾਲੋਂ ਵੱਖ ਗੁਪਤਤਾ ਅਤੇ ਸੁਰੱਖਿਆ ਪਾਲਸੀਆਂ ਹੋ ਸਕਦੀਆਂ ਹਨ। ਤੁਹਾਨੂੰ ਨਿੱਜੀ ਜਾਂ ਗੁਪਤ ਜਾਣਕਾਰੀ ਦੇਣ ਤੋਂ ਪਹਿਲਾਂ ਕਿਸੇ ਵੀ ਥਰਡ-ਪਾਰਟੀ ਵੈੱਬਸਾਈਟ ਦੀਆਂ ਗੁਪਤਤਾ ਅਤੇ ਸੁਰੱਖਿਆ ਨੀਤੀਆਂ ਦੀ ਸਮੀਖਿਆ ਕਰਨੀ ਚਾਹੀਦੀ ਹੈ।
ਸਾਈਟ ਇਨਡੈਕਸ
TD ਨਿੱਜੀ ਬੈਂਕਿੰਗ
- ਨਿੱਜੀ ਘਰ
- ਮੇਰੇ ਖਾਤੇ
- ਕਿਵੇਂ ਕਰਨਾ ਹੈ
- ਅੱਜ ਦੇ ਰੇਟ
- ਖਾਤੇ (ਨਿੱਜੀ)
- ਚੈਕਿੰਗ ਖਾਤੇ
- ਬਚਤ ਖਾਤੇ
- ਨੌਜਵਾਨ ਖਾਤਾ
- ਵਿਦਿਆਰਥੀ ਖਾਤਾ
- ਕ੍ਰੈਡਿਟ ਕਾਰਡ
- ਐਰੋਪਲਾਨ ਪੁਆਇੰਟ
- ਯਾਤਰਾ ਰਿਵਾਰਡ
- ਕੈਸ਼ ਬੈਕ
- ਕੋਈ ਸਲਾਨਾ ਫੀਸ ਨਹੀਂ
- ਘੱਟ ਰੇਟ
- ਅਮਰੀਕੀ ਡਾਲਰ
- ਗਿਰਵੀਨਾਮੇ
- ਉਧਾਰ ਲਓ
- ਨਿੱਜੀ ਨਿਵੇਸ਼
- GIC ਅਤੇ ਮਿਆਦੀ ਖਾਤਾ
- ਮਿਊਚਲ ਫੰਡ
- TFSA - ਕਰ-ਮੁਕਤ ਬਚਤ ਖਾਤਾ
- RSP - ਰਿਟਾਇਰਮੈਂਟ ਬਚਤ ਯੋਜਨਾ
- RIF - ਰਿਟਾਇਰਮੈਂਟ ਆਮਦਨੀ ਚੋਣਾਂ
- RESP - ਪੜ੍ਹਾਈ ਲਈ ਬਚਤ ਯੋਜਨਾ
- RDSP - ਅਸਮਰਥਤਾ ਬੱਚਤ ਯੋਜਨਾ
- ਕੀਮਤੀ ਧਾਤਾਂ
- ਬੀਮਾ
- ਸਫਰ ਮੈਡੀਕਲ ਬੀਮਾ
- ਸਾਰੇ ਉਤਪਾਦ
- ਵਿਦਿਆਰਥੀ
- ਨਿਊ ਟੂ ਕੈਨੇਡਾ
- ਬਜ਼ੁਰਗਾਂ (60+) ਲਈ ਬੈਂਕਿੰਗ ਸੰਬੰਧੀ ਸਲਾਹ
- ਕਰਾਸ ਬਾਰਡਰ ਬੈਂਕਿੰਗ
- ਵਿਦੇਸ਼ੀ ਮੁਦਰਾ ਸੇਵਾਵਾਂ
- ਭੁਗਤਾਨ ਕਰਨ ਦੇ ਤਰੀਕੇ
- ਬੈਂਕਿੰਗ ਦੇ ਤਰੀਕੇ
- ਗ੍ਰੀਨ ਬੈਂਕਿੰਗ
- TD ਸਲਾਹ
TD ਛੋਟਾ ਕਾਰੋਬਾਰ ਬੈਂਕਿੰਗ
- ਛੋਟਾ ਕਾਰੋਬਾਰ ਹੋਮ
- ਖਾਤੇ (ਕਾਰੋਬਾਰ)
- ਚੈਕਿੰਗ ਖਾਤਾ
- ਬਚਤ ਖਾਤਾ
- ਅਮਰੀਕੀ ਡਾਲਰ ਖਾਤਾ
- AgriInvest ਖਾਤਾ
- ਚੈੱਕ ਸੇਵਾਵਾਂ
- ਉਧਾਰ
- ਓਵਰਡਰਾਫਟ ਸੁਰੱਖਿਆ
- ਲਾਈਨ ਆਫ ਕ੍ਰੈਡਿਟ
- ਕਾਰੋਬਾਰੀ ਕ੍ਰੈਡਿਟ ਕਾਰਡ
- ਕਰਜ਼
- ਕਾਰੋਬਾਰੀ ਗਿਰਵੀਨਾਮਾ
- ਕੈਨੇਡਾ ਛੋਟਾ ਕਾਰੋਬਾਰ ਵਿੱਤੀ ਕਰਜ਼
- ਖੇਤੀਬਾੜੀ ਲਈ ਉਧਾਰ ਦੇ ਸਮਾਧਾਨ
- TD ਆਟੋ ਫਾਇਨਾਂ ਛੋਟਾ ਕਾਰੋਬਾਰ ਵਾਹਨ ਲਈ ਉਧਾਰ
- ਆਪਣੇ ਕਾਰੋਬਾਰ ਲਈ ਨਿਵੇਸ਼ ਕਰੋ
- ਤੁਹਾਡੇ ਪੇਸ਼ੇ ਜਾਂ ਉਦਯਗ ਲਈ ਸਲਾਹ
- TD ਵਪਾਰੀ ਸਮਾਧਾਨ
- ਵਿਦੇਸ਼ੀ ਮੁਦਰਾ ਸੇਵਾਵਾਂ
- ਰੁਜ਼ਗਾਰਦਾਤਾ ਸੇਵਾਵਾਂ
TD ਕਾਰਪੋਰੇਟ
ਦੂਜੇ TD ਕਾਰੋਬਾਰ
1 ਅੰਤਰਰਾਸ਼ਟਰੀ ਵਿਦਿਆਰਥੀ ਬੈਂਕਿੰਗ ਪੈਕੇਜ ਲਈ ਯੋਗਤਾ ਪ੍ਰਾਪਤ ਕਰਨ ਵਾਸਤੇ, ਤੁਹਾਨੂੰ ਲਾਜ਼ਮੀ ਤੌਰ 'ਤੇ:
1) ਤੁਹਾਡੇ ਪ੍ਰਾਂਤ ਜਾਂ ਰਿਹਾਇਸ਼ ਦੇ ਖੇਤਰ ਵਿੱਚ ਖਾਤਾ ਖੋਲ੍ਹਣ ਦੇ ਸਮੇਂ ਬਾਲਗ ਉਮਰ ਦਾ ਹੋਣਾ,
2) ਕੈਨੇਡਾ ਸਰਕਾਰ ਤੋਂ ਆਪਣਾ ਐਕਸਪਾਇਰ ਨਾ ਹੋਇਆ ਸਟੱਡੀ ਪਰਮਿਟ ਪ੍ਰਦਾਨ ਕਰੋ (ਉਦਾਹਰਨ ਲਈ, IMM ਫਾਰਮ 1442, 1208, 1102),
3) ਦਾਖਲੇ ਦੇ ਸਬੂਤ ਦੇ ਨਾਲ ਕੈਨੇਡਾ ਵਿੱਚ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਕਾਲਜ ਵਿੱਚ ਦਾਖਲਾ ਲੈਣ ਵਾਲੇ ਇੱਕ ਫੁੱਲ-ਟਾਈਮ ਪੋਸਟ-ਸੈਕੰਡਰੀ ਵਿਦਿਆਰਥੀ ਬਣੋ (ਨਾਮਾਂਕਣ ਦਾ ਸਬੂਤ ਇੱਕ ਦਸਤਾਵੇਜ਼ ਹੈ ਜੋ ਸਕੂਲ ਦੁਆਰਾ ਜਾਰੀ ਕੀਤਾ ਗਿਆ ਹੈ ਅਤੇ ਇਸ ਵਿੱਚ ਵਿਦਿਆਰਥੀ ਦਾ ਨਾਮ, ਯੂਨੀਵਰਸਿਟੀ ਜਾਂ ਕਾਲਜ ਦਾ ਨਾਮ, ਪ੍ਰੋਗਰਾਮ, ਅਤੇ ਅਧਿਐਨ ਦਾ ਸਾਲ ਸ਼ਾਮਲ ਹੁੰਦਾ ਹੈ। ਨਾਮਾਂਕਣ ਦੇ ਸਵੀਕਾਰਯੋਗ ਸਬੂਤ ਵਿੱਚ ਸ਼ਾਮਲ ਹੋ ਸਕਦਾ ਹੈ:
- ਟਿਊਸ਼ਨ ਦਾ ਇਨਵਾਇਸ ਜਾਂ ਪੜ੍ਹਾਈ ਦੀ ਮੌਜੂਦਾ ਮਿਆਦ ਲਈ ਸਕੂਲ ਵੱਲੋਂ ਖਾਤੇ ਦੀ ਸਟੇਟਮੈਂਟ,
- ਇੱਕ ਵਿਸਤਾਰਪੂਰਕ ਸਮਾਂ-ਸਾਰਣੀ (ਪੜ੍ਹਾਈ ਦੀ ਮੌਜੂਦਾ ਜਾਂ ਅਪਕਮਿੰਗ ਮਿਆਦ),
- ਨਾਮਾਂਕਣ ਦੀ ਤਸਦੀਕ ਕਰਨ ਵਾਲਾ ਰਜਿਸਟਰਾਰ ਦੇ ਦਫ਼ਤਰ ਦਾ ਪੱਤਰ।
- ਸਕੂਲ ਦੇ ਲੈਟਰਹੈੱਡ 'ਤੇ ਸਕੂਲ ਦਾ ਨਾਮ, ਵਿਦਿਆਰਥੀ ਦਾ ਪੂਰਾ ਨਾਮ, ਵਿਦਿਆਰਥੀ ਦੀ ਕਿਸਮ ਅਤੇ ਅਧਿਐਨ ਦੇ ਸਮੈਸਟਰ ਨੂੰ ਪ੍ਰਦਰਸ਼ਿਤ ਕਰਨ ਵਾਲੀਆਂ ਟ੍ਰਾਂਸਕ੍ਰਿਪਟਾਂ।
4) ਕਿਊਬੈਕ ਸੂਬੇ ਵਿੱਚ ਪੜ੍ਹਦੇ ਵਿਦਿਆਰਥੀਆਂ ਲਈ ਉੱਪਰ ਦੱਸੇ ਦਸਤਾਵੇਜ਼ਾਂ ਦੇ ਨਾਲ-ਨਾਲ ਇੱਕ ਕਿਊਬੈਕ ਪ੍ਰਵਾਨਗੀ ਪ੍ਰਮਾਣ-ਪੱਤਰ (CAQ) ਵੀ ਲੋੜੀਂਦਾ ਹੈ। ਜੇਕਰ ਤੁਹਾਡੇ ਕੋਲ ਇੱਕ ਟੈਕਪੇਅਰ ਪਛਾਣ ਸੰਖਿਆ (TIN) ਹੈ ਅਤੇ ਇਸ ਨੂੰ ਪਹਿਲਾਂ ਮੁਹੱਈਆ ਨਹੀਂ ਕੀਤਾ ਹੈ, ਤਾਂ ਤੁਹਾਨੂੰ ਆਪਣੇ ਦੌਰੇ ਦੌਰਾਨ ਇਸ ਨੂੰ ਮੁਹੱਈਆ ਕਰਨਾ ਚਾਹੀਦਾ ਹੈ।
ਅਤੇ ਨਿੱਜੀ ਪਛਾਣ ਦੇ ਹੇਠ ਲਿਖੇ ਸਬੂਤਾਂ ਵਿਚੋਂ 1 ਮੁਹੱਈਆ ਕਰੋ:
- ਜਾਇਜ਼ ਪਾਸਪੋਰਟ
- ਕੈਨੇਡੀਅਨ ਡ੍ਰਾਈਵਰ ਲਾਈਸੈਂਸ
- ਕੈਨੇਡਾ ਸਰਕਾਰ ਦਾ ਪਛਾਣ ਕਾਰਡ
ਧਿਆਨ ਦਿਓ: ਦੂਜੇ ਪਛਾਣ ਦਸਤਾਵੇਜ਼ ਸਵੀਕਾਰ ਕੀਤੇ ਜਾ ਸਕਦੇ ਹਨ ਜਾਂ ਲੋੜੀਂਦੇ ਹੋ ਸਕਦੇ ਹਨ। ਵੇਰਵੇ ਲਈ ਕਿਰਪਾ ਕਰਕੇ ਕਿਸੇ TD ਸ਼ਾਖਾ ਵਿੱਚ ਜਾਓ।
ਸਾਡੇ ਕੋਲ ਕਿਸੇ ਵੀ ਸਮੇਂ ਇਸ ਆਫਰ ਨੂੰ ਬਦਲਣ, ਵਧਾਉਣ ਜਾਂ ਵਾਪਸ ਲੈਣ ਦਾ ਹੱਕ ਰਾਖਵਾਂ ਹੈ, ਅਤੇ ਆਫਰ ਨੂੰ ਕਿਸੇ ਵੀ ਹੋਰ ਆਫਰ ਦੇ ਨਾਲ ਜੋੜਿਆ ਨਹੀਂ ਜਾ ਸਕਦਾ ਜਦ ਤੱਕ ਕਿ ਇੰਝ ਕਿਹਾ ਨਾ ਗਿਆ ਹੋਵੇ।
$850 TD ਅੰਤਰਰਾਸ਼ਟਰੀ ਵਿਦਿਆਰਥੀ ਬੈਂਕਿੰਗ ਪੈਕੇਜ ਮੁੱਲਾਂਕਣ ਦੀ ਗਣਨਾ ਕੀਤੀ ਜਾ ਰਹੀ ਹੈ।
2 $850 ਤੱਕ ਦਾ ਮੁੱਲ ($855 ਤੋਂ ਰਾਉਂਡ ਡਾਉਨ ਕੀਤਾ ਮੁੱਲ) ਇਸ ਸੰਯੁਕਤ ਕੁੱਲ ਮੁੱਲ 'ਤੇ ਆਧਾਰਿਤ ਹੈ:
- $125 ਨਕਦ ਪੇਸ਼ਕਸ਼ ਜਦੋਂ ਤੁਸੀਂ ਇੱਕ ਨਵਾਂ TD ਵਿਦਿਆਰਥੀ ਚੈਕਿੰਗ ਖਾਤਾ ਖੋਲ੍ਹ ਕੇ ਸ਼ੁਰੂ ਕਰਦੇ ਹੋ3 ਅਤੇ
31 ਜਨਵਰੀ, 2025 ਤੋਂ ਪਹਿਲਾਂ ਆਪਣੇ ਨਵੇਂ TD ਵਿਦਿਆਰਥੀ ਚੈਕਿੰਗ ਖਾਤੇ ਨਾਲ ਇਹਨਾਂ ਵਿੱਚੋਂ ਕਿਸੇ ਵੀ ਤਿੰਨ ਨੂੰ ਪੂਰਾ ਕਰੋ।
1. ਆਪਣੇ ਰੁਜ਼ਗਾਰਦਾਤਾ ਜਾਂ ਸਰਕਾਰ ਤੋਂ ਇੱਕ ਆਵਰਤੀ ਡਾਇਰੈਕਟਰ ਡਿਪਾਜ਼ਿਟ ਸਥਾਪਤ ਕਰੋ।
2. EasyWeb ਜਾਂ TD ਐਪ ਰਾਹੀਂ ਘੱਟੋ-ਘੱਟ $50 ਦਾ ਔਨਲਾਈਨ ਬਿੱਲ ਭੁਗਤਾਨ ਕਰੋ।
3. ਘੱਟੋ-ਘੱਟ $50 ਭੇਜਣ ਜਾਂ ਪ੍ਰਾਪਤ ਕਰਨ ਲਈ EasyWeb ਜਾਂ TD ਐਪ ਰਾਹੀਂ Interac e-Transfer® ਦੀ ਵਰਤੋਂ ਕਰੋ,
4. ਵੀਜ਼ਾ* ਡੈਬਿਟ ਨਾਲ ਆਪਣੇ TD ਐਕਸੈਸ ਕਾਰਡ ਦੀ ਵਰਤੋਂ ਕਰਕੇ ਔਨਲਾਈਨ ਖਰੀਦਦਾਰੀ ਕਰੋ।
5. ਇੱਕ ਯੋਗ TD ਬਚਤ ਖਾਤੇ ਵਿੱਚ ਪੂਰਵ-ਅਧਿਕਾਰਤ ਟ੍ਰਾਂਸਫਰ ਸੇਵਾ ਜਾਂ ਇੱਕ ਸਿੰਪਲੀ ਸੇਵ ਸੇਵਾ ਨੂੰ ਸੈੱਟ ਅਪ ਕਰੋ
6. ਆਪਣੇ ਨਵੇਂ TD ਵਿਦਿਆਰਥੀ ਚੈਕਿੰਗ ਖਾਤੇ 'ਤੇ ਓਵਰਡਰਾਫਟ ਪ੍ਰੋਟੈਕਸ਼ਨ ਸੇਵਾ ਲਈ ਅਪਲਾਈ ਕਰੋ, ਮਨਜ਼ੂਰੀ ਪ੍ਰਾਪਤ ਕਰੋ ਅਤੇ ਸ਼ਾਮਲ ਕਰੋ (TD ਵਿਦਿਆਰਥੀ ਚੈਕਿੰਗ ਖਾਤਾ ਧਾਰਕਾਂ ਲਈ TD ਮਹੀਨਾਵਾਰ ਓਵਰਡਰਾਫਟ ਪ੍ਰੋਟੈਕਸ਼ਨ ਮਾਸਿਕ ਫੀਸ ਮੁਆਫ ਕੀਤੀ ਜਾਂਦੀ ਹੈ)
- ਜਦੋਂ ਤੁਸੀਂ 31 ਅਕਤੂਬਰ, 2024 ਤੱਕ ਇੱਕ ਨਵਾਂ TD ਕੈਸ਼ ਬੈਕ ਵੀਜ਼ਾ* ਕਾਰਡ ਖੋਲ੍ਹਦੇ ਹੋ ਤਾਂ $60 ਤੱਕ ਕੈਸ਼ ਬੈਕ ਡਾਲਰ ਕਮਾਓ।5 ਸ਼ਰਤਾਂ ਲਾਗੂ।5^ ਸਿਰਫ ਵਿਦਿਆਰਥੀਆਂ ਲਈ ਯੋਗ।
- ਯੋਗ ਵਿਦਿਆਰਥੀ ਪਹਿਲੇ ਸਾਲ ਵਿੱਚ $200 ਮੁੱਲ6 ਤੱਕ ਕਮਾ ਸਕਦੇ ਹਨ ਜਦੋਂ ਬਾਅਦ ਵਿੱਚ ਚੱਲ ਰਹੇ ਲਾਭਾਂ ਦੇ ਨਾਲ ਇੱਕ ਨਵਾਂ TD ਡਾਇਰੈਕਟ ਇਨਵੈਸਟਿੰਗ ਖਾਤਾ ਖੋਲ੍ਹਦੇ ਹਨ। 6
- ਪ੍ਰਤੀ ਟ੍ਰਾਂਸਫਰ $15 ਦੀ ਫ਼ੀਸ 'ਤੇ TD Global Transfer™ ਦੀ ਵਰਤੋਂ ਕਰਦੇ ਹੋਏ 12 ਮਹੀਨਿਆਂ ਲਈ ਪ੍ਰਤੀ ਮਹੀਨਾ ਦੋ ਮਨੀ ਟ੍ਰਾਂਸਫ਼ਰਾਂ ਦੇ ਆਧਾਰ 'ਤੇ $360 ਸਾਲਾਨਾ ਮੁੱਲ ਤੱਕ ਦੀ ਬਚਤ ਕਰੋ। ਤੁਹਾਨੂੰ ਹੇਠਾਂ ਦਿੱਤੀ ਪੇਸ਼ਕਸ਼7 ਦੇ ਅਨੁਸਾਰ ਯੋਗ ਮਾਪਦੰਡ ਪੂਰੇ ਕਰਨੇ ਚਾਹੀਦੇ ਹਨ। ਟ੍ਰਾਂਸਫਰ ਫੀਸ ਦੀ ਰਕਮ ਬਦਲਣਯੋਗ ਅਤੇ ਬਦਲਾਵ ਦੇ ਅਧੀਨ ਹੈ। ਵਿਦੇਸ਼ੀ ਮੁਦਰਾ ਦੀਆਂ ਪਰਿਵਰਤਨ ਦਰਾਂ ਹਾਲੇ ਵੀ ਲਾਗੂ ਹੁੰਦੀਆਂ ਹਨ। ਪੈਸੇ ਟ੍ਰਾਂਸਫਰ ਕਰਨ ਵਿੱਚ ਸ਼ਾਮਲ ਹੋਰ ਬੈਂਕ ਫੰਡ ਪ੍ਰਾਪਤ ਕਰਨ ਵਾਲੇ ਤੋਂ ਵਾਧੂ ਫੀਸ ਲੈ ਸਕਦੇ ਹਨ।7
- ਇੱਕ $50 Amazon.ca ਗਿਫਟ ਕਾਰਡ8 ਪ੍ਰਾਪਤ ਕਰੋ ਜੇਕਰ ਤੁਸੀਂ: (a) ਇੱਕ ਨਵਾਂ TD ਵਿਦਿਆਰਥੀ ਚੈਕਿੰਗ ਖਾਤਾ ਖੋਲ੍ਹਦੇ ਹੋ ਅਤੇ TD ਵਿਦਿਆਰਥੀ ਚੈਕਿੰਗ ਖਾਤੇ ਦੇ $125 ਕੈਸ਼ ਆਫਰ ਲਈ ਯੋਗਤਾ ਮਾਪਦੰਡ ਨੂੰ ਪੂਰਾ ਕਰਦੇ ਹੋ3; (b) 31 ਅਕਤੂਬਰ, 2024 ਤਾਈਂ ਇੱਕ ਨਵਾਂ TD ਰੋਜ਼ਾਨਾ ਬਚਤ ਖਾਤਾ, ਇੱਕ TD ਈਪ੍ਰੀਮੀਅਮ ਬਚਤ ਖਾਤਾ ਜਾਂ ਇੱਕ TD ਉੱਚ ਵਿਆਜ ਬਚਤ ਖਾਤਾ ਖੋਲ੍ਹਦੇ ਹੋ ਅਤੇ 31 ਜਨਵਰੀ, 2025 ਤਾਈਂ ਯੋਗਤਾ ਮਾਪਦੰਡਾਂ8 ਨੂੰ ਪੂਰਾ ਕਰਦੇ ਹੋ; ਅਤੇ (c) 31 ਅਕਤੂਬਰ, 2024 ਤਾਈਂ ਇੱਕ ਯੋਗ ਕ੍ਰੈਡਿਟ ਕਾਰਡ8 ਖੋਲ੍ਹਦੇ ਹੋ ਅਤੇ $50 Amazon.ca ਗਿਫਟ ਕਾਰਡ ਆਫਰ8 ਦੇ ਮੁਤਾਬਕ ਯੋਗਤਾ ਮਾਪਦੰਡਾਂ ਨੂੰ ਪੂਰਾ ਕਰਦੇ ਹੋ
- TD ਵਿਦਿਆਰਥੀ ਚੈਕਿੰਗ ਖਾਤੇ 'ਤੇ ਸਥਾਪਤ TD ਮਹੀਨਾਵਾਰ ਯੋਜਨਾ ਓਵਰਡਰਾਫਟ ਸੁਰੱਖਿਆ ਸੇਵਾ ਲਈ ਬਿਨਾਂ ਕਿਸੇ ਮਹੀਨਾਵਾਰ ਫੀਸ ਦੇ $60 ਦੀ ਬੱਚਤ (ਮਹੀਨਾਵਾਰ ਯੋਜਨਾ ਓਵਰਡਰਾਫਟ ਸੁਰੱਖਿਆ ਲਈ ਨਿਯਮਤ $5 ਮਹੀਨਾਵਾਰ ਫੀਸ)9
3 TD ਵਿਦਿਆਰਥੀ ਚੈਕਿੰਗ ਖਾਤਾ $125 ਨਕਦ ਆਫਰ ਦੇ ਨਿਯਮ ਅਤੇ ਸ਼ਰਤਾਂ:
$125 ਨਕਦ ਆਫਰ ਲਈ ਯੋਗ ਹੋਣ ਵਾਸਤੇ, ਗਾਹਕਾਂ ਨੂੰ ਲਾਜ਼ਮੀ ਤੌਰ 'ਤੇ:
1) 7 ਮਈ 2024, ਅਤੇ 31 ਅਕਤੂਬਰ, 2024 ਦੇ ਵਿਚਕਾਰ ਇੱਕ TD ਵਿਦਿਆਰਥੀ ਚੈਕਿੰਗ ਖਾਤਾ ਖੋਲ੍ਹੋ ("ਨਵਾਂ ਖਾਤਾ"), ਅਤੇ
2) 31 ਜਨਵਰੀ, 2025 ਤੋਂ ਪਹਿਲਾਂ ਨਵੇਂ ਵਿਦਿਆਰਥੀ ਚੈਕਿੰਗ ਖਾਤੇ ਨਾਲ ਹੇਠਾਂ ਵਿੱਚੋਂ ਕਿਸੇ ਵੀ ਤਿੰਨ ਨੂੰ ਪੂਰਾ ਕਰੋ:
(i) 31 ਜਨਵਰੀ, 2025 ਤੱਕ ਨਵੇਂ ਚੈਕਿੰਗ ਖਾਤੇ ਵਿੱਚ ਪੋਸਟ ਕੀਤੀ ਪਹਿਲੀ ਜਮ੍ਹਾਂ ਰਕਮ ਦੇ ਨਾਲ ਆਪਣੇ ਰੁਜ਼ਗਾਰਦਾਤਾ ਜਾਂ ਸਰਕਾਰ ਤੋਂ ਇੱਕ ਆਵਰਤੀ ਡਾਇਰੈਕਟ ਡਿਪਾਜ਼ਿਟ ਸੈਟ ਅਪ ਕਰੋ। ਡਾਈਰੈਕਟ ਡਿਪਾਜ਼ਿਟ ਹਫ਼ਤਾਵਾਰ, ਦੋ-ਹਫ਼ਤਾਵਾਰੀ, ਮਹੀਨੇਵਾਰ, ਜਾਂ ਮਹੀਨੇ ਵਿੱਚ ਦੋ ਵਾਰ ਹੋਣਾ ਚਾਹੀਦਾ ਹੈ। ਇਸ ਪੇਸ਼ਕਸ਼ ਦੇ ਲਈ ਆਵਰਤੀ ਡਾਇਰੈਕਟ ਡਿਪਾਜ਼ਿਟ ਸਵੀਕਾਰ ਕਰਨ ਯੋਗ ਹੈ ਜਾਂ ਨਹੀਂ, ਇਹ ਸਾਡੀ ਪ੍ਰਵਾਨਗੀ ਦੇ ਅਧੀਨ ਹੈ।
(ii) ਜਨਵਰੀ 31, 2025 ਤਾਈਂ EasyWeb ਜਾਂ TD ਐਪ ਦੇ ਰਾਹੀਂ ਘੱਟੋ-ਘੱਟ $50 ਦੇ ਇੱਕ ਔਨਲਾਈਨ ਬਿਲ ਦਾ ਭੁਗਤਾਨ ਕਰੋ;
(iii) ਜਨਵਰੀ 31, 2025 ਤਾਈਂ EasyWeb ਜਾਂ TD ਐਪ ਦੇ ਰਾਹੀਂ ਪੈਸੇ (ਘੱਟੋ-ਘੱਟ $50) ਭੇਜਣ ਜਾਂ ਪ੍ਰਾਪਤ ਕਰਨ ਲਈ ਇੱਕ Interac e-Transfer® ਟ੍ਰਾਂਜ਼ੈਕਸ਼ਨ ਕਰੋ;
(iv) ਜਨਵਰੀ 31, 2025 ਤਾਈਂ Visa* ਡੈਬਿਟ ਦੇ ਨਾਲ ਆਪਣੇ TD ਐਕਸੈਸ ਕਾਰਡ ਦੀ ਵਰਤੋਂ ਕਰਦਿਆਂ ਇੱਕ ਔਨਲਾਈਨ ਖਰੀਦ ਕਰੋ। ਨਿਯਮਿਤ ਟ੍ਰਾਂਜ਼ੈਕਸ਼ਨ ਫ਼ੀਸਾਂ ਲਾਗੂ ਹੋ ਸਕਦੀਆਂ ਹਨ, ਵਧੇਰੀ ਜਾਣਕਾਰੀ ਲਈ ਸਾਡੇ ਖਾਤਿਆਂ ਅਤੇ ਸੰਬੰਧਤ ਸੇਵਾਵਾਂ ਬਾਰੇ ਦੇਖੋ;
(v) ਜਨਵਰੀ 31, 2025 ਤਾਈਂ ਨਵੇਂ ਚੈਕਿੰਗ ਖਾਤੇ ਤੋਂ ਇੱਕ TD ਰੋਜ਼ਾਨਾ ਬਚਤ ਖਾਤੇ, TD ਈਪ੍ਰੀਮੀਅਮ ਬਚਤ ਖਾਤੇ ਜਾਂ TD ਉੱਚ ਵਿਆਜ ਬਚਤ ਖਾਤੇ ਵਿੱਚ ਇੱਕ ਆਵਰਤੀ ਪਹਿਲਾਂ ਤੋਂ ਅਧਿਕ੍ਰਿਤ ਟ੍ਰਾਂਸਫਰ ਸੇਵਾ ਜਾਂ ਸਿੰਪਲੀ ਸੇਵ ਸਥਾਪਤ ਕਰੋ। ਆਵਰਤੀ ਪੂਰਵ-ਅਧਿਕਾਰਤ ਟ੍ਰਾਂਸਫਰ ਰੋਜ਼ਾਨਾ, ਹਫ਼ਤਾਵਾਰ, ਦੋ-ਹਫ਼ਤਾਵਾਰੀ, ਮਹੀਨਾਵਾਰ ਹੋ ਸਕਦਾ ਹੈ। ਸਿੰਪਲੀ ਸੇਵ ਰੋਜ਼ਾਨਾ, ਹਫ਼ਤਾਵਾਰ ਜਾਂ ਹਫ਼ਤੇ ਵਿੱਚ ਦੋ ਵਾਰੀ, $0.50 ਤੋਂ $5.00 ਵਿਚਕਾਰ ਕਿਸੇ ਵੀ ਰਕਮ ਦੀ ਹੋ ਸਕਦੀ ਹੈ; ਜਾਂ
(vi) ਜਨਵਰੀ 31, 2025 ਤਾਈਂ ਆਪਣੇ ਨਵੇਂ TD ਵਿਦਿਆਰਥੀ ਚੈਕਿੰਗ ਖਾਤੇ ਵਿੱਚ ਮੰਥਲੀ ਪਲਾਨ ਓਵਰਡਰਾਫਟ ਸੁਰੱਖਿਆ ਜਾਂ ਪੇ ਐਜ਼ ਯੂ ਗੋ ਓਵਰਡਰਾਫਟ ਸੁਰੱਖਿਆ (ਪੇ ਐਜ਼ ਯੂ ਗੋ ਓਵਰਡਰਾਫਟ ਸੁਰੱਖਿਆ ਕਿਊਬੈਕ ਦੇ ਨਿਵਾਸੀਆਂ ਲਈ ਉਪਲਬਧ ਨਹੀਂ ਹੈ) ਲਈ ਅਪਲਾਈ ਕਰੋ, ਮਨਜ਼ੂਰੀ ਪਾਓ ਅਤੇ ਇਸ ਨੂੰ ਜੋੜੋ। ਕਿਸੇ ਨਵੇਂ TD ਵਿਦਿਆਰਥੀ ਚੈਕਿੰਗ ਖਾਤੇ ਲਈ ਜੋ ਕਿ ਇੱਕ ਸਾਂਝਾ ਖਾਤਾ ਹੈ, ਨਵੇਂ TD ਵਿਦਿਆਰਥੀ ਚੈਕਿੰਗ ਖਾਤੇ 'ਤੇ ਸਾਰੇ ਖਾਤਾ ਧਾਰਕਾਂ ਨੂੰ ਓਵਰਡਰਾਫਟ ਸੁਰੱਖਿਆ ਦੀਆਂ ਯੋਗਤਾ ਸੰਬੰਧੀ ਜ਼ਰੂਰਤਾਂ ਨੂੰ ਪੂਰਾ ਕਰਨਾ ਹੋਵੇਗਾ।
ਟ੍ਰਾਂਜ਼ੈਕਸ਼ਨਾਂ ਬਾਰੇ ਵਧੇਰੀ ਜਾਣਕਾਰੀ ਲਈ ਅਤੇ ਖਾਤਾ ਫ਼ੀਸਾਂ ਅਤੇ ਓਵਰਡਰਾਫਟ ਸੁਰੱਖਿਆ ਸੇਵਾ ਫ਼ੀਸਾਂ ਦੀ ਪੂਰੀ ਸੂਚੀ ਲਈ, ਸਾਡੇ ਖਾਤਿਆਂ ਅਤੇ ਸੰਬੰਧਤ ਸੇਵਾਵਾਂ ਬਾਰੇ ਦੇਖੋ।
ਹੇਠਾਂ ਦਿੱਤੇ $125 ਦੀ ਕੈਸ਼ ਆੱਫਰ ਲਈ ਯੋਗ ਨਹੀਂ ਹਨ:
(i) ਉਹ ਗਾਹਕ ਜਿਨ੍ਹਾਂ ਕੋਲ ਪਹਿਲਾਂ ਹੀ TD ਚੈਕਿੰਗ ਖਾਤਾ ਹੈ ਜੋ 7 ਮਈ, 2023 ਨੂੰ ਜਾਂ ਇਸ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਸੀ; ਜਾਂ
(ii) ਉਹ ਵਿਅਕਤੀ ਜਿਨ੍ਹਾਂ ਨੂੰ TD ਤੋਂ 2021 ਤੋਂ 2023 ਤੱਕ ਕੋਈ ਚੈਕਿੰਗ ਖਾਤਾ ਪੇਸ਼ਕਸ਼ ਪ੍ਰਾਪਤ ਹੋਈ ਹੈ; ਜਾਂ
(iii) TD ਸਟਾਫ ਦੇ ਮੈਂਬਰ ਜਾਂ ਕਿਸੇ TD ਸਟਾਫ ਮੈਂਬਰ ਦੇ ਨਾਲ ਇੱਕ ਸਾਂਝਾ ਖਾਤਾ।
ਕਿਸੇ ਨਵੇਂ TD ਵਿਦਿਆਰਥੀ ਚੈਕਿੰਗ ਖਾਤੇ ਲਈ ਜੋ ਕਿ ਇੱਕ ਸਾਂਝਾ ਖਾਤਾ ਹੈ, ਨਵੇਂ TD ਵਿਦਿਆਰਥੀ ਚੈਕਿੰਗ ਖਾਤੇ 'ਤੇ ਘੱਟੋ-ਘੱਟ ਇੱਕ ਖਾਤ ਧਾਰਕ ਨੂੰ ਯੋਗਤਾ ਸੰਬੰਧੀ ਜ਼ਰੂਰਤਾਂ ਨੂੰ ਪੂਰਾ ਕਰਨਾ ਹੋਵੇਗਾ। ਪ੍ਰਤੀ ਗਾਹਕ, ਪ੍ਰਤੀ ਨਵੇਂ TD ਵਿਦਿਆਰਥੀ ਚੈਕਿੰਗ ਖਾਤੇ ਲਈ ਇੱਕ $125 ਕੈਸ਼ ਆਫਰ ਦੀ ਸੀਮਾ। $125 ਦਾ ਕੈਸ਼ ਆਫਰ ਸਾਰੀਆਂ ਸ਼ਰਤਾਂ ਪੂਰੀਆਂ ਹੋ ਜਾਣ ਦੇ 12 ਹਫਤਿਆਂ ਦੇ ਅੰਦਰ ਨਵੇਂ TD ਵਿਦਿਆਰਥੀ ਖਾਤੇ ਵਿੱਚ ਜਮ੍ਹਾਂ ਕੀਤਾ ਜਾਵੇਗਾ, ਬਸ਼ਰਤੇ ਕਿ ਨਵਾਂ TD ਵਿਦਿਆਰਥੀ ਚੈਕਿੰਗ ਖਾਤਾ ਹਾਲੇ ਵੀ ਖੁੱਲ੍ਹਾ ਹੋਵੇ, ਚੰਗੀ ਹਾਲਤ ਵਿੱਚ ਹੋਵੇ, ਅਤੇ ਸਾਰੀਆਂ ਸ਼ਰਤਾਂ ਪੂਰੀਆਂ ਹੋਣੀਆਂ ਜਾਰੀ ਰਹਿਣ। ਅਸੀਂ ਕਿਸੇ ਵੀ ਸਮੇਂ $125 ਦੀ ਨਕਦ ਪੇਸ਼ਕਸ਼ ਨੂੰ ਬਦਲ ਸਕਦੇ ਹਾਂ, ਵਧਾ ਸਕਦੇ ਹਾਂ ਜਾਂ ਵਾਪਸ ਲੈ ਸਕਦੇ ਹਾਂ, ਅਤੇ ਇਸਦੀ ਵਰਤੋਂ ਉਸੇ ਉਤਪਾਦ ਲਈ ਕਿਸੇ ਹੋਰ ਪੇਸ਼ਕਸ਼ ਜਾਂ ਛੋਟ ਦੇ ਨਾਲ ਨਹੀਂ ਕੀਤੀ ਜਾ ਸਕਦੀ। ਕਿਸੇ ਹੋਰ ਤਰੀਕੇ ਨਾਲ ਸੂਚਨਾ ਦਿੱਤੇ ਜਾਣ ਤੱਕ ਸਾਰੀਆਂ ਰਕਮਾਂ ਕੈਨੇਡੀਅਨ ਡਾਲਰਾਂ ਵਿੱਚ ਹੋਣਗੀਆਂ। ਹੋਰ ਸ਼ਰਤਾਂ ਲਾਗੂ ਹੋ ਸਕਦੀਆਂ ਹਨ।
4 3 ਮਹੀਨਿਆਂ ਲਈ TD ਰੋਜ਼ਾਨਾ ਬਚਤ ਖਾਤਾ 1.00% ਵਿਆਜ ਦਰ ਬੋਨਸ ਦੀਆਂ ਨਿਯਮ ਅਤੇ ਸ਼ਰਤਾਂ: ਬੱਚਤ ਖਾਤਾ ਬੋਨਸ ਆਫਰ ਸਿਰਫ਼ ਉਸ TD ਰੋਜ਼ਾਨਾ ਬਚਤ ਖਾਤੇ 'ਤੇ ਲਾਗੂ ਹੁੰਦਾ ਹੈ ਜੋ ਕਿ ਨਵਾਂ ਚੈਕਿੰਗ ਖਾਤਾ ("ਨਵਾਂ ਬਚਤ ਖਾਤਾ") ਖੋਲ੍ਹਣ ਵਾਲੇ ਗਾਹਕਾਂ ਦੁਆਰਾ ਖੋਲ੍ਹਿਆ ਜਾਂਦਾ ਹੈ। ਬੋਨਸ ਆਫਰ ਪ੍ਰਤੀ ਵਿਅਕਤੀ 1 ਯੋਗ ਬਚਤ ਖਾਤੇ ਤੱਕ ਸੀਮਿਤ ਹੈ ਅਤੇ ਆਫਰ ਦੀ ਮਿਆਦ ਦੇ ਦੌਰਾਨ ਬਚਤ ਖਾਤੇ ਦੀ ਕਿਸਮ ਬਦਲ ਨਹੀਂ ਸਕਦੀ। ਬੋਨਸ ਦਰ ਬਚਤ ਖਾਤੇ 'ਤੇ ਲਗਾਈ ਵਿਆਜ ਦਰ ਦੇ ਸਮੇਤ ਹੈ ਅਤੇ ਇਹ ਗਾਹਕ ਵੱਲੋਂ TD ਅੰਤਰਰਾਸ਼ਟਰੀ ਵਿਦਿਆਰਥੀ ਬੈਂਕਿੰਗ ਪੈਕੇਜ ਸਵੀਕਾਰ ਕਰਨ ਤੋਂ ਬਾਅਦ 10 ਕਾਰਜਦਿਵਸਾਂ ਦੇ ਅੰਦਰ ਸ਼ੁਰੂ ਹੋਣ ਵਾਲੇ ਬਚਤ ਖਾਤੇ 'ਤੇ ਲਾਗੂ ਕੀਤੀ ਜਾਵੇਗੀ ਅਤੇ ਉਸਤੋਂ ਬਾਅਦ 3 ਮਹੀਨਿਆਂ ("ਆਫਰ ਦੀ ਮਿਆਦ") ਦੇ ਲਈ ਪ੍ਰਭਾਵੀ ਰਹੇਗੀ। ਆਫਰ ਦੀ ਮਿਆਦ ਦੇ ਦੌਰਾਨ, ਤੁਹਾਡਾ ਨਵਾਂ ਬਚਤ ਖਾਤਾ ਕਿਸੇ ਹੋਰ ਆਫਰ ਦੇ ਲਈ ਯੋਗ ਨਹੀ ਹੈ। ਆਫਰ ਦੀ ਮਿਆਦ ਸਮਾਪਤ ਹੋਣ ਤੋਂ ਬਾਅਦ ਨਿਯਮਿਤ ਪੋਸਟ ਕੀਤੀ ਗਈ ਵਿਆਜ ਦੀ ਦਰ ਲਾਗੂ ਹੋਵੇਗੀ। ਬੋਨਸ ਵਿਆਜ ਦਾ ਹਿਸਾਬ ਵੱਖਰਾ ਲਗਾਇਆ ਜਾਵੇਗਾ ਅਤੇ ਮਹੀਨੇਵਾਰ ਅਧਾਰ 'ਤੇ ਭੁਗਤਾਨ ਕੀਤਾ ਜਾਵੇਗਾ। ਵਿਆਜ ਦੀਆਂ ਦਰਾਂ ਬਿਨਾਂ ਨੋਟਿਸ ਦਿੱਤੇ ਬਦਲ ਸਕਦੀਆਂ ਹਨ। ਸਾਰੀਆਂ ਵਿਆਜ ਦਰਾਂ ਪ੍ਰਤੀ ਸਾਲ ਦੇ ਹਿਸਾਬ ਨਾਲ ਹਨ। ਦਰਾਂ ਬਾਰੇ ਵੇਰਵਿਆਂ ਲਈ, ਕਿਰਪਾ ਕਰਕੇ ਦੇਖੋ https://www.td.com/ca/en/personal-banking/products/bank-accounts/account-rates/
5 TD ਕੈਸ਼ ਬੈਕ ਵੀਜ਼ਾ* ਕਾਰਡ ਪੇਸ਼ਕਸ਼ ਦੇ ਨਿਯਮ ਅਤੇ ਸ਼ਰਤਾਂ:
ਸਲਾਨਾ ਵਿਆਜ ਦਰਾਂ, ਫੀਸਾਂ ਅਤੇ ਵਿਸ਼ੇਸ਼ਤਾਵਾਂ ਮਈ 7, 2024 ਤੱਕ ਮੌਜੂਦਾ ਹਨ, ਜਦੋਂ ਤੱਕ ਕਿ ਹੋਰ ਸੰਕੇਤ ਨਹੀਂ ਦਿੱਤੇ ਜਾਂਦੇ ਅਤੇ ਬਦਲਾਅ ਦੇ ਅਧੀਨ ਹੁੰਦੇ ਹਨ।
ਸੀਮਤ ਸਮੇਂ ਦੀ ਪੇਸ਼ਕਸ਼ ("ਪੇਸ਼ਕਸ਼"): ਇਹ ਪੇਸ਼ਕਸ਼ 7 ਮਈ, 2024 ਤੋਂ ਸ਼ੁਰੂ ਹੁੰਦੀ ਹੈ ਅਤੇ 31 ਅਕਤੂਬਰ, 2024 ("ਪੇਸ਼ਕਸ਼ ਦੀ ਮਿਆਦ") ਨੂੰ ਸਮਾਪਤ ਹੁੰਦੀ ਹੈ ਅਤੇ ਸਿਰਫ਼ ਨਵੇਂ TD ਕੈਸ਼ ਬੈਕ ਵੀਜ਼ਾ* ਕਾਰਡ ("ਖਾਤਾ") ਵਾਲੇ ਵਿਦਿਆਰਥੀ ਕਾਰਡਧਾਰਕਾਂ ਲਈ ਉਪਲਬਧ ਹੈ। ਖਾਤਾ 31 ਅਕਤੂਬਰ, 2024 ਤੱਕ ਖੋਲ੍ਹਿਆ ਜਾਣਾ ਚਾਹੀਦਾ ਹੈ। ਪੇਸ਼ਕਸ਼ ਵਿੱਚ ਦੋ ਭਾਗ ਹੁੰਦੇ ਹਨ ਜਿਨ੍ਹਾਂ ਲਈ ਵਿਦਿਆਰਥੀ ਵੱਖਰੇ ਤੌਰ 'ਤੇ ਯੋਗ ਹੋ ਸਕਦੇ ਹਨ: ਇੱਕ ਮੋਬਾਈਲ ਖਰੀਦ ਬੋਨਸ ਅਤੇ ਇੱਕ ਕੈਸ਼ ਬੈਕ ਬੋਨਸ।
1) ਮੋਬਾਈਲ ਖਰੀਦ ਬੋਨਸ: $10 ਕੈਸ਼ ਬੈਕ ਡਾਲਰ ਕਮਾਓ ਜਦੋਂ ਤੁਸੀਂ ਆਪਣਾ ਨਵਾਂ TD ਕੈਸ਼ ਬੈਕ ਵੀਜ਼ਾ* ਕਾਰਡ (ਆਫ਼ਰ ਦੀ ਮਿਆਦ ਦੇ ਦੌਰਾਨ ਖੋਲ੍ਹਿਆ ਗਿਆ) ਆਪਣੇ ਮੋਬਾਈਲ ਵਾਲੇਟ ਵਿੱਚ ਜੋੜਦੇ ਹੋ ਅਤੇ ਪਹਿਲੇ 5 ਮਹੀਨਿਆਂ ਦੇ ਅੰਦਰ ਇੱਕ ਮੋਬਾਈਲ ਖਰੀਦਦਾਰੀ ਕਰਦੇ ਹੋ। ਮੋਬਾਈਲ ਖਰੀਦ ਬੋਨਸ ਲਈ ਯੋਗ ਖਰੀਦਦਾਰੀ: ਪੇਸ਼ਕਸ਼ ਦੀ ਮਿਆਦ ਦੇ ਦੌਰਾਨ Apple Pay, Google Pay, ਜਾਂ Samsung Pay ਨੂੰ ਸਵੀਕਾਰ ਕਰਨ ਵਾਲੇ ਕਿਸੇ ਵੀ ਵਪਾਰੀ ਦੇ ਖਾਤੇ ਤੋਂ ਖਰੀਦਦਾਰੀ ਦਾ ਖਰਚਾ ਲਿਆ ਜਾਣਾ ਚਾਹੀਦਾ ਹੈ। ਭੁਗਤਾਨ ਦੀ ਕਿਸੇ ਹੋਰ ਵਿਧੀ ਦੀ ਵਰਤੋਂ ਕਰਕੇ ਕੀਤੀਆਂ ਖਰੀਦਦਾਰੀਆਂ ਯੋਗ ਨਹੀਂ ਹੋਣਗੀਆਂ।
2) ਕੈਸ਼ ਬੈਕ ਬੋਨਸ: ਹਰ ਸਟੇਟਮੈਂਟ ਚੱਕਰ ਲਈ $10 ਕੈਸ਼ ਬੈਕ ਡਾਲਰ ਕਮਾਓ ਜਦੋਂ ਤੁਸੀਂ ਪਹਿਲੇ 5 ਮਹੀਨਿਆਂ ਲਈ ਆਪਣੇ TD ਕੈਸ਼ ਬੈਕ ਵੀਜ਼ਾ* ਕਾਰਡ 'ਤੇ $200 ਜਾਂ ਇਸ ਤੋਂ ਵੱਧ ਖਰਚ ਕਰਦੇ ਹੋ, ਅਧਿਕਤਮ $50 ਕੈਸ਼ ਬੈਕ ਡਾਲਰ ਤੱਕ। ਕੁੱਲ ਕਮਾਇਆ ਬੋਨਸ ਇੱਕ ਵਾਰ ਦਾ ਭੁਗਤਾਨ ਹੋਵੇਗਾ।
ਇੱਕ ਸਟੇਟਮੈਂਟ ਚੱਕਰ ਦੌਰਾਨ ਕੀਤੀਆਂ ਗਈਆਂ ਪਰ ਉਸ ਸਟੇਟਮੈਂਟ ਚੱਕਰ ਦੇ ਅੰਤ ਤੋਂ ਬਾਅਦ ਪੋਸਟ ਕੀਤੀਆਂ ਗਈਆਂ ਖਰੀਦਦਾਰੀਆਂ ਨੂੰ ਉਸ ਮਹੀਨੇ ਲਈ ਯੋਗ ਖਰੀਦਾਂ ਵਿੱਚ ਨਹੀਂ ਗਿਣਿਆ ਜਾਵੇਗਾ ਅਤੇ ਅਗਲੇ ਸਟੇਟਮੈਂਟ ਚੱਕਰ ਲਈ ਯੋਗ ਖਰੀਦਾਂ ਵਿੱਚ ਗਿਣਿਆ ਜਾਵੇਗਾ। ਉਦਾਹਰਨ ਲਈ, ਜੇਕਰ ਤੁਹਾਡਾ ਮਹੀਨਾਵਾਰ ਸਟੇਟਮੈਂਟ ਚੱਕਰ ਸਤੰਬਰ 15 ਤੋਂ ਅਕਤੂਬਰ 14 ਤੱਕ ਹੈ, ਤਾਂ ਅਕਤੂਬਰ 14 (ਲੈਣ-ਦੇਣ ਦੀ ਮਿਤੀ) ਨੂੰ ਕੀਤੀ ਗਈ ਖਰੀਦ ਅਤੇ ਅਕਤੂਬਰ 15 (ਪੋਸਟ ਕਰਨ ਦੀ ਮਿਤੀ) ਨੂੰ ਪੋਸਟ ਕੀਤੀ ਗਈ ਰਕਮ ਨੂੰ ਉਸ ਮਹੀਨੇ ਲਈ ਯੋਗ ਖਰੀਦ ਲਈ ਨਹੀਂ ਗਿਣਿਆ ਜਾਵੇਗਾ ਅਤੇ ਅਗਲੇ ਮਹੀਨੇ ਦੇ ਸਟੇਟਮੈਂਟ ਚੱਕਰ ਵਿੱਚ ਖਰਚ ਲਈ ਗਿਣਿਆ ਜਾਵੇਗਾ। ਜੇਕਰ ਸਤੰਬਰ 15 ਤੋਂ ਅਕਤੂਬਰ 14 ਦੀ ਮਿਆਦ ਤੁਹਾਡਾ 6 ਮਹੀਨਾਵਾਰ ਸਟੇਟਮੈਂਟ ਚੱਕਰ ਸੀ, ਤਾਂ ਉਹ ਖਰੀਦ ਜੋ ਅਕਤੂਬਰ 14 ਨੂੰ ਕੀਤੀ ਗਈ ਸੀ ਅਤੇ ਅਕਤੂਬਰ 15 ਨੂੰ ਪੋਸਟ ਕੀਤੀ ਗਈ ਸੀ, ਉਸ ਨੂੰ ਇਸ ਪੇਸ਼ਕਸ਼ ਵਿੱਚ ਨਹੀਂ ਗਿਣਿਆ ਜਾਵੇਗਾ।
ਤੁਹਾਨੂੰ ਪੇਸ਼ਕਸ਼ ਦੀ ਮਿਆਦ ਦੇ ਦੌਰਾਨ ਅਤੇ ਤੁਹਾਡੇ ਖਾਤੇ 'ਤੇ ਕੈਸ਼ ਬੈਕ ਡਾਲਰ ਲਾਗੂ ਹੋਣ ਦੇ ਸਮੇਂ ਦੌਰਾਨ ਆਪਣਾ ਖਾਤਾ ਖੁੱਲ੍ਹਾ, ਕਿਰਿਆਸ਼ੀਲ ਅਤੇ ਚੰਗੀ ਸਥਿਤੀ ਵਿੱਚ ਰੱਖਣਾ ਹੋਵੇਗਾ। ਆਫਰ ਨੂੰ ਕਿਸੇ ਵੀ ਸਮੇਂ ਬਦਲਿਆ, ਵਾਪਸ ਲਿੱਤਾ (ਕਿਊਬੈਕ ਨੂੰ ਛੱਡ ਕੇ), ਜਾਂ ਵਧਾਇਆ ਜਾ ਸਕਦਾ ਹੈ ਅਤੇ ਇਸ ਨੂੰ ਕਿਸੇ ਹੋਰ ਆਫਰ ਦੇ ਨਾਲ ਜੋੜਿਆ ਨਹੀਂ ਜਾ ਸਕਦਾ ਜਦ ਤੱਕ ਕਿ ਇੰਝ ਦੱਸਿਆ ਨਾ ਗਿਆ ਹੋਵੇ। ਕਿਰਪਾ ਕਰਕੇ ਮੋਬਾਈਲ ਖਰੀਦ ਬੋਨਸ ਅਤੇ/ਜਾਂ ਕੈਸ਼ ਬੈਕ ਬੋਨਸ ਪੇਸ਼ਕਸ਼ਾਂ ਦੀਆਂ ਸ਼ਰਤਾਂ ਪੂਰੀਆਂ ਹੋਣ ਤੋਂ ਬਾਅਦ 8 ਹਫ਼ਤੇ ਬਾਅਦ ਕੈਸ਼ ਬੈਕ ਡਾਲਰਾਂ ਨੂੰ ਤੁਹਾਡੇ ਖਾਤੇ ਵਿੱਚ ਕ੍ਰੈਡਿਟ ਹੋਣ ਦਿਓ। ਇਹ ਪੇਸ਼ਕਸ਼ ਉਹਨਾਂ ਗਾਹਕਾਂ ਲਈ ਉਪਲਬਧ ਨਹੀਂ ਹੈ ਜਿਨ੍ਹਾਂ ਨੇ (1) ਪੇਸ਼ਕਸ਼ ਦੀ ਮਿਆਦ ਤੋਂ ਪਹਿਲਾਂ ਇੱਕ TD ਕੈਸ਼ ਬੈਕ ਵੀਜ਼ਾ* ਕਾਰਡ ਖਾਤਾ ਐਕਟੀਵੇਟ ਕੀਤਾ ਹੈ, (2) ਆਪਣੇ ਮੌਜੂਦਾ TD ਕ੍ਰੈਡਿਟ ਕਾਰਡ ਨੂੰ TD ਕੈਸ਼ ਬੈਕ ਵੀਜ਼ਾ* ਕਾਰਡ ਖਾਤੇ ਵਿੱਚ ਟ੍ਰਾਂਸਫਰ ਕਰਦੇ ਹਨ, ਜਾਂ (3) ਉਹ ਗਾਹਕ ਜਿਨ੍ਹਾਂ ਨੇ ਪਿਛਲੇ 12 ਮਹੀਨਿਆਂ ਵਿੱਚ ਕੋਈ ਵੀ TD ਕ੍ਰੈਡਿਟ ਕਾਰਡ ਬੰਦ ਕਰ ਦਿੱਤਾ ਹੈ।
ਅਸੀਂ ਕਿਸੇ ਇੱਕ ਵਿਅਕਤੀ ਦੁਆਰਾ ਖੋਲ੍ਹੇ ਗਏ ਖਾਤਿਆਂ ਦੀ ਸੰਖਿਆ ਅਤੇ ਕੈਸ਼ ਬੈਕ ਡਾਲਰਾਂ ਦੀ ਸੰਖਿਆ ਨੂੰ ਸੀਮਿਤ ਕਰਨ ਦਾ ਅਧਿਕਾਰ ਰਾਖਵਾਂ ਰੱਖਦੇ ਹਾਂ। ਤੁਹਾਡੇ ਖਾਤੇ ਨੂੰ ਬੰਦ ਕਰਨ ਜਾਂ ਕਿਸੇ ਹੋਰ TD ਕ੍ਰੈਡਿਟ ਕਾਰਡ ਵਿੱਚ ਟ੍ਰਾਂਸਫਰ ਕਰਨ ਦੇ ਨਤੀਜੇ ਵਜੋਂ ਕੋਈ ਵੀ ਕੈਸ਼ ਬੈਕ ਡਾਲਰ ਜ਼ਬਤ ਕੀਤਾ ਜਾ ਸਕਦਾ ਹੈ ਜੋ ਅਜੇ ਤੱਕ ਪ੍ਰਦਾਨ ਨਹੀਂ ਕੀਤਾ ਗਿਆ ਹੈ।
ਇਹ ਪੇਸ਼ਕਸ਼ ਸਿਰਫ਼ (1) ਫੁੱਲ-ਟਾਈਮ ਪੋਸਟ-ਸੈਕੰਡਰੀ ਵਿਦਿਆਰਥੀਆਂ ਲਈ ਉਪਲਬਧ ਹੈ ਜੋ ਕੈਨੇਡਾ ਜਾਂ ਹੋਰ ਕਿਤੇ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਕਾਲਜ ਵਿੱਚ ਦਾਖਲ ਹਨ, (2) ਜੋ ਕੈਨੇਡੀਅਨ ਨਿਵਾਸੀ ਹਨ, (3) ਜਿੰਨ੍ਹਾਂ ਕੋਲ ਮੌਜੂਦਾ TD ਕ੍ਰੈਡਿਟ ਕਾਰਡ ਖਾਤਾ ਨਹੀਂ ਹੈ ਅਤੇ (4) ਜਿਨ੍ਹਾਂ ਨੇ TD ਕੈਸ਼ ਬੈਕ ਵੀਜ਼ਾ* ਕਾਰਡ ਲਈ ਆਪਣੀ ਅਰਜ਼ੀ 'ਤੇ 'ਵਿਦਿਆਰਥੀ' ਨੂੰ ਆਪਣੇ ਕਿੱਤੇ ਵਜੋਂ ਸੂਚੀਬੱਧ ਕੀਤਾ ਹੈ।
ਸਲਾਨਾ ਵਿਆਜ ਦਰਾਂ ਬਾਰੇ ਵਧੇਰੇ ਵੇਰਵਿਆਂ ਲਈ ਆਪਣੀ ਡਿਸਕਲੋਜ਼ਰ ਸਟੇਟਮੈਂਟ ਅਤੇ ਕਾਰਡਹੋਲਡਰ ਸਮਝੌਤਾ ਦੇਖੋ, ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਅਸੀਂ ਵਿਆਜ ਕਿਵੇਂ ਲਗਾਉਂਦੇ ਹਾਂ ਅਤੇ ਖਰੀਦਦਾਰੀਆਂ 'ਤੇ ਭੁਗਤਾਨ ਕਿਵੇਂ ਲਾਗੂ ਕਰਦੇ ਹਾਂ।
ਸਿਰਫ ਕਿਊਬੈਕ
ਖਾਤੇ 'ਤੇ ਲੱਗਣ ਵਾਲੇ ਸਾਰੇ ਖਰਚਿਆਂ ਲਈ ਮੁੱਖ ਕਾਰਡਹੋਲਡਰ ਜ਼ਿੰਮੇਵਾਰ ਰਹਿੰਦਾ ਹੈ, ਜਿਸ ਵਿੱਚ ਵਾਧੂ ਕਾਰਡਹੋਲਡਰਾਂ ਵੱਲੋਂ ਕੀਤੇ ਗਏ ਖਰਚੇ ਵੀ ਸ਼ਾਮਲ ਹਨ। ਖਾਤੇ 'ਤੇ ਵੱਧ ਤੋਂ ਵੱਧ 3 ਵਾਧੂ ਕਾਰਡਹੋਲਡਰ।
(i) ਸਲਾਨਾ ਫ਼ੀਸ: ਇਹ ਕਾਰਡ ਦੀ ਤੁਹਾਡੀ ਪਹਿਲੀ ਵਰਤੋਂ ਤੋਂ ਬਾਅਦ ਪਹਿਲੀ ਸਟੇਟਮੈਂਟ 'ਤੇ ਲਗਾਈ ਜਾਂਦੀ ਹੈ, ਅਤੇ ਉਸ ਤੋਂ ਬਾਅਦ ਉਸੇ ਮਹੀਨੇ ਤੋਂ ਸਲਾਨਾ ਤੌਰ 'ਤੇ।
(ii) ਬਿਲਿੰਗ ਚੱਕਰ/ ਸਟੇਟਮੈਂਟ ਮਿਆਦ: ਇਹ ਮਹੀਨੇ ਦੇ ਕਿਸੇ ਵੀ ਕੈਲੰਡਰ ਦਿਨ ਨੂੰ ਸ਼ੁਰੂ ਹੋ ਸਕਦੀ ਹੈ ਅਤੇ ਇਸ ਦੀ ਮਿਆਦ ਵੱਖ-ਵੱਖ ਹੋ ਸਕਦੀ ਹੈ, ਹਾਲਾਂਕਿ ਇਹ ਲਗਭਗ ਇੱਕ ਮਹੀਨੇ ਲਈ ਚੱਲਦੀ ਹੈ।
(iii) ਛੋਟ ਦੀ ਮਿਆਦ: ਜੇਕਰ ਸਾਨੂੰ ਭੁਗਤਾਨ ਕਰਨ ਦੀ ਆਖਰੀ ਤਰੀਕ ਤੱਕ ਤੁਹਾਡੀ ਮੌਜੂਦਾ ਸਟੇਟਮੈਂਟ 'ਤੇ ਬਕਾਏ 'ਤੇ ਪੂਰਾ ਭੁਗਤਾਨ ਪ੍ਰਾਪਤ ਹੁੰਦਾ ਹੈ ਤਾਂ ਤੁਹਾਨੂੰ ਖਰੀਦਦਾਰੀਆਂ 'ਤੇ ਘੱਟੋ-ਘੱਟ 21 ਦਿਨਾਂ ਦੀ ਵਿਆਜ-ਮੁਕਤ ਛੋਟ ਦੀ ਮਿਆਦ ਤੋਂ ਲਾਭ ਮਿਲੇਗਾ। ਕੈਸ਼ ਐਡਵਾਂਸਾਂ 'ਤੇ ਕੋਈ ਵੀ ਵਿਆਜ-ਮੁਕਤ ਛੋਟ ਦੀ ਮਿਆਦ ਨਹੀਂ ਹੈ (ਜਿਸ ਵਿੱਚ ਸ਼ਾਮਲ ਹੈ ਬੈਲੇਂਸ ਟ੍ਰਾਂਸਫਰ, ਨਕਦ-ਸਮਰੂਪ ਟ੍ਰਾਂਜ਼ੈਕਸ਼ਨਾਂ ਅਤੇ TD Visa ਚੈੱਕ)।
(vi) ਘੱਟੋ-ਘੱਟ ਭੁਗਤਾਨ: ਤੁਹਾਡਾ ਘੱਟੋ-ਘੱਟ ਭੁਗਤਾਨ ਤੁਹਾਡੇ ਨਵੇਂ ਬਕਾਏ ਦੇ 5% ਤੋਂ ਵੱਧ ਜਾਂ $10 ਹੋਵੇਗਾ, ਜਮ੍ਹਾ ਅਤੀਤ ਦੀਆਂ ਸਾਰੀਆਂ ਦੇਣਯੋਗ ਰਕਮਾਂ ਜਾਂ ਤੁਹਾਡੀ ਕ੍ਰੈਡਿਟ ਲਿਮਿਟ ਤੋਂ ਵਧਣ ਵਾਲੀ ਕੋਈ ਵੀ ਰਕਮ। ਜੇਕਰ ਨਵਾਂ ਬੈਲੇਂਸ $10 ਤੋਂ ਘੱਟ ਹੈ, ਫਿਰ ਘੱਟੋ-ਘੱਟ ਭੁਗਤਾਨ ਨਵੇਂ ਬਕਾਏ ਦੇ ਬਰਾਬਰ ਹੈ।
(v) ਵਿਆਜ ਦੇ ਖਰਚਿਆਂ ਦੀ ਉਦਾਹਰਨ
30-ਦਿਨ ਦੇ ਬਿਲਿੰਗ ਚੱਕਰ ਲਈ ਵਿਆਜ ਦੇ ਖਰਚਿਆਂ ਦਾ ਉਦਾਹਰਨ |
||||
ਸਲਾਨਾ ਵਿਆਜ ਦਰ |
ਔਸਤ ਰੋਜ਼ਾਨਾ ਬਕਾਇਆ |
|||
$100 |
$200 |
$1,000 |
||
ਖਰੀਦਦਾਰੀਆਂ |
20.99% |
$1.73 |
$3.45 |
$17.25 |
ਨਕਦ ਐਡਵਾਂਸ |
20.99% |
$1.73 |
$3.45 |
$17.25 |
ਖਰੀਦਦਾਰੀਆਂ - ਡਿਫ਼ੌਲਟ ਦਰ |
25.99% |
$2.14 |
$4.27 |
$21.36 |
ਨਕਦ ਐਡਵਾਂਸਾਂ - ਡਿਫੌਲਟ ਦਰ |
27.99% |
$2.30 |
$4.60 |
$23.01 |
^ ਕੈਸ਼ ਬੈਕ ਡਾਲਰ ਕਮਾਉਣ ਅਤੇ ਰਿਡੀਮ ਕਰਨ ਲਈ ਖਾਤਾ ਖੁੱਲ੍ਹਾ ਅਤੇ ਚੰਗੀ ਹਾਲਤ ਵਿੱਚ ਹੋਣਾ ਚਾਹੀਦਾ ਹੈ। ਬੇਨਤੀ 'ਤੇ ਕਿਸੇ ਵੀ ਸਮੇਂ ਕੈਸ਼ ਬੈਕ ਡਾਲਰਾਂ ਦੀ ਰੀਡੈਂਪਸ਼ਨ ਦੀ ਘੱਟੋ-ਘੱਟ $25 ਰਕਮ ਲਈ ਹੋਣਾ ਚਾਹੀਦਾ ਹੈ। ਜਿੱਥੇ ਸਾਲਾਨਾ ਆਧਾਰ 'ਤੇ ਕੈਸ਼ ਬੈਕ ਡਾਲਰ ਰੀਡੀਮ ਕੀਤੇ ਜਾਂਦੇ ਹਨ, ਸਾਲਾਨਾ ਕਮਾਈ ਦੀ ਮਿਆਦ ਉਸ ਸਮੇਂ ਤੋਂ ਸ਼ੁਰੂ ਹੋਵੇਗੀ ਜਦੋਂ ਕਾਰਡ ਦੀ ਵਰਤੋਂ ਖਰੀਦਦਾਰੀ ਕਰਨ ਲਈ ਕੀਤੀ ਜਾਂਦੀ ਹੈ, ਅਗਲੇ ਸਾਲ ਦੇ ਖਾਤੇ ਦੇ ਜਨਵਰੀ ਬਿਲਿੰਗ ਚੱਕਰ ਤੱਕ, ਜਿਸ ਸਮੇਂ ਤੋਂ ਬਾਅਦ ਸਾਲਾਨਾ ਕਮਾਈ ਦੀ ਮਿਆਦ ਖਾਤੇ ਦੇ ਜਨਵਰੀ ਬਿਲਿੰਗ ਚੱਕਰ ਤੋਂ ਅਗਲੇ ਸਾਲ ਦੇ ਜਨਵਰੀ ਬਿਲਿੰਗ ਚੱਕਰ ਤੱਕ ਹਰ ਸਾਲ ਜਾਰੀ ਰਹੇਗੀ। ਕੈਸ਼ ਬੈਕ ਡਾਲਰ ਉਦੋਂ ਤੱਕ ਇਕੱਠੇ ਹੁੰਦੇ ਰਹਿਣਗੇ ਜਦੋਂ ਤੱਕ ਰੀਡੈਮਪਸ਼ਨ ਨਿਰਦੇਸ਼ ਪ੍ਰਦਾਨ ਨਹੀਂ ਕੀਤੇ ਜਾਂਦੇ। ਕੈਸ਼ ਬੈਕ ਡਾਲਰਾਂ ਦੀ ਕੋਈ ਵੱਧ ਤੋਂ ਵੱਧ ਸਾਲਾਨਾ ਰਕਮ ਨਹੀਂ ਹੈ ਜੋ ਕਮਾਏ ਜਾ ਸਕਦੇ ਹਨ। ਕੈਸ਼ ਬੈਕ ਡਾਲਰਾਂ ਨੂੰ ਕਿਵੇਂ ਰਿਡੀਮ ਕਰਨਾ ਹੈ, ਇਸ ਬਾਰੇ ਪੂਰੇ ਵੇਰਵਿਆਂ ਲਈ, ਕਿਰਪਾ ਕਰਕੇ TD ਕੈਸ਼ ਬੈਕ ਵੀਜ਼ਾ ਕਾਰਡਧਾਰਕ ਸਮਝੌਤੇ ਦਾ "TD ਕੈਸ਼ ਬੈਕ ਪ੍ਰੋਗਰਾਮ ਨਿਯਮ ਅਤੇ ਸ਼ਰਤਾਂ" ਭਾਗ ਦੇਖੋ ਜੋ www.tdcanadatrust.com/products-services/banking/credit-cards/agreements.jsp. 'ਤੇ ਉਪਲਬਧ ਹੈ।
6 TD ਡਾਇਰੈਕਟ ਇਨਵੈਸਟਿੰਗ ਪੇਸ਼ਕਸ਼ ਦੇ ਨਿਯਮ ਅਤੇ ਸ਼ਰਤਾਂ: ਯੋਗ ਵਿਦਿਆਰਥੀ ਪਹਿਲੇ ਸਾਲ ਵਿੱਚ $200 ਤੱਕ ਮੁੱਲ ਕਮਾ ਸਕਦੇ ਹਨ ਜਦੋਂ ਬਾਅਦ ਵਿੱਚ ਚੱਲ ਰਹੇ ਲਾਭਾਂ ਦੇ ਨਾਲ ਇੱਕ ਨਵਾਂ TD ਡਾਇਰੈਕਟ ਇਨਵੈਸਟਿੰਗ ਖਾਤਾ ਖੋਲ੍ਹਦੇ ਹਨ। ਸ਼ੁਰੂਆਤੀ ਪਹਿਲੇ 10 ਵਪਾਰਾਂ ($9.99 ਪ੍ਰਤੀ ਵਪਾਰ) ਨੂੰ ਕਵਰ ਕਰਨ ਵਾਲੀ ਇੱਕ ਵਪਾਰਕ ਛੋਟ ਪ੍ਰਾਪਤ ਕਰੋ, ਬਾਅਦਲੀ ਵਪਾਰਕ ਫੀਸਾਂ 'ਤੇ ਇੱਕ 50% ਛੋਟ ਅਤੇ ਰੱਖ-ਰਖਾਅ ਫੀਸਾਂ 'ਤੇ ਛੋਟ ਦੇ ਨਾਲ ($25 ਪ੍ਰਤੀ ਤਿਮਾਹੀ)। ਪੇਸ਼ਕਸ਼ ਕਿਸੇ ਵੀ ਯੋਗ ਨਵੇਂ TD ਡਾਇਰੈਕਟ ਇਨਵੈਸਟਿੰਗ ਕਲਾਇੰਟ 'ਤੇ ਲਾਗੂ ਹੁੰਦੀ ਹੈ ਜੋ 7 ਮਈ, 2024 ਨੂੰ ਆਪਣੇ ਸੂਬੇ ਜਾਂ ਖੇਤਰ ਵਿੱਚ ਬਾਲਗ ਉਮਰ ਦਾ ਕੈਨੇਡੀਅਨ ਨਿਵਾਸੀ ਹੈ। ਇਹ ਪੇਸ਼ਕਸ਼ ਉਹਨਾਂ ਸਾਰੇ ਯੋਗ ਵਿਦਿਆਰਥੀਆਂ ਲਈ ਉਪਲਬਧ ਹੈ ਜੋ ਅਰਜ਼ੀ ਦੇ ਸਮੇਂ 25 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਹਨ। ਇਹ ਪੇਸ਼ਕਸ਼ 7 ਮਈ, 2024 ਨੂੰ ਸ਼ੁਰੂ ਹੁੰਦੀ ਹੈ ਅਤੇ 31 ਅਕਤੂਬਰ, 2024 ਨੂੰ ਸਮਾਪਤ ਹੁੰਦੀ ਹੈ। ਕਿਰਪਾ ਕਰਕੇ ਯੋਗਤਾ ਲਈ ਹੇਠਾਂ ਦਿੱਤੇ ਪੂਰੇ ਨਿਯਮ ਅਤੇ ਸ਼ਰਤਾਂ ਦੇਖੋ।
ਵਪਾਰ ਅਤੇ ਰੱਖ-ਰਖਾਅ ਫੀਸ ਇਨਾਮ ਦੇ ਵੇਰਵੇ: ਵਪਾਰ ਅਤੇ ਤਿਮਾਹੀ ਰੱਖ-ਰਖਾਅ ਫੀਸ ਦੇ ਇਨਾਮਾਂ ਲਈ ਯੋਗ ਹੋਣ ਲਈ, ਇੱਕ ਗਾਹਕ ਨੂੰ ਲਾਜ਼ਮੀ ਤੌਰ 'ਤੇ:
1. ਨਵਾਂ TD ਡਾਇਰੈਕਟ ਇਨਵੈਸਟਿੰਗ ਖਾਤਾ ("ਨਵਾਂ ਖਾਤਾ") ਖੋਲ੍ਹਣ ਵੇਲੇ ਇੱਕ ਨਵਾਂ ਜਾਂ ਮੌਜੂਦਾ TD ਵਿਦਿਆਰਥੀ ਚੈਕਿੰਗ ਖਾਤਾ ਧਾਰਕ ਬਣੋ। ਇਹ ਪੇਸ਼ਕਸ਼ ਉਹਨਾਂ ਸਾਰੇ ਗਾਹਕਾਂ ਲਈ ਉਪਲਬਧ ਹੈ ਜੋ ਅਰਜ਼ੀ ਦੇ ਸਮੇਂ 25 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਹਨ।
2. 31 ਅਕਤੂਬਰ, 2024 ਤਾਈਂ ਇੱਕ ਨਵਾਂ ਖਾਤਾ ਖੋਲ੍ਹੋ। ਹੋ ਸਕਦਾ ਹੈ ਕਿ ਨਵਾਂ ਖਾਤਾ TD Easy Trade™ ਖਾਤਾ ਨਾ ਹੋਵੇ। ਖੋਲ੍ਹਿਆ ਗਿਆ ਖਾਤਾ ਇੱਕ ਸਿੰਗਲ ਖਾਤਾ ਧਾਰਕ ਹੋਣਾ ਚਾਹੀਦਾ ਹੈ: ਨਕਦ, ਟੈਕਸ ਮੁਕਤ ਬੱਚਤ ਖਾਤਾ (TFSA), ਮਾਰਜਿਨ, ਜਾਂ ਰਿਟਾਇਰਮੈਂਟ ਬਚਤ ਖਾਤਾ (RSP) ਖਾਤਾ1। ਤਾਲਾਬੰਦ ਪੰਜੀਕ੍ਰਿਤ, ਗੈਰ-ਨਿੱਜੀ, ਸਾਂਝੇ, RESPs, RIFs ਅਤੇ RDSP ਖਾਤੇ ਇਸ ਆਫਰ ਲਈ ਯੋਗਤਾ ਪੂਰੀ ਨਹੀਂ ਕਰਦੇ।
3. ਪੂਰੇ ਮੁੱਲ ਦੀ ਛੋਟ ਪ੍ਰਾਪਤ ਕਰਨ ਲਈ ਨਵਾਂ ਖਾਤਾ ਖੋਲ੍ਹਣ ਦੀ ਮਿਤੀ ਤੋਂ ਸ਼ੁਰੂ ਹੋਣ ਵਾਲੀ 12 ਮਹੀਨੇ ਦੀ ਮਿਆਦ ਦੇ ਦੌਰਾਨ ਨਵੇਂ ਖਾਤੇ ਵਿੱਚ ਪਹਿਲੇ 10 ਕਮਿਸ਼ਨਯੋਗ ਵਪਾਰ ਕਰੋ। ਛੋਟਾਂ ਸਿਰਫ਼ ਇਸ ਮਿਆਦ ਦੇ ਦੌਰਾਨ ਇਲੈਕਟ੍ਰਾਨਿਕ ਤੌਰ 'ਤੇ ਰੱਖੇ ਗਏ ਸਵੈ-ਸੇਵਾ ਵਪਾਰਾਂ 'ਤੇ ਲਾਗੂ ਹੁੰਦੀਆਂ ਹਨ। ਕਿਸੇ ਨਿਵੇਸ਼ ਪ੍ਰਤੀਨਿਧੀ ਦੀ ਸਹਾਇਤਾ ਨਾਲ ਫ਼ੋਨ 'ਤੇ ਕੀਤੇ ਗਏ ਵਪਾਰ ਸ਼ਾਮਲ ਨਹੀਂ ਕੀਤੇ ਗਏ ਹਨ। 10 ਤੱਕ ਕਮਿਸ਼ਨ ਛੋਟਾਂ ਕੈਨੇਡੀਅਨ ਅਤੇ ਯੂ.ਐੱਸ. ਇਕੁਇਟੀ, ETF, ਅਤੇ/ਜਾਂ ਵਿਕਲਪ ਵਪਾਰਾਂ 'ਤੇ ਲਾਗੂ ਕੀਤੀਆਂ ਜਾਣਗੀਆਂ ਜਿਨ੍ਹਾਂ 'ਤੇ ਕਮਿਸ਼ਨ ਚਾਰਜ ਹੁੰਦਾ ਹੈ। ਵਿਕਲਪਾਂ ਦੇ ਵਪਾਰ ਲਈ, ਫਲੈਟ ਕਮਿਸ਼ਨ ਵਪਾਰ ਫੀਸ ਵਿੱਚ ਛੋਟ ਦਿੱਤੀ ਜਾਵੇਗੀ, ਪਰ ਪ੍ਰਤੀ ਇਕਰਾਰਨਾਮਾ ਕਮਿਸ਼ਨ ਫੀਸ ਅਜੇ ਵੀ ਲਾਗੂ ਹੋਵੇਗੀ। ਸਥਿਰ ਆਮਦਨ, ਮਿਉਚੁਅਲ ਫੰਡ, ਉਹਨਾਂ ਬਾਜ਼ਾਰਾਂ 'ਤੇ ਕੀਤੇ ਗਏ ਵਪਾਰ ਜੋ ਅਮਰੀਕਾ ਜਾਂ ਕੈਨੇਡਾ ਵਿੱਚ ਨਹੀਂ ਹਨ, ਅਤੇ ਨਵੇਂ ਮੁੱਦਿਆਂ ਨੂੰ ਇਸ ਪ੍ਰਚਾਰ ਪੇਸ਼ਕਸ਼ ਤੋਂ ਬਾਹਰ ਰੱਖਿਆ ਗਿਆ ਹੈ।
4. ਪਹਿਲੇ 10 ਕਮਿਸ਼ਨ ਟਰੇਡਾਂ ਦੀ ਵਰਤੋਂ ਕੀਤੇ ਜਾਣ ਤੋਂ ਬਾਅਦ ਜਾਂ TD ਡਾਇਰੈਕਟ ਇਨਵੈਸਟਿੰਗ ਖਾਤਾ ਖੋਲ੍ਹਣ ਤੋਂ 12 ਮਹੀਨਿਆਂ ਬਾਅਦ, ਅਗਲੀਆਂ ਕਮਿਸ਼ਨ ਵਪਾਰ ਫੀਸਾਂ 'ਤੇ ਇੱਕ 50% ਦੀ ਛੋਟ ਦਿੱਤੀ ਜਾਵੇਗੀ। ਛੋਟਾਂ ਸਿਰਫ਼ ਇਲੈਕਟ੍ਰਾਨਿਕ ਤਰੀਕੇ ਨਾਲ ਪੂਰੇ ਕੀਤੇ ਗਏ ਸਵੈ-ਸੇਵਾ ਵਪਾਰਾਂ 'ਤੇ ਲਾਗੂ ਹੁੰਦੀਆਂ ਹਨ। ਜਦੋਂ ਤੱਕ ਗਾਹਕ ਯੋਗ ਹੈ ਉਦੋਂ ਤੱਕ ਛੋਟ ਲਾਗੂ ਰਹੇਗੀ।
5. ਜੇਕਰ ਖਾਤੇ ਤੋਂ ਮੇਨਟੇਨੈਂਸ ਫੀਸ ਲਈ ਜਾਂਦੀ ਹੈ, ਤਾਂ ਉਹਨਾਂ ਨੂੰ ਤਿਮਾਹੀ ਕੈਲੰਡਰ ਦੇ ਆਧਾਰ 'ਤੇ ਖਾਤੇ ਵਿੱਚ ਛੋਟ ਦਿੱਤੀ ਜਾਵੇਗੀ।
6. TD ਡਾਇਰੈਕਟ ਇਨਵੈਸਟਿੰਗ ਖਾਤੇ 'ਤੇ ਸਾਰੀਆਂ ਛੋਟਾਂ ਲਈ ਯੋਗ ਬਣਨਾ ਜਾਰੀ ਰੱਖਣ ਲਈ ਕਲਾਇੰਟ ਕੋਲ ਚੰਗੀ ਸਥਿਤੀ ਵਿੱਚ TD ਵਿਦਿਆਰਥੀ ਚੈਕਿੰਗ ਖਾਤਾ ਹੋਣਾ ਚਾਹੀਦਾ ਹੈ ਅਤੇ ਉਸ ਦੀ ਉਮਰ 25 ਸਾਲ ਜਾਂ ਇਸ ਤੋਂ ਘੱਟ ਹੋਣੀ ਚਾਹੀਦੀ ਹੈ।
7. ਜੇਕਰ ਗਾਹਕ ਖਾਤਾ ਖੋਲ੍ਹਣ ਦੇ ਪਹਿਲੇ 12 ਮਹੀਨਿਆਂ ਦੌਰਾਨ 26 ਸਾਲ ਦੀ ਉਮਰ ਦਾ ਹੋ ਜਾਂਦਾ ਹੈ, ਤਾਂ ਛੋਟ ਦੀਆਂ ਤਰੱਕੀਆਂ ਪਹਿਲੇ 12 ਮਹੀਨੇ ਦੀ ਮਿਆਦ ਦੇ ਅੰਤ ਤੱਕ ਕਿਰਿਆਸ਼ੀਲ ਰਹਿਣਗੀਆਂ।
8. ਜੇਕਰ ਖਾਤਾ ਖੁੱਲ੍ਹਣ ਤੋਂ 12 ਮਹੀਨਿਆਂ ਬਾਅਦ ਗਾਹਕ 26 ਸਾਲ ਦੀ ਉਮਰ ਦਾ ਹੋ ਜਾਂਦਾ ਹੈ, ਤਾਂ ਸਾਰੇ ਪ੍ਰੋਮੋ ਅਤੇ ਛੋਟਾਂ ਹੁਣ ਖਾਤੇ 'ਤੇ ਲਾਗੂ ਨਹੀਂ ਕੀਤੀਆਂ ਜਾਣਗੀਆਂ।
9. ਸਾਰੀਆਂ ਯੋਗ ਛੋਟਾਂ ਪ੍ਰਾਪਤ ਕਰਨ ਲਈ ਇੱਕ TD ਵਿਦਿਆਰਥੀ ਚੈਕਿੰਗ ਖਾਤੇ ਨੂੰ ਚੰਗੀ ਸਥਿਤੀ ਵਿੱਚ ਰੱਖੋ।
ਜਿਨ੍ਹਾਂ ਗਾਹਕਾਂ ਨੂੰ ਰਜਿਸਟਰ ਕਰਨ ਜਾਂ ਇਸ ਆਫਰ ਲਈ ਅਰਜ਼ੀ ਦੇਣ ਲਈ ਸਹਾਇਤਾ ਦੀ ਲੋੜ ਹੈ, ਉਨ੍ਹਾਂ ਨੂੰ 1-800-465-5463 'ਤੇ ਕਿਸੇ ਨਿਵੇਸ਼ ਪ੍ਰਤੀਨਿਧੀ ਨਾਲ ਸੰਪਰਕ ਕਰਨਾ ਚਾਹੀਦਾ ਹੈ ਜਾਂ ਉਨ੍ਹਾਂ ਦੀ TD ਕੈਨੇਡਾ ਟਰੱਸਟ ਬ੍ਰਾਂਚ 'ਤੇ ਸਹਾਇਤਾ ਦੀ ਮੰਗ ਕਰਨੀ ਚਾਹੀਦੀ ਹੈ।
ਹੋਰ ਨਿਯਮ ਅਤੇ ਸ਼ਰਤਾਂ:
- ਕਮਿਸ਼ਨ ਛੋਟਾਂ, ਅਤੇ ਛੋਟ ਵਾਲੀਆਂ ਵਪਾਰਕ ਫੀਸਾਂ ਪ੍ਰਾਪਤ ਕਰਨ ਲਈ, ਇੱਕ ਭਾਗੀਦਾਰ ਨੂੰ ਆਪਣੇ ਨਵੇਂ ਖਾਤੇ ਨੂੰ TD ਡਾਇਰੈਕਟ ਇਨਵੈਸਟਿੰਗ ਦੇ ਨਾਲ ਚੰਗੀ ਸਥਿਤੀ ਵਿੱਚ ਰੱਖਣਾ ਚਾਹੀਦਾ ਹੈ। ਚੰਗੀ ਸਥਿਤੀ ਲਈ ਇਹ ਜ਼ਰੂਰੀ ਹੈ ਕਿ ਨਵਾਂ ਖਾਤਾ ਡੈਬਿਟ ਸਥਿਤੀ ਜਾਂ ਮਾਰਜਿਨ ਕਾਲ ਵਿੱਚ ਨਹੀਂ ਜਾਣਾ ਚਾਹੀਦਾ। ਮਾਰਜਿਨ ਖਾਤਿਆਂ 'ਤੇ ਡੈਬਿਟ ਸਥਿਤੀਆਂ ਸਵੀਕਾਰਯੋਗ ਹਨ। ਵਿਦਿਆਰਥੀ ਬੰਡਲ ਯੋਗਤਾ ਦੀ ਪੁਸ਼ਟੀ ਕਰਨ ਲਈ TD ਡਾਇਰੈਕਟ ਇਨਵੈਸਟਿੰਗ ਖਾਤੇ ਨੂੰ ਟੋਰਾਂਟੋ-ਡੋਮੀਨੀਅਨ ਬੈਂਕ (TD ਕੈਨੇਡਾ ਟਰੱਸਟ) ਦੇ ਰਿਟੇਲ ਬੈਂਕਿੰਗ ਡਿਵੀਜ਼ਨ ਦੇ ਅੰਦਰ ਪ੍ਰੋਫਾਈਲ ਨਾਲ ਲਿੰਕ ਕੀਤਾ ਜਾਣਾ ਚਾਹੀਦਾ ਹੈ। ਲਿੰਕ ਕਰਨ ਦਾ ਵਿਕਲਪ TD ਡਾਇਰੈਕਟ ਇਨਵੈਸਟਿੰਗ ਨਾਲ ਸੰਪਰਕ ਕਰਕੇ ਕਿਸੇ ਵੀ ਸਮੇਂ ਬਦਲਿਆ ਜਾ ਸਕਦਾ ਹੈ।
- TD ਬੈਂਕ ਸਮੂਹ ਦੇ ਕਰਮਚਾਰੀ ਇਸ ਪੇਸ਼ਕਸ਼ ਲਈ ਯੋਗ ਨਹੀਂ ਹਨ।
- ਪੇਸ਼ਕਸ਼, ਰਿਬੇਟਾਂ ਅਤੇ ਛੋਟਾਂ ਨੂੰ ਬਿਨਾਂ ਨੋਟਿਸ ਦੇ ਕਿਸੇ ਵੀ ਸਮੇਂ ਬਦਲਿਆ, ਵਧਾਇਆ ਜਾਂ ਵਾਪਸ ਲਿਆ ਜਾ ਸਕਦਾ ਹੈ।
- ਇਸ ਪੇਸ਼ਕਸ਼ ਨੂੰ ਕਿਸੇ ਹੋਰ TD ਡਾਇਰੈਕਟ ਇਨਵੈਸਟਿੰਗ ਪੇਸ਼ਕਸ਼ ਦੇ ਨਾਲ ਜੋੜ ਕੇ ਨਹੀਂ ਵਰਤਿਆ ਜਾ ਸਕਦਾ।
- ਇਹ ਪੇਸ਼ਕਸ਼ ਦੂਜੇ ਗਾਹਕਾਂ ਨੂੰ ਜਾਂ, ਜੇਕਰ ਗਾਹਕ ਕਿਸੇ ਮੌਜੂਦਾ ਪਰਿਵਾਰ ਨਾਲ ਜੁੜਦਾ ਹੈ, ਤਾਂ ਪਰਿਵਾਰ ਨਾਲ ਸਬੰਧਤ ਕਿਸੇ ਵੀ ਪਹਿਲਾਂ ਤੋਂ ਮੌਜੂਦ ਖਾਤੇ ਵਿੱਚ ਤਬਦੀਲ ਨਹੀਂ ਕੀਤਾ ਜਾ ਸਕਦਾ ਹੈ।
- ਕਮਿਸ਼ਨ ਛੋਟ ਨਾਲ ਜੁੜੇ ਟੈਕਸ ਪ੍ਰਭਾਵ ਹੋ ਸਕਦੇ ਹਨ। ਵਧੇਰੇ ਜਾਣਕਾਰੀ ਲਈ ਗਾਹਕਾਂ ਨੂੰ ਆਪਣੇ ਨਿੱਜੀ ਟੈਕਸ ਸਲਾਹਕਾਰ ਨਾਲ ਸਲਾਹ-ਮਸ਼ਵਰਾ ਕਰਨਾ ਚਾਹੀਦਾ ਹੈ। ਰਜਿਸਟਰਡ ਯੋਜਨਾਵਾਂ ਲਈ, ਕਮਿਸ਼ਨ ਦੀ ਛੋਟ ਯੋਜਨਾ ਨੂੰ ਸਿੱਧੇ ਤੌਰ 'ਤੇ ਅਦਾ ਕੀਤੀ ਜਾਂਦੀ ਹੈ ਅਤੇ ਇਸ ਨੂੰ ਯੋਗਦਾਨ ਨਹੀਂ ਮੰਨਿਆ ਜਾਂਦਾ ਹੈ।
- 10 ਤੱਕ ਵਪਾਰਕ ਕਮਿਸ਼ਨਾਂ ਨੂੰ ਪੂਰੇ ਮੁੱਲ 'ਤੇ ਛੋਟ ਦਿੱਤੀ ਜਾਵੇਗੀ ਅਤੇ ਬਾਅਦ ਦੇ ਵਪਾਰਾਂ ਨੂੰ 50% ਦੀ ਛੋਟ 'ਤੇ ਛੋਟ ਦਿੱਤੀ ਜਾਵੇਗੀ। ਕਿਰਪਾ ਕਰਕੇ ਸਾਡੀ ਵੈਬਸਾਈਟ 'ਤੇ ਉਪਲਬਧ ਸਾਡੀਆਂ ਫੀਸਾਂ ਅਤੇ ਕੀਮਤ ਜਾਣਕਾਰੀ ਦੀ ਸਮੀਖਿਆ ਕਰੋ।
- ਜੇਕਰ ਵਪਾਰ CAD ਵਿੱਚ ਕੀਤੇ ਜਾਂਦੇ ਹਨ, ਤਾਂ ਕਮਿਸ਼ਨ ਨੂੰ ਅਧਿਕਤਮ $9.99/ਵਪਾਰ CAD ਤੱਕ ਛੋਟ ਦਿੱਤੀ ਜਾਵੇਗੀ। USD ਵਿੱਚ ਰੱਖੇ ਗਏ ਵਪਾਰਕ ਕਮਿਸ਼ਨਾਂ ਨੂੰ USD ਵਿੱਚ ਵੱਧ ਤੋਂ ਵੱਧ $9.99/ਵਪਾਰ USD ਤੱਕ ਛੋਟ ਦਿੱਤੀ ਜਾਵੇਗੀ।
- ਕਮਿਸ਼ਨ ਫੀਸਾਂ ਨੂੰ ਉਹਨਾਂ ਨਵੇਂ ਖਾਤਿਆਂ ਵਿੱਚ ਛੋਟ ਦਿੱਤੀ ਜਾਵੇਗੀ ਜਿੰਨ੍ਹਾਂ ਤੋਂ ਖਾਤਾ ਖੋਲ੍ਹੇ ਜਾਣ ਦੀ ਮਿਤੀ ਤੋਂ ਪਹਿਲਾਂ ਅੰਦਰ ਪਹਿਲਾਂ ਬਾਹਰ ਦੇ ਆਧਾਰ 'ਤੇ ਕਮਿਸ਼ਨ ਵਸੂਲੀ ਗਈ ਹੈ।
- ਟ੍ਰੇਡਿੰਗ ਫੀਸ ਛੋਟਾਂ ਦੀਆਂ ਸ਼ਰਤਾਂ: TD ਡਾਇਰੈਕਟ ਇਨਵੈਸਟਿੰਗ 31 ਅਗਸਤ, 2024 ਨੂੰ ਤੁਹਾਡੇ ਖਾਤੇ ਵਿੱਚ ਯੋਗ ਵਪਾਰਾਂ ਦੀ ਇੱਕ ਵੱਡੀ ਛੋਟ ਨੂੰ ਲਾਗੂ ਕਰੇਗੀ ਅਤੇ ਫਿਰ ਪਿਛਲੇ ਮਹੀਨੇ ਵਿੱਚ ਲਗਾਏ ਗਏ ਕਮਿਸ਼ਨ ਯੋਗ ਵਪਾਰਾਂ ਲਈ ਮਹੀਨੇ ਦੇ ਹਰ ਆਖਰੀ ਕਾਰੋਬਾਰੀ ਦਿਨ (30 ਸਤੰਬਰ, 2024 ਤੋਂ ਸ਼ੁਰੂ ਹੁੰਦੇ ਹੋਏ) ਤਾਈਂ ਤੁਹਾਡੇ ਨਵੇਂ ਖਾਤੇ ਵਿੱਚ ਯੋਗ ਕਮਿਸ਼ਨਯੋਗ ਵਪਾਰਾਂ ਦੀ ਛੋਟ ਦਏਗੀ। ਜੇਕਰ ਮਹੀਨੇ ਦੇ ਆਖਰੀ ਦਿਨ ਛੁੱਟੀ ਹੁੰਦੀ ਹੈ, ਤਾਂ ਕਮਿਸ਼ਨ ਦੀਆਂ ਛੋਟਾਂ ਅਗਲੇ 2 ਕਾਰੋਬਾਰੀ ਦਿਨਾਂ ਵਿੱਚ ਲਾਗੂ ਕੀਤੀਆਂ ਜਾਣਗੀਆਂ।
- ਮੇਨਟੇਨੈਂਸ ਫੀਸ ਦੀ ਛੋਟ ਦੀਆਂ ਸ਼ਰਤਾਂ: ਜੇਕਰ ਖਾਤੇ ਵਿੱਚ ਤਿਮਾਹੀ ਰੱਖ-ਰਖਾਅ ਫੀਸ ਲਈ ਜਾਂਦੀ ਹੈ, ਤਾਂ ਇਸਨੂੰ ਤਿਮਾਹੀ ਕੈਲੰਡਰ ਦੇ ਆਧਾਰ 'ਤੇ ਖਾਤੇ ਵਿੱਚ ਵਾਪਸ ਕਰ ਦਿੱਤਾ ਜਾਵੇਗਾ।
7 TD ਗਲੋਬਲ ਟ੍ਰਾਂਸਫਰ ਪੇਸ਼ਕਸ਼ ਦੇ ਨਿਯਮ ਅਤੇ ਸ਼ਰਤਾਂ: 12 ਮਹੀਨਿਆਂ ਤੱਕ ਲਈ ਅਸੀਮਿਤ TD ਗਲੋਬਲ ਟ੍ਰਾਂਸਫਰ ਟ੍ਰਾਂਸਫਰ ਫ਼ੀਸ ਛੋਟ ਦੀ ਪੇਸ਼ਕਸ਼ ਉਹਨਾਂ ਵਿਅਕਤੀਆਂ ਲਈ ਉਪਲਬਧ ਹੈ ਜੋ ਅੰਤਰਰਾਸ਼ਟਰੀ ਵਿਦਿਆਰਥੀ ਬੈਂਕਿੰਗ ਪੈਕੇਜ ਲਈ ਯੋਗ ਹੁੰਦੇ ਹਨ ਅਤੇ ਇੱਕ ਨਵਾਂ ਖਾਤਾ ਖੋਲ੍ਹਦੇ ਹਨ। ਨਵੇਂ ਚੈਕਿੰਗ ਖਾਤੇ ਦੀ ਮਹੀਨਾਵਾਰ ਖਾਤਾ ਫੀਸ ਛੋਟ ਕੀਤੇ ਜਾਣ ਦੀ ਮਿਆਦ ਦੇ ਦੌਰਾਨ (12 ਤੱਕ ਮਹੀਨਿਆਂ ਲਈ), TD ਗਲੋਬਲ ਟ੍ਰਾਂਸਫਰ ਦੀ ਟ੍ਰਾਂਸਫਰ ਫੀਸ ਦੀ ਇੱਕ ਛੋਟ ਹਰੇਕ ਯੋਗ TD ਗਲੋਬਲ ਟ੍ਰਾਂਸਫਰ ਟ੍ਰਾਂਜ਼ੈਕਸ਼ਨ ਦੀ ਪ੍ਰਭਾਵੀ ਤਰੀਕ ਦੇ 45 ਦਿਨਾਂ ਦੇ ਅੰਦਰ ਨਵੇਂ ਖਾਤੇ ਵਿੱਚ ਕ੍ਰੈਡਿਟ ਕੀਤੀ ਜਾਵੇਗੀ, ਬਸ਼ਰਤੇ ਕਿ ਨਵਾਂ ਚੈਕਿੰਗ ਖਾਤਾ ਹਾਲੇ ਵੀ ਖੁੱਲ੍ਹਾ ਅਤੇ ਚੰਗੀ ਹਾਲਤ ਵਿੱਚ ਹੋਵੇ। ਛੋਟਾਂ ਸਿਰਫ਼ ਨਿਮਨਲਿਖਤ ਟ੍ਰਾਂਸਫਰ ਵਿਧੀਆਂ ਦੀ ਵਰਤੋਂ ਕਰਦੇ ਹੋਏ, ਨਵੇਂ ਖਾਤੇ ਤੋਂ ਪੂਰੇ ਕੀਤੇ ਟ੍ਰਾਂਸਫਰਾਂ ਲਈ ਯੋਗ ਹਨ:
(i) Western Union® ਮਨੀ ਟ੍ਰਾਂਸਫਰSM
(ii) Visa Direct
(iii) TD ਗਲੋਬਲ ਬੈਂਕ ਟ੍ਰਾਂਸਫਰ
TD ਦੀ ਟ੍ਰਾਂਸਫਰ ਫੀਸ $25 ਤੱਕ ਹੈ। ਟ੍ਰਾਂਸਫਰ ਫੀਸ ਬਦਲਣਯੋਗ ਹੈ ਅਤੇ ਭੇਜੀ ਜਾਣ ਵਾਲੀ ਰਕਮ, ਪ੍ਰਾਪਤਕਰਤਾ ਦੇ ਦੇਸ਼ ਅਤੇ ਟ੍ਰਾਂਜ਼ੈਕਸ਼ਨ ਨੂੰ ਫੰਡ ਕਰਨ ਵਾਲੇ ਖਾਤੇ ਦੀ ਮੁਦਰਾ 'ਤੇ ਨਿਰਭਰ ਕਰਦੇ ਹੋਏ ਵੱਖ-ਵੱਖ ਹੋਵੇਗੀ।
ਫੌਰਨ ਐਕਸਚੇਂਜ ਅਤੇ ਹੋਰ ਬੈਂਕ ਫੀਸਾਂ ਹਾਲੇ ਵੀ ਲਾਗੂ ਹੋਣਗੀਆਂ। ਜੇਕਰ ਤੁਸੀਂ ਆਪਣੇ ਖਾਤੇ ਦੀ ਮੁਦਰਾ ਤੋਂ ਕਿਸੇ ਵੱਖ ਮੁਦਰਾ ਵਿੱਚ ਪੈਸੇ ਭੇਜ ਰਹੇ ਹੋ, ਤਾਂ ਤੁਸੀਂ ਸਾਡੇ ਵੱਲੋਂ ਤੈਅ ਕੀਤੇ ਐਕਸਚੇਂਜ ਰੇਟ 'ਤੇ ਇਸ ਦੂਸਰੀ ਮੁਦਰਾ ਨੂੰ ਖਰੀਦ ਰਹੇ ਹੋਵੋਗੇ। ਫੀਸ ਉਸ ਖਾਤੇ ਦੀ ਮੁਦਰਾ ਵਿੱਚ ਹੁੰਦੀ ਹੈ ਜਿਸ ਵਿੱਚੋਂ ਪੈਸੇ ਭੇਜੇ ਜਾ ਰਹੇ ਹਨ। ਪੈਸੇ ਟ੍ਰਾਂਸਫਰ ਕਰਨ ਵਿੱਚ ਸ਼ਾਮਲ ਹੋਰ ਬੈਂਕ ਪੈਸੇ ਪ੍ਰਾਪਤ ਕਰਨ ਵਾਲੇ ਵਿਅਕਤੀ ਤੋਂ ਕੁਝ ਵਾਧੂ ਫੀਸ ਵਸੂਲ ਕਰ ਸਕਦੇ ਹਨ। ਫੀਸਾਂ ਦੇ ਵੇਰਵਿਆਂ ਲਈ, ਕਿਰਪਾ ਕਰਕੇ http://www.tdcanadatrust.com/products-services/banking/accounts/fees.jsp ਦੇਖੋ
TD ਗਲੋਬਲ ਟ੍ਰਾਂਸਫਰ ਦੇ ਵੇਰਵਿਆਂ ਲਈ, ਕਿਰਪਾ ਕਰਕੇ ਦੇਖੋ https://www.td.com/ca/en/personal-banking/how-to/international-money-transfer/td-global-transfer/। ਆਫਰ ਨੂੰ ਕਿਸੇ ਵੀ ਸਮੇਂ ਬਦਲਿਆ ਜਾ ਸਕਦਾ ਹੈ, ਵਾਪਸ ਲਿੱਤਾ ਜਾ ਸਕਦਾ ਹੈ ਜਾਂ ਵਧਾਇਆ ਜਾ ਸਕਦਾ ਹੈ ਅਤੇ ਜਿੰਨਾਂ ਚਿਰ ਦੱਸਿਆ ਨਹੀਂ ਜਾਂਦਾ ਓਨਾਂ ਚਿਰ ਇਸ ਨੂੰ ਕਿਸੇ ਹੋਰ ਆਫਰ ਨਾਲ ਜੋੜਿਆ ਨਹੀਂ ਜਾ ਸਕਦਾ।
8 $50 Amazon.ca ਗਿਫਟ ਕਾਰਡ ਦੇ ਨਿਯਮ ਅਤੇ ਸ਼ਰਤਾਂ: ਗਾਹਕਾਂ ਨੂੰ ਇੱਕ ਵੈਧ ਈਮੇਲ ਪਤਾ ਪ੍ਰਦਾਨ ਕਰਨਾ ਚਾਹੀਦਾ ਹੈ ਅਤੇ Amazon.ca ਗਿਫਟ ਕਾਰ ਦੀ ਪੇਸ਼ਕਸ਼ ਪ੍ਰਾਪਤ ਕਰਨ ਲਈ ਯੋਗਤਾ ਦੀ ਪੁਸ਼ਟੀ ਕਰਨ ਵਾਲੀ ਈਮੇਲ ਵਿੱਚ ਦੱਸੀ ਗਈ ਤਰੀਕ ਤੱਕ ਪੇਸ਼ਕਸ਼ ਨੂੰ ਸਵੀਕਾਰ ਕਰਨਾ ਚਾਹੀਦਾ ਹੈ।
Amazon.ca ਗਿਫਟ ਕਾਰਡ ਇਲੈਕਟ੍ਰਾਨਿਕ ਤੌਰ 'ਤੇ ਜਾਰੀ ਕੀਤਾ ਜਾਵੇਗਾ ਅਤੇ ਨਵਾਂ ਖਾਤਾ ਖੋਲ੍ਹਣ ਦੇ ਸਮੇਂ ਦੌਰਾਨ ਬੈਂਕ ਸਲਾਹਕਾਰ ਨੂੰ ਦਿੱਤੀ ਗਈ ਈਮੇਲ 'ਤੇ ਈਮੇਲ ਕੀਤਾ ਜਾਵੇਗਾ ਅਤੇ ਬਸ਼ਰਤੇ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ ਗਈਆਂ ਹੋਣ। Amazon.ca ਗਿਫ਼ਟ ਕਾਰਡ amazon.ca/gc-legal ਵਿਖੇ ਉਪਲਬਧ ਨਿਯਮਾਂ ਅਤੇ ਸ਼ਰਤਾਂ ਵਿੱਚ ਤੈਅ ਪਾਬੰਦੀਆਂ ਦੇ ਅਧੀਨ ਹੈ ਅਤੇ ਸਮੇਂ-ਸਮੇਂ 'ਤੇ ਬਦਲਾਵ ਦੇ ਅਧੀਨ ਹੋ ਸਕਦਾ ਹੈ। ਜੇਕਰ ਕੋਈ ਗਿਫ਼ਟ ਕਾਰਡ ਕਿਸੇ ਕਾਰਨ ਲਈ ਲਾਗੂ ਨਹੀਂ ਹੁੰਦਾ, ਤਾਂ ਇਸ ਲਈ TD ਜ਼ਿੰਮੇਵਾਰ ਨਹੀਂ ਹੈ, ਜਿਸ ਵਿੱਚ ਸ਼ਾਮਲ ਹੈ ਜੇਕਰ ਗਿਫ਼ਟ ਕਾਰਡ ਜਾਰੀ ਕਰਨ ਵਾਲਾ ਥਰਡ-ਪਾਰਟੀ ਵਪਾਰੀ ਡੁੱਬ ਜਾਂਦਾ ਹੈ ਜਾਂ ਦਿਵਾਲੀਆ ਹੋ ਜਾਂਦਾ ਹੈ। ਅਸੀਂ ਕਿਸੇ ਇੱਕ ਵਿਅਕਤੀ ਵੱਲੋਂ ਖੋਲ੍ਹੇ ਜਾਣ ਵਾਲੇ ਖਾਤਿਆਂ ਅਤੇ ਇਨਾਮ ਵਿੱਚ ਮਿਲਣ ਵਾਲੇ Amazon.ca ਗਿਫ਼ਟ ਕਾਰਡਾਂ ਦੀ ਗਿਣਤੀ ਸੀਮਿਤ ਕਰਨ ਦਾ ਹੱਕ ਰਾਖਵਾਂ ਰੱਖਦੇ ਹਾਂ। Amazon.ca ਗਿਫ਼ਟ ਕਾਰਡ ਜਾਰੀ ਕੀਤੇ ਜਾਣ ਦੇ ਸਮੇਂ ਤੁਹਾਡਾ TD ਖਾਤਾ ਖੁੱਲ੍ਹਾ, ਚਾਲੂ ਅਤੇ ਚੰਗੀ ਹਾਲਤ ਵਿੱਚ ਹੋਣਾ ਚਾਹੀਦਾ ਹੈ। ਕਿਰਪਾ ਕਰਕੇ Amazon.ca ਗਿਫਟ ਕਾਰਡ ਦੀ ਪੂਰਤੀ ਲਈ ਸ਼ਰਤਾਂ ਪੂਰੀਆਂ ਹੋਣ ਤੋਂ ਬਾਅਦ 12 ਹਫ਼ਤਿਆਂ ਦਾ ਸਮਾਂ ਦਿਓ। ਸੀਮਤ-ਸਮੇਂ ਦੇ Amazon.ca ਗਿਫਟ ਕਾਰਡ ਦੀ ਪੇਸ਼ਕਸ਼ ਹਾਸਲ ਕਰਨ ਲਈ, ਤੁਹਾਨੂੰ ਹੇਠਾਂ ਦਿੱਤੀਆਂ ਸਾਰੀਆਂ ਤਿੰਨ ਸ਼ਰਤਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ:
1) 7 ਮਈ, 2024, ਅਤੇ 31 ਅਕਤੂਬਰ, 2024 ਦੇ ਵਿਚਕਾਰ ਇੱਕ ਨਵਾਂ ਖਾਤਾ ਖੋਲ੍ਹੋ ਅਤੇ 5 ਅਗਸਤ, 2024 ਤੋਂ ਪਹਿਲਾਂ ਨਵੇਂ ਖਾਤੇ ਦੇ ਨਾਲ ਇਹਨਾਂ ਵਿੱਚੋਂ ਕਿਸੇ ਵੀ ਤਿੰਨ ਚੀਜਾਂ ਨੂੰ ਪੂਰਾ ਕਰੋ:
(i) 31 ਜਨਵਰੀ, 2025 ਤੱਕ ਨਵੇਂ ਖਾਤੇ ਵਿੱਚ ਪੋਸਟ ਕੀਤੀ ਪਹਿਲੀ ਜਮ੍ਹਾਂ ਰਕਮ ਦੇ ਨਾਲ ਆਪਣੇ ਰੁਜ਼ਗਾਰਦਾਤਾ ਜਾਂ ਸਰਕਾਰ ਤੋਂ ਇੱਕ ਆਵਰਤੀ ਡਾਇਰੈਕਟ ਡਿਪਾਜ਼ਿਟ ਸੈਟ ਅਪ ਕਰੋ। ਡਾਈਰੈਕਟ ਡਿਪਾਜ਼ਿਟ ਹਫ਼ਤਾਵਾਰ, ਦੋ-ਹਫ਼ਤਾਵਾਰੀ, ਮਹੀਨੇਵਾਰ, ਜਾਂ ਮਹੀਨੇ ਵਿੱਚ ਦੋ ਵਾਰ ਹੋਣਾ ਚਾਹੀਦਾ ਹੈ। ਇਸ ਪੇਸ਼ਕਸ਼ ਦੇ ਲਈ ਆਵਰਤੀ ਡਾਇਰੈਕਟ ਡਿਪਾਜ਼ਿਟ ਸਵੀਕਾਰ ਕਰਨ ਯੋਗ ਹੈ ਜਾਂ ਨਹੀਂ, ਇਹ ਸਾਡੀ ਪ੍ਰਵਾਨਗੀ ਦਾ ਵਿਸ਼ਾ ਹੈ।
(ii) EasyWeb ਜਾਂ TD ਐਪ ਦੇ ਰਾਹੀਂ ਇੱਕ ਔਨਲਾਈਨ ਬਿੱਲ ਦਾ ਭੁਗਤਾਨ ਕਰੋ, ਘੱਟੋ-ਘੱਟ $50 ਜਨਵਰੀ 31, 2025 ਤਾਈਂ।
(iii) ਜਨਵਰੀ 31, 2025 ਤਾਈਂ EasyWeb ਜਾਂ TD ਐਪ ਦੇ ਰਾਹੀਂ ਪੈਸੇ (ਘੱਟੋ-ਘੱਟ $50) ਭੇਜਣ ਜਾਂ ਪ੍ਰਾਪਤ ਕਰਨ ਲਈ ਇੱਕ Interac e-Transfer® ਟ੍ਰਾਂਜ਼ੈਕਸ਼ਨ ਕਰੋ।
(iv) ਜਨਵਰੀ 31, 2025 ਤਾਈਂ ਵੀਜ਼ਾ*ਡੈਬਿਟ ਦੇ ਨਾਲ ਆਪਣੇ TD ਐਕਸੈਸ ਕਾਰਡ ਦੀ ਵਰਤੋਂ ਕਰਦਿਆਂ ਇੱਕ ਔਨਲਾਈਨ ਖਰੀਦ ਕਰੋ। ਨਿਯਮਿਤ ਟ੍ਰਾਂਜ਼ੈਕਸ਼ਨ ਫ਼ੀਸਾਂ ਲਾਗੂ ਹੋ ਸਕਦੀਆਂ ਹਨ, ਵਧੇਰੀ ਜਾਣਕਾਰੀ ਲਈ ਸਾਡੇ ਖਾਤਿਆਂ ਅਤੇ ਸੰਬੰਧਤ ਸੇਵਾਵਾਂ ਬਾਰੇ ਦੇਖੋ।
(v) ਜਨਵਰੀ 31, 2025 ਤਾਈਂ ਨਵੇਂ ਖਾਤੇ ਤੋਂ ਇੱਕ TD ਰੋਜ਼ਾਨਾ ਬਚਤ ਖਾਤੇ, TD ਈਪ੍ਰੀਮੀਅਮ ਬਚਤ ਖਾਤੇ ਜਾਂ TD ਉੱਚ ਵਿਆਜ ਬਚਤ ਖਾਤੇ ਵਿੱਚ ਇੱਕ ਆਵਰਤੀ ਪੂਰਵ-ਅਧਿਕਾਰਤ ਟ੍ਰਾਂਸਫਰ ਸੇਵਾ ਜਾਂ ਸਿੰਪਲੀ ਸੇਵ ਸਥਾਪਤ ਕਰੋ। ਆਵਰਤੀ ਪੂਰਵ-ਅਧਿਕਾਰਤ ਟ੍ਰਾਂਸਫਰ ਰੋਜ਼ਾਨਾ, ਹਫ਼ਤਾਵਾਰ, ਦੋ-ਹਫ਼ਤਾਵਾਰੀ, ਮਹੀਨਾਵਾਰ ਹੋ ਸਕਦਾ ਹੈ। ਸਿੰਪਲੀ ਸੇਵ ਰੋਜ਼ਾਨਾ, ਹਫ਼ਤਾਵਾਰ ਜਾਂ ਹਫ਼ਤੇ ਵਿੱਚ ਦੋ ਵਾਰੀ, $0.50 ਤੋਂ $5.00 ਵਿਚਕਾਰ ਕਿਸੇ ਵੀ ਰਕਮ ਦੀ ਹੋ ਸਕਦੀ ਹੈ; ਜਾਂ
(vi) ਜਨਵਰੀ 31, 2025 ਤਾਈਂ ਆਪਣੇ ਨਵੇਂ ਖਾਤੇ ਵਿੱਚ ਮੰਥਲੀ ਪਲਾਨ ਓਵਰਡਰਾਫਟ ਸੁਰੱਖਿਆ ਜਾਂ ਪੇ ਐਜ਼ ਯੂ ਗੋ ਓਵਰਡਰਾਫਟ ਸੁਰੱਖਿਆ (ਪੇ ਐਜ਼ ਯੂ ਗੋ ਓਵਰਡਰਾਫਟ ਸੁਰੱਖਿਆ ਕਿਊਬੈਕ ਦੇ ਨਿਵਾਸੀਆਂ ਲਈ ਉਪਲਬਧ ਨਹੀਂ ਹੈ) ਲਈ ਅਪਲਾਈ ਕਰੋ, ਮਨਜ਼ੂਰੀ ਪਾਓ ਅਤੇ ਇਸ ਨੂੰ ਜੋੜੋ। ਕਿਸੇ ਵੀ ਨਵੇਂ ਖਾਤੇ ਲਈ ਜੋ ਕਿ ਇੱਕ ਸਾਂਝਾ ਖਾਤਾ ਹੈ, ਨਵੇਂ ਖਾਤੇ ਦੇ ਸਾਰੇ ਖਾਤਾ ਧਾਰਕਾਂ ਨੂੰ ਓਵਰਡਰਾਫਟ ਸੁਰੱਖਿਆ ਦੀਆਂ ਯੋਗਤਾ ਸੰਬੰਧੀ ਜ਼ਰੂਰਤਾਂ ਨੂੰ ਪੂਰਾ ਕਰਨਾ ਹੋਵੇਗਾ।
2) ਅਕਤੂਬਰ 31, 2024 ਤਾਈਂ ਇੱਕ ਨਵਾਂ ਬਚਤ ਖਾਤਾ ਖੋਲ੍ਹੋ, ਅਤੇ ਨਵੇਂ ਬਚਤ ਖਾਤੇ ਦੇ ਨਾਲ ਹੇਠ ਲਿਖਿਆਂ ਵਿੱਚੋਂ ਕੋਈ ਵੀ ਇੱਕ ਚੀਜ਼ ਪੂਰੀ ਕਰੋ:
(i) ਇੱਕ ਪੂਰਵ-ਅਧਿਕਾਰਿਤ ਟ੍ਰਾਂਸਫਰ ਸੇਵਾ ਸਥਾਪਿਤ ਕਰੋ ਅਤੇ ਆਪਣੀ ਪਹਿਲੀ ਟ੍ਰਾਂਜ਼ੈਕਸ਼ਨ ਜਨਵਰੀ 31, 2025 ਤੱਕ ਪ੍ਰੋਸੈਸ ਕਰੋ। ਪਹਿਲਾਂ ਤੋਂ ਅਧਿਕ੍ਰਿਤ ਟ੍ਰਾਂਸਫਰ ਸੇਵਾ ਹਫ਼ਤੇ ਵਿੱਚ ਇੱਕ ਵਾਰ, ਦੋ ਹਫ਼ਤਿਆਂ ਵਿੱਚ ਇੱਕ ਵਾਰ, ਮਹੀਨੇ ਵਿੱਚ ਇੱਕ ਵਾਰ ਜਾਂ ਮਹੀਨੇ ਵਿੱਚ ਦੋ ਵਾਰ ਹੋਣੀ ਚਾਹੀਦੀ ਹੈ।
(ii) ਆਪਣੀ ਪਹਿਲੀ ਟ੍ਰਾਂਜ਼ੈਕਸ਼ਨ ਦੇ ਨਾਲ ਸਿੰਪਲੀ ਸੇਵ ਸਥਾਪਤ ਕਰੋ ਜਿਸ ਨੂੰ 31, 2025 ਜਨਵਰੀ ਤੱਕ ਪ੍ਰੋਸੈਸ ਕੀਤਾ ਜਾਣਾ ਚਾਹੀਦਾ ਹੈ।
3) 31 ਅਕਤੂਬਰ, 2024 ਤੱਕ ਨਵੇਂ TD ਕੈਸ਼ ਬੈਕ ਵੀਜ਼ਾ* ਕਾਰਡ, TD ਰਿਵਾਰਡ ਵੀਜ਼ਾ* ਕਾਰਡ, TD ਪਲੈਟੀਨਮ ਟ੍ਰੈਵਲ ਵੀਜ਼ਾ* ਕਾਰਡ, TD First Class Travel® ਵੀਜ਼ਾ ਇਨਫਿਨਿਟ* ਕਾਰਡ, TD® Aeroplan® ਵੀਜ਼ਾ ਪਲੈਟੀਨਮ* ਕ੍ਰੈਡਿਟ ਕਾਰਡ, TD® Aeroplan® ਵੀਜ਼ਾ ਇਨਫਿਨਿਟ* ਕਾਰਡ, TD® Aeroplan® ਵੀਜ਼ਾ ਇਨਫਿਨਿਟ ਪ੍ਰਵਿਲਿਜ* ਕ੍ਰੈਡਿਟ ਕਾਰਡ, TD ਕੈਸ਼ ਬੈਕ ਵੀਜ਼ਾ ਇਨਫਿਨਿਟ* ਕਾਰਡ, ਜਾਂ TD ਘੱਟ ਦਰ ਦਾ ਵੀਜ਼ਾ* ਕਾਰਡ (ਇੱਕ "ਨਵਾਂ TD ਕ੍ਰੈਡਿਟ ਕਾਰਡ") ਲਈ ਅਪਲਾਈ ਕਰੋ, ਮਨਜ਼ੂਰੀ ਪਾਓ, ਅਤੇ ਐਕਟੀਵੇਟ ਕਰੋ। Amazon.ca ਗਿਫਟ ਕਾਰਡ ਜਾਰੀ ਕੀਤੇ ਜਾਣ ਦੇ ਸਮੇਂ ਤੁਹਾਡਾ ਨਵਾਂ TD ਕ੍ਰੈਡਿਟ ਕਾਰਡ ਖੁੱਲ੍ਹਾ, ਚਾਲੂ ਅਤੇ ਚੰਗੀ ਸਥਿਤੀ ਵਿੱਚ ਹੋਣਾ ਚਾਹੀਦਾ ਹੈ।
ਈਮੇਲ ਵਿੱਚ ਪੇਸ਼ ਕੀਤੀ ਗਈ ਤਰੀਕ ਤੱਕ ਆਫਰ ਨੂੰ ਸਵੀਕਾਰ ਕਰ, ਅਤੇ Amazon.ca ਗਿਫ਼ਟ ਕਾਰਡ ਨੂੰ ਪ੍ਰਾਪਤ ਕਰਨ ਦੀ ਯੋਗਤਾ ਦੀ ਪੁਸ਼ਟੀ ਕਰੋ।
ਉਹ ਗਾਹਕ ਜੋ ਮਈ 6, 2024 ਨੂੰ ਇੱਕ ਨਿੱਜੀ TD ਕ੍ਰੈਡਿਟ ਕਾਰਡ ਦੇ ਕਾਰਡਹੋਲਡਰ ਹਨ, ਉਹਨਾਂ ਨੂੰ ਇਹ ਆਫ਼ਰ ਨਹੀਂ ਮਿਲੇਗਾ। ਇਹ ਆਫਰ ਉਹਨਾਂ ਗਾਹਕਾਂ ਲਈ ਉਪਲਬਧ ਨਹੀਂ ਹੈ ਜਿਨ੍ਹਾਂ ਨੇ ਪਿਛਲੇ 6 ਮਹੀਨਿਆਂ ਵਿੱਚ ਇੱਕ ਨਿੱਜੀ TD ਕ੍ਰੈਡਿਟ ਕਾਰਡ ਖਾਤਾ ਬੰਦ ਕੀਤਾ ਹੈ।
ਆਫਰ ਨੂੰ ਕਿਸੇ ਵੀ ਸਮੇਂ ਬਦਲਿਆ, ਵਾਪਸ ਲਿੱਤਾ (ਕਿਊਬੈਕ ਨੂੰ ਛੱਡ ਕੇ) ਜਾਂ ਵਧਾਇਆ ਜਾ ਸਕਦਾ ਹੈ ਅਤੇ ਇਸ ਨੂੰ ਕਿਸੇ ਹੋਰ ਆਫਰ ਦੇ ਨਾਲ ਜੋੜਿਆ ਨਹੀਂ ਜਾ ਸਕਦਾ ਜਦ ਤੱਕ ਕਿ ਇੰਝ ਦੱਸਿਆ ਨਾ ਗਿਆ ਹੋਵੇ।
TD ਡਾਇਰੈਕਟ ਇਨਵੈਸਟਿੰਗ TD Waterhouse Canada Inc. ਦੀ ਇੱਕ ਡਿਵੀਜ਼ਨ ਹੈ, ਜੋ ਕਿ Toronto-Dominion ਬੈਂਕ ਦੀ ਇੱਕ ਸਹਾਇਕ ਕੰਪਨੀ ਹੈ।
TD Easy Trade™ TD ਡਾਇਰੈਕਟ ਇਨਵੈਸਟਿੰਗ ਦੀ ਇੱਕ ਸੇਵਾ ਹੈ, TD Waterhouse Canada Inc. ਦੀ ਇੱਕ ਡਿਵੀਜ਼ਨ, The Toronto-Dominion Bank ਦੀ ਇੱਕ ਸਹਾਇਕ ਕੰਪਨੀ।
ਯੋਗ ਖਾਤਾ ਕਿਸਮਾਂ ਵਿੱਚ ਸ਼ਾਮਲ ਹੈ:
Interac e-Transfer® Interac Corp. ਦਾ ਇੱਕ ਰਜਿਸਟਰਡ ਟ੍ਰੇਡਮਾਰਕ ਹੈ, ਜਿਸਦੀ ਵਰਤੋਂ ਲਾਈਸੈਂਸ ਅਧੀਨ ਕੀਤੀ ਜਾਂਦੀ ਹੈ।
® Aeroplan, Aeroplan Inc. ਦਾ ਇੱਕ ਰਜਿਸਟਰਡ ਟ੍ਰੇਡਮਾਰਕ ਹੈ, ਲਾਇਸੈਂਸ ਅਧੀਨ ਵਰਤਿਆ ਗਿਆ।
Toronto-Dominion ਬੈਂਕ TD ਕੈਸ਼ ਬੈਕ ਵੀਜ਼ਾ* ਕਾਰਡ ਦਾ ਜਾਰੀਕਰਤਾ ਹੈ।
Amazon ਅਤੇ ਇਸਦੇ ਸਾਰੇ ਸੰਬੰਧਤ ਲੋਗੋ Amazon.com, Inc. ਜਾਂ ਇਸਦੀਆਂ ਸਹਾਇਕ ਕੰਪਨੀਆਂ ਦੇ ਟ੍ਰੇਡਮਾਰਕ ਹਨ।
Visa* Visa International Service Association ਦਾ ਟ੍ਰੇਡਮਾਰਕ ਹੈ; ਜੋ ਕਿ ਲਾਇਸੈਂਸ ਅਧੀਨ ਵਰਤਿਆ ਜਾਂਦਾ ਹੈ।
WESTERN UNION ਦਾ ਨਾਮ, ਲੋਗੋ ਅਤੇ ਸੰਬੰਧਤ ਟ੍ਰੇਡਮਾਰਕ ਅਤੇ ਸੇਵਾ ਚਿੰਨ੍ਹ, ਜਿਨ੍ਹਾਂ ਦੀ ਮਾਲਕ ਹੈ Western Union Holdings, Inc., ਅਮਰੀਕਾ ਅੇਤ ਕਈ ਵਿਦੇਸ਼ਾਂ ਵਿੱਚ ਰਜਿਸਟਰਡ ਅਤੇ/ਜਾਂ ਵਰਤੇ ਜਾਂਦੇ ਹਨ ਅਤੇ ਇਜਾਜ਼ਤ ਨਾਲ ਵਰਤੇ ਜਾਂਦੇ ਹਨ।
® The TD ਲੋਗੋ ਅਤੇ ਹੋਰ ਟ੍ਰੇਡਮਾਰਕ The Toronto-Dominion ਬੈਂਕ ਅਤੇ ਇਸ ਦੀਆਂ ਸਹਾਇਕ ਕੰਪਨੀਆਂ ਦੀ ਸੰਪੱਤੀ ਹਨ।